ਭਾਰਤੀ ਰੇਲਵੇ ਨੇ ਸਰਦੀਆਂ ਦੇ ਮੌਸਮ ਵਿੱਚ ਧੁੰਦ ਕਾਰਨ ਅਗਲੇ 3 ਮਹੀਨਿਆਂ ਲਈ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਲੇਖ ਵਿੱਚ ਅਸੀਂ ਤੁਹਾਨੂੰ ਇਨ੍ਹਾਂ ਟਰੇਨਾਂ ਦੀ ਪੂਰੀ ਸੂਚੀ ਦੱਸਣ ਜਾ ਰਹੇ ਹਾਂ।
Trains Cancelled: ਭਾਰਤੀ ਰੇਲਵੇ ਵੱਲੋਂ ਸਫਰ ਕਰਨ ਵਾਲੇ ਯਾਤਰੀਆਂ ਲਈ ਬਹੁਤ ਵੱਡੀ ਅਤੇ ਅਹਿਮ ਖਬਰ ਹੈ। ਅਜਿਹਾ ਇਸ ਲਈ ਕਿਉਂਕਿ ਭਾਰਤੀ ਰੇਲਵੇ ਨੇ ਅਗਲੇ ਮਹੀਨੇ ਯਾਨੀ ਦਸੰਬਰ 2022 ਤੋਂ ਕੁਝ ਵਿਸ਼ੇਸ਼ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਟਰੇਨਾਂ ਫਰਵਰੀ 2023 ਤੱਕ ਤਿੰਨ ਮਹੀਨਿਆਂ ਲਈ ਰੱਦ ਰਹਿਣਗੀਆਂ। ਇਸ ਦੌਰਾਨ ਕੁਝ ਟਰੇਨਾਂ ਦੇ ਸੰਚਾਲਨ ਅਤੇ ਰੂਟ 'ਚ ਵੀ ਬਦਲਾਅ ਕੀਤਾ ਗਿਆ ਹੈ।
Indian Railway Cancelled Trains Status: ਸਰਦੀਆਂ ਦਾ ਮੌਸਮ ਆਉਂਦੇ ਹੀ ਧੁੰਦ ਕਾਰਨ ਰੇਲ ਗੱਡੀਆਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ, ਇਸ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਅਗਲੇ 3 ਮਹੀਨਿਆਂ ਲਈ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਵੱਲੋਂ ਟਾਟਾ-ਅੰਮ੍ਰਿਤਸਰ ਐਕਸਪ੍ਰੈਸ, ਅੰਮ੍ਰਿਤਸਰ-ਦਰਭੰਗਾ ਐਕਸਪ੍ਰੈਸ ਸਮੇਤ ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ਟਰੇਨਾਂ ਦਾ ਪੂਰਾ ਵੇਰਵਾ ਜਾਨਣ ਲਈ ਹੇਠਾਂ ਦਿੱਤੀ ਸੂਚੀ ਦੇਖੋ।
ਇਹ ਟਰੇਨਾਂ ਕੀਤੀਆਂ ਗਈਆਂ ਰੱਦ:
● ਟਰੇਨ ਨੰਬਰ- 13310
ਪ੍ਰਯਾਗਰਾਜ-ਚੋਪਨ ਐਕਸਪ੍ਰੈਸ - 01.12.22 ਤੋਂ 28.02.23 ਤੱਕ ਰੱਦ।
● ਟਰੇਨ ਨੰਬਰ - 13309
ਚੋਪਨ-ਪ੍ਰਯਾਗਰਾਜ ਐਕਸਪ੍ਰੈਸ - 01.12.22 ਤੋਂ 28.02.23 ਤੱਕ ਰੱਦ।
● ਟਰੇਨ ਨੰਬਰ- 15203
ਬਰੌਨੀ-ਲਖਨਊ ਐਕਸਪ੍ਰੈਸ - 01.12.22 ਤੋਂ 28.02.23 ਤੱਕ ਰੱਦ।
● ਟਰੇਨ ਨੰਬਰ- 15204
ਲਖਨਊ-ਬਰੌਨੀ ਐਕਸਪ੍ਰੈਸ - 02.12.22 ਤੋਂ 01.03.23 ਤੱਕ ਰੱਦ।
● ਟਰੇਨ ਨੰਬਰ- 12873
ਹਟੀਆ-ਆਨੰਦ ਵਿਹਾਰ ਐਕਸਪ੍ਰੈਸ - 01.12.22 ਤੋਂ 28.02.23 ਤੱਕ ਰੱਦ।
● ਟਰੇਨ ਨੰਬਰ- 12874
ਆਨੰਦ ਵਿਹਾਰ-ਹਟੀਆ ਐਕਸਪ੍ਰੈਸ - 02.12.22 ਤੋਂ 01.03.23 ਤੱਕ ਰੱਦ।
● ਟਰੇਨ ਨੰਬਰ- 22198
ਵੀਰੰਗਾਨਾ ਲਕਸ਼ਮੀਬਾਈ (ਝਾਂਸੀ)-ਕੋਲਕਾਤਾ ਐਕਸਪ੍ਰੈਸ - 02.12.22 ਤੋਂ 24.02.23 ਤੱਕ ਰੱਦ।
● ਟਰੇਨ ਨੰਬਰ- 22197
ਕੋਲਕਾਤਾ-ਵੀਰੰਗਾਨਾ ਲਕਸ਼ਮੀਬਾਈ (ਝਾਂਸੀ) ਐਕਸਪ੍ਰੈਸ - 04.12.22 ਤੋਂ 26.02.23 ਤੱਕ ਰੱਦ।
● ਟਰੇਨ ਨੰਬਰ- 13343/13345
ਵਾਰਾਣਸੀ-ਸਿੰਗਰੌਲੀ/ਸ਼ਕਤੀਨਗਰ ਐਕਸਪ੍ਰੈਸ - 01.12.22 ਤੋਂ 28.02.23 ਤੱਕ ਰੱਦ।
● ਟਰੇਨ ਨੰਬਰ- 13344/13346
ਸਿੰਗਰੌਲੀ/ਸ਼ਕਤੀਨਗਰ-ਵਾਰਾਨਸੀ ਐਕਸਪ੍ਰੈਸ - 01.12.22 ਤੋਂ 28.02.23 ਤੱਕ ਰੱਦ।
● ਟਰੇਨ ਨੰਬਰ- 18103
ਟਾਟਾ-ਅੰਮ੍ਰਿਤਸਰ ਐਕਸਪ੍ਰੈਸ - 05.12.22 ਤੋਂ 27.02.23 ਤੱਕ ਰੱਦ।
● ਟਰੇਨ ਨੰਬਰ- 18104
ਅੰਮ੍ਰਿਤਸਰ-ਟਾਟਾ ਐਕਸਪ੍ਰੈਸ - 07.12.22 ਤੋਂ 01.03.23 ਤੱਕ ਰੱਦ।
ਇਹ ਵੀ ਪੜ੍ਹੋ : Sanyukt Kisan Morcha: 19 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਇਆ ਜਾਵੇਗਾ ''ਫਤਿਹ ਦਿਵਸ''
ਅੰਸ਼ਕ ਤੌਰ 'ਤੇ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ:
● ਟਰੇਨ ਨੰਬਰ- 12177
ਹਾਵੜਾ-ਮਥੁਰਾ ਜੰਕਸ਼ਨ ਐਕਸਪ੍ਰੈਸ 02.12.22 ਤੋਂ 24.02.23 ਤੱਕ ਆਗਰਾ ਕੈਂਟ ਤੋਂ ਮਥੁਰਾ ਜੰਕਸ਼ਨ ਤੱਕ ਚੱਲੇਗੀ।
● ਟਰੇਨ ਨੰਬਰ- 15211
ਦਰਭੰਗਾ-ਅੰਮ੍ਰਿਤਸਰ ਐਕਸਪ੍ਰੈਸ ਜਲੰਧਰ ਸ਼ਹਿਰ ਤੋਂ ਅੰਮ੍ਰਿਤਸਰ ਲਈ 01.12.22 ਤੋਂ 27.02.23 ਤੱਕ ਚੱਲੇਗੀ।
● ਟਰੇਨ ਨੰਬਰ- 12319
ਕੋਲਕਾਤਾ-ਆਗਰਾ ਕੈਂਟ ਐਕਸਪ੍ਰੈਸ 07.12.22 ਤੋਂ 22.02.23 ਤੱਕ ਮਥੁਰਾ ਜੰਕਸ਼ਨ ਤੋਂ ਆਗਰਾ ਛਾਉਣੀ ਤੱਕ ਚੱਲੇਗੀ।
● ਟਰੇਨ ਨੰਬਰ- 12320
ਆਗਰਾ ਕੈਂਟ-ਕੋਲਕਾਤਾ ਐਕਸਪ੍ਰੈਸ 08.12.22 ਤੋਂ 23.02.23 ਤੱਕ ਆਗਰਾ ਕੈਂਟ ਤੋਂ ਮਥੁਰਾ ਜੰਕਸ਼ਨ ਤੱਕ ਚੱਲੇਗੀ।
● ਟਰੇਨ ਨੰਬਰ- 15212
ਅੰਮ੍ਰਿਤਸਰ-ਦਰਭੰਗਾ ਐਕਸਪ੍ਰੈਸ 03.12.22 ਤੋਂ 01.03.23 ਤੱਕ ਅੰਮ੍ਰਿਤਸਰ ਅਤੇ ਜਲੰਧਰ ਸ਼ਹਿਰ ਵਿਚਕਾਰ ਚੱਲੇਗੀ।
● ਟਰੇਨ ਨੰਬਰ- 12178
ਮਥੁਰਾ ਜੰਕਸ਼ਨ-ਹਾਵੜਾ ਐਕਸਪ੍ਰੈਸ 05.12.22 ਤੋਂ 27.02.23 ਤੱਕ ਮਥੁਰਾ ਜੰਕਸ਼ਨ ਤੋਂ ਆਗਰਾ ਕੈਂਟ ਤੱਕ ਚੱਲੇਗੀ।
Summary in English: These trains along with Tata-Amritsar Express, Amritsar-Darbhanga Express are canceled for 3 months, see the list here