1. Home
  2. ਖਬਰਾਂ

Rabi Season: ਹਾੜ੍ਹੀ ਦੀਆਂ ਫ਼ਸਲਾਂ ਹੇਠ ਰਕਬਾ ਪਿਛਲੇ ਸਾਲ ਨਾਲੋਂ 24.13 ਲੱਖ ਹੈਕਟੇਅਰ ਵਧਿਆ

ਨਰਿੰਦਰ ਸਿੰਘ ਤੋਮਰ ਨੇ ਸੀਨੀਅਰ ਅਧਿਕਾਰੀਆਂ ਨਾਲ ਹਾੜ੍ਹੀ ਦੀਆਂ ਫ਼ਸਲਾਂ ਦੀ ਸਥਿਤੀ ਦਾ ਜਾਇਜ਼ਾ ਲਿਆ...

Priya Shukla
Priya Shukla
ਕਣਕ ਹੇਠ ਰਕਬਾ ਵਧਿਆ

ਕਣਕ ਹੇਠ ਰਕਬਾ ਵਧਿਆ

ਪੂਰੇ ਦੇਸ਼ `ਚ ਹਾੜ੍ਹੀ ਦਾ ਸੀਜ਼ਨ ਜੋਰਾਂ ਸ਼ੋਰਾਂ ਨਾਲ ਚਲ ਰਿਹਾ ਹੈ। ਇਸ ਸਾਲ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਵੀ ਵੱਡੇ ਪੱਧਰ `ਤੇ ਹੋਈ ਹੈ। ਇਸੇ ਕਾਰਨ ਇਸ ਸਾਲ ਹਾੜ੍ਹੀ ਦੀਆਂ ਫਸਲਾਂ ਹੇਠ ਰਕਬਾ ਕਾਫ਼ੀ ਵੱਧ ਗਿਆ ਹੈ। ਆਓ ਇਸ ਲੇਖ ਰਾਹੀਂ ਜਾਣਦੇ ਹਾਂ ਵਧੇਰੇ ਜਾਣਕਾਰੀ।

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੀਨੀਅਰ ਅਧਿਕਾਰੀਆਂ ਨਾਲ ਹਾੜ੍ਹੀ ਦੀਆਂ ਫ਼ਸਲਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਹਾੜ੍ਹੀ ਦੀਆਂ ਫਸਲਾਂ ਹੇਠ ਰਕਬੇ `ਚ ਵਾਧੇ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਨਰਿੰਦਰ ਸਿੰਘ ਤੋਮਰ ਨੇ ਦੱਸਿਆ ਕਿ ਇਹ ਵਾਧਾ ਮੁੱਖ ਕਣਕ ਉਤਪਾਦਕ ਸੂਬਿਆਂ `ਚ ਬਿਜਾਈ ਹੇਠਲਾ ਰਕਬਾ ਵਧਣ ਕਾਰਨ ਦਰਜ ਕੀਤਾ ਗਿਆ ਹੈ।

25 ਨਵੰਬਰ ਤੱਕ 358.59 ਲੱਖ ਹੈਕਟੇਅਰ ਰਕਬੇ `ਚ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਕੀਤੀ ਗਈ ਹੈ। ਅੰਕੜਿਆਂ ਅਨੁਸਾਰ ਇਸ ਸਾਲ ਹਾੜ੍ਹੀ ਦੀਆਂ ਫ਼ਸਲਾਂ ਹੇਠਲਾ ਰਕਬਾ ਪਿਛਲੇ ਸਾਲ ਨਾਲੋਂ 24.13 ਲੱਖ ਹੈਕਟੇਅਰ ਵਧਿਆ ਹੈ। ਕਣਕ ਦੀ ਬਿਜਾਈ ਹੁਣ ਤੱਕ 152.88 ਲੱਖ ਹੈਕਟੇਅਰ ਰਕਬੇ `ਚ ਹੋਈ ਹੈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡਾ ਤੋਹਫਾ! ਕਣਕ, ਛੋਲੇ ਜਿਵੇਂ 6 ਹਾੜ੍ਹੀ ਦੀਆਂ ਫਸਲਾਂ ਦੀ MSP ਵਿੱਚ ਹੋਇਆ ਵਾਧਾ

ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇਸੇ ਸਮੇਂ ਦੌਰਾਨ ਫਸਲਾਂ ਦੀ ਬਿਜਾਈ ਹੇਠਲਾ ਰਕਬਾ 334.46 ਲੱਖ ਹੈਕਟੇਅਰ ਸੀ। ਪਿਛਲੇ ਸਾਲ ਕਣਕ ਦੀ ਬਿਜਾਈ ਹੇਠ ਰਕਬਾ 138.35 ਲੱਖ ਹੈਕਟੇਅਰ ਸੀ, ਜਦੋਂਕਿ ਇਸ ਸਾਲ ਕਣਕ ਦੀ ਬਿਜਾਈ 152.88 ਲੱਖ ਹੈਕਟੇਅਰ ਰਕਬੇ `ਚ ਹੋਈ ਹੈ । ਪਿਛਲੇ ਸਾਲੋਂ ਨਾਲ ਕਣਕ ਹੇਠ 14.53 ਲੱਖ ਹੈਕਟੇਅਰ ਰਕਬਾ ਵਧਿਆ ਹੈ। ਦੱਸ ਦੇਈਏ ਕਿ ਇਹ ਪਿਛਲੇ ਚਾਰ ਸਾਲਾਂ ਨਾਲੋਂ ਸਭ ਤੋਂ ਵੱਧ ਹੈ।

Summary in English: The area under rabi crops increased by 24.13 lakh hectares over last year

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters