ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਹੱਦਾਂ ‘ਤੇ ਡਟੇ ਕਿਸਾਨਾਂ ਖਿਲਾਫ਼ ਕੇਂਦਰ ਸਰਕਾਰ ਹਰ ਰੋਜ਼ ਕੋਈ ਨਾ ਕੋਈ ਮੁਸੀਬਤ ਖੜ੍ਹੀ ਕਰ ਰਹੀ ਹੈ।
ਕਿਸਾਨੀ ਨੂੰ ਅੱਜ ਨਵੀਂ ਮੁਸੀਬਤ ਦਿੰਦਿਆ ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫ਼ਕੋ ਨੇ ਡੀ.ਏ.ਪੀ. ਖਾਦ ਦੀਆਂ ਕੀਮਤਾਂ ‘ਚ ਕਰੀਬ 40 ਫ਼ੀਸਦੀ ਵਾਧਾ ਕਰ ਦਿੱਤਾ ਹੈ।
ਹੁਣ ਨਵੇਂ ਰੇਟ ਲਾਗੂ ਹੋਣ ਨਾਲ ਇਫ਼ਕੋ ਦਾ ਡੀ.ਏ.ਪੀ. ਖਾਦ ਪ੍ਰਤੀ 50 ਕਿੱਲੋ ਬੈਗ 1900 ਰੁਪਏ ‘ਚ ਮੁਹੱਈਆ ਹੋਵੇਗਾ, ਇਹ ਬੈਗ ਪਹਿਲਾਂ 1200 ਰੁਪਏ ਵਿਚ ਮਿਲਦਾ ਸੀ।
ਇਫ਼ਕੋ ਦੇ ਮਾਰਕੀਟਿੰਗ ਡਾਇਰੈਕਟਰ ਯੋਗੇਂਦਰ ਕੁਮਾਰ ਦੇ ਦਸਤਖ਼ਤਾਂ ਵਾਲਾ ਪੱਤਰ ਨੰਬਰ ਐਮ.ਕੇ.ਸੀ.ਓ./ਐਮ.ਐਸ./2021-22 ਬੀਤੇ ਕੱਲ੍ਹ 7 ਅਪ੍ਰੈਲ 2021 ਨੂੰ ਜਾਰੀ ਹੋਇਆ ਹੈ।
ਜਦਕਿ ਵਧੀਆਂ ਨਵੀਆਂ ਦਰਾਂ 1 ਅਪ੍ਰੈਲ 2021 ਤੋਂ ਹੀ ਲਾਗੂ ਕਰ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ :- ਅੱਜ ਤੋਂ ਪੂਰੇ ਪੰਜਾਬ ਵਿਚ ਲੱਗਿਆ Night Curfew, ਮਾਲਾਂ ਅਤੇ ਦੁਕਾਨਾਂ ਵਿੱਚ ਵੀ ਪਾਬੰਦੀ
Summary in English: IFFCO Fertilizer prices have risen by about 40 percent