1. Home
  2. ਖਬਰਾਂ

PM Samman Nidhi Yojana: ਕੁਝ ਹੀ ਦਿੰਨਾ ਚ' ਆਉਣ ਵਾਲੀ ਹੈ 11 ਵੀਂ ਕਿਸ਼ਤ ! ਪੂਰਾ ਕਰੋ ਇਹ ਜਰੂਰੀ ਕੰਮ

ਪ੍ਰਧਾਨ ਮੰਤਰੀ ਸਨਮਾਨ ਨਿਧਿ ਯੋਜਨਾ (Pradhan Mantri Sanman Nidhi Yojana) ਦੇ ਤਹਿਤ ਰਜਿਸਟ੍ਰੇਸ਼ਨ ਕਿਸਾਨ 11 ਵੀਂ ਕਿਸ਼ਤ ਦਾ ਇੰਤਜਾਰ ਕਰ ਰਹੇ ਹਨ।

Pavneet Singh
Pavneet Singh
PM Sanman Nidhi Yojana

PM Sanman Nidhi Yojana

ਪ੍ਰਧਾਨ ਮੰਤਰੀ ਸਨਮਾਨ ਨਿਧਿ ਯੋਜਨਾ (Pradhan Mantri Sanman Nidhi Yojana) ਦੇ ਤਹਿਤ ਰਜਿਸਟ੍ਰੇਸ਼ਨ ਕਿਸਾਨ 11 ਵੀਂ ਕਿਸ਼ਤ ਦਾ ਇੰਤਜਾਰ ਕਰ ਰਹੇ ਹਨ। ਕੇਂਦਰ ਸਰਕਾਰ ਆਉਂਣ ਵਾਲੇ ਦਿਨਾਂ ਵਿਚ ਕਿਸਾਨਾਂ ਦੇ ਖਾਤਿਆਂ ਚ' DBT ਦੇ ਤਹਿਤ 11 ਵੀਂ ਕਿਸ਼ਤ ( PM 11th installment) ਦੇ 2000 ਰੁਪਏ ਟਰਾਂਸਫਰ ਕਰ ਸਕਦੀ ਹੈ। ਪਰ ਉਸ ਤੋਂ ਪਹਿਲਾਂ PM Kisan ਦੇ ਤਹਿਤ ਰਜਿਸਟਰਡ ਕਿਸਾਨਾਂ ਨੂੰ ਇਕ ਜਰੂਰੀ ਕੰਮ ਕਰਨਾ ਹੋਵੇਗਾ।

ਦੇਸ਼ ਚ' ਲਗਭਗ 12 ਕਰੋੜ ਕਿਸਾਨ PM kisan ਯੋਜਨਾ ਦੇ ਤਹਿਤ ਰਜਿਸਟਰਡ ਹਨ। ਖੇਤੀ ਮੰਤਰਾਲੇ ਨੇ ਇਨ੍ਹਾਂ ਸਾਰਿਆਂ ਕਿਸਾਨਾਂ ਦੇ ਲਈ ਕੇਵਾਏਸੀ ਕਰਨਾ ਜਰੂਰੀ ਕਰ ਦਿੱਤਾ ਹੈ। ਈ-ਕੇਵਾਏਸੀ ਦੀ ਪ੍ਰੀਕ੍ਰਿਆ ਲਗਭਗ 4-5 ਮਹੀਨਿਆਂ ਤੋਂ ਚਲ ਰਹੀ ਹੈ।ਹਾਲਾਂਕਿ ਕੁਝ ਤਕਨੀਕੀ ਖਰਾਬੀ ਲਈ ਦੇ ਕਾਰਨ ਇਸ ਨੂੰ ਪਹਿਲਾਂ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ। ਪੀਐਮ ਕਿਸਾਨ ਦੀ ਅਧਿਕਾਰਕ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਹੈ ਕਿ ਯੋਜਨਾ ਦੇ ਤਹਿਤ ਰਜਿਸਟਰੇਸ਼ਨ ਕਿਸਾਨਾਂ ਦੇ ਲਈ ਏ-ਕੇਵਾਏਸੀ ਜਰੂਰੀ ਕਰ ਦਿੱਤੀ ਹੈ।

ਦੋ ਤਰੀਕਿਆਂ ਤੋਂ ਪੂਰੀ ਕਰ ਸਕਦੇ ਹੋ e- KYC ਦੀ ਪ੍ਰੀਕ੍ਰਿਆ

ਅਧਿਕਾਰਕ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਹੈ ਕਿ ਕਿਸਾਨ ਸੀਐਸਸੀ ਸੈਂਟਰ ਅਤੇ ਆਧਾਰ ਓਟੀਪੀ ਦੇ ਜਰੀਏ ਮੋਬਾਈਲ ਤੋਂ ਇਹ ਪ੍ਰੀਕ੍ਰਿਆ ਪੂਰੀ ਕਰ ਸਕਦੇ ਹੋ। ਈ-ਕੇਵਾਏਸੀ ਕਰਨ ਦੀ ਆਖਰੀ ਮਿਤੀ 31 ਮਈ ਹੈ। ਕਿਸਾਨਾਂ ਨੂੰ ਇਸ ਤੋਂ ਪਹਿਲਾਂ ਇਹ ਕੰਮ ਪੂਰਾ ਕਰਨਾ ਜਰੂਰੀ ਹੈ।

ਰਾਜ ਸਰਕਾਰਾਂ ਵੀ ਪੀਐਮ ਕਿਸਾਨ ਯੋਜਨਾ ਦਾ ਲਾਭ ਲੈਣ ਵਾਲੇ ਕਿਸਾਨਾਂ ਤੋਂ ਈ- ਕੇਵਾਏਸੀ ਦੀ ਪ੍ਰੀਕ੍ਰਿਆ ਨੂੰ ਪੂਰਾ ਕਰਨ ਦੇ ਲਈ ਸਮੇਂ ਸਮੇਂ ਤੇ ਚੇਤਾਵਨੀ ਦੇ ਰਹੀ ਹੈ। ਬੁਧਵਾਰ ਨੂੰ ਕਿਸਾਨ ਨੂੰ ਐਲਾਨ ਕਰਦੇ ਹੋਏ ਕਿਹਾ ਹੈ ਕਿ 31 ਮਈ ਤੋਂ ਪਹਿਲਾਂ e-KYC ਦਾ ਕੰਮ ਪੂਰਾ ਕਰ ਲਵੋ।

ਜੇਕਰ ਤੁਸੀ ਹੱਲੇ ਤਕ PM ਕਿਸਾਨ ਦੀ e-KYC ਨਹੀਂ ਕਰਵਾਈ ਤਾਂ ਤੁਸੀ ਦੋ ਤਰੀਕਿਆਂ ਤੋਂ ਇਸਨੂੰ ਪੂਰਾ ਕਰ ਸਕਦੇ ਹੋ। ਤੁਸੀ ਭਾਵੇ ਨਜਦੀਕੀ ਸੀਐਸਸੀ ਸੈਂਟਰ ਤੇ ਜਾਕੇ ਆਧਾਰ ਬਿਓਮੇਟ੍ਰਿਕ ਦੇ ਜਰੀਏ ਇਹ ਕੰਮ ਕਰ ਸਕਦੇ ਹੋ। ਇਸਦੇ ਇਲਾਵਾ ਤੁਸੀ ਘਰ ਬੈਠੇ ਮੋਬਾਈਲ ਫੋਨ ਤੋਂ ਵੀ PM ਕਿਸਾਨ e-KYC ਕਰ ਸਕਦੇ ਹੋ। ਇਸਦੇ ਲਈ ਤੁਹਾਡੇ ਕੋਲ ਆਧਾਰ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਇਸਨੂੰ ਪਹਿਲਾਂ ਤੁਸੀ ਲਿੰਕ ਕਰਵਾਓ ਅਤੇ ਫਿਰ ਇਹ ਪ੍ਰੀਕ੍ਰਿਆ ਤੁਹਾਡੇ ਲਈ ਆਸਾਨ ਹੋ ਜਾਵੇਗੀ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦੀ ਇਸ ਸਕੀਮ ਦਾ ਚੁਕੋ ਲਾਭ ! ਪੜ੍ਹੋ ਇਹ ਖ਼ਬਰ

  • ਮੋਬਾਈਲ ਤੋਂ ਪੀਐਮ ਕਿਸਾਨ ਦੀ ਈ-ਕੇਵਾਏਸੀ ਕਰਨ ਦੀ ਪ੍ਰੀਕ੍ਰਿਆ ਅੱਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਸ ਤੋਂ ਤੁਸੀ ਆਸਾਨੀ ਨਾਲ ਇਹ ਕੰਮ ਕਰ ਸਕਦੇ ਹੋ।

  • ਪੀਐਮ ਕਿਸਾਨ ਦੀ ਅਧਿਕਾਰਕ ਵੈਬਸਾਈਟ http://www.pmkisan.gov.in/ ਤੇ ਖੱਬੇ ਪਾਸੇ ਤੁਹਾਨੂੰ ਈ-ਕੇਵਾਏਸੀ ਦਾ ਟੈਬ ਦਿਖੇਗਾ। ਇਸ ਤੇ ਤੁਹਾਨੂੰ ਕਲਿਕ ਕਰਨਾ ਹੋਵੇਗਾ।

  • ਇਸਤੋਂ ਬਾਅਦ ਇਕ ਨਵਾਂ ਪੇਜ ਖੁਲ੍ਹੇਗਾ, ਇਥੇ ਤੁਹਾਨੂੰ ਆਧਾਰ OTP ਈ-ਕੇਵਾਏਸੀ ਲਿਖਿਆ ਦਿਖਾਈ ਦੇਵੇਗਾ। ਉਸਦੇ ਹੇਠਾਂ ਬਾਕਸ ਵਿਚ ਤੁਹਾਂਨੂੰ ਆਪਣਾ ਆਧਾਰ ਨੰਬਰ ਪਾਣਾ ਹੋਵੇਗਾ ਅਤੇ ਸਰਚ ਦੇ ਵਿਕਲਪ ਤੇ ਕਲਿਕ ਕਰਨਾ ਹੋਵੇਗਾ।

  • ਇਸਤੋਂ ਬਾਅਦ ਤੁਹਾਨੂੰ ਆਧਾਰ ਰਜਿਸਟਰਡ ਮੋਬਾਈਲ ਨੰਬਰ ਪਾਣਾ ਹੋਵੇਗਾ ਅਤੇ ਨਾਲ ਹੀ ਲਿਖੇ Get Mobile OTP ਤੇ ਕਿਲਕ ਕਰਦੇ ਹੀ ਤੁਹਾਨੂੰ ਆਧਾਰ ਰਜਿਸਟਰਡ ਮੋਬਾਈਲ ਨੰਬਰ ਤੇ OTP ਆਵੇਗਾ ਅਤੇ ਇਸ OTP ਨੂੰ ਬਾਕਸ ਵਿੱਚ ਭਰੋਗੇ।

  • ਇਸਦੇ ਬਾਅਦ OTP ਨੂੰ ਬਾਕਸ ਵਿਚ ਦਰਜ ਕਰਕੇ ਸਬਮਿਤ ਫਾਰ ਓਰਥੈਂਟਿਕੇਸ਼ਨ ਜਿਥੇ ਲਿਖਿਆ ਹੋਵੇਗਾ,ਉੱਥੇ ਕਲਿਕ ਕਰ ਦਵੋ।

  • ਸਬਮਿਤ ਫਾਰ ਓਰਥੈਂਟਿਕੇਸ਼ਨ ਤੇ ਕਿਲਕ ਕਰ ਤੋਂ ਬਾਅਦ eKYC successful submitted ਦਾ ਸੁਨੇਹਾ ਆਵੇਗਾ, ਅਤੇ ਤੁਹਾਡੀ ਪੀਐਮ ਕਿਸਾਨ e-KYC ਦੀ ਪ੍ਰੀਕ੍ਰਿਆ ਪੂਰੀ ਹੋ ਜਾਵੇਗੀ।

Summary in English: PM Samman Nidhi Yojana: 11th installment coming in few days! Complete this important task

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters