ਪੰਜਾਬ ਸਰਕਾਰ ਨੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ 2.85 ਲੱਖ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਲਈ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਹੈ।
ਇਸ ਕਰਜ਼ਾ ਮੁਆਫੀ ਦੀ ਰਕਮ 590 ਕਰੋੜ ਰੁਪਏ ਹੋਵੇਗੀ। ਇਹ ਐਲਾਨ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਚੋਣ ਮਾਰਗ ‘ਤੇ ਚੱਲ ਰਹੀ ਕਾਂਗਰਸ ਸਰਕਾਰ 20 ਅਗਸਤ ਨੂੰ ਸੂਬਾ ਪੱਧਰੀ ਸਮਾਗਮ ਆਯੋਜਿਤ ਕਰਕੇ ਵੰਡੇ ਜਾਣਗੇ ਚੈੱਕ
ਕਾਂਗਰਸ ਨੇ ਸਾਲ 2017 ਵਿੱਚ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ। ਇਸ ਰਾਸ਼ੀ ਨੂੰ ਵੰਡਣ ਵਿਚ ਸਰਕਾਰ ਦੇਰੀ ਨਹੀਂ ਕਰੇਗੀ। ਇਸ ਸਬੰਧ ਵਿਚ 20 ਅਗਸਤ ਨੂੰ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇੱਥੇ ਮੁੱਖ ਮੰਤਰੀ ਲਾਭਪਾਤਰੀਆਂ ਨੂੰ ਚੈੱਕ ਵੰਡਣਗੇ। ਸਰਕਾਰ ਨੇ ਇਹ ਫੈਸਲਾ ਮੰਗਲਵਾਰ ਨੂੰ ਹੀ ਲੈ ਲਿਆ ਸੀ, ਪਰ ਇਸ ਦਾ ਐਲਾਨ ਬੁੱਧਵਾਰ ਨੂੰ ਕੀਤਾ ਹੈ।
ਜਾਣਕਾਰੀ ਅਨੁਸਾਰ ਪ੍ਰਾਥਮਿਕ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ 2,85,325 ਮੈਂਬਰਾਂ ਨੂੰ ਇਹ ਰਾਹਤ ਦਿੱਤੀ ਗਈ ਸੀ। ਪ੍ਰਤੀ ਵਿਅਕਤੀ 20 ਹਜ਼ਾਰ ਕਰਜ਼ਾ ਮੁਆਫ ਕੀਤਾ ਜਾਵੇਗਾ।
ਦੱਸ ਦੇਈਏ ਕਿ ਕਾਂਗਰਸ ਸਰਕਾਰ ਨੇ ਕਿਸਾਨ ਕਰਜ਼ਾ ਮੁਆਫੀ ਦੇ ਤਹਿਤ 5.64 ਲੱਖ ਕਿਸਾਨਾਂ ਦੇ 4624 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਸਨ। ਇਸ ਵਿੱਚ ਅਧਿਕਤਮ ਸੀਮਾ 2 ਲੱਖ ਰੁਪਏ ਤੱਕ ਸੀ।
ਇਹ ਵੀ ਪੜ੍ਹੋ : ਭਾਰਤ ਵਿਚ ਕਿਸਾਨਾਂ ਦੀ ਆਮਦਨ ਹੋਵੇਗੀ ਦੁੱਗਣੀ ਇਜ਼ਰਾਈਲ ਦੇਵੇਗਾ ਵਿਸ਼ੇਸ਼ ਸਿਖਲਾਈ, 75 ਪਿੰਡਾਂ ਵਿਚ ਚਲਾਈ ਜਾਏਗੀ ਯੋਜਨਾ
Summary in English: Punjab government has just made a big announcement, the loan of 2.85 lakh farm laborers and landless farmers will be waived