ਪੰਜਾਬ ਸਰਕਾਰ (Punjab Govt) ਨੇ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ (Administrative officers) `ਚ ਇੱਕ ਵੱਡਾ ਫੇਰਬਦਲ ਕੀਤਾ ਹੈ। ਦਰਅਸਲ ਸੂਬੇ ਦੀ ਸਰਕਾਰ ਨੇ 22 ਆਈਏਐੱਸ (IAS) ਤੇ 10 ਪੀਸੀਐੱਸ (PCS) ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਆਦੇਸ਼ ਪੰਜਾਬ ਸਰਕਾਰ ਦੇ ਮੁੱਖ ਸਕੱਤਰ (Chief Secretary) ਵਿਜੈ ਕੁਮਾਰ ਜੰਜੂਆ ਵੱਲੋਂ ਜਾਰੀ ਕੀਤੇ ਗਏ ਹਨ।
ਪੰਜਾਬ ਸਰਕਾਰ ਨੇ ਹੁਸ਼ਿਆਰਪੁਰ, ਬਰਨਾਲਾ, ਤਰਨਤਾਰਨ ਜ਼ਿਲ੍ਹਿਆਂ ਦੇ ਡੀਸੀਜ਼ (DCs) ਸਮੇਤ ਕੁੱਲ 32 ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ `ਚ ਤਬਾਦਲੇ ਕੀਤੇ ਗਏ ਅਧਿਕਾਰੀਆਂ ਦੀ ਤਾਇਨਾਤੀ ਸਬੰਧੀ ਪੂਰੀ ਜਾਣਕਾਰੀ ਮੌਜੂਦ ਹੈ। ਇਨ੍ਹਾਂ `ਚੋ ਤਬਾਦਲੇ ਕੀਤੇ ਗਏ ਕੁਝ ਅਧਿਕਾਰੀਆਂ ਦਾ ਵੇਰਵਾ ਇੰਜ ਹੈ...
ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ 1988 ਬੈਚ (Batch) ਦੀ ਆਈ.ਏ.ਐੱਸ. ਅਧਿਕਾਰੀ ਰਵਨੀਤ ਕੌਰ ਸ਼ਾਮਲ ਹਨ। ਰਵਨੀਤ ਕੌਰ ਨੂੰ ਜੇਲ੍ਹਾਂ ਦੇ ਵਾਧੂ ਚਾਰਜ ਦੇ ਨਾਲ ਵਿਸ਼ੇਸ਼ ਮੁੱਖ ਸਕੱਤਰ, ਫੂਡ ਪ੍ਰੋਸੈਸਿੰਗ (Food Processing) ਵਜੋਂ ਤਾਇਨਾਤ ਕੀਤਾ ਗਿਆ ਹੈ। ਆਈਏਐਸ ਅਧਿਕਾਰੀ ਮਾਲਵਿੰਦਰ ਸਿੰਘ ਜੱਗੀ ਨੂੰ ਸਥਾਨਕ ਸਰਕਾਰਾਂ ਵਿਭਾਗ (Department of Local Government) ਦੇ ਨਿਪਟਾਰੇ `ਤੇ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਨੂੰ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ (Punjab Water Supply & Sewerage Board) ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਇੱਕ ਖਾਲੀ ਪੋਸਟ `ਤੇ ਤਾਇਨਾਤ ਕੀਤਾ ਗਿਆ ਹੈ।
ਸਰਕਾਰੀ ਹੁਕਮਾਂ ਅਨੁਸਾਰ ਪੂਨਮਦੀਪ ਕੌਰ ਦੀ ਥਾਂ 'ਤੇ ਵਿਪੁਲ ਉਜਵਲ ਦੀਆਂ ਸੇਵਾਵਾਂ ਨੂੰ ਟਰਾਂਸਪੋਰਟ ਵਿਭਾਗ (Department of Transport) ਦੇ ਪ੍ਰਬੰਧ ਨਿਰਦੇਸ਼ਕ, ਪੀ.ਆਰ.ਟੀ.ਸੀ. (PRTC) ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ। ਹਰੀਸ਼ ਨਈਅਰ ਨੂੰ ਲੋਕ ਨਿਰਮਾਣ ਵਿਭਾਗ (Public Works Department) ਦਾ ਵਿਸ਼ੇਸ਼ ਸਕੱਤਰ ਤੇ ਵਿਮਲ ਸੇਤੀਆ ਨੂੰ ਸਹਿਕਾਰੀ ਸਭਾਵਾਂ (Cooperative Societies) ਦਾ ਰਜਿਸਟਰਾਰ (Registrar) ਨਿਯੁਕਤ ਕੀਤਾ ਗਿਆ ਹੈ। ਹਿਮਾਂਸ਼ੂ ਅਗਰਵਾਲ ਨੂੰ ਇਸ਼ਫਾਕ ਦੀ ਥਾਂ `ਤੇ ਗੁਰਦਾਸਪੁਰ ਦੇ ਡੀਸੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ, ਪੰਜਾਬ ਸਰਕਾਰ ਨੇ ਕਮਿਸ਼ਨ ਨੂੰ ਭੇਜਿਆ ਪ੍ਰਸਤਾਵ
ਸੰਦੀਪ ਰਿਸ਼ੀ ਦੀਆਂ ਸੇਵਾਵਾਂ ਲੋਕਲ ਬਾਡੀਜ਼ ਵਿਭਾਗ (Department of Local Bodies) ਵਿਖੇ ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਵਜੋਂ ਤਾਇਨਾਤ ਕੀਤੀਆਂ ਗਈਆਂ ਹਨ। ਰਾਹੁਲ ਦੀਆਂ ਸੇਵਾਵਾਂ ਸਥਾਨਕ ਸਰਕਾਰਾਂ ਵਿਭਾਗ ਦੇ ਨਿਪਟਾਰੇ ਵਿਖੇ ਕਮਿਸ਼ਨਰ (Commissioner) ਨਗਰ ਨਿਗਮ, ਬਠਿੰਡਾ ਵਜੋਂ ਤਾਇਨਾਤ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਰਵਿੰਦਰ ਸਿੰਘ ਨੂੰ ਮਨਦੀਪ ਕੌਰ ਦੀ ਥਾਂ ਮੁਕਤਸਰ ਤਾਇਨਾਤ ਕੀਤਾ ਹੈ। ਉਨ੍ਹਾਂ ਨੂੰ ਏਡੀਸੀ (ਜਨਰਲ) ਵਜੋਂ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
ਜਿਨ੍ਹਾਂ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਮਿਲੇ ਹਨ, ਉਨ੍ਹਾਂ `ਚ ਕੁਲਜੀਤ ਪਾਲ ਸਿੰਘ ਮਾਹੀ ਨੂੰ ਡਾਇਰੈਕਟਰ, ਪੈਨਸ਼ਨ, ਖਾਲੀ ਅਹੁਦੇ 'ਤੇ, ਪੂਜਾ ਸਿਆਲ ਨੂੰ ਸੈਕਟਰੀ, ਖੇਤਰੀ ਟਰਾਂਸਪੋਰਟ ਅਥਾਰਟੀ (Regional Transport Authority) ਮੋਹਾਲੀ, ਮਨਦੀਪ ਕੌਰ ਨੂੰ ਏਡੀਸੀ (ਜਨਰਲ) ਫਾਜ਼ਿਲਕਾ, ਦਮਨਜੀਤ ਸਿੰਘ ਮਾਨ ਨੂੰ ਏਡੀਸੀ (ਸ਼ਹਿਰੀ ਵਿਕਾਸ) ਮੋਹਾਲੀ ਵਿਖੇ ਨਿਯੁਕਤ ਕੀਤਾ ਗਿਆ ਹੈ।
Summary in English: Punjab government in action mode, transfers of many IAS and PCS officers