1. Home
  2. ਖਬਰਾਂ

ਸਿਰਫ਼ 10,000 ਰੁਪਏ ਵਿੱਚ ਇਹਨਾਂ ਵਿੱਚੋ ਸ਼ੁਰੂ ਕਰੋ ਕੋਈ ਵੀ ਕਾਰੋਬਾਰ, ਨੌਕਰੀ ਦੇ ਨਾਲ ਹਰ ਮਹੀਨੇ ਹੋਵੇਗੀ ਲੱਖਾਂ ਰੁਪਏ ਦੀ ਕਮਾਈ

Business Idea: ਜੇਕਰ ਤੁਸੀ ਹਰ ਮਹੀਨੇ ਤਗੜੀ ਕਮਾਈ ਕਰਨਾ ਚਾਹੁੰਦੇ ਹੋ ਤਾਂ ਤੁਸੀ ਬਹੁਤ ਘੱਟ ਲਾਗਤ ਵਿਚ ਇਕ ਕਾਰੋਬਾਰ ਕਰ ਸਕਦੇ ਹੋ । ਇਸ ਦੇ ਲਈ ਤੁਹਾਨੂੰ ਆਪਣੀ ਨੌਕਰੀ ਛੱਡਣ ਦੀ ਵੀ ਜਰੂਰਤ ਨਹੀਂ ਹੋਵੇਗੀ ।

Pavneet Singh
Pavneet Singh
Business Idea

Business Idea

Business Idea: ਜੇਕਰ ਤੁਸੀ ਹਰ ਮਹੀਨੇ ਤਗੜੀ ਕਮਾਈ ਕਰਨਾ ਚਾਹੁੰਦੇ ਹੋ ਤਾਂ ਤੁਸੀ ਬਹੁਤ ਘੱਟ ਲਾਗਤ ਵਿਚ ਇਕ ਕਾਰੋਬਾਰ ਕਰ ਸਕਦੇ ਹੋ । ਇਸ ਦੇ ਲਈ ਤੁਹਾਨੂੰ ਆਪਣੀ ਨੌਕਰੀ ਛੱਡਣ ਦੀ ਵੀ ਜਰੂਰਤ ਨਹੀਂ ਹੋਵੇਗੀ । ਅੱਜ ਅੱਸੀ ਤੁਹਾਨੂੰ ਅਜਿਹਾ ਇਕ ਕਾਰੋਬਾਰ ਬਾਰੇ ਦੱਸ ਰਹੇ ਹਾਂ , ਜਿਸ ਵਿਚ ਤੁਸੀ ਘਰ ਬੈਠੇ ਬਹੁਤ ਹੀ ਘੱਟ ਲਾਗਤ ਵਿਚ ਹਰ ਮਹੀਨੇ ਲੱਖਾਂ ਰੁਪਏ ਕਮਾ ਸਕਦੇ ਹੋ । ਤੁਸੀ ਇਸ ਕਾਰੋਬਾਰ ਦੀ ਮਾਰਕੀਟਿੰਗ ਆਨਲਾਈਨ ਅਤੇ ਆਫਲਾਈਨ ਦੋਹਾਂ ਤਰੀਕਿਆਂ ਤੋਂ ਵਧੀਆ ਮੁਨਾਫ਼ਾ ਕਮਾ ਸਕਦੇ ਹੋ ।

ਘੱਟ ਲਾਗਤ ਵਿਚ ਸ਼ੁਰੂ ਕਰ ਸਕਦੇ ਹੋ ਚਾਕ ਬਣਾਉਣ ਦਾ ਕਾਰੋਬਾਰ

ਚਾਕ ਬਣਾਉਣ ਦੇ ਕਾਰੋਬਾਰ ਵਿਚ ਬਹੁਤ ਘੱਟ ਪੁੰਜੀ ਦੀ ਜਰੂਰਤ ਪਹਿੰਦੀ ਹੈ । ਇਸ ਤੋਂ ਸਿਰਫ 10,000 ਰੁਪਏ ਵਿਚ ਘਰੋਂ ਸ਼ੁਰੂ ਕਰ ਸਕਦੇ ਹੋ । ਚਾਕ ਬਣਾਉਣ ਦੇ ਲਈ ਜਿਆਦਾ ਸਮੱਗਰੀ ਦੀ ਜਰੂਰਤ ਨਹੀਂ ਪਹਿੰਦੀ ਹੈ। ਇਸ ਤੋਂ ਚਿੱਟੇ ਚਾਕ ਦੇ ਨਾਲ ਰੰਗੀਨ ਚਾਕ ਵੀ ਬਣਾਏ ਜਾ ਸਕਦੇ ਹਨ । ਦੱਸ ਦਈਏ ਕਿ ਚਾਕ ਮੁੱਖ ਤੋਰ ਤੋਂ ਪਲਾਸਟਰ ਆਫ ਪੈਰਿਸ (Plaster of Paris) ਤੋਂ ਬਣਾਏ ਜਾਂਦੇ ਹਨ। ਇਹ ਚਿੱਟੇ ਰੰਗ ਦਾ ਪਾਊਡਰ ਹੁੰਦਾ ਹੈ । ਇਹ ਇਕ ਤਰ੍ਹਾਂ ਦੀ ਮਿੱਟੀ ਹੈ , ਜਿਸ ਨੂੰ ਜਿਪਸਮ (Gypsum) ਪੱਥਰ ਤੋਂ ਤਿਆਰ ਕੀਤਾ ਜਾਂਦਾ ਹੈ।

ਕੋਰੋਨਾ ਦੀ ਦੁੱਜੀ ਲਹਿਰ ਦੇ ਬਾਅਦ ਹੁਣ ਜ਼ਿਆਦਾਤਰ ਰਾਜ ਵਿਚ ਸਕੂਲ ਅਤੇ ਕਾਲਜ ਖੁਲ ਚੁੱਕੇ ਹਨ । ਅਜਿਹੇ ਵਿਚ ਤੁਸੀ ਆਪਣੇ ਆਲੇ-ਦੁਆਲੇ ਦੇ ਸਕੂਲ ਅਤੇ ਕਾਲਜਾਂ ਤੋਂ ਸੰਪਰਕ ਕਰਕੇ ਉਨ੍ਹਾਂ ਨੂੰ ਚਾਕ ਸਪਲਾਈ ਕਰ ਕੇ ਹਰ ਮਹੀਨੇ ਮੋਟੀ ਕਮਾਈ ਕਰ ਸਕਦੇ ਹੋ । ਬਜ਼ਾਰ ਵਿਚ ਇਕ ਡੱਬੇ ਦੀ ਕੀਮਤ 10 ਰੁਪਏ ਤੋਂ ਲੈਕੇ 600 ਰੁਪਏ ਤਕ ਹੈ । ਗੁਣਵਤਾ ਦੇ ਅਧਾਰ ਤੇ ਤੁਸੀ ਆਪਣੇ ਚਾਕ ਦੀ ਕੀਮਤ ਤਹਿ ਕਰ ਹਰ ਮਹੀਨੇ ਮੋਟੀ ਕਮਾਈ ਕਰ ਸਕਦੇ ਹੋ ।

ਸਾਲਭਰ ਰਹਿੰਦੀ ਹੈ ਲਿਫਾਫਿਆਂ ਦੀ ਮੰਗ , ਹੋਵੇਗੀ ਵੱਧ ਕਮਾਈ

ਲਿਫਾਫੇ ਬਣਾਉਣਾ ਬਹੁਤ ਹੀ ਸਰਲ ਅਤੇ ਸਸਤਾ ਕਾਰੋਬਾਰ ਹੈ । ਇਸ ਦਾ ਇਸਤੇਮਾਲ ਸਮਾਨ ਦੀ ਪੈਕਿੰਗ ਦੇ ਲਈ ਕੀਤਾ ਜਾਂਦਾ ਹੈ। ਇਹ ਕਾਗਜ ਜਾਂ ਕਾਰਡ ਬੋਰਡ ਤੋਂ ਤਿਆਰ ਕੀਤੇ ਜਾਂਦੇ ਹਨ । ਇਸ ਦੀ ਮੰਗ ਪੂਰੇ ਸਾਲ ਬਣੀ ਰਹਿੰਦੀ ਹੈ । ਇਸ ਕਾਰੋਬਾਰ ਨੂੰ ਵੀ ਤੁਸੀ ਆਪਣੇ ਘਰ ਕਿਸੀ ਇਕ ਕਮਰੇ ਤੋਂ ਸ਼ੁਰੂ ਕਰ ਸਕਦੇ ਹੋ । ਨਿਵੇਸ਼ ਦੀ ਗੱਲ ਕਰੀਏ ਤਾਂ ਇਹ ਕਾਰੋਬਾਰ 10,000 ਤੋਂ 30,000 ਰੁਪਏ ਤੋਂ ਸ਼ੁਰੂ ਹੋ ਜਾਵੇਗਾ। ਵੱਡੇ ਪੱਧਰ ਤੇ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲਿਫਾਫੇ ਬਣਾਉਣ ਵਾਲੀ ਮਸ਼ੀਨ ਲਗਾਉਣੀ ਹੋਵੇਗੀ ।

ਤੁਸੀ ਆਪਣੇ ਲਿਫਾਫੇ ਦੀ ਸਪਲਾਈ ਨਜਦੀਕੀ ਬਜਾਰਾਂ ਵਿਚ ਕਰ ਸਕਦੇ ਹੋ । ਜੇਕਰ ਤੁਸੀ ਵੱਡੇ ਪੱਧਰ ਤੇ ਲਿਫਾਫੇ ਬਣਾ ਰਹੇ ਹੋ ਤੇ ਆਪਣੇ ਨਜਦੀਕੀ ਸ਼ਹਿਰਾਂ ਵਿਚ ਵੀ ਸਪਲਾਈ ਕਰ ਸਕਦੇ ਹੋ । ਲਿਫਾਫੇ ਦਾ ਇਸਤੇਮਾਲ ਗਿਫਟ ਪੈਕ ਤੋਂ ਲੈਕੇ ਸਬਜ਼ੀ ਰੱਖਣ ਤਕ ਕੀਤਾ ਜਾ ਸਕਦਾ ਹੈ। ਅੱਜ ਕਲ ਜ਼ਿਆਦਾਤਰ ਦੁਕਾਨਦਾਰ ਲਿਫਾਫੇ ਦੇ ਬਜਾਏ ਕਾਗਜ ਦੇ ਬਣੇ ਲਿਫਾਫੇ ਨੂੰ ਤਰਜੀਹ ਦੇ ਰਹੇ ਹਨ । ਅਜਿਹੇ ਵਿਚ ਹਰ ਮਹੀਨੇ ਵਧੀਆ ਕਮਾਈ ਕਰ ਸਕਦੇ ਹੋ ।

ਇਹ ਵੀ ਪੜ੍ਹੋ :ਪੰਜਾਬ ਵਿਧਾਨ ਸਭਾ ਚੋਣਾਂ ਮੁਲਤਵੀ, ਚੋਣ ਕਮਿਸ਼ਨ ਨੇ ਕਿਹਾ- ਸਾਰੀਆਂ ਸੀਟਾਂ 'ਤੇ 20 ਫਰਵਰੀ ਨੂੰ ਪੈਣਗੀਆਂ ਵੋਟਾਂ

Summary in English: Start any business in just Rs 10,000, earning lakhs every month with a job

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters