ਪੰਜਾਬ ਵਿਧਾਨਸਭਾ ਦੇ ਮੱਦੇਨਜ਼ਰ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਕ ਵਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਇਥੇ ਇਕ ਜਨਸਭਾ ਵਿਚ ਬੋਲਦਿਆਂ ਹੋਇਆ ਕਿਹਾ ਹੈ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਖਾਤੇ ਵਿਚ ਇਕ ਹਜਾਰ ਰੁਪਏ ਪਾਏ ਜਾਣਗੇ।
ਕੇਜਰੀਵਾਲ ਨੇ ਦਾਵਾ ਕੀਤਾ ਹੈ ਕਿ ਇਹ ਕੇਵਲ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਇੱਤਿਹਾਸ ਦਾ ਸਭਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਆਯੋਜਿਤ ਹੋਵੇਗਾ।
ਪੰਜਾਬ ਦੇ ਮੋਗਾ ਸ਼ਹਿਰ ਵਿਚ ਔਰਤਾਂ ਦੇ ਨਾਲ ਗੱਲਬਾਤ ਦੌਰਾਨ ਕੇਜਰੀਵਾਲ ਨੇ ਇਹ ਵਾਧਾ ਕੀਤਾ ਹੈ, ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਦੇ ਬਾਅਦ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਦੇ ਖਾਤੇ ਵਿਚ 1000 -1000 ਰੁਪਏ ਪਾਏ ਜਾਣਗੇ। ਜੇਕਰ ਇਕ ਪਰਿਵਾਰ ਵਿਚ ਤਿੰਨ ਔਰਤਾਂ ਹਨ ਤਾਂ ਤਿੰਨਾ ਔਰਤਾਂ ਨੂੰ ਇਕ -ਇਕ ਹਜਾਰ ਰੁਪਏ ਦਿਤੇ ਜਾਣਗੇ | ਇਸਦੇ ਅਲਾਵਾ ਜਿਹੜੀ ਔਰਤਾਂ ਨੂੰ ਬੁਢਾਪਾ ਪੈਨਸ਼ਨ ਮਿੱਲ ਰਹੀ ਹੈ ਉਹਨਾਂ ਨੂੰ ਪੈਨਸ਼ਨ ਮਿਲਦੀ ਰਹੇਗੀ ਅਤੇ ਉਸਦੇ ਅਲਾਵਾ ਇਕ ਹਜਾਰ ਰੁਪਏ ਵੀ ਹਰ ਮਹੀਨੇ ਉਹਨਾਂ ਦੇ ਖਾਤੇ ਵਿਚ ਪਾਏ ਜਾਣਗੇ।
ਚੰਨੀ ਤੇ ਬੋਲਿਆ ਹਮਲਾ
ਆਪਣੇ ਭਾਸ਼ਣ ਵਿਚ ਕੇਜਰੀਵਾਲ ਨੇ ਕਿਹਾ ਕਿ , 'ਕਾਲਜ ਜਾਣ ਤੋਂ ਵਾਂਝਿਆਂ ਕੁੜੀਆਂ ਨੂੰ ਹਜਾਰ ਰੁਪਏ ਮਿਲਣਗੇ ਤਾਂ ਉਹ ਕਾਲਜ ਜਾ ਸਕਦੀਆਂ ਹਨ। ਔਰਤਾਂ ਨੂੰ ਪੈਸੇ ਦੇ ਲਈ ਆਪਣੇ ਪਤੀ ਵੱਲ ਦੇਖਣ ਦੀ ਲੋੜ ਨਹੀਂ ਪਵੇਗੀ। ਉਹਨਾਂ ਨੇ ਕਿਹਾ ਹੈ ਕਿ ਇਹ ਯੋਜਨਾ ਪੰਜਾਬ ਦੀਆਂ ਔਰਤਾਂ ਨੂੰ ਵੱਧ ਤਾਕਤ ਦੇਵੇਗਾ। ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ 'ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਮੈਂ ਇੱਥੇ ਜੋ ਵੀ ਵਾਅਦਾ ਕਰਦਾ ਹਾਂ, ਉਹ ਉਹੀ ਦੁਹਰਾਉਂਦਾ ਹੈ।
ਦਿੱਲੀ ਦੇ ਮੁੱਖਮੰਤਰੀ ਨੇ ਦਾਅਵਾ ਕੀਤਾ ਹੈ ਕਿ ਪੂਰੇ ਦੇਸ਼ ਵਿਚ ਸਿਰਫ ਇਕ ਆਦਮੀ (ਅਰਵਿੰਦ ਕੇਜਰੀਵਾਲ ) ਤੁਹਾਡੇ ਬਿਜਲੀ ਬਿੱਲ ਨੂੰ ਜ਼ੀਰੋ ਤੇ ਲਿਆ ਸਕਦਾ ਹੈ। ਤਾਂ ਉਸ ਨਕਲੀ ਕੇਜਰੀਵਾਲ ( ਸੀਐਮ ਚੰਨੀ ) ਤੋਂ ਸਾਵਧਾਨ ਰਹੋ | ਕੇਜਰੀਵਾਲ ਨੇ ਅੱਗੇ ਕਿਹਾ ਹੈ ਕਿ ਪੰਜਾਬ ਵਿਚ ਇਸ ਵਾਰ ਘਰ ਦੇ ਅੰਧਰ ਦੀਆਂ ਔਰਤਾਂ ਤੈਅ ਕਰਣਗੀਆਂ ਕਿ ਕਿਸਨੂੰ ਵੋਟ ਪਾਉਣੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਧਾਇਆ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ, ਜਾਣੋ ਹੁਣ ਕਿੰਨੇ ਮਿਲਣਗੇ ਪੈਸੇ ?
Summary in English: Kejriwal's promise in Punjab, will give 1000-1000 rupees to every women above 18 years