NEWS.1 ਪੰਜਾਬ ਸਰਕਾਰ ਨੇ ਦੀਨਾਨਗਰ ਵਿਖੇ ਕਰਵਾਇਆ'ਸਰਕਾਰ-ਵਪਾਰ ਮਿਲਣੀ' ਪ੍ਰੋਗਰਾਮ, ਮੁੱਖ ਮੰਤਰੀ ਨੇ ਮੌਕੇ ਉੱਤੇ ਵਪਾਰੀਆਂ ਦੇ ਕੀਤੇ ਮਸਲੇ ਹੱਲ
Today Agriculture Big News:- ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੀ ਮੁਸ਼ਕਿਲਾਂ ਸੁਣਨ ਲਈ ਵਪਾਰੀਆਂ ਨਾਲ ਮਿਲਣੀਆਂ ਦਾ ਦੌਰ ਜਾਰੀ ਹੈ। ਇਸੇ ਤਹਿਤ ਹੀ ਪੰਜਾਬ ਸਰਕਾਰ ਨੇ ਪਠਾਨਕੋਟ ਤੋਂ ਬਾਅਦ ਦੀਨਾਨਗਰ ਵਿਖੇ 'ਸਰਕਾਰ-ਵਪਾਰ ਮਿਲਣੀ' ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਇਸੇ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਦੀ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਉੱਤੇ ਹੀ ਮਸਲੇ ਹੱਲ ਕੀਤੇ। ਇਸ ਦੌਰਾਨ ਹੀ ਸੀ.ਐਮ ਮਾਨ ਨੇ ਵਪਾਰੀਆਂ ਤੋਂ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਸੁਝਾਅ ਮੰਗੇ ਗਏ। ਸੰਬੋਧਨ ਕਰਦਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਮਕਸਦ ਪੰਜਾਬ ਦੀ ਤਰੱਕੀ ਅਤੇ ਆਰਥਿਕ ਪੱਖੋਂ ਮਜ਼ਬੂਤ ਬਣਾਉਣਾ ਹੈ। ਇਸ ਮੌਕੇ ਸਰਕਾਰ-ਵਪਾਰ ਮਿਲਣੀ ਵਿੱਚ ਪਹੁੰਚੇ ਸਮੂਹ ਵਪਾਰੀਆਂ ਦਾ ਮੁੱਖ ਮੰਤਰੀ ਨੇ ਤਹਿ ਦਿਲੋਂ ਧੰਨਵਾਦ ਕੀਤਾ।
NEWS.2 ਕਿਸਾਨਾਂ ਨੇ ਅੱਜ ਟਰੈਕਟਰਾਂ ਨਾਲ ਪੂਰੇ ਦੇਸ਼ ਵਿੱਚ ਕੀਤਾ ਟਰੈਕਟਰ ਮਾਰਚ, ਕੇਂਦਰ ਸਰਕਾਰ ਵਿਰੁੱਧ ਜਤਾਇਆ ਰੋਸ
ਪੰਜਾਬ-ਹਰਿਆਣਾ ਦੇ ਬਾਰਡਰਾਂ ਉੱਤੇ ਅੱਜ ਕਿਸਾਨਾਂ ਦਾ 14ਵਾਂ ਦਿਨ ਹੈ। ਕਿਸਾਨ ਆਗੂਆਂ ਵੱਲੋਂ ਬੇਸ਼ੱਕ 29 ਫਰਵਰੀ ਤੱਕ ਦਿੱਲੀ ਕੂਚ ਦਾ ਫੈਸਲਾ ਵੀ ਟਾਲ ਦਿੱਤਾ ਹੈ। ਉਧਰ ਦੂਜੇ ਪਾਸੇ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਿਆ। ਇਸ ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਨੇ ਵਿਸ਼ਵ ਵਪਾਰ ਸੰਗਠਨ ਦਾ ਪੁਤਲਾ ਵੀ ਫੂਕਿਆ। ਉੱਥੇ ਹੀ ਕਿਸਾਨ ਲੀਡਰਾਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਸੰਕੇਤ ਵੀ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਅਤੇ ਹਰਿਆਣਾ ਸਰਕਾਰ ਨੇ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਹੈ,ਜਿਸ ਕਰਕੇ ਹੁਣ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਸਹੀ ਗੱਲਬਾਤ ਹੋ ਸਕਦੀ ਹੈ।
NEWS.3 ਗਊਸਾਲਾ ਦਾ ਸ਼ੈੱਡ ਬਣਾਉਣ ਲਈ ਸਰਕਾਰ ਦੇਵੇਗੀ 70 ਲੱਖ ਰੁਪਏ, ਜਾਣੋਂ ਇਹ ਯੋਜਨਾ ਲੈਣ ਲਈ ਕਿਵੇਂ ਕਰੀਏ ਅਪਲਾਈ ਅਤੇ ਕੀ ਨੇ ਸ਼ਰਤਾਂ ?
ਕਿਸਾਨਾਂ ਦੀ ਆਮਦਨ ਵਧਾਉਣ ਲਈ ਹਰਿਆਣਾ ਸਰਕਾਰ ਹੁਣ ਪਸ਼ੂ ਪਾਲਣ 'ਤੇ ਵਧੇਰੇ ਧਿਆਨ ਦੇ ਰਹੀ ਹੈ। ਇਸੇ ਤਹਿਤ ਹੀ ਹਰਿਆਣਾ ਸਰਕਾਰ ਗਊਸਾਲਾ ਵਿੱਚ ਸ਼ੈੱਡ ਬਣਾਉਣ ਲਈ 70 ਲੱਖ ਰੁਪਏ ਦੇਣ ਜਾ ਰਹੀ ਹੈ। ਪਰ ਇਸ ਸ਼ੈੱਡ ਲਈ ਇੱਕ ਰਾਖਵੀਂ ਸ਼ਰਤ ਇਹ ਹੈ ਕਿ ਇਸ ਸ਼ੈੱਡ ਲਈ 1 ਹਜ਼ਾਰ ਪਸ਼ੂਆਂ ਦਾ ਰਹਿਣ ਬਸੇਰਾ ਜ਼ਰੂਰੀ ਹੈ। ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਹਿੰਦਰਗੜ੍ਹ ਦੇ ਜਾਟ ਪਾਲੀ ਪਿੰਡ ਵਿੱਚ ਸਥਿਤ ਹਰਿਆਣਾ ਕੇਂਦਰੀ ਯੂਨੀਵਰਸਿਟੀ ਕੈਂਪਸ ਵਿੱਚ ਦਿੱਤੀ। ਇਸ ਦੌਰਾਨ ਉਹਨਾਂ ਕਿਹਾ ਕਿ ਪਸ਼ੂ ਪਾਲਣ ਦੀ ਤਰੱਕੀ ਤੋਂ ਬਿਨਾਂ ਪਿੰਡਾਂ ਦਾ ਸੰਪੂਰਨ ਵਿਕਾਸ ਸੰਭਵ ਨਹੀਂ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ਸੂਬੇ ਵਿੱਚ ਦੁੱਧ ਉਤਪਾਦਨ ਮੁਕਾਬਲੇ ਵਿੱਚ ਪਹਿਲੇ ਸਥਾਨ ਉੱਤੇ ਰਹਿਣ ਵਾਲੇ ਪਸ਼ੂ ਮਾਲਕਾਂ ਨੂੰ ਸਨਮਾਨਿਤ ਵੀ ਕੀਤਾ।
NEWS.4 ਲੁਧਿਆਣਾ ਦੇ ਨਹਿਰੂ ਰੋਜ਼ ਗਾਰਡਨ ਵਿਖੇ ਕਰਵਾਇਆ 2 ਦਿਨਾਂ 'ਫਲਾਵਰ ਅਤੇ ਬੇਬੀ ਸ਼ੋਅ', ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਕੀਤੀ ਸ਼ਿਰਕਤ
ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵੱਡੇ-ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਲਧਿਆਣਾ ਦੇ ਨਹਿਰੂ ਰੋਜ਼ ਗਾਰਡਨ ਵਿਖੇ 2 ਦਿਨਾਂ ਲਈ 'ਫਲਾਵਰ ਅਤੇ ਬੇਬੀ ਸ਼ੋਅ' ਕਰਵਾਇਆ ਗਿਆ। ਇਸ ਸ਼ੋਅ ਦਾ ਉਦਘਾਟਨ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਕੀਤਾ ਗਿਆ। ਇਸ ਦੌਰਾਨ ਆਪ ਵਿਧਾਇਕ ਗੁਰਪ੍ਰੀਤ ਗੋਗੀ ਨੇ ਇਸ ਸ਼ੋਅ ਦਾ ਆਯੋਜਨ ਕਰਨ ਲਈ ਨਗਰ ਨਿਗਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸ਼ਹਿਰ ਵਾਸੀਆਂ ਨੂੰ ਉਤਸ਼ਾਹਿਤ ਕੀਤਾ। ਦੱਸ ਦਈਏ ਇਸ ਸ਼ੋਅ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਮੁਕਾਬਲਿਆਂ ਵਿੱਚ ਭਾਗ ਲਿਆ। ਸ਼ੋਅ ਦੇ ਪਹਿਲੇ ਦਿਨ 'ਗਮਲੇ ਦੇ ਫੁੱਲ' ਮੁਕਾਬਲਿਆਂ ਅਤੇ ਹੋਰਾਂ ਮੁਕਾਬਲਿਆਂ ਲਈ 200 ਦੇ ਕਰੀਬ ਐਂਟਰੀਆਂ ਪ੍ਰਾਪਤ ਹੋਈਆਂ। ਮੁਕਾਬਲਿਆਂ ਵਿੱਚ ਸਕੂਲੀ ਵਿਦਿਆਰਥੀਆਂ, ਸਰਕਾਰੀ ਵਿਭਾਗਾਂ, ਸੰਸਥਾਵਾਂ ਆਦਿ ਨੇ ਭਾਗ ਲਿਆ।
ਇਹ ਵੀ ਪੜੋ:- ਪੰਜਾਬ ਦੇ Krishi Vigyan Kendra ਦੇ March 2024 ਦੇ ਸਿਖਲਾਈਨਾਮੇ, ਇੱਥੇ ਜਾਣੋ ਵੱਖ-ਵੱਖ ਕੋਰਸਾਂ ਬਾਰੇ ਸੰਪੂਰਨ ਜਾਣਕਾਰੀ
Summary in English: Today 26 February 2024 Agriculture Big News