3 ਹੋਰ ਕੰਪਨੀਆਂ ਆਪਣੇ ਆਈਪੀਓ ਦੇ ਨਾਲ ਆ ਰਹੀਆਂ ਹਨ। ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈਪੀਓ) ਲਈ ਜਾਣ ਲਈ ਐਸਜੇਐਸ ਐਂਟਰਪ੍ਰਾਈਜ਼ਜ਼ ਤੇ ਵਨ ਮੋਬਿਕਵਿਕਸ ਸਿਸਟਮਜ਼ ਲਿਮਟਿਡ ਸਣੇ ਤਿੰਨ ਕੰਪਨੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਡੀਕਲ ਉਪਕਰਣ ਨਿਰਮਾਤਾ ਸਕੈਨਰੇ ਟੈਕਨੋਲੋਜੀਜ਼ ਲਿਮਟਿਡ ਨੂੰ ਵੀ ਆਈਪੀਓ ਲਈ ਰੈਗੂਲੇਟਰੀ ਪ੍ਰਵਾਨਗੀ ਮਿਲੀ ਹੈ।
ਸੇਬੀ ਕੋਲ ਉਪਲਬਧ ਜਾਣਕਾਰੀ ਅਨੁਸਾਰ ਮਾਰਕੀਟ ਰੈਗੂਲੇਟਰ ਨੇ ਤਿੰਨਾਂ ਕੰਪਨੀਆਂ ਦੇ ਆਈਪੀਓ ਦੇ ਸੰਬੰਧ 'ਚ ਆਪਣੀ ਟਿੱਪਣੀ ਜਾਰੀ ਕੀਤੀ ਹੈ। ਇਸ ਦਾ ਮਤਲਬ ਇਹ ਹੈ ਕਿ ਤਿੰਨਾਂ ਨੂੰ ਆਈਪੀਓ ਲਿਆਉਣ ਦੀ ਇਜਾਜ਼ਤ ਮਿਲ ਗਈ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਇਕ ਈਵਾਈ ਰਿਪੋਰਟ ਅਨੁਸਾਰ ਭਾਰਤ 'ਚ ਕੰਪਨੀਆਂ ਨੇ ਇਸ ਸਾਲ ਦੇ ਪਹਿਲੇ ਨੌਂ ਮਹੀਨਿਆਂ 'ਚ 72 ਆਈਪੀਓ ਦੁਆਰਾ 9.7 ਬਿਲੀਅਨ ਡਾਲਰ ਇਕੱਠੇ ਕੀਤੇ ਹਨ। ਇਹ ਰਕਮ ਨੌਂ ਮਹੀਨਿਆਂ ਦੀ ਮਿਆਦ 'ਚ ਦੋ ਦਹਾਕਿਆਂ 'ਚ ਸਭ ਤੋਂ ਵੱਧ ਇਕੱਠੀ ਕੀਤੀ ਗਈ ਹੈ।
ਕੋਲ ਇੰਡੀਆ ਲਿਮਟਿਡ ਦਾ ਬੋਰਡ ਆਪਣੀ ਸਹਿਯੋਗੀ ਸੈਂਟਰਲ ਇੰਸਟੀਚਿਟ ਆਫ ਮਾਈਨਿੰਗ ਪਲਾਨਿੰਗ ਐਂਡ ਡਿਜ਼ਾਈਨ ਲਿਮਟਿਡ (ਸੀਐਮਪੀਡੀਆਈਐਲ) 'ਚ 10 ਫੀਸਦੀ ਵਿਨਿਵੇਸ਼ ਦੇ ਕੇਂਦਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਸਕਦਾ ਹੈ।
ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਸਲਾਹਕਾਰ ਫਰਮ ਨੂੰ ਸ਼ੇਅਰ ਬਾਜ਼ਾਰਾਂ 'ਚ ਸੂਚੀਬੱਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮਹਾਰਤਨਾ ਕੰਪਨੀ ਦੇ ਮੁੱਦੇ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਕੋਲ ਇੰਡੀਆ ਲਈ ਕੋਲਾ ਉਤਪਾਦਕ ਸਹਾਇਕ ਕੰਪਨੀਆਂ ਨੂੰ ਵੇਚਣ ਤੇ ਸੂਚੀਬੱਧ ਕਰਨ ਲਈ ਇਕ ਮਿਸਾਲ ਕਾਇਮ ਕਰੇਗੀ।
ਇਹ ਵੀ ਪੜ੍ਹੋ : Ration Card ਵਿੱਚ ਪਤਾ ਬਦਲਵਾਣ ਦਾ ਸਭ ਤੋਂ ਸੌਖਾ ਤਰੀਕਾ
Summary in English: Sebi approves IPO, 3 more companies will be able to enter capital market