1. Home
  2. ਖਬਰਾਂ

Punjab Top News: ਪੰਜਾਬ ਦੀਆਂ 5 ਵੱਡੀਆਂ ਖਬਰਾਂ, ਜਾਣੋ ਸਿਆਸਤ ਤੋਂ ਲੈ ਕੇ ਆਮ ਹਲਚਲ

ਪੰਜਾਬ ਵਿੱਚ ਰਾਜਨੀਤੀ ਤੋਂ ਲੈ ਕੇ ਆਮ ਗਤੀਵਿਧੀਆਂ ਤੱਕ ਜਾਣਨ ਲਈ ਇਹ ਪੂਰਾ ਲੇਖ ਪੜ੍ਹੋ।

Gurpreet Kaur Virk
Gurpreet Kaur Virk

ਅੱਜ ਅੱਸੀ ਸੂਬੇ ਦੀ ਸਿਆਸੀ ਹਲਚਲ ਤੋਂ ਲੈ ਕੇ ਆਮ ਖ਼ਬਰਾਂ ਇੱਕ ਹੀ ਲੇਖ 'ਚ ਪੜਾਂਗੇ। ਆਓ ਫਟਾਫਟ ਸਟਾਈਲ 'ਚ ਪੜੀਏ ਪੰਜਾਬ ਦੀਆਂ ਇਹ 5 ਖਬਰਾਂ...

ਸਿਆਸੀ ਹਲਚਲ ਤੋਂ ਲੈ ਕੇ ਆਮ ਖ਼ਬਰਾਂ

ਸਿਆਸੀ ਹਲਚਲ ਤੋਂ ਲੈ ਕੇ ਆਮ ਖ਼ਬਰਾਂ

Punjab Latest News: ਪੰਜਾਬ ਸਰਕਾਰ ਦੇ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਨੂੰ ਲੈ ਕੇ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਐਤਵਾਰ ਨੂੰ ਜਾਰੀ ਕੀਤੇ ਸਰਕੂਲਰ 'ਤੇ ਹੰਗਾਮਾ ਹੋ ਗਿਆ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਮੁੜ ਕੋਰੋਨਾ ਦਾ ਕਹਿਰ ਸ਼ੁਰੂ ਹੋ ਗਿਆ ਹੈ। ਪੰਜਾਬ ਦੀ ਰਾਜਨੀਤੀ ਤੋਂ ਲੈ ਕੇ ਆਮ ਗਤੀਵਿਧੀਆਂ ਤੱਕ ਜਾਣਨ ਲਈ ਇਹ ਪੂਰਾ ਲੇਖ ਪੜ੍ਹੋ।

ਪੰਜਾਬ ਦੀਆਂ 5 ਵੱਡੀਆਂ ਖਬਰਾਂ:

1. ਸਰਕੂਲਰ 'ਤੇ ਹੰਗਾਮਾ

ਪੰਜਾਬ ਸਰਕਾਰ ਦੇ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਨੂੰ ਲੈ ਕੇ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਐਤਵਾਰ ਨੂੰ ਜਾਰੀ ਕੀਤੇ ਸਰਕੂਲਰ 'ਤੇ ਹੰਗਾਮਾ ਹੋ ਗਿਆ ਹੈ। ਦਰਅਸਲ, ਇਸ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਸਿਰਫ ਰਿਹਾਇਸ਼ੀ ਉਦੇਸ਼ਾਂ ਲਈ ਬਿਜਲੀ ਦੀ ਵਰਤੋਂ ਕਰਨ ਵਾਲੇ ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਬਿਜਲੀ ਦੋ ਮਹੀਨੇ/300 ਯੂਨਿਟ ਪ੍ਰਤੀ ਮਹੀਨਾ ਮੁਫਤ ਦਿੱਤੀ ਜਾਵੇਗੀ। ਇਹ ਰਿਆਇਤ 1 ਜੁਲਾਈ 2022 ਤੋਂ ਲਾਗੂ ਹੋ ਗਈ ਹੈ। ਪਰ ਇਹ ਰਿਆਇਤ ਸਰਕਾਰੀ ਹਸਪਤਾਲਾਂ/ਸਰਕਾਰੀ ਡਿਸਪੈਂਸਰੀਆਂ, ਸਾਰੇ ਧਾਰਮਿਕ ਸਥਾਨਾਂ, ਸਰਕਾਰੀ ਖੇਡ ਸੰਸਥਾਵਾਂ, ਸੈਨਿਕ ਰੈਸਟ ਹਾਊਸਾਂ, ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਅਤੇ ਅਟੈਚਡ ਹੋਸਟਲਾਂ ਵਿੱਚ ਲਾਗੂ ਨਹੀਂ ਹੋਵੇਗੀ।

2. ਪੰਜਾਬ 'ਚ ਪਹਿਲਾ ਮੁਹੱਲਾ ਕਲੀਨਿਕ

ਵਧੀਆ ਤੇ ਸਸਤੇ ਇਲਾਜ ਦੇ ਵਾਅਦੇ ਨੇ ਪੂਰਾ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ 'ਚ ਪਹਿਲਾ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਕਲੀਨਿਕ ਮੋਹਾਲੀ ਦੇ ਫੇਸ-5 ਵਿੱਚ ਬਣਾਇਆ ਗਿਆ ਹੈ, ਜੋ ਦਿੱਲੀ ਦੇ ਮੁਹੱਲਾ ਕਲੀਨਿਕ ਮਾਡਲ ਦੇ ਤਰਜ 'ਤੇ ਲਾਗੂ ਹੈ। ਹਾਲਾਂਕਿ, ਕਲੀਨਿਕ ਦੀ ਸ਼ੁਰੂਆਤ ਹਾਲੇ ਨਹੀਂ ਹੋਈ ਹੈ, ਪਰ ਕੁਝ ਹੀ ਦਿਨਾਂ 'ਚ ਇਹ ਮੁਹੱਲਾ ਕਲੀਨਿਕ ਮਰੀਜ਼ਾਂ ਨੂੰ ਸਹੂਲਤਾਂ ਦੇਣ ਲਈ ਖੋਲ੍ਹ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਹ ਮੁਹੱਲਾ ਕਲੀਨਿਕ ਪ੍ਰਾਈਵੇਟ ਹਸਪਤਾਲਾਂ ਵਾਂਗ ਹਰ ਸਹੂਲਤਾਂ ਨਾਲ ਲੈਸ ਹੈ। ਨਾ ਸਿਰਫ ਡਾਕਟਰਾਂ ਦੇ ਕਮਰੇ ਵਿੱਚ ਸਗੋਂ ਮਰੀਜ਼ਾਂ ਦੇ ਬੈਠਣ ਵਾਲੀ ਥਾਂ 'ਤੇ ਵੀ ਏ.ਸੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਅਲਾਵਾ ਕਲੀਨਿਕ 'ਚ ਜਨਰੇਟਰ ਦੀ ਵੀ ਸਹੂਲਤ ਦਿੱਤੀ ਗਈ ਹੈ, ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਏ।

3. ਮੁੱਖ ਮੰਤਰੀ ਮਾਨ ਵੱਲੋਂ ਭਰੋਸਾ

ਪਿਛਲੇ ਦਿਨੀਂ ਹੋਈਆਂ ਬੈਡਮਿੰਟਨ ਅਤੇ ਸ਼ੂਟਿੰਗ ਦੀਆਂ ਕੌਮਾਂਤਰੀ ਖੇਡਾਂ ਵਿੱਚ ਖਿਡਾਰੀਆਂ ਨੇ ਤਮਗੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਨ੍ਹਾਂ ਖਿਡਾਰੀਆਂ ਨੇ ਮੁਲਾਕਾਤ ਕੀਤੀ, ਜਿਸਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਟਵੀਟ ਰਾਹੀਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਖਿਡਾਰੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦਾ ਸਾਥ ਦਿੱਤਾ ਜਾਵੇਗਾ।

4. ਪੰਜਾਬ ਵਿੱਚ ਮੁੜ ਕੋਰੋਨਾ ਦਾ ਕਹਿਰ

ਪੰਜਾਬ ਵਿੱਚ ਮੁੜ ਕੋਰੋਨਾ ਦਾ ਕਹਿਰ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 4 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਪਿਛਲੇ 2 ਦਿਨਾਂ ਵਿੱਚ 400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੱਕ ਰਿਪੋਰਟ ਮੁਤਾਬਿਕ ਪੰਜਾਬ 'ਚ 1 ਅਪ੍ਰੈਲ ਤੋਂ ਹੁਣ ਤੱਕ 61 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਇਸ ਦੌਰਾਨ 10 ਹਜ਼ਾਰ 82 ਪੌਜ਼ੀਟਿਵ ਕੇਸ ਪਾਏ ਗਏ ਹਨ।

ਇਹ ਵੀ ਪੜ੍ਹੋ: New President of India: ਦੇਸ਼ ਦਾ ਰਾਸ਼ਟਰਪਤੀ ਬਣਨਾ ਮੇਰੀ ਨਿੱਜੀ ਪ੍ਰਾਪਤੀ ਨਹੀਂ, ਸਗੋਂ ਹਰ ਗਰੀਬ ਦੀ ਉਪਲਬਧੀ: ਮੁਰਮੂ

5. ਇਹ ਟਰੇਨਾਂ 9 ਅਗਸਤ ਤੱਕ ਰੱਦ

ਇਹ ਖ਼ਬਰ ਉਨ੍ਹਾਂ ਯਾਤਰੀਆਂ ਲਈ ਹੈ ਜੋ ਇਨ੍ਹਾਂ ਦਿਨੀਂ ਟਰੇਨ ਰਾਹੀਂ ਸਫਰ ਕਰਨ ਦੀ ਤਿਆਰੀ ਕਰ ਰਹੇ ਹਨ। ਦਰਅਸਲ, ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਦੇ ਰਾਜਪੁਰਾ-ਬਠਿੰਡਾ ਰੇਲ ਸੈਕਸ਼ਨ ਅਧੀਨ ਬਠਿੰਡਾ ਕੈਂਟ-ਬਠਿੰਡਾ ਸਟੇਸ਼ਨਾਂ ਵਿਚਕਾਰ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਕੰਮ ਚੱਲ ਰਿਹਾ ਹੈ। ਜਿਸਦੇ ਚਲਦਿਆਂ ਰੇਲਵੇ ਨੇ ਨਾਨ-ਇੰਟਰਲਾਕਿੰਗ ਬਲਾਕ ਲੈਣ ਦਾ ਫੈਸਲਾ ਕੀਤਾ ਹੈ, ਜਿਸ ਕਾਰਨ 8 ਅਤੇ 9 ਅਗਸਤ ਤੱਕ ਟਰੈਫਿਕ ਬਲਾਕ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਉੱਤਰ ਪੱਛਮੀ ਰੇਲਵੇ 'ਤੇ ਚੱਲਣ ਵਾਲੀਆਂ ਕਈ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Summary in English: Punjab Top News: 5 big news of Punjab, know from politics to general bustle

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters