Great Initiative: ਗੁਰਦਾਸਪੁਰ ਦਾ ‘ਸਰਕਾਰੀ ਕਮਿਊਨਿਟੀ ਕੇਨਿੰਗ ਸੈਂਟਰ’ ਕਿਸਾਨਾਂ ਅਤੇ ਸਵੈ ਸਹਾਇਤਾ ਸਮੂਹਾਂ ਦੇ ਨਾਲ-ਨਾਲ ਆਮ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋ ਰਿਹਾ ਹੈ। ਇੱਥੇ ਨਾ ਸਿਰਫ ਮੁਫ਼ਤ ਸਿਖਲਾਈ ਦੀ ਸੁਵਿਧਾ ਮੁਹੱਈਆ ਹੈ ਸਗੋਂ ਨਾਮਾਤਰ ਫੀਸ ਰਾਹੀਂ ਕੋਈ ਵੀ ਵਿਅਕਤੀ ਇਸ ਸੈਂਟਰ ਵਿਚੋਂ ਅਚਾਰ, ਮੁਰੱਬੇ, ਚਟਨੀਆਂ ਤੇ ਆਮਲਾ ਕੈਂਡੀ ਬਣਵਾ ਸਕਦਾ ਹੈ। ਆਓ ਜਾਣਦੇ ਹਾਂ ਇਸ ਸੈਂਟਰ ਬਾਰੇ ਪੂਰੀ ਜਾਣਕਾਰੀ...
ਤੁਹਾਨੂੰ ਦੱਸ ਦੇਈਏ ਕਿ ਡਿਪਟੀ ਡਾਇਰੈਕਟਰ ਬਾਗਬਾਨੀ, ਗੁਰਦਾਸਪੁਰ ਦੇ ਦਫ਼ਤਰ ਵਿਖੇ ਚੱਲ ਰਿਹਾ ਇਹ ‘ਸਰਕਾਰੀ ਕਮਿਊਨਿਟੀ ਕੇਨਿੰਗ ਸੈਂਟਰ’ ਕਿਸਾਨਾਂ, ਸਵੈ ਸਹਾਇਤਾ ਸਮੂਹਾਂ ਦੇ ਨਾਲ ਆਮ ਲੋਕਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਕਮਿਊਨਿਟੀ ਕੇਨਿੰਗ ਸੈਂਟਰ ਵਿੱਚ ਜਿੱਥੇ ਅਚਾਰ, ਮੁਰੱਬੇ, ਚਟਨੀਆਂ, ਆਮਲਾ ਕੈਂਡੀ ਬਣਾਉਣ ਦੀ ਮੁਫ਼ਤ ਸਿਖਲਾਈ ਹਾਸਲ ਕੀਤੀ ਜਾ ਸਕਦੀ ਹੈ, ਉੱਥੇ ਕੋਈ ਵੀ ਵਿਅਕਤੀ ਆਪਣੇ ਕੋਲੋਂ ਸਮਾਨ ਲਿਆ ਕੇ ਏਥੇ ਬਹੁਤ ਹੀ ਵਾਜਬ ਕੀਮਤ ’ਤੇ ਅਚਾਰ, ਮੁਰੱਬੇ, ਚਟਨੀਆਂ, ਆਮਲਾ ਕੈਂਡੀ ਬਣਵਾ ਕੇ ਲਿਜਾ ਸਕਦਾ ਹੈ।
'ਸਰਕਾਰੀ ਕਮਿਊਨਿਟੀ ਕੈਨਿੰਗ ਸੈਂਟਰ' ਗੁਰਦਾਸਪੁਰ ਬਾਰੇ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਕੇਂਦਰ 'ਚ ਕਿਸਾਨ, ਸਵੈ-ਸਹਾਇਤਾ ਗਰੁੱਪਾਂ ਦੀਆਂ ਔਰਤਾਂ ਅਤੇ ਆਮ ਲੋਕ ਅਚਾਰ, ਮੁਰੱਬਾ, ਚਟਨੀ ਅਤੇ ਆਂਵਲਾ ਕੈਂਡੀ ਬਣਾ ਸਕਦੇ ਹਨ ਅਤੇ ਮੁਫ਼ਤ ਸਿਖਲਾਈ ਦੀ ਸੁਵਿਧਾ ਦਾ ਲਾਭ ਵੀ ਚੁੱਕ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਸਿਖਲਾਈ 2 ਦਿਨ ਤੋਂ ਇੱਕ ਹਫ਼ਤੇ ਤੱਕ ਚੱਲਦੀ ਹੈ ਅਤੇ ਇਸ ਦੌਰਾਨ ਸਿਖਿਆਰਥੀਆਂ ਨੂੰ ਅਚਾਰ, ਮੁਰੱਬਾ, ਚਟਨੀ ਅਤੇ ਆਂਵਲਾ ਕੈਂਡੀ ਬਣਾਉਣ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਤੋਂ ਸਿਖਲਾਈ ਲੈ ਕੇ ਕਈ ਔਰਤਾਂ ਨੇ ਅਚਾਰ, ਮੁਰੱਬਾ, ਚਟਨੀ, ਆਂਵਲਾ ਕੈਂਡੀ ਬਣਾਉਣ ਦਾ ਕਿੱਤਾ ਸਫ਼ਲਤਾਪੂਰਵਕ ਅਪਣਾਇਆ ਹੈ।
ਇਹ ਵੀ ਪੜ੍ਹੋ: ਪਿੰਡਾਂ ਦੇ ਨੌਜਵਾਨ ਕਿਸਾਨਾਂ ਲਈ Agriculture Course, QR Code ਰਾਹੀਂ ਕਰੋ ਅਪਲਾਈ
ਡਾ. ਤਜਿੰਦਰਪਾਲ ਸਿੰਘ ਬਾਜਵਾ ਨੇ ਕਿਹਾ ਕਿ ਕੋਈ ਵੀ ਵਿਅਕਤੀ 'ਸਰਕਾਰੀ ਕਮਿਊਨਿਟੀ ਕੈਨਿੰਗ ਸੈਂਟਰ' ਤੋਂ ਅਚਾਰ, ਮੁਰੱਬਾ ਅਤੇ ਚਟਨੀ ਬਣਵਾ ਕੇ ਵੀ ਲਿਜਾ ਸਕਦਾ ਹੈ, ਜਿੱਥੇ ਅਚਾਰ, ਮੁਰੱਬਾ ਅਤੇ ਚਟਨੀ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਵਿਅਕਤੀ ਨੂੰ ਸਾਰਾ ਕੱਚਾ ਮਾਲ ਅਤੇ ਮਸਾਲੇ ਆਦਿ ਲਿਆਉਣੇ ਪੈਣਗੇ ਅਤੇ ਕਮਿਊਨਿਟੀ ਕੈਨਿੰਗ ਸੈਂਟਰ ਦਾ ਸਟਾਫ਼ ਅਚਾਰ, ਮੁਰੱਬਾ ਅਤੇ ਚਟਨੀ ਤਿਆਰ ਕਰਕੇ ਉਸ ਵਿਅਕਤੀ ਨੂੰ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਸਾਰਾ ਕੰਮ ਬਹੁਤ ਹੀ ਸਾਫ਼-ਸਫ਼ਾਈ ਨਾਲ ਕੀਤਾ ਜਾਂਦਾ ਹੈ ਅਤੇ ਅਚਾਰ, ਜੈਮ ਅਤੇ ਚਟਨੀਆਂ ਦੀ ਗੁਣਵੱਤਾ ਬਹੁਤ ਵਧੀਆ ਹੈ।
ਇਹ ਵੀ ਪੜ੍ਹੋ: ਭਾਰਤ ਸਰਕਾਰ ਨੇ 'Padma Award' ਲਈ ਮੰਗੇ ਬਿਨੈ-ਪੱਤਰ
ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਤਜਿੰਦਰਪਾਲ ਸਿੰਘ ਬਾਜਵਾ ਨੇ ਸਵੈ-ਸਹਾਇਤਾ ਗਰੁੱਪਾਂ ਨਾਲ ਜੁੜੇ ਕਿਸਾਨਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ 'ਸਰਕਾਰੀ ਕਮਿਊਨਿਟੀ ਕੈਨਿੰਗ ਸੈਂਟਰ' ਗੁਰਦਾਸਪੁਰ ਤੋਂ ਆਚਾਰ, ਮੁਰੱਬਾ, ਆਂਵਲਾ ਕੈਂਡੀ ਅਤੇ ਚਟਨੀ ਬਣਾਉਣ ਦੀ ਮੁਫ਼ਤ ਸਿਖਲਾਈ ਪ੍ਰਾਪਤ ਕਰਕੇ ਇਸ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਬਾਗਬਾਨੀ ਗੁਰਦਾਸਪੁਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)
Summary in English: Make pickles, jams, chutneys and amla candy for free, know how?