s
  1. ਖਬਰਾਂ

ਵੈਟਨਰੀ ਯੂਨੀਵਰਸਿਟੀ ਨੇ ਵਿਸ਼ਵ ਮੱਛੀ ਦਿਵਸ ’ਤੇ ਕੀਤਾ ‘ਮੱਛੀ ਮੇਲੇ’ ਦਾ ਆਯੋਜਨ

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ

ਗਡਵਾਸੂ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਮੱਛੀ ਪਾਲਕਾਂ ਨਾਲ ਆਪਣੀ ਡੂੰਘੀ ਸਾਂਝ ਦਾ ਪ੍ਰਗਟਾਵਾ ਕਰਦੇ ਹੋਏ ਵਿਸ਼ਵ ਮੱਛੀ ਦਿਵਸ ’ਤੇ ‘ਮੱਛੀ ਮੇਲਾ’ ਆਯੋਜਿਤ ਕੀਤਾ ਗਿਆ।

ਮੱਛੀ ਦਿਵਸ ’ਤੇ ‘ਮੱਛੀ ਮੇਲੇ’ ਦਾ ਆਯੋਜਨ

ਮੱਛੀ ਦਿਵਸ ’ਤੇ ‘ਮੱਛੀ ਮੇਲੇ’ ਦਾ ਆਯੋਜਨ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ (Guru Angad Dev Veterinary and Animal Sciences University, Ludhiana) ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਮੱਛੀ ਪਾਲਕਾਂ ਨਾਲ ਆਪਣੀ ਡੂੰਘੀ ਸਾਂਝ ਦਾ ਪ੍ਰਗਟਾਵਾ ਕਰਦੇ ਹੋਏ ਵਿਸ਼ਵ ਮੱਛੀ ਦਿਵਸ ’ਤੇ ‘ਮੱਛੀ ਮੇਲਾ’ ਆਯੋਜਿਤ ਕੀਤਾ ਗਿਆ। ਇਸ ਮੇਲੇ ਰਾਹੀਂ ਜਲ ਸਰੋਤਾਂ ਦੇ ਸਮਾਜਿਕ ਆਰਥਿਕ ਲਾਭਾਂ ਦੇ ਨਾਲ-ਨਾਲ ਵਾਤਾਵਰਣ ਦੀ ਸੇਵਾ ਤੇ ਸੰਭਾਲ ਦਾ ਸੁਨੇਹਾ ਦਿੱਤਾ ਗਿਆ।

ਮੱਛੀ ਦਿਵਸ ’ਤੇ ‘ਮੱਛੀ ਮੇਲੇ’ ਦਾ ਆਯੋਜਨ

ਮੱਛੀ ਦਿਵਸ ’ਤੇ ‘ਮੱਛੀ ਮੇਲੇ’ ਦਾ ਆਯੋਜਨ

21 ਨਵੰਬਰ 2022 ਨੂੰ ਮੱਛੀ ਦਿਵਸ ਦੇ ਮੌਕੇ 'ਤੇ ਗਡਵਾਸੂ ਵਿਖੇ 'ਮੱਛੀ ਮੇਲਾ' ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਮਤਸਿਆ ਮਹਾਵਿਦਿਆਲਿਆ (ਕਾਲਜ ਆਫ ਫ਼ਿਸ਼ਰੀਜ਼) ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਮੱਛੀ ਪਾਲਕਾਂ ਨਾਲ ਆਪਣੇ ਡੂੰਘੇ ਸਬੰਧ ਨੂੰ ਪ੍ਰਗਟ ਕਰਨਾ ਅਤੇ ਵਿਸ਼ਵ ਮੱਛੀ ਪਾਲਣ ਦਿਵਸ ਨੂੰ ਚੰਗੇ ਤਰੀਕੇ ਨਾਲ ਮਨਾਉਣਾ ਸੀ।

ਇਸ ਮੌਕੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਡਾ. ਆਸ਼ਾ ਧਵਨ, ਸਾਬਕਾ ਡੀਨ, ਫ਼ਿਸ਼ਰੀਜ ਕਾਲਜ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਮੇਲੇ ਦਾ ਉਦਘਾਟਨ ਕੀਤਾ ਗਿਆ।

ਮੱਛੀ ਦਿਵਸ ’ਤੇ ‘ਮੱਛੀ ਮੇਲੇ’ ਦਾ ਆਯੋਜਨ

ਮੱਛੀ ਦਿਵਸ ’ਤੇ ‘ਮੱਛੀ ਮੇਲੇ’ ਦਾ ਆਯੋਜਨ

ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਪੰਜਾਬੀ ਲੋਕਾਂ ਵਿਚ ਮੱਛੀ ਦੀ ਖਪਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ‘ਖਾਣ ਲਈ ਤਿਆਰ’ ਅਤੇ ‘ਪਕਾਉਣ ਲਈ ਤਿਆਰ’ ਮੱਛੀ ਉਤਪਾਦ ਅਤੇ ਮੱਛੀ ਪ੍ਰੋਟੀਨ ਨਾਲ ਤਿਆਰ ਕੀਤੀਆਂ ਗਈਆਂ ਖਾਣ ਯੋਗ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਅਤੇ ਵੇਚੀਆਂ ਗਈਆਂ।

ਡਾ. ਮੀਰਾ ਨੇ ਕਿਹਾ ਕਿ ਇਹ ਉਤਪਾਦ ਕਾਲਜ ਦੇ ਵਿਦਿਆਰਥੀਆਂ ਅਤੇ ਕਾਲਜ ਤੋਂ ਸਿਖਲਾਈ ਪ੍ਰਾਪਤ ਉਦਮੀਆਂ ਵੱਲੋਂ ਤਿਆਰ ਕੀਤੇ ਗਏ ਸਨ। ਵੱਡੀ ਗਿਣਤੀ ਵਿਚ ਲੋਕਾਂ ਨੇ ਮੱਛੀ ਅਤੇ ਝੀਂਗਾ ਉਤਪਾਦ ਜਿਵੇਂ ਫ਼ਿਸ਼ ਫਿੰਗਰਜ਼, ਫ਼ਿਸ਼ ਕਟਲੇਟ, ਫ਼ਿਸ਼ ਬਾਲ, ਫ਼ਿਸ਼ ਸਾਸੇਜ਼, ਮੱਛੀ ਤੇ ਝੀਂਗੇ ਦਾ ਅਚਾਰ ਆਦਿ ਪ੍ਰਤੀ ਗਹਿਰੀ ਰੁਚੀ ਵਿਖਾਈ। ਡਾ. ਮੀਰਾ ਨੇ ਦੱਸਿਆ ਕਿ ਸਜਾਵਟੀ ਮੱਛੀਆਂ ਅਤੇ ਉਨ੍ਹਾਂ ਦੇ ਅਕਵੇਰੀਅਮ ਵੀ ਪ੍ਰਦਰਸ਼ਨੀ ਲਈ ਰੱਖੇ ਗਏ ਸਨ ਜਿਸ ਪ੍ਰਤੀ ਸਕੂਲੀ ਬੱਚਿਆਂ ਨੇ ਬਹੁਤ ਉਤਸਾਹ ਵਿਖਾਇਆ।

ਇਹ ਵੀ ਪੜ੍ਹੋ: GADVASU ਵੱਲੋਂ ਪਸ਼ੂ ਪਾਲਕਾਂ ਲਈ 'ਯੋਧਾ' ਮੋਬਾਈਲ ਐਪ ਲਾਂਚ

ਮੱਛੀ ਦਿਵਸ ’ਤੇ ‘ਮੱਛੀ ਮੇਲੇ’ ਦਾ ਆਯੋਜਨ

ਮੱਛੀ ਦਿਵਸ ’ਤੇ ‘ਮੱਛੀ ਮੇਲੇ’ ਦਾ ਆਯੋਜਨ

ਇਸ ਮੇਲੇ ਦੀ ਵਿਉਂਤ ਅਤੇ ਸੰਯੋਜਨ ਡਾ. ਵਨੀਤ ਇੰਦਰ ਕੌਰ ਨੇ ਕੀਤਾ। ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵੇਚਣ ਸੰਬੰਧੀ ਡਾ. ਅਜੀਤ ਸਿੰਘ, ਡਾ. ਵਿਜੇ ਕੁਮਾਰ ਰੇਡੀ ਅਤੇ ਡਾ. ਸਿੱਧਨਾਥ ਨੇ ਯੋਗਦਾਨ ਪਾਇਆ। ਸਜਾਵਟੀ ਮੱਛੀਆਂ ਦੀ ਪ੍ਰਦਰਸ਼ਨੀ ਸੰਬੰਧੀ ਡਾ. ਸਚਿਨ ਖੈਰਨਾਰ, ਡਾ. ਅਮਿਤ ਮੰਡਲ ਵੱਲੋਂ ਸਹਿਯੋਗ ਦਿੱਤਾ ਗਿਆ। ਡਾ. ਗਰਿਸ਼ਮਾ ਤਿਵਾੜੀ ਅਤੇ ਡਾ. ਸਰਬਜੀਤ ਕੌਰ ਨੇ ਮੱਛੀ ਦੇ ਸਿਹਤ ਫਾਇਦਿਆਂ ਅਤੇ ਗੁਣਾਂ ਬਾਰੇ ਪੋਸਟਰ ਬਨਾਉਣ, ਕਵਿਤਾ ਲਿਖਣ ਅਤੇ ਟੈਗਲਾਈਨ ਤਿਆਰ ਕਰਨ ਦੇ ਮੁਕਾਬਲੇ ਕਰਵਾਏ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਸਾਨੂੰ ਅਜਿਹੇ ਸਮਾਗਮ ਜਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਭੋਜਨ ਅਤੇ ਰੁਜ਼ਗਾਰ ਸੁਰੱਖਿਆ ਵਿਚ ਕੁਦਰਤੀ ਸਰੋਤਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਜਾ ਸਕੇ ਅਤੇ ਇਨ੍ਹਾਂ ਸਰੋਤਾਂ ਦੀ ਸੰਭਾਲ ਪ੍ਰਤੀ ਮਨੁੱਖੀ ਜ਼ਿੰਮੇਵਾਰੀਆਂ ਨੂੰ ਚਿੰਨ੍ਹਿਤ ਕੀਤਾ ਜਾ ਸਕੇ।

Summary in English: The Veterinary University organized a 'Fish Fair' on World Fish Day

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription