ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦਾ 96 ਸਾਲ ਦੀ ਉਮਰ `ਚ ਵੀਰਵਾਰ ਰਾਤ (ਭਾਰਤੀ ਸਮੇਂ ਅਨੁਸਾਰ) ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਦਿਹਾਂਤ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਆਪਣੇ ਦੇਸ਼ `ਤੇ 70 ਸਾਲ ਤੱਕ ਰਾਜ ਕੀਤਾ ਹੈ। ਅੱਜ ਉਨ੍ਹਾਂ ਦੇ ਜਾਣ ਦੀ ਖਬਰ ਸੁਣ ਕੇ ਪੂਰੇ ਦੇਸ਼ ਦੀਆਂ ਅੱਖਾਂ ਨਮ ਹਨ। ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਸੰਸਦ ਦੇ ਬਾਹਰ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ।
ਮਹਾਰਾਣੀ ਐਲਿਜ਼ਾਬੇਥ ਦਾ ਜਨਮ 21 ਅਪ੍ਰੈਲ 1926 ਨੂੰ ਬ੍ਰਿਟੇਨ ਦੇ ਸ਼ਾਹੀ ਪਰਿਵਾਰ 'ਚ ਹੋਇਆ ਸੀ। 1952 `ਚ ਆਪਣੇ ਪਿਤਾ ਜਾਰਜ VI ਦੀ ਮੌਤ ਤੋਂ ਬਾਅਦ, ਐਲਿਜ਼ਾਬੈਥ ਨੇ ਮਹਾਰਾਣੀ ਦਾ ਅਹੁਦਾ ਸੰਭਾਲ ਲਿਆ ਸੀ। ਉਦੋਂ ਉਨ੍ਹਾਂ ਦੀ ਉਮਰ ਸਿਰਫ਼ 25 ਸਾਲ ਦੀ ਸੀ।
ਰਾਸ਼ਟਰਪਤੀ ਨੇ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ:
"ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਨਾਲ ਦੁਨੀਆ ਨੇ ਇੱਕ ਮਹਾਨ ਵਿਅਕਤੀ ਨੂੰ ਗੁਆ ਦਿੱਤਾ ਹੈ। ਇੱਕ ਯੁੱਗ ਬੀਤ ਗਿਆ ਹੈ ਜਦੋਂ ਤੋਂ ਉਨ੍ਹਾਂ ਨੇ 7 ਦਹਾਕਿਆਂ ਤੋਂ ਵੱਧ ਸਮੇਂ ਤੱਕ ਆਪਣੇ ਦੇਸ਼ ਤੇ ਲੋਕਾਂ ਨੂੰ ਚਲਾਇਆ ਹੈ। ਮੈਂ ਬ੍ਰਿਟੇਨ ਦੇ ਲੋਕਾਂ ਦੇ ਦੁੱਖ ਨੂੰ ਸਾਂਝਾ ਕਰਦੀ ਹਾਂ ਤੇ ਪਰਿਵਾਰ ਦੇ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦੀ ਹਾਂ।"
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ:
“ਮਹਾਮਹਿਮ ਮਹਾਰਾਣੀ ਐਲਿਜ਼ਾਬੈਥ II ਨੂੰ ਸਾਡੇ ਸਮਿਆਂ ਦੀ ਇੱਕ ਦਿੱਗਜ ਵਜੋਂ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣੇ ਦੇਸ਼ ਤੇ ਲੋਕਾਂ ਨੂੰ ਪ੍ਰੇਰਨਾਦਾਇਕ ਅਗਵਾਈ ਪ੍ਰਦਾਨ ਕੀਤੀ। ਉਨ੍ਹਾਂ ਨੇ ਜਨਤਕ ਜੀਵਨ `ਚ ਇੱਜ਼ਤ ਤੇ ਸ਼ਿਸ਼ਟਾਚਾਰ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੌਤ ਤੋਂ ਦੁਖੀ ਹਾਂ। ਦੁੱਖ ਦੀ ਇਸ ਘੜੀ 'ਚ ਮੇਰੀ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਤੇ ਬ੍ਰਿਟੇਨ ਦੇ ਲੋਕਾਂ ਨਾਲ ਹਨ।''
ਇਹ ਵੀ ਪੜ੍ਹੋ : ਡੇਅਰੀ ਕਿਸਾਨਾਂ ਲਈ ਵੱਡਾ ਤੋਹਫ਼ਾ, ਪ੍ਰਧਾਨ ਮੰਤਰੀ ਮੋਦੀ 12 ਸਤੰਬਰ ਨੂੰ IDF ਵਿਸ਼ਵ ਡੇਅਰੀ ਸੰਮੇਲਨ 2022 ਦਾ ਕਰਨਗੇ ਉਦਘਾਟਨ
ਚਾਰਲਸ ਬਣ ਗਏ ਸਮਰਾਟ:
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦੀ ਮੌਤ ਤੋਂ ਬਾਅਦ ਪ੍ਰਿੰਸ ਚਾਰਲਸ ਨੂੰ ਬ੍ਰਿਟੇਨ ਦੀ ਗੱਦੀ 'ਤੇ ਬਿਠਾਇਆ ਗਿਆ ਹੈ। ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਵੱਡੇ ਬੇਟੇ ਚਾਰਲਸ ਨੂੰ ਸਮਰਾਟ ਬਣਾਇਆ ਗਿਆ। ਇਨ੍ਹਾਂ ਨੂੰ ਹੁਣ ਸਮਰਾਟ ਚਾਰਲਸ III ਦੇ ਨਾਂ ਨਾਲ ਜਾਣਿਆ ਜਾਵੇਗਾ।
ਕਦੋਂ ਹੋਵੇਗਾ ਅੰਤਿਮ ਸੰਸਕਾਰ:
ਖਬਰਾਂ ਮੁਤਾਬਕ ਮਹਾਰਾਣੀ ਐਲਿਜ਼ਾਬੇਥ-II ਦਾ ਅੰਤਿਮ ਸੰਸਕਾਰ 10 ਦਿਨਾਂ ਬਾਅਦ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਦੇਹ ਨੂੰ 2 ਦਿਨ ਤੱਕ ਸੰਸਦ 'ਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਪਰੰਪਰਾ ਦੇ ਮੁਤਾਬਕ ਅੰਤਿਮ ਸੰਸਕਾਰ ਤੋਂ ਪਹਿਲਾਂ ਬ੍ਰਿਟੇਨ ਦੇ ਨਵੇਂ ਉੱਤਰਾਧਿਕਾਰੀ ਯਾਨੀ ਸਮਰਾਟ ਚਾਰਲਸ ਪੂਰੇ ਦੇਸ਼ ਦੀ ਯਾਤਰਾ ਕਰਨਗੇ।
Summary in English: Queen Elizabeth died at the age of 96, eldest son Charles became the emperor!