
Supreme Court
26 ਜਨਵਰੀ ਨੂੰ ਟਰੈਕਟ ਮਾਰਚ 'ਤੇ ਸੁਪਰੀਮ ਕੋਰਟ ਵਿੱਚ ਦੂਜੀ ਵਾਰ ਸੁਣਵਾਈ ਹੋਈ,ਇਸ ਦੌਰਾਨ ਚੀਫ਼ ਜਸਟਿਸ ਨੇ ਦਿੱਲੀ ਪੁਲਿਸ ਨੂੰ ਵੱਡੇ ਨਿਰਦੇਸ਼ ਦਿੱਤੇ ਨੇ, ਅਦਾਲਤ ਨੇ ਕਿਹਾ ਕਿ ਦਿੱਲੀ ਪੁਲਿਸ ਆਪਣੀ ਪਟੀਸ਼ਨ ਵਾਪਸ ਲਏ,ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਪਹਿਲਾਂ ਦੀ ਨਿਰਦੇਸ਼ ਦੇ ਚੁੱਕੇ ਹਾਂ ਕਿ ਸੁਰੱਖਿਆ ਦਿੱਲੀ ਪੁਲਿਸ ਦੀ ਜ਼ਿੰਮੇਵਾਰੀ ਹੈ
ਇਸ ਵਿੱਚ ਅਦਾਲਤ ਕੋਈ ਵੀ ਨਿਰਦੇਸ਼ ਨਹੀਂ ਦੇ ਸਕਦੀ ਹੈ ਅਤੇ ਅਥਾਰਿਟੀ ਹੋਣ ਦੇ ਨਾਤੇ ਤੁਸੀਂ ਇਸ 'ਤੇ ਫ਼ੈਸਲਾ ਲਓ,ਪਿਛਲੀ ਸੁਣਵਾਈ ਦੌਰਾਨ ਵੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਇਹ ਵੀ ਨਿਰਦੇਸ਼ ਦਿੱਤੇ ਸਨ।

Tractor Rally
ਮੰਗਲਵਾਰ ਨੂੰ ਟਰੈਕਟ ਮਾਰਚ 'ਤੇ ਦਿੱਲੀ ਪੁਲਿਸ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਸੀ ਕਿ ਉਹ ਦਿੱਲੀ ਵਿੱਚ ਹੀ ਟਰੈਕਟਰ ਮਾਰਚ ਕੱਢਣਗੇ, ਕਿਸਾਨਾਂ ਵੱਲੋਂ ਆਉਟਰ ਦਿੱਲੀ ਦੀ ਥਾਂ ਮੰਗੀ ਗਈ ਸੀ,
ਪਰ ਦਿੱਲੀ ਪੁਲਿਸ ਨੇ ਕਿਹਾ ਸੀ ਕਿ ਉਹ ਦਿੱਲੀ ਵਿੱਚ ਟਰੈਕਟਰ ਮਾਰਚ ਦੀ ਇਜਾਜ਼ਤ ਨਹੀਂ ਦੇ ਸਕਦੇ ਨੇ ਜਿਸ ਤੋਂ ਬੁੱਧਵਾਰ ਨੂੰ ਦਿੱਲੀ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਮੁੜ ਤੋਂ ਮੀਟਿੰਗ ਹੋਈ ਪਰ ਇਸ ਵਿੱਚ ਵੀ ਕੋਈ ਫ਼ੈਸਲਾ ਨਹੀਂ ਹੋ ਸਕਿਆ ਹੈ
ਹੁਣ ਵੀਰਵਾਰ ਨੂੰ ਇੱਕ ਵਾਰ ਮੁੜ ਤੋਂ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦੇ ਵਿੱਚ ਮੀਟਿੰਗ ਹੋਵੇਗੀ।
ਇਹ ਵੀ ਪੜ੍ਹੋ :- 1 ਕਰੋੜ ਤੱਕ ਦੇ ਕਰਜ਼ੇ ਅਤੇ 44 ਪ੍ਰਤੀਸ਼ਤ ਸਬਸਿਡੀ ਦੇ ਨਾਲ ਸ਼ੁਰੂ ਕਰੋ ਖੇਤੀ ਕਲੀਨਿਕ ਅਤੇ ਖੇਤੀ ਵਪਾਰ ਕੇਂਦਰ
Summary in English: Supreme Court directs Delhi Police on tractor rally