1. Home
  2. ਖਬਰਾਂ

PAU ਵਿਖੇ International Yoga Day ਸੰਬੰਧੀ ਸੈਸ਼ਨ

Punjab Agricultural University ਵਿਖੇ 9th International Yoga Day 2023 ਦਾ ਆਯੋਜਨ ਕੀਤਾ ਗਿਆ।

Gurpreet Kaur Virk
Gurpreet Kaur Virk
International Yoga Day 2023

International Yoga Day 2023

ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਅੰਤਰਰਾਸਟਰੀ ਯੋਗ ਦਿਵਸ ਮਨਾਇਆ ਗਿਆ। ਇਸ ਸੰਬੰਧੀ ਐਥਲੈਟਿਕ ਟ੍ਰੈਕ ਵਿੱਚ ਯੋਗਾ ਬਾਰੇ ਇੱਕ ਵਿਚਾਰ-ਵਟਾਂਦਰਾ ਅਤੇ ਵਿਹਾਰਕ ਸੈਸਨ ਵੀ ਕਰਵਾਇਆ ਗਿਆ।

International Yoga Day 2023

International Yoga Day 2023

ਇਸ ਸੈਸ਼ਨ ਵਿੱਚ ਯੂਨੀਕ ਯੋਗਾ ਟਿਊਟਰਜ, ਲੁਧਿਆਣਾ ਦੇ ਮਾਹਿਰਾਂ ਨੇ ਹਾਜ਼ਰੀਨ ਨੂੰ ਯੋਗਾ ਦੇ ਮਹੱਤਵ ਬਾਰੇ ਜਾਣਕਾਰੀ ਅਤੇ ਸਿਖਲਾਈ ਦਿੱਤੀ। ਸਮਾਗਮ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ।

ਉਨ੍ਹਾਂ ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਤੰਦਰੁਸਤ ਮਨ ਅਤੇ ਸਰੀਰ ਲਈ ਯੋਗ ਕਰਨ ਦੀ ਲੋੜ ’ਤੇ ਜੋਰ ਦਿੱਤਾ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਸਮੇਤ ਲਗਭਗ 300 ਲੋਕਾਂ ਨੇ ਭਾਗ ਲਿਆ।

ਇਹ ਵੀ ਪੜ੍ਹੋ : ਪੰਜਾਬ ਦਾ Keshopur Chhamb ਬਣੇਗਾ ਪ੍ਰਮੁੱਖ Tourist Spot

International Yoga Day 2023

International Yoga Day 2023

ਵਿਚਾਰ-ਵਟਾਂਦਰਾ ਸੈਸ਼ਨ ਤੋਂ ਬਾਅਦ ਮਾਹਿਰਾਂ ਦੁਆਰਾ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਗਿਆ। ਬਾਅਦ ਵਿੱਚ ਵੱਖ-ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਦੇ ਪ੍ਰਦਰਸਨ ’ਤੇ ਇੱਕ ਵਿਹਾਰਕ ਸੈਸਨ ਕੀਤਾ ਗਿਆ। ਮਾਹਿਰਾਂ ਨੇ ਸਿਹਤ ਲਈ ਵੱਖ-ਵੱਖ ਆਸਣਾਂ ਦੀ ਸਹੀ ਵਿਧੀ ਅਤੇ ਲਾਭ ਬਾਰੇ ਚਰਚਾ ਕੀਤੀ।

ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਵਿਦਿਆਰਥੀਆਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਤਣਾਅ ਮੁਕਤ ਅਤੇ ਸਿਹਤਮੰਦ ਜੀਵਨ ਸੈਲੀ ਬਣਾਉਣ ਲਈ ਸਰੀਰਕ ਕਸਰਤ ਲਈ ਕੁਝ ਸਮਾਂ ਬਤੀਤ ਕਰਨ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ : ਕਿਸਾਨਾਂ ਲਈ ਵਧੀਆ Scheme, ਲਾਭ ਲੈਣ ਲਈ 25 ਜੂਨ ਤੱਕ Registration ਜ਼ਰੂਰੀ

International Yoga Day 2023

International Yoga Day 2023

ਦੂਜੇ ਪਾਸੇ ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਕਮਿਊਨਿਟੀ ਸਾਇੰਸ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਨਾਲ ਮਿਲਕੇ ਇੰਡੀਅਨ ਐਸੋਸੀਏਸਨ ਆਫ ਪੇਰੈਂਟਰਲ ਐਂਡ ਐਂਟਰਲ ਨਿਊਟ੍ਰੀਸਨ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਅੰਤਰਰਾਸਟਰੀ ਯੋਗ ਦਿਵਸ ਦਿਵਸ ਮਨਾਇਆ।

ਯਾਦ ਰਹੇ ਕਿ ਯੋਗ ਦਿਵਸ 2023 ਨੂੰ ਹਰ ਆਂਗਨ ਯੋਗ ਦੇ ਰਾਸਟਰੀ ਟੀਚੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਹ ਦਿਨ ਵਸੁਦੈਵ ਕੁਟੁੰਬਕਮ ਥੀਮ ਤਹਿਤ ਪੂਰੀ ਧਰਤੀ ਦੇ ਲੋਕਾਂ ਨੂੰ ਇੱਕ ਪਰਿਵਾਰ ਮੰਨ ਕੇ ਸਾਂਝੀਵਾਰਤਾ ਦਾ ਸੁਨੇਹਾ ਦੇਣ ਦੇ ਉਦੇਸ਼ ਦਾ ਧਾਰਨੀ ਹੈ।

ਇਹ ਵੀ ਪੜ੍ਹੋ : ਜਾਣੋ International Yoga Day 2023 ਦੀ ਥੀਮ, ਮਹੱਤਵ ਅਤੇ ਇਤਿਹਾਸ

International Yoga Day 2023

International Yoga Day 2023

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਤਨ ਅਤੇ ਮਨ ਦੀ ਅਰੋਗਤਾ ਲਈ ਵਿਦਿਆਰਥੀਆਂ ਨੂੰ ਰੋਜਾਨਾ ਯੋਗਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਯੋਗਾ ਸਾਡੀ ਪਰੰਪਰਾ ਵਿੱਚ ਅਜਿਹੀ ਵਿਧੀ ਹੈ ਜੋ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ। ਯੋਗਾ ਸਰੀਰ ਦਾ ਸੰਪੂਰਨ ਅਭਿਆਸ ਹੈ ਜਿਸ ਨਾਲ ਖੁਸ਼ੀ ਅਤੇ ਆਨੰਦ ਦੀ ਅਵਸਥਾ ਪ੍ਰਾਪਤ ਕਰਕੇ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: 3 ਜੁਲਾਈ ਤੋਂ ਸ਼ੁਰੂ ਹੋਵੇਗਾ Dairy Business Training Course

International Yoga Day 2023

International Yoga Day 2023

ਸੰਸਕਾਰ ਯੋਗਸ਼ਾਲਾ ਲੁਧਿਆਣਾ ਤੋਂ ਪ੍ਰਸਿੱਧ ਯੋਗ ਨਿਗਰਾਨ ਸ਼੍ਰੀ ਸੁਮਿਤ ਨਾਗਪਾਲ ਨੇ ਇਸ ਮੌਕੇ ਬਹੁਤ ਹੀ ਦਿਲਚਸਪ ਸੈਸਨ ਦਾ ਸੰਚਾਲਨ ਕੀਤਾ। ਉਨ੍ਹਾਂ ਨੇ ’ਯੋਗਾ’ ਨੂੰ ’ਸਰੀਰ, ਮਨ ਅਤੇ ਆਤਮਾ’ ਦੇ ਸਬੰਧ ਦੇ ਤੌਰ ’ਤੇ ਦੇਖਣ ਉੱਪਰ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਸਿਰਫ ਇੱਕ ਸਰੀਰਕ ਕਸਰਤ ਨਹੀਂ ਬਲਕਿ ਮਨੁੱਖ ਹੋਣ ਦੀ ਪ੍ਰਕਿਰਿਆ ਹੈ। ਉਹਨਾਂ ਨੇ ਯੋਗਾ ਦੇ ਵੱਖ-ਵੱਖ ਆਸਣ ਕਰਾ ਕੇ ਭਾਗ ਲੈਣ ਵਾਲਿਆਂ ਨੂੰ ਖੁਸ਼ੀ ਅਤੇ ਅਰੋਗਤਾ ਵੱਲ ਵਧਣ ਦੀਆਂ ਹਦਾਇਤਾਂ ਦਿੱਤੀਆਂ।

ਇਹ ਵੀ ਪੜ੍ਹੋ: GADVASU ਵਿਖੇ ਮਨਾਇਆ ਗਿਆ International Yoga Day

International Yoga Day 2023

International Yoga Day 2023

ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਇਸ ਸ਼ੈਸਨ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਦੀ ਸਲਾਘਾ ਕੀਤੀ ਅਤੇ ਪ੍ਰੇਰਿਤ ਕੀਤਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਯੋਗਾ ਅਭਿਆਸ ਕਰਨ ਨਾਲ ਮਨ ਦੀ ਇਕਾਗਰਤਾ, ਯਾਦਦਾਸਤ ਅਤੇ ਆਤਮ ਵਿਸਵਾਸ ਵਿੱਚ ਵਾਧਾ, ਸਮਾਜਿਕ ਸਬੰਧਾਂ ਵਿੱਚ ਸੁਧਾਰ, ਚੰਗੀ ਨੀਂਦ ਅਤੇ ਜੀਵਨ ਪ੍ਰਤੀ ਸਮੁੱਚਾ ਸਕਾਰਾਤਮਕ ਰਵੱਈਆ ਪੈਦਾ ਹੋ ਸਕਦਾ ਹੈ।

ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਇਸ ਮੌਕੇ ਕਿਹਾ ਕਿ ਚੰਗੇ ਪੋਸਣ ਅਤੇ ਯੋਗਾ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਸੰਤੁਲਿਤ ਕਰਨ ਲਈ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਅਜੋਕੇ ਤਨਾਅ ਭਰੇ ਮਾਹੌਲ ਵਿੱਚ ਰੋਜ਼ਾਨਾ ਯੋਗਾ ਕਰਨ ਨਾਲ ਤਨਾਅ ਤੋਂ ਮੁਕਤੀ ਅਤੇ ਪਾਚਣ ਪ੍ਰਣਾਲੀ ਵਿੱਚ ਮਜ਼ਬੂਤੀ ਆਉਂਦੀ ਹੈ।

ਇਸ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਸਰੀਰ ਵਿੱਚ ਪੈਦਾ ਹੁੰਦੀ ਹੈ ਇਸਲਈ ਯੋਗਾ ਨੂੰ ਆਪਣੇ ਜੀਵਨ ਦਾ ਵਿਭਿੰਨ ਹਿੱਸਾ ਬਨਾਉਣ ਚਾਹੀਦਾ ਹੈ। ਕਾਲਜ ਦੇ 100 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਨੇ ਸੈਸਨ ਤੋਂ ਲਾਭ ਉਠਾਇਆ ਅਤੇ ਅਜਿਹੇ ਹੋਰ ਸੈਸਨਾਂ ਦੇ ਆਯੋਜਿਤ ਹੋਣ ਦੀ ਕਾਮਨਾ ਕੀਤੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: International Yoga Day related session at PAU

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters