1. Home
  2. ਖਬਰਾਂ

LPG ਖਪਤਕਾਰਾਂ ਨੂੰ ਹੋਰ ਰਾਹਤ ਦੇਣ ਦੀ ਤਿਆਰੀ 'ਚ ਕੇਂਦਰ ਸਰਕਾਰ , ਜਾਣੋ ਕੀ ਹੈ ਕੇਂਦਰ ਦੀ ਤਿਆਰੀ ਅਤੇ ਤੁਹਾਨੂੰ ਕਿਵੇਂ ਹੋਵੇਗਾ ਫਾਇਦਾ?

LPG Gas Cylinder: ਕੇਂਦਰ ਸਰਕਾਰ (central government) ਔਰਤਾਂ ਨੂੰ ਰਾਹਤ ਦੇਣ ਲਈ ਐਲਪੀਜੀ ਸਿਲੰਡਰ ਦਾ ਭਾਰ ਘੱਟ ਕਰਨ ਦੀ ਸਕੀਮ ਤਿਆਰ ਕਰ ਰਿਹਾ ਹੈ । ਘਰੇਲੂ ਰਸੋਈ ਗੈਸ ਸਿਲੰਡਰ ਦਾ ਭਾਰ 14.2 ਕਿਲੋ ਹੋਣ ਤੋਂ ਬਹੁਤ ਭਾਰੀ ਹੋ ਜਾਂਦਾ ਹੈ , ਜਿਸ ਤੋਂ ਔਰਤਾਂ ਨੂੰ ਚੁੱਕਣ ਵਿਚ ਬਹੁਤ ਤਕਲੀਫ ਹੁੰਦੀ ਹੈ । ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਇਸ ਦੇ ਭਾਰ ਨੂੰ ਘੱਟ ਕਰਨ ਦੇ ਨਾਲ ਹੋਰ ਵਿਕਲਪ ਤੇ ਵਿਚਾਰ ਕਰ ਰਹੀ ਹੈ ।

Pavneet Singh
Pavneet Singh
LPG gas cylinder

LPG gas cylinder

 ਕੇਂਦਰ ਸਰਕਾਰ (central government) ਔਰਤਾਂ ਨੂੰ ਰਾਹਤ ਦੇਣ ਲਈ ਐਲਪੀਜੀ ਸਿਲੰਡਰ ਦਾ ਭਾਰ ਘੱਟ ਕਰਨ ਦੀ ਸਕੀਮ ਤਿਆਰ ਕਰ ਰਿਹਾ ਹੈ । ਘਰੇਲੂ ਰਸੋਈ ਗੈਸ ਸਿਲੰਡਰ ਦਾ ਭਾਰ 14.2 ਕਿਲੋ ਹੋਣ ਤੋਂ ਬਹੁਤ ਭਾਰੀ ਹੋ ਜਾਂਦਾ ਹੈ , ਜਿਸ ਤੋਂ ਔਰਤਾਂ ਨੂੰ ਚੁੱਕਣ ਵਿਚ ਬਹੁਤ ਤਕਲੀਫ ਹੁੰਦੀ ਹੈ । ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਇਸ ਦੇ ਭਾਰ ਨੂੰ ਘੱਟ ਕਰਨ ਦੇ ਨਾਲ ਹੋਰ ਵਿਕਲਪ ਤੇ ਵਿਚਾਰ ਕਰ ਰਹੀ ਹੈ । 

ਪੈਟਰੋਲੀਅਮ ਮੰਤਰੀ ਨੇ ਰਾਜ ਸਭਾ 'ਚ ਦਿੱਤੀ ਇਹ ਜਾਣਕਾਰੀ

ਪੈਟਰੋਲੀਅਮ  ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੂਰੀ ਨੇ ਰਾਜਸਭਾ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾ ਸੰਸਦ ਵਿਚ ਇਕ ਮੈਂਬਰ ਨੇ ਸਿਲੰਡਰ ਦੇ ਭਾਰੀ ਹੋਣ ਕਾਰਨ ਔਰਤਾਂ ਨੂੰ ਹੋਣ ਵਾਲੀ ਪਰੇਸ਼ਾਨੀ  ਦਾ ਜਿਕਰ ਕੀਤਾ ਸੀ ।ਹਰਦੀਪ ਸਿੰਘ ਪੂਰੀ ਨੇ ਉਸ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਅੱਸੀ ਨਹੀਂ ਚਾਹੁੰਦੇ ਕਿ ਔਰਤਾਂ ਅਤੇ ਕੁੜੀਆਂ ਨੂੰ ਸਿਲੰਡਰ ਦਾ ਭਾਰ ਨਾ ਚੁੱਕਣਾ ਪਵੇ । ਜਿਸਦੇ ਲਈ ਅੱਸੀ ਸਿਲੰਡਰ ਦੇ ਭਾਰ ਨੂੰ ਘਟਾਉਣ ਤੇ ਵਿਚਾਰ ਕਰ ਰਹੇ ਹਾਂ।
 

ਪੀਏਮ ਉੱਜਵਲਾ ਯੋਜਨਾ ਦੇ ਤਹਿਤ ਹੁਣ ਤਕ 8.8 ਕਰੋੜ ਕਨੈਕਸ਼ਨ ਜਾਰੀ 

ਪੈਟਰੋਲੀਅਮ ਮੰਤਰੀ ਨੇ ਦੱਸਿਆ ਹੈ ਕਿ ਅੱਸੀ ਇਕ ਰਸਤਾ ਕੱਢਾਂਗੇ , ਚਾਹੇ ਉਹ 14.2 ਕਿਲੋ ਭਾਰ ਨੂੰ ਘੱਟ ਕਰਕੇ ਪੰਜ ਕਿਲੋ ਦਾ ਬਨਾਉਣਾ ਹੋਵੇ ਜਾਂ ਕੋਈ ਹੋਰ ਤਰੀਕਾ ... ਅੱਸੀ ਇਹਦਾ ਕਰਨ ਲਈ ਤਿਆਰ ਹਾਂ। ਇਸਤੋਂ ਇਲਾਵਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੂਰੀ ਨੇ ਸੰਸਦ ਵਿਚ ਦੱਸਿਆ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਦੇਸ਼ ਭਰ ਵਿਚ ਉੱਜਵਲਾ 2.0 ਅਤੇ ਪ੍ਰਧਾਨਮੰਤਰੀ ਉੱਜਵਲਾ ਯੋਜਨਾ (PMUY) ਦੇ ਤਹਿਤ 8.8 ਕਰੋੜ ਐਲਪੀਜੀ ਕਨੈਕਸ਼ਨ ਜਾਰੀ ਕੀਤੇ ਹਨ ।

2016 ਵਿਚ ਸ਼ੁਰੂ ਕੀਤੀ ਗਈ ਸੀ ਪੀਐਮ ਉੱਜਵਲਾ ਯੋਜਨਾ 

 ਹਰਦੀਪ ਸਿੰਘ ਪੂਰੀ ਨੇ ਸੰਸਦ ਵਿਚ ਆਪਣੀ ਗੱਲ ਦਸਦੇ ਹੋਏ ਯੋਜਨਾ ਦੇ ਸ਼ੁਰੂ ਹੋਣ ਦੇ ਬਾਰੇ ਵਿਚ ਵੀ ਗੱਲ ਕੀਤੀ | ਉਹਨਾਂ ਨੇ ਕਿਹਾ ਕਿ ਦੇਸ਼ ਭਰ ਵਿਚ ਗਰੀਬ ਪਰਿਵਾਰਾਂ ਨੂੰ ਬਾਲਗ ਔਰਤ ਮੇਮ੍ਬਰਾਂ ਦੇ ਨਾਮ ਤੇ ਅੱਠ ਕਰੋੜ , ਬਿਨਾ ਜਮਾਨਤ ਦੇ ਐਲਪੀਜੀ ਕਨੈਕਸ਼ਨ ਜਾਰੀ ਕਰਨ ਲਈ ਮਈ 2016 ਨੂੰ ਪੀਐਮਯੁਵਾਯੀ ਸਕੀਮ ਆਰੰਭ ਕੀਤੀ ਗਈ ਸੀ ਅਤੇ ਇਨ ਯੋਜਨਾ ਦੇ ਟੀਚੇ ਨੂੰ ਸਤੰਬਰ,2019 ਵਿਚ ਹਾਸਲ ਕਰ ਲੇਤਾ ਗਿਆ।

10 ਅਗਸਤ ਨੂੰ ਸ਼ੁਰੂ ਹੋਈ ਪੀਐਮ ਉੱਜਵਲਾ ਯੋਜਨਾ 2.0 

ਹਰਦੀਪ ਸਿੰਘ ਪੂਰੀ ਨੇ ਦੱਸਿਆ ਕਿ ਇਸਦੇ ਇਲਾਵਾ ਬਿਨਾ ਜਮਾਨਤ ਦੇ ਇਕ ਕਰੋੜ ਐਲਪੀਜੀ ਕਨੈਕਸ਼ਨ ਜਾਰੀ ਕਰਨ ਦੇ ਲਈ ਇਸ ਸਾਲ 10 ਅਗਸਤ ਨੂੰ ਉੱਜਵਲਾ 2.0 ਦੀ ਸ਼ੁਰੁਆਤ ਕੀਤੀ ਗਈ । ਉਹਨਾਂ ਨੇ ਕਿਹਾ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਉੱਤਰ ਪ੍ਰਦੇਸ਼ ਦੇ ਮੇਰਠ ਪਿੰਡ ਵਿਚ ਪੀਐਮਯੂਵਾਯੀ ਦੇ ਤਹਿਤ ਕੁਲ ਮਿਲਾਕਾਰ 1.64 ਲੱਖ ਐਲਪੀਜੀ ਕਨੈਕਸ਼ਨ ਦਿੱਤੇ ਹੋਏ ਹਨ ਅਤੇ ਐਲਪੀਜੀ ਕਨੈਕਸ਼ਨ ਜਾਰੀ ਕਰਨਾ ਇਕ ਨਿਰੰਤਰ ਪ੍ਰਕਿਰਿਆ ਹੈ ਅਤੇ ਐਲਪੀਜੀ ਵਿਤਰਕ ਨੂੰ ਨਵੇਂ ਐਲਪੀਜੀ ਕਨੈਕਸ਼ਨ ਦੇ ਲਈ ਕਿਸੀ ਵੀ ਬੇਨਤੀ ਨੂੰ ਤੁਰੰਤ ਦਰਜ ਕਰਨ ਦੇ ਨਿਰਦੇਸ਼ ਦਿਤੇ ਗਏ ਹਨ ।

Summary in English: The central government is now preparing to give more relief to LPG consumers, know what is the preparation of the center and how will you benefit?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters