Inspection of FPO: ਮਿਤੀ 06.06.2024 ਨੂੰ ਸ਼੍ਰੀਮਤੀ ਨਿਸ਼ਾ ਰਾਣਾ, ਵਧੀਕ ਰਜਿਸਟਰਾਰ, ਪੰਜਾਬ ਸਹਿਕਾਰਤਾ ਵਿਭਾਗ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ ਵੱਲੋਂ ਸਥਾਪਿਤ ਦੋ ਕਿਸਾਨ ਉਤਪਾਦਕ ਸੰਗਠਨਾਂ (FPO) “ਦੀ ਹਰਿਆਵਲ ਫਾਰਮਰ ਪ੍ਰੋਡੂਸਰ ਸਹਿਕਾਰਤਾ ਸਭਾ, ਖੋਸਾ ਪਾਂਡੋ (The Hariawal Farmer Producer Cooperative Society, Khosa Pando) ਅਤੇ ਦੀ ਰਾਊ ਫਾਰਮਰ ਪ੍ਰੋਡੂਸਰ ਸਹਿਕਾਰਤਾ ਸਭਾ, ਰਾਉਕੇ ਕਲਾਂ” (The Raw Farmer Producer Cooperative Society, Rauke Kalan) ਦਾ ਦੌਰਾ ਅਤੇ ਨਿਰੀਖਣ ਕੀਤਾ।
ਇਸ ਦੌਰੇ ਦੌਰਾਨ ਡਾ. ਅਮਨਦੀਪ ਸਿੰਘ ਬਰਾੜ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ., ਬੁੱਧ ਸਿੰਘ ਵਾਲਾ, ਮੋਗਾ, ਡਾ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ (ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ), ਡਿਪਟੀ ਰਜਿਸਟਰਾਰ ਗੁਰਜੋਤ ਸਿੰਘ, ਸਹਾਇਕ ਰਜਿਸਟਰਾਰ ਚਰਨਜੀਤ ਸਿੰਘ ਸੋਹੀ (ਮੋਗਾ), ਅੰਮ੍ਰਿਤਪਾਲ ਸਿੰਘ (ਨਿਹਾਲ ਸਿੰਘ ਵਾਲਾ), ਇੰਨਸਪੈਕਟਰ ਸੁਰਿੰਦਰ ਸਿੰਘ ਸ਼ਾਮਿਲ ਰਹੇ।
ਫੁੱਲਾਂ ਦੇ ਗੁਲਦਸਤੇ ਨਾਲ ਸ਼੍ਰੀਮਤੀ ਨਿਸ਼ਾ ਰਾਣਾ ਜੀ ਦਾ ਪਹੁੰਚਣ 'ਤੇ ਸਵਾਗਤ ਕੀਤਾ ਗਿਆ। ਡਾ. ਅਮਨਦੀਪ ਸਿੰਘ ਬਰਾੜ ਨੇ ਕੇ.ਵੀ.ਕੇ ਮੋਗਾ ਵੱਲੋਂ ਐਫ. ਪੀ. ਓ ਸਥਾਪਿਤ ਕਰਨ ਸੰਬੰਧੀ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਦੱਸਿਆ। ਡਾ. ਰਮਨਦੀਪ ਕੌਰ ਨੇ ਐਫ. ਪੀ. ਓ ਦੀਆਂ ਗਤੀਵਿਧੀਆਂ ਅਤੇ ਕੇ.ਵੀ.ਕੇ ਵੱਲੋਂ ਕੀਤੀ ਗਈ ਮਦਦ ਸਬੰਧੀ ਚਾਨਣਾ ਪਾਇਆ ਗਿਆ ਅਤੇ ਨਾਲ ਹੀ ਐਫ. ਪੀ. ਓ ਦੇ ਪਾਰਦਰਸ਼ੀ ਕੰਮ ਨੂੰ ਚਲਾਉਣ ਲਈ ਆਨ ਲਾਈਨ ਅੱਪਗਰੇਡੇਸ਼ਨ ਬਾਰੇ ਦੱਸਿਆ।
ਸ਼੍ਰੀਮਤੀ ਨਿਸ਼ਾ ਰਾਣਾ ਜੀ ਨੇ ਐਫ. ਪੀ ਓ ਦੀ ਆਨਲਾਈਨ ਅੱਪਗਰੇਡੇਸ਼ਨ ਦੀ ਸ਼ਲਾਘਾ ਕੀਤੀ। “ਦੀ ਹਰਿਆਵਲ ਫਾਰਮਰ ਪ੍ਰੋਡੂਸਰ ਸਹਿਕਾਰੀ ਸਭਾ, ਖੋਸਾ ਪਾਂਡੋ” ਦੁਆਰਾ ਤਿਆਰ ਕੀਤੇ ਔਰਗੈਨਿਕ ਹਲਦੀ ਦੇ ਪਾਊਡਰ, ਸ਼ੁੱਧ ਸਰੋਂ ਦੇ ਤੇਲ ਅਤੇ ਆਚਾਰ ਦੀ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ ਵੱਲੋਂ ਕਰਵਾਈ ਗਈ ਵਧੀਆ ਪੈਕੇਕਿੰਗ, ਬਰੈਂਡਿੰਗ, ਐਫ. ਐਸ. ਐਸ. ਏ. ਆਈ ਦੇ ਲਾਇਸੈਂਸ ਦੀ ਹੌਂਸਲਾ ਅਫਜਾਈ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਦੁਆਰਾ ਤਿਆਰ ਪਦਾਰਥ ਜੇਕਰ ਵਧੀਆ ਤਰੀਕੇ ਨਾਲ ਪੈਕ ਕਰਕੇ ਵੇਚੇ ਜਾਣ ਤਾਂ ਵਧੇਰੇ ਮੁਨਾਫਾ ਕਮਾ ਸਕਦੇ ਹਨ।
ਉਹਨਾਂ “ਦੀ ਰਾਊ ਫਾਰਮਰ ਪ੍ਰੋਡੂਸਰ ਸਹਿਕਾਰੀ ਸਭਾ, ਰਾਉਕੇ ਕਲਾਂ” ਵੱਲੋਂ ਚਲਾਏ ਜਾ ਰਹੇ ਪ੍ਰੋਸੈਸਿੰਗ ਯੂਨਿਟ ਦੀ ਪ੍ਰਸੰਸਾ ਕੀਤੀ। ਇਸ ਯੂਨਿਟ ਵਿੱਚ ਐਫ. ਪੀ. ਓ ਵੱਲੋਂ ਸਰੋਂ ਦੇ ਤੇਲ ਦੀ ਕਢਾਈ ਲਈ ਐਕਸਪੈਲਰ, ਮਸਾਲਾ ਗਰਾਈਂਡਰ, ਡੀਪ ਫ੍ਰੀਜਰ ਅਤੇ ਤਾਜੇ ਗੰਨੇ ਦੇ ਰੋਹ ਲਈ ਜੂਸ ਐਕਸਟਰੈਕਟਰ ਮਸ਼ੀਨ ਸਥਾਪਿਤ ਕੀਤੀ ਗਈ ਹੈ। ਐਫ. ਪੀ. ਓ ਦੁਆਰਾ ਇਹਨਾਂ ਮਸ਼ੀਨਾਂ ਦੀ ਵਰਤੋਂ ਕਸਟਮ ਹਾਇਰਿੰਗ ਤੌਰ ਤੇ ਅਤੇ ਮੁੱਲ ਵਧਾਊ ਉਤਪਾਦ ਜਿਵੇਂ ਕਿ ਵੇਸਣ, ਹਲਦੀ, ਮੱਕੀ ਦਾ ਆਟਾ, ਸਰੋਂ ਦਾ ਤੇਲ, ਬਦਾਮਾਂ ਦਾ ਤੇਲ, ਨਾਰੀਅਲ ਦਾ ਤੇਲ ਤਿਆਰ ਕਰਨ ਲਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : PAU Experts ਵੱਲੋਂ ਝੋਨਾ 20 ਜੂਨ ਤੋਂ ਬਾਅਦ ਲਾਉਣ ਦੀ ਅਪੀਲ, ਕਿਹਾ- ਬੇਲੋੜੀ ਅਤੇ ਬੇਵਕਤੀ Fertilizers ਦੀ ਵਰਤੋਂ ਤੋਂ ਗੁਰੇਜ਼ ਕਰੋ
ਇਹਨਾਂ ਕਿਸਾਨ ਉਤਪਾਦਕ ਸੰਗਠਨਾਂ ਵਿੱਚ ਜਿੱਥੇ ਕਿਸਾਨ ਵੀਰ ਇਕੱਠੇ ਹੋ ਕੇ ਆਪਣੀ ਜਿਨਸ ਦੀ ਪ੍ਰੋਸੈਸਿੰਗ ਕਰਕੇ ਵਧੇਰੇ ਮੁਨਾਫਾ ਕਮਾਉਂਦੇ ਹਨ ਅਤੇ ਨਾਲ ਹੀ ਇਲਾਕੇ ਵਿੱਚ ਸ਼ੁੱਧ ਮਿਲਾਵਟ ਰਹਿਤ ਉਤਪਾਦ ਪੈਦਾ ਕਰਦੇ ਹਨ। ਇਸ ਸਮੇਂ ਮੌਜੂਦ ਕਿਸਾਨ ਸੰਗਠਨ ਖੋਸਾ ਪਾਂਡੋ ਦੇ ਪ੍ਰਧਾਨ ਸ਼੍ਰੀ ਅਮਨਦੀਪ ਸਿੰਘ ਤੂਰ ਅਤੇ ਰਾਊਕੇ ਦੇ ਸ਼੍ਰੀ ਜਗਰਾਜ ਸਿੰਘ ਜੀ ਨੇ ਵੀ ਖੁਸ਼ੀ ਪ੍ਰਗਟ ਕਰਦਿਆਂ ਇਸ ਕੰਮ ਨੂੰ ਹੋਰ ਅੱਗੇ ਵਧਾਉਣ ਦਾ ਭਰੋਸਾ ਦਵਾਇਆ। ਸ਼੍ਰੀ ਮਤੀ ਨਿਸ਼ਾ ਰਾਣਾ, ਜੀ ਨੇ ਔਰਤਾਂ ਨੂੰ ਵੀ ਇਹਨਾਂ ਸੰਗਠਨਾਂ ਨਾਲ ਜੁੜਣ ਦੀ ਸਲਾਹ ਦਿੱਤੀ।
Summary in English: Inspection of FPO, Team reached "The Hariawal Farmer Producer Cooperative Society, Khosa Pando and The Raw Farmer Producer Cooperative Society, Rauke Kalan"