1. Home
  2. ਖਬਰਾਂ

ਜਾਣੋ! ਚਾਕਲੇਟ ਦੇ ਸੇਵਨ ਕਰਨ ਦੇ 7 ਵੱਡੇ ਫਾਇਦੇ

ਦੁਨੀਆਂ ਵਿੱਚ ਹਰ ਖਾਸ ਦਿਨ ਦਾ ਆਪਣਾ ਮਹੱਤਵ ਹੁੰਦਾ ਹੈ । ਉਸ ਦਿਨ ਨੂੰ ਯਾਦਗਾਰ ਬਣਾਉਣ ਦੇ ਲਈ ਵਧੀਆ ਤਰੀਕੇ ਅਪਣਾਏ ਜਾਂਦੇ ਹਨ ।

Pavneet Singh
Pavneet Singh
Chocolate

Chocolate

ਦੁਨੀਆਂ ਵਿੱਚ ਹਰ ਖਾਸ ਦਿਨ ਦਾ ਆਪਣਾ ਮਹੱਤਵ ਹੁੰਦਾ ਹੈ । ਉਸ ਦਿਨ ਨੂੰ ਯਾਦਗਾਰ ਬਣਾਉਣ ਦੇ ਲਈ ਵਧੀਆ ਤਰੀਕੇ ਅਪਣਾਏ ਜਾਂਦੇ ਹਨ । ਅਜਿਹੇ ਵਿੱਚ ਜਦ ਪਿਆਰ ਦੀ ਗੱਲ ਆਉਂਦੀ ਹੈ , ਤਾਂ ਹਰ ਕੋਈ ਕਿਸੀ ਨਾ ਕਿਸੀ ਨੂੰ ਪਿਆਰ ਕਰਦਾ ਹੈ । ਭਾਵੇ ਮਾਪੇ ਹੋਣ , ਭੈਣ -ਭਰਾ ਹੋਣ ਜਾਂ ਫਿਰ ਕੋਈ ਦੋਸਤ ।

ਅਜਿਹੇ ਵਿੱਚ ਇਕ ਦੂੱਜੇ ਦੇ ਪ੍ਰਤੀ ਆਪਣਾ ਪਿਆਰ ਵਖਾਉਣ ਅਤੇ ਜਤਾਉਣ ਦੇ ਲਈ ਦੁਨੀਆਂ ਭਰ ਵਿੱਚ 7 ਤਰੀਕ ਤੋਂ ਵੈਲੇਨਟਾਈਨ ਵੀਕ ਬਣਾਇਆ ਜਾ ਰਿਹਾ ਹੈ । ਅੱਜ ਇਸ ਹਫਤੇ ਦਾ ਤੀਜਾ ਦਿਨ ਹੈ ਇਸ ਦਿਨ ਚਾਕਲੇਟ ਦਿਨ ਬਣਾਇਆ ਜਾ ਰਿਹਾ ਹੈ । ਇਸ ਦਿਨ ਚਾਹੁਣ ਵਾਲ਼ੇ ਇਕ ਦੂੱਜੇ ਨੂੰ ਚਾਕਲੇਟ ਦੇਕੇ ਆਪਣਾ ਪਿਆਰ ਵਖਾਉਂਦੇ ਹਨ ।

ਕਿਹਾ ਜਾਂਦਾ ਹੈ ਕਿ ਵੱਧ ਚਾਕਲੇਟ ਖਾਣਾ ਹਾਨੀਕਾਰਕ ਹੁੰਦਾ ਹੈ , ਪਰ ਇਹ ਕਈ ਤਰੀਕਿਆਂ ਨਾਲ ਫਾਇਦੇਮੰਦ ਵੀ ਹੈ। ਚਾਕਲੇਟ ਸਿਰਫ ਰਿਸ਼ਤਿਆਂ ਦੀ ਡੋਰ ਨੂੰ ਹੀ ਮਜਬੂਤ ਨਹੀਂ ਕਰਦੀ ਹੈ, ਬਲਕਿ ਸਿਹਤ ਨੂੰ ਸੁਧਾਰਨ ਦਾ ਕੰਮ ਵੀ ਕਰਦੀ ਹੈ , ਇਸ ਲਈ ਅੱਸੀ ਚਾਕਲੇਟ ਖਾਣ ਤੋਂ ਸਿਹਤ ਨੂੰ ਹੋਣ ਵਾਲੇ ਲਾਭ ਦੇ ਬਾਰੇ ਵਿੱਚ ਦੱਸਾਂਗੇ ।

ਡਾਰਕ ਚਾਕਲੇਟ ਖਾਣ ਦੇ ਲਾਭ ( Many benefits of eating dark chocolate)

ਬਲਡ ਸਰਕੂਲੇਸ਼ਨ (Blood Circulation)

ਡਾਰਕ ਚਾਕਲੇਟ ਖਾਣ ਤੋਂ ਬਲਦ ਸਰਕੂਲੇਸ਼ਨ ਬਹੁਤ ਵਧੀਆ ਰਹਿੰਦਾ ਹੈ । ਚਾਕਲੇਟ ਵਿੱਚ ਪਾਏ ਜਾਣ ਵਾਲੇ ਫਲੇਵਾਨੋਲ ਖੂਨ ਦੇ ਗਤਲੇ ਦੇ ਗਠਨ ਨੂੰ ਰੋਕਦੇ ਹਨ, ਜਿਸ ਨਾਲ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ ਅਤੇ ਤੇਜ਼ ਹੁੰਦਾ ਹੈ।

ਐਂਟੀ-ਏਜਿੰਗ (Anti-Aging)

ਡਾਰਕ ਚਾਕਲੇਟ ਵਿੱਚ ਵੱਧਦੀ ਉਮਰ ਦੇ ਪ੍ਰਭਾਵ ਨੂੰ ਸ਼ਰੀਰ ਤੇ ਕੰਮ ਕਿੱਤਾ ਜਾ ਸਕਦਾ ਹੈ ।ਇਸ ਵਿੱਚ ਉਮਰ ਨੂੰ ਘੱਟ ਕਰਨ ਦਾ ਗੁਣ ਪਾਏ ਜਾਂਦੇ ਹਨ , ਜੋ ਲੋਕ ਵੱਧਦੀ ਹੋਇ ਉਮਰ ਦੇ ਅਸਰ ਨੂੰ ਘੱਟ ਕਰਨਾ ਚਾਹੁੰਦੇ ਹਨ , ਉਹ ਡਾਰਕ ਚਾਕਲੇਟ ਦ ਸੇਵਨ ਟੱਕਰ ਸਕਦੇ ਹਨ । ਇਹ ਐਂਟੀ-ਏਜਿੰਗ ਤੱਤ ਦੇ ਰੂਪ ਵਿੱਚ ਕੰਮ ਕਰਦਾ ਹੈ।

ਐਂਟੀਆਕਸੀਡੈਂਟਸ ਤੋਂਨ ਭਰਪੂਰ (Rich in Antioxidants)

ਐਂਟੀਆਕਸੀਡੈਂਟਸ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਕੰਮ ਕਰਦਾ ਹੈ। ਇਹ ਐਂਟੀਆਕਸੀਡੈਂਟ ਗੁਣ ਜ਼ਿਆਦਾਤਰ ਫਲਾਂ ਅਤੇ ਸਬਜ਼ੀਆਂ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਡਾਰਕ ਚਾਕਲੇਟ ਵਿੱਚ ਇਹ ਐਂਟੀਆਕਸੀਡੈਂਟ ਗੁਣ ਵੀ ਮੌਜੂਦ ਹੁੰਦੇ ਹਨ। ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਐਂਟੀਆਕਸੀਡੈਂਟ ਨਾਲ ਭਰਪੂਰ ਡਾਰਕ ਚਾਕਲੇਟ ਦਾ ਸੇਵਨ ਕੀਤਾ ਜਾ ਸਕਦਾ ਹੈ।

ਠੰਡ ਅਤੇ ਜ਼ੁਕਾਮ ਤੋਂ ਬਚਾਉਂਦੀ ਹੈ (Protect from cold)

ਡਾਰਕ ਚਾਕਲੇਟ 'ਚ ਥੀਓਬਰੋਮਾਈਨ ਨਾਂ ਦਾ ਰਸਾਇਣਕ ਤੱਤ ਹੁੰਦਾ ਹੈ, ਜੋ ਸਾਹ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ 'ਤੇ ਅਸਰਦਾਰ ਤਰੀਕੇ ਨਾਲ ਕੰਮ ਕਰ ਸਕਦਾ ਹੈ। ਜ਼ੁਕਾਮ ਵੀ ਇਨ੍ਹਾਂ ਸਮੱਸਿਆਵਾਂ ਵਿਚ ਸ਼ਾਮਲ ਹੈ |

ਵਜ਼ਨ ਘਟਾਉਣਾ (Weight loss)

ਅੱਜ ਦੇ ਸਮੇਂ ਵਿੱਚ ਨੌਜਵਾਨਾਂ ਲਈ ਇਹ ਸਭ ਤੋਂ ਵੱਡੀ ਸਮੱਸਿਆ ਹੈ, ਜੋ ਬਾਲਗ ਨਿਯਮਿਤ ਤੌਰ 'ਤੇ ਚਾਕਲੇਟ ਖਾਂਦੇ ਹਨ, ਉਨ੍ਹਾਂ ਦਾ ਬਾਡੀ ਮਾਸ ਇੰਡੈਕਸ ਚਾਕਲੇਟ ਨਾ ਖਾਣ ਵਾਲਿਆਂ ਨਾਲੋਂ ਘੱਟ ਰਹਿੰਦਾ ਹੈ। ਜਿਸ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਦਿੱਲ ਦੀ ਸਿਹਤ (Heart Health)

ਡਾਰਕ ਚਾਕਲੇਟ ਦਾ ਸੇਵਨ ਕੋਲੈਸਟ੍ਰੋਲ ਨੂੰ ਕੰਟਰੋਲ ਕਰਕੇ ਅਤੇ ਦਿਲ ਦੀ ਸਿਹਤ ਨੂੰ ਬਰਕਰਾਰ ਰੱਖ ਕੇ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਡਾਰਕ ਚਾਕਲੇਟ ਦੀ ਵਰਤੋਂ ਨਾਲ ਦਿਲ ਦੀ ਸਿਹਤ ਅਤੇ ਬਲੱਡ ਪ੍ਰੈਸ਼ਰ ਵਿੱਚ ਵੀ ਸੁਧਾਰ ਦੇਖਿਆ ਜਾ ਸਕਦਾ ਹੈ।

ਤਣਾਅ (Stress)

ਡਾਰਕ ਚਾਕਲੇਟ ਖਾਣ ਨਾਲ ਤਣਾਅ ਦੇ ਹਾਰਮੋਨਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਕੋਕੋ ਵਿੱਚ ਮੌਜੂਦ ਐਂਟੀਆਕਸੀਡੈਂਟ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਡਾਰਕ ਚਾਕਲੇਟ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰਹਿੰਦਾ ਹੈ।

ਇਹ ਵੀ ਪੜ੍ਹੋ :- PF ਨਿਯਮ 2022: ਕਰਮਚਾਰੀਆਂ ਦੇ PF ਖਾਤੇ 'ਚ ਹੋਣ ਜਾ ਰਹੇ ਹਨ ਇਹ ਨਵੇਂ ਬਦਲਾਅ, ਜਾਣੋ ਕੀ ਪਵੇਗਾ ਫਰਕ

Summary in English: Know! 7 Great Benefits Of Consuming Chocolate

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters