1. Home
  2. ਖਬਰਾਂ

ਘਰੇਲੂ ਪੱਧਰ 'ਤੇ Fruits-Vegetables ਦੀ ਸਾਂਭ-ਸੰਭਾਲ ਲਈ Training Course

ਪੰਜਾਬ ਦੀਆਂ ਕਿਸਾਨ ਬੀਬੀਆਂ ਲਈ ਘਰੇਲੂ ਪੱਧਰ 'ਤੇ ਫਲਾਂ ਅਤੇ ਸਬਜੀਆਂ ਦੀ ਸਾਂਭ-ਸੰਭਾਲ ਲਈ Punjab Agricultural University ਵੱਲੋਂ ਸਿਖਲਾਈ ਕੋਰਸ ਦਾ ਪ੍ਰਬੰਧ।

Gurpreet Kaur Virk
Gurpreet Kaur Virk
ਫ਼ਲਾਂ-ਸਬਜ਼ੀਆਂ ਦੀ ਸਾਂਭ-ਸੰਭਾਲ ਲਈ ਸਿਖਲਾਈ

ਫ਼ਲਾਂ-ਸਬਜ਼ੀਆਂ ਦੀ ਸਾਂਭ-ਸੰਭਾਲ ਲਈ ਸਿਖਲਾਈ

ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੀਆਂ ਕਿਸਾਨ ਬੀਬੀਆਂ ਲਈ ਘਰੇਲੂ ਪੱਧਰ ਤੇ ਫਲਾਂ ਅਤੇ ਸਬਜੀਆਂ ਦੀ ਸਾਂਭ-ਸੰਭਾਲ ਕਰਨ ਬਾਰੇ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਲਗਭਗ 42 ਸਿਖਿਆਰਥੀਆਂ ਨੇ ਭਾਗ ਲਿਆ।

ਫ਼ਲਾਂ-ਸਬਜ਼ੀਆਂ ਦੀ ਸਾਂਭ-ਸੰਭਾਲ ਲਈ ਸਿਖਲਾਈ

ਫ਼ਲਾਂ-ਸਬਜ਼ੀਆਂ ਦੀ ਸਾਂਭ-ਸੰਭਾਲ ਲਈ ਸਿਖਲਾਈ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਘਰ ਵਿੱਚ ਫਲਾਂ ਅਤੇ ਸਬਜੀਆਂ ਦੀ ਸਾਂਭ-ਸੰਭਾਲ ਕਿਵੇਂ ਕਰ ਸਕਦੇ ਹਨ ਅਤੇ ਇਨ੍ਹਾਂ ਤੋਂ ਕੀ-ਕੀ ਪਦਾਰਥ ਤਿਆਰ ਕਰ ਸਕਦੇ ਹਨ।

ਇਸ ਬਾਰੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਬਾਰੀਕੀਆਂ ਸਿੱਖਣ ਦਾ ਮੌਕਾ ਪ੍ਰਾਪਤ ਹੋਇਆ। ਇਸ ਮੌਕੇ ਤੇ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਅਰਸ਼ਦੀਪ ਸਿੰਘ ਨੇ ਕੋਰਸ ਦੀ ਭੂਮਿਕਾ ਅਤੇ ਮਹਤੱਤਾ ਬਾਰੇ ਸਿਖਿਆਰਥੀਆਂ ਨੂੰ ਜਾਣੂੰ ਕਰਵਾਇਆ।

ਇਹ ਵੀ ਪੜ੍ਹੋ : IFFCO Fertilizers ਫਸਲਾਂ ਲਈ ਵਰਦਾਨ, ਕਿਸਾਨਾਂ ਨਾਲ Spray Technology ਸਾਂਝੀ

ਫ਼ਲਾਂ-ਸਬਜ਼ੀਆਂ ਦੀ ਸਾਂਭ-ਸੰਭਾਲ ਲਈ ਸਿਖਲਾਈ

ਫ਼ਲਾਂ-ਸਬਜ਼ੀਆਂ ਦੀ ਸਾਂਭ-ਸੰਭਾਲ ਲਈ ਸਿਖਲਾਈ

ਇਸ ਪੰਜ ਦਿਨਾਂ ਕੋਰਸ ਵਿੱਚ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਤਕਨੀਕੀ ਮਾਹਿਰ ਡਾ. ਅਰਸ਼ਦੀਪ ਸਿੰਘ ਨੇ ਸਿਖਿਆਰਥੀਆਂ ਨੂੰ ਵਿਹਾਰਕ ਤਰੀਕੇ ਨਾਲ ਅੰਬ ਦਾ ਸਕੁਐਸ਼, ਅੰਬ ਦੀ ਚਟਨੀ, ਅੰਬ ਪਾਪੜ ਤਿਆਰ ਕਰਨ ਬਾਰੇ, ਡਾ. ਸੁਖਪ੍ਰੀਤ ਕੌਰ ਫਲਾਂ ਦੀ ਸਾਂਭ-ਸੰਭਾਲ ਦੇ ਤਰੀਕੇ ਅਤੇ ਲੋੜੀਂਦੇ ਰਸਾਇਣਕ ਪਦਾਰਥਾਂ ਸੰਬੰਧੀ ਜਾਣਕਾਰੀ, ਟਮਾਟਰ ਸੌਸ, ਟਮਾਟਰ ਪਿਊਰੀ ਅਤੇ ਟਮਾਟਰਾਂ ਦਾ ਜੂਸ ਬਨਾਉਣ ਦੀ ਜਾਣਕਾਰੀ ਬਾਰੇ ਅਤੇ ਡਾ. ਵਿਕਾਸ ਕੁਮਾਰ ਨੇ ਅਚਾਰ ਬਨਾਉਣ ਸੰਬੰਧੀ ਤਕਨੀਕਾਂ ਅਤੇ ਮਰਤਬਾਨਾਂ ਨੂੰ ਜੀਵਾਣੂੰ ਰਹਿਤ ਕਰਨ ਦੇ ਤਰੀਕੇ ਅਤੇ ਲਾਭ ਅਤੇ ਪ੍ਰੈਕਟੀਕਲ ਤਰੀਕੇ ਨਾਲ ਅੰਬ ਦਾ, ਰਲਿਆ-ਮਿਲਿਆ, ਹਰੀ ਮਿਰਚ ਦਾ, ਨਿੰਬੂ ਦਾ ਅਤੇ ਗਲਗਲ ਦਾ ਅਚਾਰ ਤਿਆਰ ਕਰਨ ਬਾਰੇ, ਡਾ. ਨੇਹਾ ਬੱਬਰ ਨੇ ਫਲਾ ਅਤੇ ਸਬਜੀਆਂ ਦੀ ਪੈਕੇਜਿੰਗ ਦੀਆਂ ਤਕਨੀਕਾਂ ਅਤੇ ਸਿਧਾਂਤਾ ਬਾਰੇ ਅਤੇ ਆਲੂ ਚਿਪਸ, ਪਾਪੜ ਵੜੀਆ ਅਤੇ ਸਿਨਥੈਚਿਕ ਸਿਰਕਾ ਤਿਆਰ ਕਰਨ ਸੰਬੰਧੀ ਪ੍ਰੈਕਟੀਕਲ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਵਿੱਚ ਸਾਉਣੀ ਦੀਆਂ ਰਵਾਇਤੀ ਫਸਲਾਂ ਹੇਠ ਰਕਬਾ ਵਧਾਉਣ ਲਈ ਸੁਝਾਅ

ਇੰਜੀਨੀਅਰ ਕਰਨਵੀਰ ਗਿੱਲ, ਬਿਜਨਸ ਮੈਨੇਜਰ ਨੇ ਪੀ.ਏ.ਯੂ.ਵੱਲ਼ੋਂ ਚਲਾਏ ਜਾ ਰਹੇ ਪ੍ਰੋਜੈਕਟ ਬਾਰੇ ਵਿਸ਼ਿਆਂ ਉੱਪਰ ਭਰਪੂਰ ਅਤੇ ਲਾਹੇਵੰਦ ਜਾਣਕਾਰੀ ਸਿਖਿਆਰਥੀਆਂ ਨਾਲ ਸਾਂਝੀ ਕੀਤੀ। ਇਸ ਸਿਖਲਾਈ ਕੋਰਸ ਦੇ ਅਖੀਰਲੇ ਦਿਨ ਪੀ.ਏ.ਯੂ ਦੇ ਯੂਨੀਵਰਸਿਟੀ ਪ੍ਰਤੀਨਿਧੀ ਡਾ. ਜਸਵਿੰਦਰ ਭੱਲਾ ਜੀ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਿਭਾਗ ਡਾ. ਨਿਰਮਲ ਜੌੜਾ ਜੀ ਨੇ ਸਿਖਿਆਰਥੀਆਂ ਦੀ ਹੋਂਸਲਾ-ਅਫਜਾਈ ਲਈ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਅੰਤ ਵਿੱਚ ਮੈਡਮ ਕੰਵਲਜੀਤ ਕੌਰ ਨੇ ਸਿਖਿਆਰਥੀਆਂ ਨੂੰ ਪੀ.ਏ.ਯੂ. ਵੱਲੋਂ ਲਗਾਏ ਜਾਂਦੇ ਹੋਰ ਕੋਰਸਾਂ ਦੀ ਜਾਣਕਾਰੀ ਦਿੱਤੀ ਅਤੇ ਸਾਰੇ ਸਿਖਿਆਰਥੀਆਂ ਦਾ ਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Training for the maintenance of fruits and vegetables at home level

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters