1. Home
  2. ਖਬਰਾਂ

ਵੈਟਨਰੀ ਯੂਨੀਵਰਸਿਟੀ ਵਿਖੇ ਘੋੜਿਆਂ ਦੀ ਭਲਾਈ ਅਤੇ ਵਿਹਾਰ ਸੰਬੰਧੀ ਕਰਵਾਈ ਗਈ ਸਿਖਲਾਈ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਚਾਰ ਦਿਨਾ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ।ਜਿਸ ਦਾ ਵਿਸ਼ਾ ਸੀ ’ਪਸ਼ੂ ਭਲਾਈ ਅਤੇ ਘੋੜਿਆਂ ਦਾ ਵਿਹਾਰ’।ਇਹ ਕੋਰਸ ਵੈਟਨਰੀ ਵਿਦਿਆਰਥੀਆਂ ਨੂੰ ਪਸ਼ੂ ਭਲਾਈ ਅਤੇ ਘੋੜਿਆਂ ਦੇ ਵਤੀਰੇ ਨੂੰ ਸਮਝ ਕੇ ਸਹੀ ਢੰਗ ਨਾਲ ਉਨ੍ਹਾਂ ਨੂੰ ਸੰਭਾਲਣ ਬਾਰੇ ਕਰਵਾਇਆ ਗਿਆ ਸੀ।

KJ Staff
KJ Staff
Veterinary University

Veterinary University

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਚਾਰ ਦਿਨਾ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ।ਜਿਸ ਦਾ ਵਿਸ਼ਾ ਸੀ ’ਪਸ਼ੂ ਭਲਾਈ ਅਤੇ ਘੋੜਿਆਂ ਦਾ ਵਿਹਾਰ’।ਇਹ ਕੋਰਸ ਵੈਟਨਰੀ ਵਿਦਿਆਰਥੀਆਂ ਨੂੰ ਪਸ਼ੂ ਭਲਾਈ ਅਤੇ ਘੋੜਿਆਂ ਦੇ ਵਤੀਰੇ ਨੂੰ ਸਮਝ ਕੇ ਸਹੀ ਢੰਗ ਨਾਲ ਉਨ੍ਹਾਂ ਨੂੰ ਸੰਭਾਲਣ ਬਾਰੇ ਕਰਵਾਇਆ ਗਿਆ ਸੀ।

ਇਹ ਕੋਰਸ ਸੰਸਥਾ ਵਿਕਾਸ ਯੋਜਨਾ ਅਤੇ ਬਰੂਕ ਹਸਪਤਾਲ ਫਾਰ ਐਨੀਮਲਜ਼ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ।ਕੋਰਸ ਦੇ ਪ੍ਰਬੰਧਕੀ ਸਕੱਤਰ, ਡਾ. ਰਾਜੇਸ਼ ਕਸਰੀਜਾ ਨੇ ਦੱਸਿਆ ਕਿ ਇਸ ਕੋਰਸ ਲਈ 263 ਪ੍ਰਤੀਭਾਗੀਆਂ ਨੇ ਨਾਂ ਰਜਿਸਟਰ ਕਰਵਾਏ।ਇਨ੍ਹਾਂ ਸਿੱਖਿਆਰਥੀਆਂ ਨੂੰ ਵੱਖੋ-ਵੱਖਰੇ ਵਿਸ਼ਿਆਂ ’ਤੇ ਗਿਆਨ ਦਿੱਤਾ ਗਿਆ ਜਿਸ ਵਿਚ ਪਸ਼ੂ ਭਲਾਈ ਅਤੇ ਇਸ ਦਾ ਢਾਂਚਾ, ਘੋੜਿਆਂ ਦਾ ਕੁਦਰਤੀ ਵਿਹਾਰ, ਘੋੜੇ ਸੰਚਾਰ ਕਿਵੇਂ ਕਰਦੇ ਹਨ ਅਤੇ ਉਨ੍ਹਾਂ ਨੂੰ ਸੁਚੱਜੇ ਤਰੀਕੇ ਨਾਲ ਸੰਭਾਲਣ ਸੰਬੰਧੀ ਡਾ. ਨਦੀਸ਼ ਭਾਰਦਵਾਜ ਅਤੇ ਡਾ. ਸਰਿਤਾ ਨੇਗੀ ਨੇ ਭਾਸ਼ਣ ਦਿੱਤੇ।ਇਹ ਵਿਦਵਾਨ ਬਰੂਕ ਹਸਪਤਾਲ ਨਾਲ ਜੁੜੇ ਹੋਏ ਹਨ।

ਡਾ. ਸਰਵਪ੍ਰੀਤ ਸਿੰਘ ਘੁੰਮਣ, ਸੰਸਥਾ ਵਿਕਾਸ ਯੋਜਨਾ ਦੇ ਮੁੱਖ ਨਿਰੀਖਕ ਅਤੇ ਡੀਨ, ਵੈਟਨਰੀ ਸਾਇੰਸ ਕਾਲਜ ਨੇ ਦੱਸਿਆ ਕਿ ਇਸ ਸਿਖਲਾਈ ਦਾ ਉਦੇਸ਼ ਵਿਦਿਆਥੀਆਂ ਅਤੇ ਅਧਿਆਪਕਾਂ ਵਿਚ ਸਮਰੱਥਾ ਉਸਾਰੀ ਦਾ ਵਿਕਾਸ ਕਰਨਾ ਹੈ ਜਿਸ ਨਾਲ ਕਿ ਉਨ੍ਹਾਂ ਵਿਚ ਕੌਸ਼ਲ ਮੁਹਾਰਤ ਪੈਦਾ ਕੀਤੀ ਜਾ ਸਕੇ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਬਿਹਤਰ ਰੁਜ਼ਗਾਰ ਮੌਕਿਆਂ ਤਕ ਪਹੁੰਚ ਸਕਣ ਅਤੇ ਆਪਣੇ ਉਦਮੀਪਨ ਦਾ ਵਿਕਾਸ ਕਰ ਸਕਣ।ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਥੋੜ੍ਹਾ ਸਮਾਂ ਪਹਿਲਾਂ ਹੀ ਬਰੂਕ ਹਸਪਤਾਲ ਨਾਲ ਇਕ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ ਹਨ ਜਿਸ ਰਾਹੀਂ ਘੋੜਿਆਂ ਦੀ ਭਲਾਈ ਵਾਸਤੇ ਕਾਰਜ ਕੀਤਾ ਜਾ ਰਿਹਾ ਹੈ।ਇਸੇ ਅਧੀਨ ਇਹ ਸਿਖਲਾਈ ਪ੍ਰੋਗਰਾਮ ਵੀ ਕਰਵਾਇਆ ਗਿਆ।ਬਰੂਕ ਹਸਪਤਾਲ ਦੇ ਨਿਰਦੇਸ਼ਕ ਬਿ੍ਰਗੇਡੀਅਰ, ਜਯੋਤੀ ਕੁਮਾਰ (ਰਿਟਾ.) ਨੇ ਜਾਣਕਾਰੀ ਦਿੱਤੀ ਕਿ ਇਹ ਹਸਪਤਾਲ ਘੋੜਿਆਂ ਦੀ ਭਲਾਈ ਵਾਸਤੇ ਬਿਨਾਂ ਮੁਨਾਫ਼ੇ ਤੋਂ ਕਾਰਜ ਕਰ ਰਿਹਾ ਹੈ।ਇਹ ਭਾਰਤ ਦੇ ਪਸ਼ੂ ਭਲਾਈ ਬੋਰਡ ਨਾਲ ਰਜਿਸਟਰਡ ਸੰਸਥਾ ਹੈ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਜਾਣਕਾਰੀ ਦਿੱਤੀ ਕਿ ਵੈਟਨਰੀ ਯੂਨੀਵਰਸਿਟੀ ਨੌਜਵਾਨ ਵੈਟਨਰੀ ਡਾਕਟਰਾਂ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ।ਉਨ੍ਹਾਂ ਕਿਹਾ ਕਿ ਇਹ ਸਿਖਲਾਈ ਇਨ੍ਹਾਂ ਵਿਦਿਆਰਥੀਆਂ ਦੀ ਘੋੜਿਆਂ ਦੇ ਵਿਹਾਰ ਨੂੰ ਜਾਨਣ ਪ੍ਰਤੀ ਸੂਝਬੂਝ ਨੂੰ ਵਧਾਏਗੀ ਅਤੇ ਘੋੜਿਆਂ ਦੀ ਬਿਹਤਰੀ ਸੰਬੰਧੀ ਨਵੀਂ ਸੋਚ ਪ੍ਰਦਾਨ ਕਰੇਗੀ।

ਲੋਕ ਸੰਪਰਕ ਦਫਤਰ

ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

Summary in English: Training on horse welfare and behavior conducted at the Veterinary University

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters