1. Home
  2. ਖਬਰਾਂ

Vishwa Vidyalaya Anusandhan Utsav 2023 'ਚ PAU ਦੀਆਂ ਖੋਜ ਪ੍ਰਾਪਤੀਆਂ ਸਾਂਝੀਆਂ

Punjab Agricultural University ਦੇ ਸੱਤ ਉੱਚ ਪੱਧਰੀ ਖੋਜੀਆਂ ਦੀ ਟੀਮ ਨੇ ਵਿਸ਼ਵ ਵਿਦਿਆਲਾ ਅਨੁਸੰਧਾਨ ਉਤਸਵ 2023 ਵਿੱਚ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਸਾਂਝੀਆਂ ਕੀਤੀਆਂ।

Gurpreet Kaur Virk
Gurpreet Kaur Virk
PAU ਦੀਆਂ ਖੋਜ ਪ੍ਰਾਪਤੀਆਂ ਸਾਂਝੀਆਂ

PAU ਦੀਆਂ ਖੋਜ ਪ੍ਰਾਪਤੀਆਂ ਸਾਂਝੀਆਂ

ਬੀਤੇ ਦਿਨੀਂ ਡਾ. ਅੰਬੇਦਕਰ ਇੰਟਰਨੈਸ਼ਨਲ ਸੈਂਟਰ ਨਵੀਂ ਦਿੱਲੀ ਵਿੱਚ ਕਰਵਾਏ ਗਏ ਵਿਸ਼ਵ ਵਿਦਿਆਲਾ ਅਨੁਸੰਧਾਨ ਉਤਸਵ 2023 ਵਿੱਚ ਪੀ.ਏ.ਯੂ. (Punjab Agricultural University) ਦੇ ਵੱਖ-ਵੱਖ ਵਿਭਾਗਾਂ ਤੋਂ ਸੱਤ ਖੋਜੀਆਂ ਦੀ ਇੱਕ ਟੀਮ ਸ਼ਾਮਿਲ ਹੋਈ। ਇਸ ਪ੍ਰੋਗਰਾਮ ਵਿੱਚ ਵਿਗਿਆਨ ਅਤੇ ਤਕਨਾਲੋਜੀ ਬਾਰੇ ਰਾਜ ਮੰਤਰੀ ਡਾ. ਜੀਤੇਂਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਤੁਹਾਨੂੰ ਦੱਸ ਦੇਈਏ ਕਿ ਇਸ ਟੀਮ ਵਿੱਚ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ, ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਰਮਿੰਦਰ ਸਿੰਘ, ਭੋਜਨ ਵਿਗਿਆਨੀ ਅਤੇ ਤਕਨੀਕੀ ਮਾਹਿਰ ਡਾ. ਪੂਨਮ ਸਚਦੇਵ, ਮੁੱਖ ਕਣਕ ਬਰੀਡਰ ਡਾ. ਅਚਲਾ ਸ਼ਰਮਾ, ਮੁੱਖ ਪੌਦਾ ਜੀਵਾਣੂੰ ਮਾਹਿਰ ਡਾ. ਮਨਦੀਪ ਹੂੰਝਣ ਅਤੇ ਮੁੱਖ ਕੀਟ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨਾਲ ਸਬਜ਼ੀ ਮਾਹਿਰ ਡਾ. ਸਈਦ ਸ਼ਾਮਿਲ ਹੋਏ। ਇਹ ਉਤਸਵ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ : ਪਸ਼ੂ ਪਾਲਕਾਂ ਲਈ ਦੂਰ-ਸਲਾਹਕਾਰ ਸੇਵਾ ਉਪਲਬਧ, 9 ਤੋਂ 5 ਵਜੇ ਤੱਕ 62832... ਨੰਬਰ ’ਤੇ ਕਰੋ ਸੰਪਰਕ

PAU ਦੀਆਂ ਖੋਜ ਪ੍ਰਾਪਤੀਆਂ ਸਾਂਝੀਆਂ

PAU ਦੀਆਂ ਖੋਜ ਪ੍ਰਾਪਤੀਆਂ ਸਾਂਝੀਆਂ

ਪੀ.ਏ.ਯੂ. ਦੀ ਇਸ ਟੀਮ ਨੂੰ ਪ੍ਰਮੋਸ਼ਨ ਆਫ ਯੂਨੀਵਰਸਿਟੀ ਰਿਸਰਚ ਐਂਡ ਸਾਇੰਟਿਫਿਕ ਐਕਸੀਲੈਂਸ (ਪਰਸ) ਪ੍ਰੋਗਰਾਮ ਤਹਿਤ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਸ ਉਤਸਵ ਵਿੱਚ ਭਾਰਤੀ ਯੂਨੀਵਰਸਿਟੀਆਂ ਵਿੱਚ ਵਿਗਿਆਨ ਅਤੇ ਖੋਜ ਸੰਬੰਧੀ ਹੋ ਰਹੀਆਂ ਖੋਜਾਂ ਅਤੇ ਵਿਕਾਸ ਕਾਰਜਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।

ਦੇਸ਼ ਵਿੱਚ ਪਰਸ ਪ੍ਰੋਗਰਾਮ ਅਧੀਨ ਆਪਣੀ ਸੰਸਥਾ ਦਾ ਖੋਜ ਅਤੇ ਵਿਗਿਆਨਕ ਕਾਰਜ ਪ੍ਰਦਰਸ਼ਿਤ ਕਰਨ ਵਾਲੀਆਂ ਯੂਨੀਵਰਸਿਟੀ ਦੀਆਂ ਪੈਂਤੀ ਟੀਮਾਂ ਵਿੱਚ ਪੀ.ਏ.ਯੂ. ਸ਼ਾਮਿਲ ਹੋਈ। ਸੰਸਥਾ ਦੇ ਮਾਹਿਰਾ ਨੇ ਭੋਜਨ ਸੁਰੱਖਿਆ ਅਤੇ ਪੋਸ਼ਣ ਦੇ ਨਾਲ-ਨਾਲ ਕਾਸ਼ਤ ਤਕਨੀਕਾਂ ਨੂੰ ਸਵਸਥ ਭਾਰਤ ਉਦੇਸ਼ ਅਧੀਨ ਪੇਸ਼ ਕੀਤਾ।

ਇਹ ਵੀ ਪੜ੍ਹੋ : PAU ਦੇ ਵਾਈਸ ਚਾਂਸਲਰ ਨੇ ਨਵਾਂ Crop Calendar ਕਿਸਾਨੀ ਸਮਾਜ ਨੂੰ ਕੀਤਾ ਅਰਪਿਤ

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਉਤਸਵ ਵਿੱਚ ਸ਼ਾਮਿਲ ਹੋਣ ਵਾਲੀ ਟੀਮ ਦੇ ਮਾਹਿਰਾਂ ਨੂੰ ਵਧਾਈ ਦਿੱਤੀ।

Summary in English: Research achievements of PAU shared at Vishwa Vidyalaya Anusandhan Utsav 2023

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters