1. Home
  2. ਖਬਰਾਂ

ਔਨਲਾਈਨ ਸ਼ੁਰੂ ਕਰੋ ਇਹ ਕਾਰੋਬਾਰ! ਘਰ ਬੈਠਿਆਂ ਕਮਾਓ ਲੱਖਾਂ ਰੁਪਏ!

ਜੇਕਰ ਤੁਸੀਂ ਔਨਲਾਈਨ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ।

Gurpreet Kaur Virk
Gurpreet Kaur Virk
ਔਨਲਾਈਨ ਸ਼ੁਰੂ ਕਰੋ ਇਹ ਕਾਰੋਬਾਰ

ਔਨਲਾਈਨ ਸ਼ੁਰੂ ਕਰੋ ਇਹ ਕਾਰੋਬਾਰ

ਅੱਜ-ਕੱਲ ਔਨਲਾਈਨ ਦਾ ਜਮਾਨਾ ਹੈ। ਹਰ ਕੋਈ ਮਿੰਟਾ-ਸਕਿੰਟਾਂ ਵਿੱਚ ਕੰਮ ਨੂੰ ਸੌਖੇ ਢੰਗ ਨਾਲ ਪੂਰਾ ਕਰ ਲੈਂਦਾ ਹੈ। ਅੱਜ ਅੱਸੀ ਤੁਹਾਨੂੰ ਇਕ ਅਜਿਹੇ ਔਨਲਾਈਨ ਬਿਜ਼ਨਸ ਬਾਰੇ ਦੱਸਣ ਜਾ ਰਹੇ ਹਾਂ, ਜੋ ਆਸਾਨੀ ਨਾਲ ਸ਼ੁਰੂ ਹੋ ਜਾਏਗਾ ਅਤੇ ਚੰਗਾ ਮੁਨਾਫਾ ਵੀ ਦੇਵੇਗਾ। ਜਾਨਣ ਲਈ ਇਹ ਖ਼ਬਰ ਨੂੰ ਪੂਰਾ ਪੜੋ...

ਜੇਕਰ ਤੁਸੀਂ ਔਨਲਾਈਨ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੀ ਹਾਂ, ਅੱਜ ਅੱਸੀ ਤੁਹਾਨੂੰ ਇਕ ਅਜਿਹਾ ਔਨਲਾਈਨ ਬਿਜ਼ਨਸ ਆਈਡੀਆ ਦੱਸਣ ਜਾ ਰਹੇ ਹਾਂ, ਜਿਸਨੂੰ ਤੁੱਸੀ ਘਰ ਬੈਠਿਆਂ ਆਰਾਮ ਨਾਲ ਸ਼ੁਰੂ ਕਰ ਸਕਦੇ ਹੋ ਅਤੇ ਚੰਗੇ ਪੈਸੇ ਕਮਾ ਸਕਦੇ ਹੋ। ਅਸੀਂ ਗੱਲ ਕਰ ਰਹੇ ਹਾਂ ਔਨਲਾਈਨ ਪੈਟਰੋਲ ਅਤੇ ਡੀਜ਼ਲ ਵੇਚਣ ਦੇ ਕਾਰੋਬਾਰ ਦੀ। ਜੇਕਰ ਤੁਸੀਂ ਪੈਟਰੋਲ ਅਤੇ ਡੀਜ਼ਲ ਦੀ ਘਰ-ਘਰ ਡਿਲੀਵਰੀ ਦਾ ਕਾਰੋਬਾਰ ਸ਼ੁਰੂ ਕਰਦੇ ਹੋ, ਤਾਂ ਤੁਸੀਂ ਇੱਕ ਮਹੀਨੇ ਵਿੱਚ ਲੱਖਾਂ ਰੁਪਏ ਕਮਾ ਸਕਦੇ ਹੋ।

ਔਨਲਾਈਨ ਵਿਕਰੀ ਲਈ ਐਪ ਬਣਾਓ

ਅੱਜਕੱਲ ਹਰ ਕੋਈ ਘੱਟ ਸਮੇਂ 'ਚ ਜ਼ਿਆਦਾ ਪੈਸਾ ਕਮਾਉਣਾ ਚਾਹੁੰਦਾ ਹੈ। ਇਹੀ ਵਜ੍ਹਾ ਹੈ ਕਿ ਹਰ ਕੋਈ ਔਨਲਾਈਨ ਬਿਜ਼ਨਸ ਵੱਲ ਰੁੱਖ ਕਰ ਰਿਹਾ ਹੈ। ਦੱਸ ਦਈਏ ਕਿ ਪੈਟਰੋਲ-ਡੀਜ਼ਲ ਦੀ ਔਨਲਾਈਨ ਵਿਕਰੀ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਐਪ ਜਾਂ ਵੈਬਸਾਈਟ ਬਣਾਉਣੀ ਪਵੇਗੀ। ਜਿਸਦੀ ਮਦਦ ਨਾਲ ਗਾਹਕ ਆਸਾਨੀ ਨਾਲ ਔਨਲਾਈਨ ਪੈਟਰੋਲ-ਡੀਜ਼ਲ ਆਰਡਰ ਕਰ ਸਕਣ।

ਨਿਵੇਸ਼ ਦੀ ਰਕਮ

ਜੇਕਰ ਤੁਸੀਂ ਪੈਟਰੋਲ ਡੀਜ਼ਲ ਹੋਮ ਡਿਲਿਵਰੀ ਦਾ ਕਾਰੋਬਾਰ ਸ਼ੁਰੂ ਕਰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਲਗਭਗ 12 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਜੇਕਰ ਤੁਹਾਡੇ ਕੋਲ ਇੰਨੀ ਰਕਮ ਨਹੀਂ ਹੈ, ਤਾਂ ਤੁਸੀਂ ਪੀਐਮ ਮੁਦਰਾ ਲੋਨ (PM Mudra ਲੋਨ) ਰਾਹੀਂ ਕਿਸੇ ਵੀ ਬੈਂਕ ਤੋਂ 10 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ।

ਔਨਲਾਈਨ ਬਿਜ਼ਨਸ ਸ਼ੁਰੂ ਕਰਨ ਲਈ ਜਰੂਰੀ ਗੱਲਾਂ

-ਜੇਕਰ ਤੁੱਸੀ ਪੈਟਰੋਲ-ਡੀਜ਼ਲ ਦਾ ਔਨਲਾਈਨ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਤੁਹਨੂੰ ਸਭ ਤੋਂ ਪਹਿਲਾਂ ਤੇਲ ਕੰਪਨੀਆਂ ਨਾਲ ਸੰਪਰਕ ਕਰਨਾ ਹੋਵੇਗਾ।

-ਇਸ ਤੋਂ ਬਾਅਦ ਤੇਲ ਕੰਪਨੀਆਂ ਨੂੰ ਆਪਣੇ ਪ੍ਰੋਜੈਕਟ ਦੀ ਪੂਰੀ ਡਿਟੇਲਜ਼ ਦੇਣੀ ਹੋਵੇਗੀ।

-ਜੇਕਰ ਤੇਲ ਕੰਪਨੀ ਤੁਹਾਡੀ ਯੋਜਨਾ ਨੂੰ ਪਸੰਦ ਕਰਦੀ ਹੈ, ਤਾਂ ਤੁਸੀਂ ਪੈਟਰੋਲ ਡੀਜ਼ਲ ਦੀ ਹੋਮ ਡਿਲਿਵਰੀ ਕਾਰੋਬਾਰ ਯਾਨੀ ਪੈਟਰੋਲ ਡੀਜ਼ਲ ਦੀ ਡੋਰ-ਟੂ-ਡੋੋਰ ਡਿਲਵਰੀ ਦੀ ਇਜਾਜਤ ਪ੍ਰਾਪਤ ਕਰ ਸਕਦੇ ਹੋ।

ਔਨਲਾਈਨ ਵਿਕਰੀ ਤੋਂ ਗਾਹਕਾਂ ਨੂੰ ਲਾਭ

-ਜੇਕਰ ਗਾਹਕਾਂ ਨੂੰ ਸੜਕ ਵਿਚਾਲੇ ਪੈਟਰੋਲ ਡੀਜਲ ਦੀ ਲੋੜ ਹੁੰਦੀ ਹੈ, ਤਾਂ ਔਨਲਾਈਨ ਵਿਕਰੀ ਰਾਹੀਂ ਉਨ੍ਹਾਂ ਦੀ ਸਮਸਿਆਵਾਂ ਦਾ ਨਿਪਟਾਰਾ ਹੋ ਸਕਦਾ ਹੈ।

-ਕੁੱਝ ਘੰਟਿਆਂ ਵਿੱਚ ਹੀ ਪੈਟਰੋਲ ਡੀਜ਼ਲ ਉਪਲਬਧ ਹੋਵੇਗਾ।

-ਪੈਟਰੋਲ ਪੰਪ ਦੀਆਂ ਲੰਬੀਆਂ ਲੈਣਾ ਤੋਂ ਛੁਟਕਾਰਾ ਮਿਲੇਗਾ।

ਇਹ ਵੀ ਪੜ੍ਹੋ PM Kisan Yojana 11th Installment: ਕਿਸਾਨ 2 ਹਜ਼ਾਰ ਰੁਪਏ ਲੈਣ ਲਈ ਇਹ ਕੰਮ ਜ਼ਰੂਰ ਕਰਨ!

ਇਹ ਕਾਰੋਬਾਰ ਕਿੰਨਾ ਕੁ ਹੋਵੇਗਾ ਸਫਲ

ਦੇਸ਼ ਵਿੱਚ ਵੱਧਦੀ ਮਹਿੰਗਾਈ ਤੋਂ ਦੇਖਦਿਆਂ ਹੋਇਆਂ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੈ। ਇਸ ਲਈ ਲੋੜ ਹੈ ਅਜਿਹੇ ਕਾਰੋਬਾਰ ਦੀ ਜੋ ਜਰੂਰਤ ਮੁਤਾਬਕ ਹੋਵੇ ਅਤੇ ਆਉਣ ਵਾਲੇ ਸਮੇਂ ਵਿੱਚ ਚੰਗਾ ਮੁਨਾਫ਼ਾ ਦੇ ਸਕੇ।

Summary in English: Start This Business Online! Make Millions at Home!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters