1. Home
  2. ਖਬਰਾਂ

Sugar Mills: ਕਈ ਖੰਡ ਮਿੱਲਾਂ ਬੰਦ! ਜਾਣੋ ਇਹ ਵੱਡੀ ਵਜ੍ਹਾ

Indian Sugar Mills Association ਦੀ ਮੰਨੀਏ ਤਾਂ ਮੌਜੂਦਾ 532 ਖੰਡ ਮਿੱਲਾਂ ਵਿੱਚੋਂ 400 ਦੇ ਕਰੀਬ ਮਿੱਲਾਂ ਬੰਦ ਹੋ ਚੁੱਕੀਆਂ ਹਨ। ਆਓ ਜਾਣਦੇ ਹਾਂ ਇਸਦੇ ਪਿੱਛੇ ਦਾ ਇਹ ਵੱਡਾ ਕਾਰਨ।

Gurpreet Kaur Virk
Gurpreet Kaur Virk
ਕਿਉਂ ਬੰਦ ਹੋ ਰਹੀਆਂ ਹਨ ਖੰਡ ਮਿੱਲਾਂ?

ਕਿਉਂ ਬੰਦ ਹੋ ਰਹੀਆਂ ਹਨ ਖੰਡ ਮਿੱਲਾਂ?

Sugar Mills Closed: ਇਸ ਸਾਲ ਦੇਸ਼ 'ਚ ਗੰਨੇ ਦੇ ਉਤਪਾਦਨ 'ਚ ਕਾਫੀ ਕਮੀ ਆਈ ਹੈ, ਜਿਸ ਦਾ ਅਸਰ ਖੰਡ ਮਿੱਲਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਖੰਡ ਮਿੱਲ ਐਸੋਸੀਏਸ਼ਨ ਦੀ ਮੰਨੀਏ ਤਾਂ ਮੌਜੂਦਾ 532 ਖੰਡ ਮਿੱਲਾਂ ਵਿੱਚੋਂ 400 ਦੇ ਕਰੀਬ ਮਿੱਲਾਂ ਬੰਦ ਹੋ ਚੁੱਕੀਆਂ ਹਨ। ਆਓ ਜਾਣਦੇ ਹਾਂ ਇਸਦੇ ਪਿੱਛੇ ਦਾ ਇਹ ਵੱਡਾ ਕਾਰਨ...

ਭਾਰਤ 'ਚ ਖੰਡ ਦਾ ਉਤਪਾਦਨ ਵੱਡੇ ਪੱਧਰ 'ਤੇ ਹੁੰਦਾ ਹੈ, ਪਰ ਇਸ ਸਾਲ ਖੰਡ ਦੇ ਉਤਪਾਦਨ 'ਚ 5.4 ਫੀਸਦੀ ਦੀ ਕਮੀ ਆਈ ਹੈ। ਵਪਾਰਕ ਸੰਗਠਨ ਅਨੁਸਾਰ ਭਾਰਤ ਦੀਆਂ ਖੰਡ ਮਿੱਲਾਂ ਇਸ ਸਾਲ ਸਿਰਫ਼ 30 ਮਿਲੀਅਨ ਟਨ ਖੰਡ ਦਾ ਉਤਪਾਦਨ ਕਰ ਸਕੀਆਂ ਹਨ, ਕਿਉਂਕਿ ਬਾਜ਼ਾਰ ਵਿੱਚ ਗੰਨੇ ਦੀ ਵੱਡੀ ਘਾਟ ਹੈ।

ਇਸ ਸੀਜ਼ਨ ਵਿੱਚ ਬੇਮੌਸਮੀ ਬਰਸਾਤ ਕਾਰਨ ਦੇਸ਼ ਵਿੱਚ ਗੰਨੇ ਦੀ ਪੈਦਾਵਾਰ ਬਹੁਤ ਘੱਟ ਗਈ ਹੈ। ਗੰਨਾ ਕਾਸ਼ਤਕਾਰਾਂ ਨੇ ਸਰਕਾਰ ਤੋਂ ਝਾੜ ਵਿੱਚ ਆਈ ਕਮੀ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਇਸ ਘੱਟ ਉਤਪਾਦਨ ਕਾਰਨ ਸਰਕਾਰ ਨੂੰ ਲੋਕਾਂ ਦੀ ਵਾਧੂ ਮੰਗ ਨੂੰ ਪੂਰਾ ਕਰਨ ਲਈ ਖੰਡ ਦਰਾਮਦ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਫਸਲਾਂ ਦਾ ਝਾੜ ਵਧਾਉਣ ਲਈ ਡੂੰਘੀ ਵਹਾਈ ਅਪਨਾਉਣ ਦੀ ਤਾਕੀਦ

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਖੰਡ ਮਿੱਲ ਐਸੋਸੀਏਸ਼ਨ ਨੇ ਦੱਸਿਆ ਕਿ ਮੌਜੂਦਾ 532 ਖੰਡ ਮਿੱਲਾਂ ਵਿੱਚੋਂ 400 ਦੇ ਕਰੀਬ ਮਿੱਲਾਂ ਬੰਦ ਹੋ ਚੁੱਕੀਆਂ ਹਨ। ਮਹਾਰਾਸ਼ਟਰ ਦੀਆਂ ਮੁੱਖ ਖੰਡ ਮਿੱਲਾਂ, ਜਿੱਥੇ ਸਭ ਤੋਂ ਵੱਧ ਖੰਡ ਦਾ ਉਤਪਾਦਨ ਹੁੰਦਾ ਹੈ, ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਸੰਗਠਨ ਮੁਤਾਬਕ ਮਹਾਰਾਸ਼ਟਰ ਸੂਬੇ ਵਿੱਚ ਖੰਡ ਮਿੱਲਾਂ ਦੇ ਉਤਪਾਦਨ ਵਿੱਚ ਕਰੀਬ 30 ਲੱਖ ਟਨ ਦੀ ਕਮੀ ਆਈ ਹੈ। ਖੰਡ ਦੇ ਦੂਜੇ ਸਭ ਤੋਂ ਵੱਡੇ ਉਤਪਾਦਕ ਉੱਤਰ ਪ੍ਰਦੇਸ਼ ਵਿੱਚ ਵੀ ਸਿਰਫ਼ 10 ਮਿਲੀਅਨ ਟਨ ਖੰਡ ਪੈਦਾ ਹੋਣ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ ਨਾਲੋਂ 20 ਲੱਖ ਘੱਟ ਹੈ।

ਇਹ ਵੀ ਪੜ੍ਹੋ : PAU ਨੇ ਕੋਲਕਾਤਾ ਆਧਾਰਿਤ ICAR INSTITUTE ਨਾਲ ਕੀਤਾ ਸਮਝੌਤਾ

ਮੁੰਬਈ ਦੇ ਇੱਕ ਵਪਾਰੀ ਨੇ ਦੱਸਿਆ ਕਿ ਖੰਡ ਦੇ ਉਤਪਾਦਨ ਵਿੱਚ ਗਿਰਾਵਟ ਤੋਂ ਬਾਅਦ ਸਾਡੇ ਕੋਲ ਇਸ ਨੂੰ ਨਿਰਯਾਤ ਕਰਨ ਲਈ ਕੋਈ ਸਟੋਰੇਜ ਨਹੀਂ ਹੈ। ਹਾਲਾਂਕਿ, ਭਾਰਤ ਸਰਕਾਰ ਨੇ 60 ਲੱਖ ਟਨ ਦੇ ਉਤਪਾਦਨ ਨੂੰ ਨਿਰਯਾਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਦੇਸ਼ ਵਿੱਚ ਖੰਡ ਦੀਆਂ ਕੀਮਤਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਭਾਰਤ ਦੁਨੀਆ ਦੇ ਕਈ ਦੇਸ਼ਾਂ ਨੂੰ ਖੰਡ ਨਿਰਯਾਤ ਕਰਦਾ ਹੈ। ਇਸ ਸਾਲ ਘੱਟ ਨਿਰਯਾਤ ਕਾਰਨ ਵਿਸ਼ਵ ਪੱਧਰ 'ਤੇ ਖੰਡ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਦੁਨੀਆ ਦੇ ਸਾਰੇ ਦੇਸ਼ ਆਪਣੀ ਖੰਡ ਦੀ ਕਮੀ ਨੂੰ ਪੂਰਾ ਕਰਨ ਲਈ ਵਿਰੋਧੀ ਦੇਸ਼ਾਂ ਬ੍ਰਾਜ਼ੀਲ ਅਤੇ ਥਾਈਲੈਂਡ ਤੋਂ ਖੰਡ ਬਰਾਮਦ ਕਰ ਸਕਦੇ ਹਨ।

Summary in English: Many sugar mills closed! Know this big reason

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters