ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi 5 ਜਨਵਰੀ ਨੂੰ ਪੰਜਾਬ ਆ ਰਹੇ ਹਨ। ਉਹ ਫ਼ਿਰੋਜ਼ਪੁਰ ਵਿੱਚ ਰੈਲੀ (Firozpur Rally) ਕਰਕੇ ਬੀਜੇਪੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਚਰਚਾ ਹੈ ਕਿ ਇਸ ਮੌਕੇ ਪੀਐਮ ਮੋਦੀ ਪੰਜਾਬ ਲਈ ਵੱਡੇ ਐਲਾਨ ਕਰ ਸਕਦੇ ਹਨ। ਪੰਜਾਬ ਬੀਜੇਪੀ (BJP Punjab) ਦੇ ਲੀਡਰਾਂ ਨੂੰ ਉਮੀਦ ਹੈ ਕਿ ਪੀਐਮ ਮੋਦੀ ਦੇ ਐਲਾਨਾਂ ਮਗਰੋਂ ਕਿਸਾਨ ਅੰਦੋਲਨ (Farmers Protest) ਦੌਰਾਨ ਪਾਰਟੀ ਪ੍ਰਤੀ ਵਧਿਆ ਰੋਸ ਸ਼ਾਂਤ ਹੋ ਜਾਏਗਾ।
ਦੱਸ ਦਈਏ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਪਹਿਲਾ ਪੰਜਾਬ ਦੌਰਾ ਹੈ। ਉਹ ਨਵੰਬਰ 2019 ਵਿੱਚ ਕਰਤਾਰਪੁਰ ਲਾਂਘਾ ਖੁੱਲ੍ਹਣ ਸਮੇਂ ਆਏ ਪੰਜਾਬ ਆਏ ਸਨ। ਇਸ ਮਗਰੋਂ ਉਹ ਕਦੇ ਪੰਜਾਬ ਨਹੀਂ ਆਏ। ਕਿਸਾਨ ਅੰਦੋਲਨ ਕਰਕੇ ਕੇਂਦਰ ਸਰਕਾਰ ਤੇ ਬੀਜੇਪੀ ਪ੍ਰਤੀ ਪੰਜਾਬ ਵਿੱਚ ਵੱਡਾ ਰੋਸ ਪੈਦਾ ਹੋ ਗਿਆ ਹੈ। ਇਸ ਲਈ ਪੀਐਮ ਮੋਦੀ ਲਗਾਤਾਰ ਪੰਜਾਬੀਆਂ ਤੇ ਖਾਸਕਰ ਸਿੱਖ ਭਾਈਚਾਰੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸੂਤਰਾਂ ਮੁਤਾਬਕ ਪੀਐਮ ਮੋਦੀ ਪੰਜਾਬ ਤੇ ਸਿੱਖ ਭਾਈਚਾਰੇ ਲਈ ਵੱਡਾ ਐਲਾਨ ਕਰ ਸਕਦੇ ਹਨ। ਪਹਾੜੀ ਸੂਬਿਆਂ ਦੀ ਤਰਜ ਉੱਪਰ ਸਰਹੱਦੀ ਸੂਬੇ ਪੰਜਾਬ ਲਈ ਵਿਸ਼ੇਸ਼ ਪੈਕੇਜ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਪੰਜਾਬ ਦੀਆਂ ਸਿਆਸੀ ਪਰਾਟੀਆਂ ਇਸ ਦੀ ਲੰਬੇ ਸਮੇਂ ਤੋਂ ਮੰਗ ਕਰਦੀਆਂ ਆ ਰਹੀਆਂ ਹਨ ਕਿਉਂਕਿ ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਕਰਕੇ ਪੰਜਾਬ ਦੀ ਇੰਡਸਟਰੀ ਗੁਆਂਢੀ ਸੂਬਿਆਂ ਵਿੱਚ ਤਬਦੀਲ ਹੋ ਰਹੀ ਹੈ।
ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਕੇਂਦਰੀ ਖ਼ੁਫ਼ੀਆ ਵਿੰਗ ਤੋਂ ਜ਼ਮੀਨੀ ਰਿਪੋਰਟ ਮੰਗੀ ਹੈ। ਇਸ ਰਿਪੋਰਟ ਦੇ ਆਧਾਰ ਉੱਪਰ ਪੀਐਮ ਮੋਦੀ ਪੰਜਾਬ ਨੂੰ ਰਾਹਤ ਦੇਣਗੇ। ਸੂਤਰਾਂ ਅਨੁਸਾਰ ਸਿੱਖ ਭਾਈਚਾਰੇ ਨੂੰ ਰਾਹਤ ਦੇਣ ਤੋਂ ਇਲਾਵਾ ਕੇਂਦਰ ਸਰਕਾਰ ਸੂਬੇ ਲਈ ਵਿੱਤੀ ਜਾਂ ਸਨਅਤੀ ਪੈਕੇਜ ਵੀ ਐਲਾਨ ਸਕਦੀ ਹੈ।
ਸਰਹੱਦੀ ਖੇਤਰ ਬਾਰੇ ਵੀ ਵਿਸ਼ੇਸ਼ ਐਲਾਨ ਕੀਤੇ ਸਕਦੇ ਹਨ। ਉਂਝ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੀ ਗੱਲ ਵੀ ਚੱਲ ਰਹੀ ਹੈ। ਪਿਛਲੇ ਦਿਨਾਂ ਵਿਚ ਸਾਰੀਆਂ ਬੈਂਕਾਂ ਤਰਫ਼ੋਂ ਅਜਿਹਾ ਅੰਕੜਾ ਵੀ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਿਰਫ 82 ਫੀਸਦੀ ਕਿਸਾਨਾਂ ਨੂੰ ਮਿਲੇ 10ਵੀਂ ਕਿਸ਼ਤ ਦੇ ਪੈਸੇ , ਇਸ ਤਰ੍ਹਾਂ ਦੇਖੋ ਆਪਣਾ ਸਟੇਟਸ
Summary in English: Modi will make these big announcements during his visit to Punjab