1. Home
  2. ਖਬਰਾਂ

Ajmer ਜ਼ਿਲ੍ਹੇ ਦੇ Bhilwara ਪਹੁੰਚੀ 'MFOI, VVIF KISAN BHARAT YATRA', ਕਿਸਾਨਾਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ

'MFOI, VVIF KISAN BHARAT YATRA' ਨੇ ਹਾਲ ਹੀ ਵਿੱਚ ਅਜਮੇਰ ਜ਼ਿਲੇ ਦੇ ਭੀਲਵਾੜਾ ਪਿੰਡ ਦਾ ਦੌਰਾ ਕੀਤਾ। ਇੱਥੋਂ ਦੇ ਕਿਸਾਨਾਂ ਨੇ ਯਾਤਰਾ ਵਿੱਚ ਸ਼ਮੂਲੀਅਤ ਕਰਕੇ ਆਪਣੇ ਵਿਚਾਰ ਪ੍ਰਗਟ ਕੀਤੇ।

Gurpreet Kaur Virk
Gurpreet Kaur Virk
ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ

ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ

MFOI, VVIF KISAN BHARAT YATRA: 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' 17 ਮਾਰਚ, 2024 ਨੂੰ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਭੀਲਵਾੜਾ ਸ਼ਹਿਰਾਂ ਵਿੱਚ ਪਹੁੰਚ ਗਈ। ਤੁਹਾਨੂੰ ਦੱਸ ਦੇਈਏ ਕਿ ਇਹ ਰੋਡ ਸ਼ੋਅ ਕੇਵੀਕੇ-ਅਜਮੇਰ, ਗਨਾਹੇੜਾ ਪਿੰਡ ਅਤੇ ਮੋਤੀਸਰ ਵਰਗੀਆਂ ਮਹੱਤਵਪੂਰਨ ਥਾਵਾਂ 'ਤੇ ਆਯੋਜਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਯਾਤਰਾ ਦੀ ਸ਼ਾਨਦਾਰ ਸਫਲਤਾ ਕੇਵੀਕੇ ਦੇ ਮੁਖੀ ਧਰਮਿੰਦਰ ਭਾਟੀ, ਸੋਮਨਾਥ ਨਰਸਰੀ ਅਤੇ ਪੁਸ਼ਕਰ ਕਿਸਾਨ ਸਮ੍ਰਿਧੀ ਨਿਰਮਾਤਾ ਵਰਗੀਆਂ ਸੰਸਥਾਵਾਂ ਦੇ ਭਰਪੂਰ ਸਹਿਯੋਗ ਸਦਕਾ ਹੋਈ ਹੈ।

ਯਾਤਰਾ ਦੌਰਾਨ ਕਿਸਾਨਾਂ ਨੂੰ ਕ੍ਰਿਸ਼ੀ ਜਾਗਰਣ ਪਹਿਲਕਦਮੀ MFOI (Millionair Farmer of India) ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ, ਜੋ ਕਿ ਕਿਸਾਨਾਂ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਇੱਕ ਸ਼ਾਨਦਾਰ ਉਪਰਾਲਾ ਹੈ।

ਦੱਸ ਦੇਈਏ ਕਿ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਭੀਲਵਾੜਾ ਵੱਲ ਵਧਦੀ ਹੋਏ ਕੋਡੂਕੋਟਾ ਪਿੰਡ ਅਤੇ ਕੇਵੀਕੇ ਭੀਲਵਾੜਾ ਵਿੱਚ ਆਪਣੀ ਯਾਤਰਾ ਜਾਰੀ ਰੱਖੀ। ਇਸ ਰੋਡ ਸ਼ੋਅ ਨੂੰ ਕਿਸਾਨ ਹਰੀ ਸ਼ੰਕਰ ਅਤੇ ਰਾਜਿੰਦਰ ਸਵਾਮੀ ਸਮੇਤ ਕੋਟੜੀ ਸ਼ਿਆਮ ਉਤਪਾਦਕਾਂ ਨੇ ਵੀ ਆਪਣਾ ਸਮਰਥਨ ਦਿੱਤਾ। 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਦੇਸ਼ ਦੇ ਦੂਰ-ਦੁਰਾਡੇ ਦੇ ਕੋਨੇ-ਕੋਨੇ ਤੱਕ ਪਹੁੰਚਣ ਅਤੇ ਕਿਸਾਨਾਂ ਨੂੰ 'MFOI' ਪੁਰਸਕਾਰਾਂ ਬਾਰੇ ਜਾਣਕਾਰੀ ਦੇਣ ਦਾ ਇੱਕ ਮਹੱਤਵਪੂਰਨ ਮਿਸ਼ਨ ਹੈ, ਜੋ ਕਿ ਦੇਸ਼ ਭਰ ਦੇ ਅਗਾਂਹਵਧੂ ਮਿਲੀਅਨੇਅਰ ਫਾਰਮਰਸ (Progressive Millionaire Farmers) ਲਈ ਪ੍ਰੇਰਨਾ ਸਰੋਤ ਹੈ। ਇਹ ਵੱਕਾਰੀ ਪਲੇਟਫਾਰਮ ਉਹਨਾਂ ਵਿਅਕਤੀਆਂ ਦੇ ਅਣਥੱਕ ਯਤਨਾਂ ਅਤੇ ਕਮਾਲ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ ਜਿਨ੍ਹਾਂ ਨੇ ਆਪਣਾ ਜੀਵਨ ਖੇਤੀਬਾੜੀ ਦੀ ਉੱਨਤੀ ਅਤੇ ਖੇਤਰ ਵਿੱਚ ਉੱਤਮਤਾ ਅਤੇ ਨਵੀਨਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਕੀਤਾ ਹੈ।

ਰਾਜਸਥਾਨ ਵਿੱਚ ਐਮਐਫਓਆਈ ਯਾਤਰਾ

ਕ੍ਰਿਸ਼ੀ ਜਾਗਰਣ ਪਿਛਲੇ 27 ਸਾਲਾਂ ਤੋਂ ਕਿਸਾਨਾਂ ਲਈ ਕੰਮ ਕਰ ਰਿਹਾ ਹੈ। ਇਸ ਯਾਤਰਾ ਵਿੱਚ ਅਜਮੇਰ ਜ਼ਿਲ੍ਹੇ ਦੇ ਭੀਲਵਾੜਾ ਦੇ ਕਿਸਾਨਾਂ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਇਲਾਵਾ ਕ੍ਰਿਸ਼ੀ ਜਾਗਰਣ ਟੀਮ ਨੇ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਰਾਹੀਂ ਅਗਾਂਹਵਧੂ ਕਿਸਾਨਾਂ ਨੂੰ ਮਹਿੰਦਰਾ ਟਰੈਕਟਰਜ਼ ਵੱਲੋਂ ਸਪਾਂਸਰ ਕੀਤੇ ਵੱਕਾਰੀ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਐਵਾਰਡਜ਼' (Millionair Farmer of India Awards) ਬਾਰੇ ਜਾਗਰੂਕ ਕੀਤਾ।

ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਦੇਸ਼ ਭਰ ਵਿੱਚ ਚੱਲ ਰਹੀ ਹੈ, ਇਹ ਯਾਤਰਾ ਕਿਸਾਨਾਂ ਦੇ ਜੀਵਨ ਨੂੰ ਛੂਹਣ ਦਾ ਕੰਮ ਕਰ ਰਹੀ ਹੈ, ਉਨ੍ਹਾਂ ਨੂੰ ਗਿਆਨ, ਸਰੋਤਾਂ ਅਤੇ ਮਾਨਤਾ ਨਾਲ ਸਸ਼ਕਤ ਬਣਾਉਣ ਦਾ ਕੰਮ ਕਰ ਰਹੀ ਹੈ। ਇਸ ਯਾਤਰਾ ਰਾਹੀਂ, ਕ੍ਰਿਸ਼ੀ ਜਾਗਰਣ ਅਤੇ ਸਾਡੇ ਭਾਈਵਾਲ ਇੱਕ ਸਮੇਂ ਵਿੱਚ ਇੱਕ ਕਿਸਾਨ, ਭਾਰਤੀ ਖੇਤੀ ਲਈ ਇੱਕ ਉੱਜਵਲ ਅਤੇ ਵਧੇਰੇ ਖੁਸ਼ਹਾਲ ਭਵਿੱਖ ਲਈ ਰਾਹ ਪੱਧਰਾ ਕਰ ਰਹੇ ਹਨ।

ਇਹ ਵੀ ਪੜੋ: ਦੇਸ਼ ਦੇ ਕਿਸਾਨਾਂ ਨੂੰ ਪਲੇਟਫਾਰਮ ਪ੍ਰਦਾਨ ਕਰਨਾ MFOI Samridh Kisan Utsav 2024 ਦਾ ਮੁੱਖ ਟੀਚਾ, ਹੁਣ MFOI Award ਆ ਰਿਹੈ ਤੁਹਾਡੇ ਸ਼ਹਿਰ, ਵੇਖੋ Upcoming Events ਦੀ ਪੂਰੀ ਸੂਚੀ

MFOI ਕੀ ਹੈ? (What is Millionaire farmer of India Award)

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ MFOI ਕੀ ਹੈ? ਸਰਲ ਭਾਸ਼ਾ ਵਿੱਚ ਕਹੀਏ ਤਾਂ ਦੇਸ਼ ਦੇ ਲਗਭਗ ਹਰ ਖੇਤਰ ਵਿੱਚ ਕੋਈ ਨਾ ਕੋਈ ਵੱਡੀ ਸ਼ਖਸੀਅਤ ਮੌਜੂਦ ਹੈ, ਜਿਨ੍ਹਾਂ ਦੀ ਇੱਕ ਖਾਸ ਪਹਿਚਾਣ ਹੈ। ਪਰ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ ਤਾਂ ਕੁਝ ਲੋਕਾਂ ਨੂੰ ਸਿਰਫ਼ ਇੱਕ ਹੀ ਚਿਹਰਾ ਨਜ਼ਰ ਆਉਂਦਾ ਹੈ, ਉਹ ਹੈ ਖੇਤ ਵਿੱਚ ਬੈਠੇ ਇੱਕ ਗਰੀਬ ਅਤੇ ਬੇਸਹਾਰਾ ਕਿਸਾਨ ਦਾ। ਪਰ ਅਸਲ ਸਥਿਤੀ ਅਜਿਹੀ ਨਹੀਂ ਹੈ। ਇਸ ਭੰਬਲਭੂਸੇ ਨੂੰ ਖਤਮ ਕਰਨ ਲਈ ਕ੍ਰਿਸ਼ੀ ਜਾਗਰਣ ਨੇ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਐਵਾਰਡ ਸ਼ੋਅ ਦੀ ਪਹਿਲ ਸ਼ੁਰੂ ਕੀਤੀ ਹੈ, ਜਿਸ ਰਾਹੀਂ ਕਿਸਾਨਾਂ ਨੂੰ ਇਕ-ਦੋ ਜ਼ਿਲਾ ਜਾਂ ਸੂਬਾ ਪੱਧਰ 'ਤੇ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ 'ਤੇ ਵੱਖਰੀ ਪਛਾਣ ਮਿਲੇਗੀ।

ਕ੍ਰਿਸ਼ੀ ਜਾਗਰਣ ਦਾ ਇਹ ਉਪਰਾਲਾ ਦੇਸ਼ ਭਰ ਵਿੱਚੋਂ ਕੁਝ ਮੋਹਰੀ ਕਿਸਾਨਾਂ ਦੀ ਚੋਣ ਕਰਕੇ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਖਰੀ ਪਛਾਣ ਦੇਣ ਦਾ ਕੰਮ ਕਰੇਗਾ। ਇਸ ਐਵਾਰਡ ਸ਼ੋਅ ਵਿੱਚ ਉਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਸਲਾਨਾ 10 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੇ ਹਨ ਅਤੇ ਖੇਤੀ ਵਿੱਚ ਨਵੀਨਤਾ ਲਿਆ ਕੇ ਆਪਣੇ ਆਲੇ-ਦੁਆਲੇ ਦੇ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕਰ ਰਹੇ ਹਨ।

ਕਿੱਥੇ ਹੋਵੇਗਾ ਸਮਾਗਮ?

'ਮਿਲੀਅਨੇਅਰ ਫਾਰਮਰ ਆਫ ਇੰਡੀਆ ਐਵਾਰਡ-2023' ਦੀ ਸਫਲਤਾ ਤੋਂ ਬਾਅਦ ਹੁਣ ਕ੍ਰਿਸ਼ੀ ਜਾਗਰਣ MFOI 2024 ਦਾ ਆਯੋਜਨ ਕਰਨ ਜਾ ਰਿਹਾ ਹੈ। ਜਿਸ ਦਾ ਆਯੋਜਨ ਇਸ ਸਾਲ ਦੇ ਅੰਤ ਵਿੱਚ ਯਾਨੀ ਦਸੰਬਰ 2024 (1 ਤੋਂ 5 ਦਸੰਬਰ) ਵਿੱਚ ਕੀਤਾ ਜਾਵੇਗਾ। MFOI 2024 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕ੍ਰਿਸ਼ੀ ਜਾਗਰਣ ਵੀ ਕਿਸਾਨ ਭਾਰਤ ਯਾਤਰਾ (MFOI ਕਿਸਾਨ ਭਾਰਤ ਯਾਤਰਾ) ਰਾਹੀਂ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰ ਰਿਹਾ ਹੈ। ਇਹ ਯਾਤਰਾ ਦੇਸ਼ ਦੇ ਹਰ ਕੋਨੇ ਵਿੱਚ ਜਾ ਕੇ ਕਿਸਾਨਾਂ ਨੂੰ MFOI ਬਾਰੇ ਜਾਗਰੂਕ ਕਰੇਗੀ ਅਤੇ ਕਿਸਾਨਾਂ ਲਈ ਸਭ ਤੋਂ ਵੱਡੇ ਐਵਾਰਡ ਸ਼ੋਅ ਵਿੱਚ ਆਉਣ ਦਾ ਸੱਦਾ ਦੇਵੇਗੀ। ਇਸ ਸਮੇਂ ਕਿਸਾਨ ਭਾਰਤ ਯਾਤਰਾ ਚੱਲ ਰਹੀ ਹੈ ਅਤੇ ਇਹ ਯਾਤਰਾ ਤੁਹਾਡੇ ਸ਼ਹਿਰ, ਪਿੰਡ ਅਤੇ ਕਸਬੇ ਵਿੱਚ ਵੀ ਆ ਸਕਦੀ ਹੈ। ਇਸ ਲਈ ਇਸ ਸਬੰਧੀ ਹਰ ਜਾਣਕਾਰੀ ਲਈ ਕ੍ਰਿਸ਼ੀ ਜਾਗਰਣ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਨਾਲ ਜੁੜੋ, ਜਿੱਥੇ, ਤੁਹਾਨੂੰ ਪਲ-ਪਲ ਅਪਡੇਟਸ ਮਿਲਣਗੇ।

Summary in English: 'MFOI, VVIF KISAN BHARAT YATRA' reached Bhilwara of Ajmer district, farmers took part

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News