1. Home
  2. ਖਬਰਾਂ

FTJ: ਕ੍ਰਿਸ਼ੀ ਜਾਗਰਣ ਦੀ ਨਿਵੇਕਲੀ ਪਹਿਲ, ਹੁਣ ਕਿਸਾਨ ਐਫਟੀਜੇ ਰਾਹੀਂ ਆਪਣੀਆਂ ਸਮੱਸਿਆਵਾਂ ਦਾ ਕਰਨ ਹੱਲ!

ਸਤਿ ਸ੍ਰੀ ਅਕਾਲ ਕਿਸਾਨ ਵੀਰੋਂ/ਭੈਣੋ, ਕ੍ਰਿਸ਼ੀ ਜਾਗਰਣ ਨੇ ਕਿਸਾਨਾਂ ਦੇ ਸਸ਼ਕਤੀਕਰਨ ਲਈ ਇੱਕ ਨਿਵੇਕਲੀ ਪਹਿਲ ਸ਼ੁਰੂ ਕੀਤੀ ਹੈ। ਆਓ ਜਾਣਦੇ ਹਾਂ ਇਸ ਵਿਲੱਖਣ ਪਾਹਿਲ ਬਾਰੇ...

Gurpreet Kaur Virk
Gurpreet Kaur Virk
ਹੁਣ ਕਿਸਾਨ ਐਫਟੀਜੇ ਰਾਹੀਂ ਆਪਣੀਆਂ ਸਮੱਸਿਆਵਾਂ ਦਾ ਕਰਨ ਹੱਲ!

ਹੁਣ ਕਿਸਾਨ ਐਫਟੀਜੇ ਰਾਹੀਂ ਆਪਣੀਆਂ ਸਮੱਸਿਆਵਾਂ ਦਾ ਕਰਨ ਹੱਲ!

Krishi Jagran: ਸਤਿ ਸ੍ਰੀ ਅਕਾਲ ਕਿਸਾਨ ਵੀਰੋਂ/ਭੈਣੋ, ਕ੍ਰਿਸ਼ੀ ਜਾਗਰਣ ਨੇ ਕਿਸਾਨਾਂ ਦੇ ਸਸ਼ਕਤੀਕਰਨ ਲਈ ਇੱਕ ਨਿਵੇਕਲੀ ਪਹਿਲ ਸ਼ੁਰੂ ਕੀਤੀ ਹੈ। ਆਓ ਜਾਣਦੇ ਹਾਂ ਇਸ ਵਿਲੱਖਣ ਪਾਹਿਲ ਬਾਰੇ...

Farmer the Journalist: ਕ੍ਰਿਸ਼ੀ ਜਾਗਰਣ ਦੇ "ਫਾਰਮਰ ਦੀ ਜਰਨਲਿਸਟ" ਪਹਿਲ ਸਦਕਾ ਹਰ ਪਿੰਡ ਦੇ ਕਿਸਾਨ ਹੁਣ ਪੱਤਰਕਾਰ ਬਣ ਸਕਦੇ ਹਨ ਅਤੇ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਹ ਦੇਖਿਆ ਗਿਆ ਹੈ ਕਿ ਜਿਹੜੇ ਪੱਤਰਕਾਰ ਆਮ ਤੌਰ 'ਤੇ ਖੇਤੀਬਾੜੀ ਨਾਲ ਸਬੰਧਤ ਖ਼ਬਰਾਂ ਕਵਰ ਕਰਦੇ ਹਨ। ਉਨ੍ਹਾਂ ਨੂੰ ਇਸ ਵਿਸ਼ੇ ਦਾ ਘੱਟੋ-ਘੱਟ ਗਿਆਨ ਹੁੰਦਾ ਹੈ। ਜਿਸ ਕਾਰਨ ਕਿਸਾਨਾਂ ਦੇ ਅਸਲ ਮੁੱਦੇ ਅਤੇ ਚਿੰਤਾਵਾਂ ਅਣਸੁਣੀਆਂ ਹੀ ਰਹਿ ਜਾਂਦੀਆਂ ਹਨ। ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ, ਜਿਨ੍ਹਾਂ ਦਾ ਲੰਮਾ ਇਤਿਹਾਸ ਅਤੇ ਖੇਤੀਬਾੜੀ ਪੱਤਰਕਾਰੀ ਵਿੱਚ ਡੂੰਘੀ ਮੁਹਾਰਤ ਹੈ ਵੱਲੋਂ ਪ੍ਰੋਗਰਾਮ "ਫਾਰਮਰ ਦੀ ਜਰਨਲਿਸਟ" ਸ਼ੁਰੂ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ।

ਦੱਸ ਦੇਈਏ ਕਿ ਇਸ ਉਪਰਾਲੇ ਰਾਹੀਂ ਕ੍ਰਿਸ਼ੀ ਜਾਗਰਣ ਪ੍ਰਤਿਭਾਸ਼ਾਲੀ ਕਿਸਾਨਾਂ ਨੂੰ ਪੱਤਰਕਾਰ ਬਣਨ ਲਈ ਮੁਫ਼ਤ ਸਿਖਲਾਈ ਪ੍ਰਦਾਨ ਕਰੇਗਾ। ਉਹ ਨੌਜਵਾਨ ਪੀੜ੍ਹੀ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ, ਕਿਉਂਕਿ ਮੋਬਾਈਲ ਵਰਗੀ ਟੈਕਨਾਲੋਜੀ ਹੁਣ ਕਿਸਾਨਾਂ ਨੂੰ ਉਨ੍ਹਾਂ ਦੇ ਅਭਿਆਸਾਂ ਅਤੇ ਮੁਸ਼ਕਲਾਂ ਦੇ ਵੀਡੀਓ ਸ਼ੂਟ ਕਰਨ ਦੀ ਇਜਾਜ਼ਤ ਦਿੰਦੀ ਹੈ, ਭਾਵੇਂ ਉਹ ਲਿਖਣ ਵਿੱਚ ਅਸਮਰੱਥ ਹੋਣ। ਪਰ ਫਿਰ ਵੀ ਉਹ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਦਾ ਹੈ।

ਕਿਸਾਨ ਆਪਣੇ ਸਿੱਖਿਅਤ ਹੁਨਰ ਦੀ ਵਰਤੋਂ ਕਰਕੇ ਕਾਨੂੰਨੀ ਸਰਕਾਰੀ ਸੰਸਥਾਵਾਂ ਅਤੇ ਦੇਸ਼ ਦੇ ਹਰ ਕੋਨੇ ਤੱਕ ਗਿਆਨ ਅਤੇ ਚਿੰਤਾਵਾਂ ਨੂੰ ਫੈਲਾਉਣ ਲਈ ਐਫਟੀਜੇ (FTJ) ਯਤਨਾਂ ਵਿੱਚ ਪੱਤਰਕਾਰ ਬਣ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਵਿੱਚ ਖੇਤੀ ਜਾਗਰੂਕਤਾ ਦਾ ਇਹ ਪ੍ਰੋਗਰਾਮ ਸਫਲ ਰਿਹਾ ਹੈ। ਜਿਸ ਵਿੱਚ ਭਾਰਤ ਭਰ ਦੇ ਕਿਸਾਨਾਂ ਨੇ ਭਾਗ ਲਿਆ।

ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ 15 ਜੁਲਾਈ, 2022 ਨੂੰ ਕ੍ਰਿਸ਼ੀ ਜਾਗਰਣ ਨੇ ਇੱਕ ਲਾਈਵ ਸੈਸ਼ਨ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਦੇ ਦ੍ਰਿਸ਼ਟੀਕੋਣ ਨੂੰ ਪ੍ਰਦਰਸ਼ਿਤ ਕਰਕੇ ਅਤੇ ਖੇਤੀਬਾੜੀ ਵਿੱਚ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕਰਕੇ ਵਿਸ਼ਵ ਨੂੰ ਇੱਕ ਮੌਕਾ ਪ੍ਰਦਾਨ ਕਰਨਾ ਸੀ। ਇਸ ਔਨਲਾਈਨ ਪ੍ਰੋਗਰਾਮ ਵਿੱਚ ਪੂਰੇ ਭਾਰਤ ਤੋਂ 100 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।

ਕ੍ਰਿਸ਼ੀ ਜਾਗਰਣ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਰੂਤੀ ਜੋਸ਼ੀ ਨਿਗਮ, ਸਮਗਰੀ ਪ੍ਰਬੰਧਕ (ਹਿੰਦੀ) ਦੁਆਰਾ ਕੀਤੀ ਗਈ, ਜਿਸ ਨੇ ਵੱਖ-ਵੱਖ ਸੂਬਿਆਂ ਤੋਂ ਵੈਬੀਨਾਰ ਵਿੱਚ ਸ਼ਾਮਲ ਹੋਏ ਸਾਰੇ ਬੁਲਾਰਿਆਂ ਦਾ ਸਵਾਗਤ ਕੀਤਾ। ਉਨ੍ਹਾਂ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਕਿਹਾ ਕਿ ਖੇਤੀਬਾੜੀ ਸਾਡੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਵਰਗੇ ਔਖੇ ਸਮੇਂ ਵਿੱਚ ਵੀ ਖੇਤੀਬਾੜੀ ਨੇ ਦੇਸ਼ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ।

ਐਮ.ਸੀ ਡੋਮਿਨਿਕ ਨੇ ਕਿਸਾਨਾਂ ਨੂੰ ਅੱਗੇ ਵਧਣ ਦੀ ਦਿੱਤੀ ਦਿਸ਼ਾ

ਸ਼ਰੂਤੀ ਨਿਗਮ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਨ ਲਈ ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਨੂੰ ਸੱਦਾ ਦਿੱਤਾ। ਜਿਸ ਵਿੱਚ ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੇ ਆਯੋਜਨ ਪਿੱਛੇ ਉਨ੍ਹਾਂ ਦਾ ਮਕਸਦ ਕਿਸਾਨਾਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਸਫਲਤਾ ਵੱਲ ਵਧ ਸਕਣ।

ਆਪਣੀ ਪ੍ਰੇਰਨਾ ਅਤੇ ਵਿਸ਼ਵਾਸ ਦਾ ਪ੍ਰਗਟਾਵਾ ਕਰਦਿਆਂ ਐਮ.ਸੀ. ਡੋਮਿਨਿਕ ਨੇ ਕਿਹਾ ਕਿ 25 ਸਾਲ ਪਹਿਲਾਂ ਉਨ੍ਹਾਂ ਨੇ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਖੇਤੀਬਾੜੀ ਸੈਕਟਰ ਨੂੰ ਕਿਸਾਨਾਂ ਲਈ ਵਧੇਰੇ ਲਾਭਦਾਇਕ ਬਣਾਉਣ ਲਈ ਕੰਮ ਕਰਨ ਦੇ ਉਦੇਸ਼ ਨਾਲ ਕ੍ਰਿਸ਼ੀ ਜਾਗਰਣ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਅਨੁਸਾਰ ਜੇਕਰ ਕਿਸਾਨਾਂ ਨੂੰ ਸਹੀ ਸਿਖਲਾਈ ਦਿੱਤੀ ਜਾਵੇ ਤਾਂ ਉਹ ਆਪਣੇ ਮਸਲੇ ਅਤੇ ਚਿੰਤਾਵਾਂ ਨੂੰ ਸਹੀ ਢੰਗ ਨਾਲ ਅੱਗੇ ਰੱਖ ਸਕਦੇ ਹਨ।

ਇਹ ਵੀ ਪੜ੍ਹੋ : 'ਫਾਰਮਰ ਦਿ ਜਰਨਲਿਸਟ', ਜਾਣੋ ਕੀ ਹੈ ਕ੍ਰਿਸ਼ੀ ਜਾਗਰਣ ਦੀ ਪਹਿਲ!

ਐਫਟੀਜੇ (FTJ) ਦੀ ਮਦਦ ਨਾਲ ਕਿਸਾਨ ਸਿਖਲਾਈ ਪ੍ਰੋਗਰਾਮਾਂ ਰਾਹੀਂ ਇਹ ਹੁਨਰ ਹਾਸਲ ਕਰ ਸਕਦੇ ਹਨ ਅਤੇ ਆਪਣੇ ਆਪ ਨੂੰ ਵਧੇਰੇ ਕੁਸ਼ਲਤਾ ਨਾਲ ਪ੍ਰਗਟ ਕਰ ਸਕਦੇ ਹਨ।

ਇਸ ਤੋਂ ਇਲਾਵਾ ਐਮਸੀ ਡੋਮਿਨਿਕ ਨੇ ਸਾਰੇ ਕਿਸਾਨਾਂ ਨੂੰ ਇੱਕ ਅੰਤਰਰਾਸ਼ਟਰੀ ਗਲੋਬਲ ਈਵੈਂਟ, ਜੋ ਕਿ ਇਸ ਮਹੀਨੇ ਦੀ 21 ਤਰੀਕ ਨੂੰ ਹੋਣ ਜਾ ਰਿਹਾ ਹੈ, ਬਾਰੇ ਵੀ ਦੱਸਿਆ। ਉਨ੍ਹਾਂ ਨੇ ਸਾਰੇ ਕਿਸਾਨਾਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਕਿਸਾਨ ਭਾਈਚਾਰੇ ਬਾਰੇ ਵਿਸ਼ਵ ਦ੍ਰਿਸ਼ਟੀਕੋਣ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

ਐਫਟੀਜੇ (FTJ) ਤਹਿਤ ਸਿਖਲਾਈ ਪ੍ਰਾਪਤ ਕਿਸਾਨਾਂ ਵਿੱਚ ਅਤੁਲ ਤ੍ਰਿਪਾਠੀ, ਹਨੂੰਮਾਨ ਪਟੇਲ, ਨਰਿੰਦਰ ਸਿੰਘ, ਨਰਿੰਦਰ ਸਿੰਘ ਮਹਿਰਾ, ਮਨੋਜ ਖੰਡੇਲਵਾਲ, ਰਾਮਚੰਦਰ ਐਸ ਦੂਬੇ, ਪੰਕਜ ਬਿਸ਼ਟ, ਦੀਪਕ ਪਾਂਡੇ, ਸ਼ੋਭਾਰਾਮ, ਸ਼ਰਦ ਕੁਮਾਰ, ਗੌਤਮ, ਰਾਜਕੁਮਾਰ ਪਟੇਲ ਅਤੇ ਰੰਗਨਾਥ ਸ਼ਾਮਲ ਸਨ, ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਆਪਣੇ ਅਨੁਭਵ ਸਾਂਝੇ ਕੀਤੇ।

ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਾਰੇ ਕਿਸਾਨ ਬਹੁਤ ਉਤਸਾਹਿਤ ਸਨ ਅਤੇ ਉਨ੍ਹਾਂ ਨੇ ਐਮ.ਸੀ. ਡੋਮਿਨਿਕ ਅਤੇ ਕ੍ਰਿਸ਼ੀ ਜਾਗਰਣ ਦੀ ਟੀਮ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੂੰ ਆਪਣੇ ਵਿਚਾਰ ਅਤੇ ਮੁੱਦਿਆਂ ਨੂੰ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕ੍ਰਿਸ਼ੀ ਜਾਗਰਣ ਨੂੰ ਇਸ ਨਿਵੇਕਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ।

ਕ੍ਰਿਸ਼ੀ ਜਾਗਰਣ ਦੇ ਮੁੱਖ ਸੰਚਾਲਨ ਅਧਿਕਾਰੀ ਡਾ.ਪੰਤ ਨੇ ਵੀ ਆਨਲਾਈਨ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਸਾਨਾਂ ਨੂੰ ਕ੍ਰਿਸ਼ੀ ਜਾਗਰਣ ਦੇ ਇੱਕ ਹੋਰ ਨਿਵੇਕਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਐੱਫ.ਟੀ.ਬੀ ਜਾਂ ਕਿਸਾਨ ਬ੍ਰਾਂਡ ਪਹਿਲਕਦਮੀ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀ ਉਤਪਾਦ ਵੇਚਣ ਵਿੱਚ ਮਦਦ ਕਰਦੀ ਹੈ।

Summary in English: FTJ: Krishi Jagran's exclusive initiative, now farmers can solve their problems through FTJ!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters