ਕਰੋਨਾ ਮਹਾਮਾਰੀ ਦੀ ਮਾਰ ਕਾਰਨ ਲੋਕਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਤਿਉਹਾਰਾਂ ਦੇ ਸੀਜ਼ਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹੀਂ ਦਿਨੀਂ ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਅਤੇ ਵਾਤਾਵਰਣ ਨੂੰ ਵੇਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਸਭ ਜਗ੍ਹਾ ਤੇ ਉੱਪਰ ਲੋਕਾਂ ਦੀ ਸੁਰੱਖਿਆ ਲਈ ਪੁਖ਼ਤਾ ਇੰਤਜਾਮ ਕੀਤੇ ਜਾ ਰਹੇ ਹਨ।
ਇਸ ਲਈ ਪੰਜਾਬ ਸਰਕਾਰ ਵੱਲੋਂ ਦੀਵਾਲੀ ਦੇ ਇਸ ਖਾਸ ਮੌਕੇ ਦੇ ਉੱਪਰ ਇੱਕ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਦੀ ਆਖਰੀ ਤਰੀਕ 12 ਨਵੰਬਰ ਹੈ। ਕਰੋਨਾ ਮਹਾਮਾਰੀ ਦੀ ਮਾਰ ਸਹਿ ਰਹੇ ਗਰੀਬ ਵਰਗ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਗਏ ਹਨ।ਤਿਉਹਾਰਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫਤਰਾਂ ਵਿੱਚ ਸੇਵਾਵਾਂ ਦੇਣ ਵਾਲੇ ਦਰਜਾ ਚਾਰ ਕਰਮਚਾਰੀਆਂ ਨੂੰ ਤਿਓਹਾਰਾਂ ਦੇ ਮੱਦੇਨਜ਼ਰ ਕਰਜ਼ ਸਕੀਮ ਦੇਣੀ ਸ਼ੁਰੂ ਕੀਤੀ ਗਈ ਹੈ ।
ਜਿਸ ਨਾਲ ਸਾਰੇ ਕਰਮਚਾਰੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਹ ਹੁਣ ਇਸ ਸਕੀਮ ਦਾ ਲਾਭ ਲੈ ਕੇ ਇਨ੍ਹਾਂ ਤਿਉਹਾਰਾਂ ਦਾ ਆਨੰਦ ਮਾਣ ਸਕਦੇ ਹਨ। ਇਸ ਸਕੀਮ ਨਾਲ ਸਭ ਦੀ ਦੀਵਾਲੀ ਖੁਸ਼ੀਆਂ ਭਰੀ ਹੋਵੇਗੀ, ਕਿਉਕਿ ਕੁਝ ਕਰਮਚਾਰੀਆਂ ਦੇ ਆਰਥਿਕ ਹਾਲਾਤ ਤੰਗੀ ਵਾਲੇ ਸਨ। ਹੁਣ ਇਸ ਕਰਜ਼ ਸਕੀਮ ਦਾ ਫਾਇਦਾ ਦਰਜਾ ਚਾਰ ਕਰਮਚਾਰੀ ਲੈ ਸਕਦੇ ਹਨ। ਜਿਸ ਵਿਚ ਕਰਮਚਾਰੀ ਆਪਣੇ-ਆਪਣੇ ਵਿਭਾਗ ਤੋਂ ਸੱਤ ਸੱਤ ਹਜ਼ਾਰ ਰੁਪਏ ਦਾ ਕਰਜ਼ਾ ਲੈ ਸਕਦੇ ਹਨ, ਇਸ ਨੂੰ ਆਸਾਨੀ ਨਾਲ 5 ਕਿਸ਼ਤਾਂ ਵਿੱਚ ਮੋੜ ਸਕਦੇ ਹਨ।
ਸਕੀਮ ਦੇ ਤਹਿਤ 12 ਨਵੰਬਰ ਤੱਕ ਕਰਜ਼ ਲਿਆ ਜਾ ਸਕਦਾ ਹੈ। ਕਰਜ਼ ਦੇਣ ਤੋਂ ਪਹਿਲਾਂ ਉਸ ਵਿਅਕਤੀ ਬਾਰੇ ਜਾਂਚ ਪੜਤਾਲ ਕਰਕੇ ਫਿਰ ਹੀ ਕਰਜ਼ ਜਾਰੀ ਕੀਤਾ ਜਾਵੇਗਾ । ਵਿਭਾਗ ਵੱਲੋਂ ਕਰਜ਼ਾ ਲੈਣ ਵਾਲੇ ਵਿਅਕਤੀ ਦਾ ਸਾਰਾ ਰਿਕਾਰਡ ਵੀ ਸੰਭਾਲ ਕੇ ਰੱਖਿਆ ਜਾਵੇਗਾ। ਇਹ ਕਰਜ਼ ਦਰਜਾ ਚਾਰ ਕਰਮਚਾਰੀਆਂ ਨੂੰ ਹੀ ਦਿੱਤਾ ਜਾਵੇਗਾ ਇਸ ਵਿਚ ਦਿਹਾੜੀਦਾਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਕਰਜ਼ਾ ਵਸੂਲੀ ਦੀ ਪ੍ਰਕ੍ਰਿਆ ਨੂੰ ਅੱਗੇ ਵਧਾਉਂਦਿਆਂ ਬਿੱਲ ਉਸ ਦੇ ਵੇਤਨ ਦੇ ਨਾਲ ਲਓ। ਇਸ ਬਿੱਲ ਵਿਚ ਕੁੱਲ ਵੇਤਨ ,ਕਟੌਤੀ ਕੀਤੀ ਗਈ ਰਕਮ ਤੇ ਕਰਜ਼ ਦੀ ਬਾਕੀ ਰਕਮ ਦਿਖਾਈ ਜਾਵੇਗੀ। ਇਸ ਰਕਮ ਨੂੰ ਪੰਜ ਕਿਸ਼ਤਾਂ ਵਿੱਚ ਮੋੜਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ :- ਆਪਣੇ ਪੁਰਾਣੇ ਖਾਤੇ ਨੂੰ ਬਦਲਵਾਓ ਜਨ ਧਨ ਖਾਤੇ ਵਿਚ, ਸਰਕਾਰ ਪੇਜੇਗੀ ਪੈਸਾ
Summary in English: Punjab govt. starts new loan scheme for Dewali occession.