1. Home
  2. ਖਬਰਾਂ

'MFOI, VVIF KISAN BHARAT YATRA' ਰਾਜਸਥਾਨ ਦੇ ਨਾਗੌਰ ਪਿੰਡ ਪਹੁੰਚੀ, ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ, Krishi Jagran ਦੀ MFOI ਮੁਹਿੰਮ ਦੀ ਕੀਤੀ ਸ਼ਲਾਘਾ

ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ (MFOI, VVIF Kisan Bharat Yatra) ਦਾ ਕਾਫ਼ਲਾ ਵੀਰਵਾਰ, 14 ਮਾਰਚ, 2024 ਨੂੰ ਰਾਜਸਥਾਨ ਦੇ ਨਾਗੌਰ ਪਿੰਡ ਪਹੁੰਚਿਆ, ਜਿੱਥੇ ਕ੍ਰਿਸ਼ੀ ਜਾਗਰਣ ਟੀਮ ਨੇ ਕਿਸਾਨਾਂ ਨੂੰ MFOI ਬਾਰੇ ਜਾਗਰੂਕ ਕੀਤਾ ਅਤੇ ਕਿਸਾਨਾਂ ਵੱਲੋਂ MFOI ਮੁਹਿੰਮ ਦੀ ਸ਼ਲਾਘਾ ਕੀਤੀ ਗਈ।

Gurpreet Kaur Virk
Gurpreet Kaur Virk
ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ

ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ

MFOI, VVIF Kisan Bharat Yatra: ਕ੍ਰਿਸ਼ੀ ਜਾਗਰਣ ਦੀ ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ (MFOI, VVIF Kisan Bharat Yatra), ਜੋ ਕਿ ਦਿੱਲੀ ਦੇ ਉਜਵਾ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸ਼ੁਰੂ ਹੋਈ ਸੀ, ਜਾਰੀ ਹੈ। ਇਸ ਯਾਤਰਾ ਨੂੰ ਉੱਤਰੀ ਭਾਰਤ ਦੇ ਖੇਤਰਾਂ ਵਿੱਚ ਕਿਸਾਨਾਂ ਵੱਲੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ। ਯਾਤਰਾ ਦੌਰਾਨ ਕਿਸਾਨਾਂ ਨੂੰ ਕ੍ਰਿਸ਼ੀ ਜਾਗਰਣ ਪਹਿਲਕਦਮੀ 'ਐਮਐਫਓਆਈ' ('MFOI') ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ, ਜੋ ਕਿ ਕਿਸਾਨਾਂ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਇੱਕ ਸ਼ਾਨਦਾਰ ਉਪਰਾਲਾ ਹੈ।

ਫਿਲਹਾਲ ਇਹ ਯਾਤਰਾ ਵੀਰਵਾਰ ਯਾਨੀ 14 ਮਾਰਚ, 2024 ਨੂੰ ਰਾਜਸਥਾਨ ਦੇ ਭੀਲਾ ਜ਼ਿਲੇ ਦੇ ਪਿੰਡ ਨਾਗੌਰ ਪਹੁੰਚੀ ਹੈ। ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਵਿੱਚ ਇਸ ਯਾਤਰਾ ਨੂੰ FPOKCT ਫਾਰਮਰ ਪ੍ਰੋਡਿਊਸਰ ਕੰਪਨੀ ਲਿਮਟਿਡ ਦਾ ਸਮਰਥਨ ਮਿਲਿਆ ਹੈ। ਯਾਤਰਾ ਦੀ ਰਾਜਸਥਾਨ ਦੇ ਕਿਸਾਨਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਅਜਿਹੀ ਵਿੱਚ, ਆਓ ਜਾਣਦੇ ਹਾਂ ਇਸ ਯਾਤਰਾ ਬਾਰੇ ਵਿਸਥਾਰ ਵਿੱਚ…

MFOI ਇੱਕ ਵਿਲੱਖਣ ਪਹਿਲ

ਕ੍ਰਿਸ਼ੀ ਜਾਗਰਣ ਟੀਮ ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ (MFOI, VVIF Kisan Bharat Yatra) ਰਾਹੀਂ ਅਗਾਂਹਵਧੂ ਕਿਸਾਨਾਂ ਨੂੰ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਵੱਕਾਰੀ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਅਵਾਰਡ' ਬਾਰੇ ਜਾਗਰੂਕ ਕਰ ਰਹੀ ਹੈ। ਕ੍ਰਿਸ਼ੀ ਜਾਗਰਣ ਦੀ ਟੀਮ ਨੇ ਰਾਜਸਥਾਨ ਦੇ ਨਾਗੌਰ ਪਿੰਡ ਭੀਲਾਲ ਦੇ ਕਿਸਾਨਾਂ ਨੂੰ ਦੱਸਿਆ ਕਿ ਇਹ ਆਪਣੀ ਕਿਸਮ ਦਾ ਨਿਵੇਕਲਾ ਉਪਰਾਲਾ ਹੈ, ਅਜਿਹੇ ਵਿੱਚ ਕਿਸਾਨਾਂ ਨੂੰ ਇਸ ਵਿੱਚ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ। ਇੱਥੇ ਕਿਸਾਨ MFOI ਦੀ ਪਹਿਲਕਦਮੀ ਤੋਂ ਕਾਫੀ ਖੁਸ਼ ਨਜ਼ਰ ਆਏ। ਐਮਐਫਓਆਈ ਦਾ ਸਮਰਥਨ ਕਰਦੇ ਹੋਏ, ਉਨ੍ਹਾਂ ਨੇ ਇਸ ਨੂੰ ਕਿਸਾਨਾਂ ਲਈ ਮਾਣ ਅਤੇ ਸਨਮਾਨ ਦਾ ਪਲ ਦੱਸਿਆ।

ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ (MFOI, VVIF Kisan Bharat Yatra) ਦੇਸ਼ ਭਰ ਵਿੱਚ ਚੱਲ ਰਹੀ ਹੈ, ਇਹ ਯਾਤਰਾ ਕਿਸਾਨਾਂ ਦੇ ਜੀਵਨ ਨੂੰ ਛੂਹਣ ਦਾ ਕੰਮ ਕਰ ਰਹੀ ਹੈ, ਉਹਨਾਂ ਨੂੰ ਗਿਆਨ, ਸਰੋਤਾਂ ਅਤੇ ਮਾਨਤਾ ਨਾਲ ਸਸ਼ਕਤ ਬਣਾਉਣ ਦਾ ਕੰਮ ਕਰ ਰਹੀ ਹੈ। ਇਸ ਯਾਤਰਾ ਰਾਹੀਂ, ਕ੍ਰਿਸ਼ੀ ਜਾਗਰਣ ਅਤੇ ਸਾਡੇ ਭਾਈਵਾਲ ਇੱਕ ਸਮੇਂ ਵਿੱਚ ਇੱਕ ਕਿਸਾਨ, ਭਾਰਤੀ ਖੇਤੀ ਲਈ ਇੱਕ ਉੱਜਵਲ ਅਤੇ ਵਧੇਰੇ ਖੁਸ਼ਹਾਲ ਭਵਿੱਖ ਲਈ ਰਾਹ ਪੱਧਰਾ ਕਰ ਰਹੇ ਹਨ।

MFOI Awards ਨਾਲ ਜੁੜਨ ਲਈ ਇਹ ਕੰਮ ਕਰੋ

ਕਿਸਾਨਾਂ ਤੋਂ ਇਲਾਵਾ ਖੇਤੀ ਖੇਤਰ ਨਾਲ ਜੁੜੀਆਂ ਕੰਪਨੀਆਂ ਅਤੇ ਹੋਰ ਲੋਕ ਵੀ MFOI ਅਵਾਰਡ ਅਤੇ MFOI ਸਮ੍ਰਿਧ ਕਿਸਾਨ ਉਤਸਵ 2024 ਦਾ ਹਿੱਸਾ ਬਣ ਸਕਦੇ ਹਨ। ਇਸ ਦੇ ਲਈ ਕ੍ਰਿਸ਼ੀ ਜਾਗਰਣ ਆਪ ਸਭ ਨੂੰ ਸੱਦਾ ਦਿੰਦਾ ਹੈ। MFOI Awards ਨਾਲ ਜੁੜਨ ਲਈ, MFOI 2024 ਜਾਂ ਸਮ੍ਰਿਧ ਕਿਸਾਨ ਉਤਸਵ ਦੌਰਾਨ ਸਟਾਲ ਬੁੱਕ ਕਰਨ ਲਈ ਜਾਂ ਕਿਸੇ ਵੀ ਕਿਸਮ ਦੀ ਸਪਾਂਸਰਸ਼ਿਪ ਲਈ, ਤੁਸੀਂ ਕ੍ਰਿਸ਼ੀ ਜਾਗਰਣ ਨਾਲ ਸੰਪਰਕ ਕਰ ਸਕਦੇ ਹੋ। ਅਵਾਰਡ ਸ਼ੋਅ ਜਾਂ ਕਿਸੇ ਹੋਰ ਪ੍ਰੋਗਰਾਮ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ, ਇਸ ਗੂਗਲ ਫਾਰਮ ਨੂੰ ਭਰੋ- https://forms.gle/sJdL4yWVaCpg838y6। ਵਧੇਰੇ ਜਾਣਕਾਰੀ ਲਈ MFOI ਦੀ ਅਧਿਕਾਰਤ ਵੈੱਬਸਾਈਟ https://millionairefarmer.in/ 'ਤੇ ਜਾਓ। ਇਸ ਤੋਂ ਇਲਾਵਾ, ਤੁਸੀਂ ਦਿੱਤੇ ਗਏ ਨੰਬਰਾਂ - ਕ੍ਰਿਸ਼ੀ ਜਾਗਰਣ: 971 114 1270 'ਤੇ ਵੀ ਕਾਲ ਕਰ ਸਕਦੇ ਹੋ। ਪਰੀਕਸ਼ਤ ਤਿਆਗੀ: 989 133 4425 | ਹਰਸ਼ ਕਪੂਰ: 989 172 4466

ਇਹ ਵੀ ਪੜੋ: ਦੇਸ਼ ਦੇ ਕਿਸਾਨਾਂ ਨੂੰ ਪਲੇਟਫਾਰਮ ਪ੍ਰਦਾਨ ਕਰਨਾ MFOI Samridh Kisan Utsav 2024 ਦਾ ਮੁੱਖ ਟੀਚਾ, ਹੁਣ MFOI Award ਆ ਰਿਹੈ ਤੁਹਾਡੇ ਸ਼ਹਿਰ, ਵੇਖੋ Upcoming Events ਦੀ ਪੂਰੀ ਸੂਚੀ

MFOI ਕੀ ਹੈ? (What is Millionaire farmer of India Award)

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ MFOI ਕੀ ਹੈ? ਸਰਲ ਭਾਸ਼ਾ ਵਿੱਚ ਕਹੀਏ ਤਾਂ ਦੇਸ਼ ਦੇ ਲਗਭਗ ਹਰ ਖੇਤਰ ਵਿੱਚ ਕੋਈ ਨਾ ਕੋਈ ਵੱਡੀ ਸ਼ਖਸੀਅਤ ਮੌਜੂਦ ਹੈ, ਜਿਨ੍ਹਾਂ ਦੀ ਇੱਕ ਖਾਸ ਪਹਿਚਾਣ ਹੈ। ਪਰ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ ਤਾਂ ਕੁਝ ਲੋਕਾਂ ਨੂੰ ਸਿਰਫ਼ ਇੱਕ ਹੀ ਚਿਹਰਾ ਨਜ਼ਰ ਆਉਂਦਾ ਹੈ, ਉਹ ਹੈ ਖੇਤ ਵਿੱਚ ਬੈਠੇ ਇੱਕ ਗਰੀਬ ਅਤੇ ਬੇਸਹਾਰਾ ਕਿਸਾਨ ਦਾ। ਪਰ ਅਸਲ ਸਥਿਤੀ ਅਜਿਹੀ ਨਹੀਂ ਹੈ। ਇਸ ਭੰਬਲਭੂਸੇ ਨੂੰ ਖਤਮ ਕਰਨ ਲਈ ਕ੍ਰਿਸ਼ੀ ਜਾਗਰਣ ਨੇ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਐਵਾਰਡ ਸ਼ੋਅ ਦੀ ਪਹਿਲ ਸ਼ੁਰੂ ਕੀਤੀ ਹੈ, ਜਿਸ ਰਾਹੀਂ ਕਿਸਾਨਾਂ ਨੂੰ ਇਕ-ਦੋ ਜ਼ਿਲਾ ਜਾਂ ਸੂਬਾ ਪੱਧਰ 'ਤੇ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ 'ਤੇ ਵੱਖਰੀ ਪਛਾਣ ਮਿਲੇਗੀ।

ਕ੍ਰਿਸ਼ੀ ਜਾਗਰਣ ਦਾ ਇਹ ਉਪਰਾਲਾ ਦੇਸ਼ ਭਰ ਵਿੱਚੋਂ ਕੁਝ ਮੋਹਰੀ ਕਿਸਾਨਾਂ ਦੀ ਚੋਣ ਕਰਕੇ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਖਰੀ ਪਛਾਣ ਦੇਣ ਦਾ ਕੰਮ ਕਰੇਗਾ। ਇਸ ਐਵਾਰਡ ਸ਼ੋਅ ਵਿੱਚ ਉਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਸਲਾਨਾ 10 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੇ ਹਨ ਅਤੇ ਖੇਤੀ ਵਿੱਚ ਨਵੀਨਤਾ ਲਿਆ ਕੇ ਆਪਣੇ ਆਲੇ-ਦੁਆਲੇ ਦੇ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕਰ ਰਹੇ ਹਨ।

ਕਿੱਥੇ ਹੋਵੇਗਾ ਸਮਾਗਮ?

'ਮਿਲੀਅਨੇਅਰ ਫਾਰਮਰ ਆਫ ਇੰਡੀਆ ਐਵਾਰਡ-2023' ਦੀ ਸਫਲਤਾ ਤੋਂ ਬਾਅਦ ਹੁਣ ਕ੍ਰਿਸ਼ੀ ਜਾਗਰਣ MFOI 2024 ਦਾ ਆਯੋਜਨ ਕਰਨ ਜਾ ਰਿਹਾ ਹੈ। ਜਿਸ ਦਾ ਆਯੋਜਨ ਇਸ ਸਾਲ ਦੇ ਅੰਤ ਵਿੱਚ ਯਾਨੀ ਦਸੰਬਰ 2024 (1 ਤੋਂ 5 ਦਸੰਬਰ) ਵਿੱਚ ਕੀਤਾ ਜਾਵੇਗਾ। MFOI 2024 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕ੍ਰਿਸ਼ੀ ਜਾਗਰਣ ਵੀ ਕਿਸਾਨ ਭਾਰਤ ਯਾਤਰਾ (MFOI ਕਿਸਾਨ ਭਾਰਤ ਯਾਤਰਾ) ਰਾਹੀਂ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰ ਰਿਹਾ ਹੈ। ਇਹ ਯਾਤਰਾ ਦੇਸ਼ ਦੇ ਹਰ ਕੋਨੇ ਵਿੱਚ ਜਾ ਕੇ ਕਿਸਾਨਾਂ ਨੂੰ MFOI ਬਾਰੇ ਜਾਗਰੂਕ ਕਰੇਗੀ ਅਤੇ ਕਿਸਾਨਾਂ ਲਈ ਸਭ ਤੋਂ ਵੱਡੇ ਐਵਾਰਡ ਸ਼ੋਅ ਵਿੱਚ ਆਉਣ ਦਾ ਸੱਦਾ ਦੇਵੇਗੀ। ਇਸ ਸਮੇਂ ਕਿਸਾਨ ਭਾਰਤ ਯਾਤਰਾ ਚੱਲ ਰਹੀ ਹੈ ਅਤੇ ਇਹ ਯਾਤਰਾ ਤੁਹਾਡੇ ਸ਼ਹਿਰ, ਪਿੰਡ ਅਤੇ ਕਸਬੇ ਵਿੱਚ ਵੀ ਆ ਸਕਦੀ ਹੈ। ਇਸ ਲਈ ਇਸ ਸਬੰਧੀ ਹਰ ਜਾਣਕਾਰੀ ਲਈ ਕ੍ਰਿਸ਼ੀ ਜਾਗਰਣ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਨਾਲ ਜੁੜੋ, ਜਿੱਥੇ, ਤੁਹਾਨੂੰ ਪਲ-ਪਲ ਅਪਡੇਟਸ ਮਿਲਣਗੇ।

Summary in English: 'MFOI, VVIF KISAN BHARAT YATRA' reached Nagaur village in Rajasthan, overwhelming response from farmers, Krishi Jagran praised MFOI campaign

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters