ਪੰਜਾਬ ਕਾਂਗਰਸ 6 ਫਰਵਰੀ ਨੂੰ ਆਪਣੇ ਮੁੱਖਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ । ਜਦ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਰਾਜ ਦਾ ਦੌਰਾ ਕਰਨਗੇ, ਉਸ ਦੌਰਾਨ ਸੀਐਮ ਦਾ ਐਲਾਨ ਹੋ ਸਕਦਾ ਹੈ । ਰਾਹੁਲ ਗਾਂਧੀ ਨੇ 27 ਜਨਵਰੀ ਨੂੰ ਆਪਣੀ ਪਿਛਲੀ ਪੰਜਾਬ ਫੇਰੀ ਦੌਰਾਨ ਇਹ ਐਲਾਨ ਕੀਤਾ ਸੀ ਕਿ ਕਾਂਗਰਸ ਪੰਜਾਬ ਵਿਧਾਨਸਭਾ ਚੋਣ ਵਿਚ ਮੁੱਖਮੰਤਰੀ ਦੇ ਚੇਹਰੇ ਦੇ ਨਾਲ ਉਤਰੇਗੀ ਅਤੇ ਇਸ ਤੇ ਫੈਸਲਾ ਪਾਰਟੀ ਦੇ ਮੈਂਬਰਾਂ ਤੋਂ ਸਲਾਹ ਦੇ ਬਾਅਦ ਲਿੱਤਾ ਜਾਵੇਗਾ ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖਮੰਤਰੀ ਅਹੁਦੇ ਦੇ ਉਮੀਦਵਾਰ ਤੇ ਪਾਰਟੀ ਅਤੇ ਮੈਂਬਰਾ ਨਾਲ ਮੀਟਿੰਗ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਮੁਤਾਬਕ ਦੱਸਿਆ ਹੈ ਕਿ ਪਾਰਟੀ ਆਪਣੇ ਸ਼ਕਤੀ ਐਪ ਦੇ ਜਰੀਏ ਕਾਂਗਰਸ ਨੇਤਾ ਅਤੇ ਮੈਂਬਰਾਂ ਤੋਂ ਜਵਾਬ ਮੰਗ ਰਹੀ ਹੈ । ਪਾਰਟੀ ਨੇ ਇਸ ਮੁੱਦੇ ਤੇ ਆਮ ਲੋਕਾਂ ਦੀ ਸਲਾਹ ਮੰਗੀ ਹੈ ਅਤੇ ਇਹ ਪ੍ਰੀਕ੍ਰਿਆ ਪਿਛਲੇ ਦੋ ਦੀਨਾ ਵਿਚ ਸ਼ੁਰੂ ਹੋ ਚੁਕੀ ਹੈ । ਰਾਹੁਲ ਗਾਂਧੀ 6 ਫਰਵਰੀ ਨੂੰ ਪੰਜਾਬ ਦਾ ਡੋਰਾ ਕਰ ਸਕਦੇ ਹਨ ਅਤੇ ਮਹੱਤਵਪੂਰਨ ਐਲਾਨ ਕਰ ਸਕਦੇ ਹਨ ।
ਪਿਛਲੇ ਕਈ ਹਫਤਿਆਂ ਵਿਚ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਾਜ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਤੱਖ ਜਾਂ ਅਪ੍ਰਤੱਖ ਤੌਰ ਤੇ ਖੁਦ ਨੂੰ ਪਾਰਟੀ ਦਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਦੇ ਰੂਪ ਵਿਚ ਐਲਾਨ ਕਰਨ ਦਾਵਾ ਕਿੱਤਾ ਹੈ । ਕਾਂਗਰਸ ਆਪਣਾ ਭਾਰ ਚੰਨੀ ਤੇ ਪਾਉਂਦੀ ਦਿੱਖ ਰਹੀ ਹੈ , ਜੋ ਅਨੁਸੂਚਿਤ ਜਾਤੀ ਨਾਲ ਸਬੰਧ ਅਤੇ ਉਨ੍ਹਾਂ ਨੂੰ ਦੋ ਵਿਧਾਨਸਭਾ ਸੀਟਾਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜਨ ਲਈ ਮੈਦਾਨ ਵਿਚ ਉਤਾਰਿਆ ਗਿਆ ਹੈ ।
SC ਅਤੇ ST ਕਾਂਗਰਸ ਦੇ ਰਵਾਇਤੀ ਵੋਟ ਬੈਂਕ ਰਹੇ ਹਨ, ਪਰ ਉਹ ਬਹੁਜਨ ਸਮਾਜ ਪਾਰਟੀ (BSP) ਅਤੇ ਕੁਝ ਹੋਰ ਛੋਟੇ ਸਮੂਹਾਂ ਦੇ ਉਭਾਰ ਤੋਂ ਬਾਅਦ ਪਾਰਟੀ ਤੋਂ ਦੂਰ ਹੋ ਗਏ। ਕਾਂਗਰਸ ਹੁਣ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਥਾਂ ਚੰਨੀ ਨੂੰ ਚੁਣ ਕੇ ਐਸਸੀ ਵੋਟ ਬੈਂਕ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ , ਜਿਸ ਤੋਂ ਪੰਜਾਬ ਦੀ ਲਗਭਗ ਇਕ ਤਿਹਾਈ ਆਬਾਦੀ ਸ਼ਾਮਲ ਹੈ ।
ਚਮਕੌਰ ਸਾਹਿਬ ਤੋਂ ਤਿੰਨ ਵਾਰ ਵਿਧਾਇਕ ਰਹੇ ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖਮੰਤਰੀ ਹਨ । ਉਹ ਦੋ ਸੀਟਾਂ ਤੋਂ ਚੋਣ ਲੜਨ ਵਾਲੇ ਇਕਲੌਤੇ ਪਾਰਟੀ ਉਮੀਦਵਾਰ ਹਨ। ਕਾਂਗਰਸ ਨੇ ਪੰਜਾਬ 'ਚ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਦੀ ਵੰਡ 'ਚ 'ਇਕ ਪਰਿਵਾਰ, ਇਕ ਸੀਟ' ਦੇ ਫਾਰਮੂਲੇ ਦੀ ਪਾਲਣਾ ਕੀਤੀ ਹੈ।
ਰਾਹੁਲ ਗਾਂਧੀ ਨੇ ਪਿਛਲੇ ਹਫ਼ਤੇ ਜਲੰਧਰ ਵਿੱਚ ਇੱਕ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਚੰਨੀ ਅਤੇ ਸਿੱਧੂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਿਸ ਨੂੰ ਵੀ ਮੁੱਖ ਮੰਤਰੀ ਚੁਣਿਆ ਜਾਵੇਗਾ, ਦੂਜੇ ਉਸ ਦਾ ਸਮਰਥਨ ਕਰਨਗੇ।
ਗਾਂਧੀ ਨੇ ਇਹ ਬਿਆਨ ਤੱਦ ਦਿੱਤਾ ਜਦ ਸਿੱਧੂ ਨੇ ਰੈਲੀ ਵਿਚ ਪਾਰਟੀ ਤੋਂ ਚੋਣ ਦੇ ਲਈ ਮੁਖਂਤਰੀ ਦਾ ਚੇਹਰਾ ਐਲਾਨ ਕਰਨ ਦੀ ਮੰਗ ਕਿੱਤੀ ਅਤੇ ਕਿਹਾ ਕਿ ਉਹ "ਸ਼ੋਅਪੀਸ" ਨਹੀਂ ਬਣਨਾ ਚਾਹੁੰਦੇ। ਅਮਰਿੰਦਰ ਸਿੰਘ ਨੂੰ ਹਟਾ ਕੇ ਚੰਨੀ ਨੂੰ ਪਦਉੱਨਤ ਕੀਤੇ ਜਾਣ ਤੋਂ ਬਾਅਦ ਵੀ ਪਾਰਟੀ ਵਿਚ ਮਤਭੇਦ ਜਾਰੀ ਰਹੇ। ਕਾਂਗਰਸ ਪੰਜਾਬ ਵਿਚ ਸੱਤਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਦੇ ਵਿਰੁੱਧ ਹੈ, ਜਿਨ੍ਹਾਂ ਨੇ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਹੱਥ ਮਿਲਾਇਆ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵਡਾ ਫੈਸਲਾ ਹੁਣ ਧੀਆਂ ਵੀ ਹੋਣਗੀਆਂ ਜੱਦੀ ਜਾਇਦਾਦ ਦੀ ਹੱਕਦਾਰ
Summary in English: Know who will be the CM of Punjab Sidhu or Channi?