ਖੇਤੀਬਾੜੀ ਸੈਕਟਰ `ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖੁਸ਼ਖਬਰੀ। ਜੀ ਹਾਂ, ਅੱਜ ਅਸੀਂ ਤੁਹਾਡੇ ਲਈ ਖੇਤੀਬਾੜੀ ਖੇਤਰ `ਚ ਨੌਕਰੀਆਂ ਦੇ ਸ਼ਾਨਦਾਰ ਮੌਕੇ ਲੈ ਕੇ ਆਏ ਹਾਂ, ਜਿਨ੍ਹਾਂ ਰਾਹੀਂ ਤੁਸੀਂ ਆਪਣਾ ਸਰਕਾਰੀ ਨੌਕਰੀ ਦਾ ਸੁਪਨਾ ਪੂਰਾ ਕਰ ਸਕਦੇ ਹੋ। ਇਸ ਸਰਕਾਰੀ ਨੌਕਰੀ ਦੀ ਪੂਰੀ ਜਾਣਕਾਰੀ ਜਾਨਣ ਲਈ ਲੇਖ ਪੜ੍ਹੋ।
ਖੇਤੀਬਾੜੀ ਖੇਤਰ `ਚ ਵੱਖ-ਵੱਖ ਖੇਤਰੀ / ਮੰਡਲ ਕੇਂਦਰਾਂ `ਚ ਮੁਖੀ ਤੇ ਸੀਨੀਅਰ ਵਿਗਿਆਨੀ ਦੀਆਂ ਅਸਾਮੀਆਂ ਲਈ ਬੰਪਰ ਭਰਤੀਆਂ ਸਾਹਮਣੇ ਆਇਆਂ ਹਨ। ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਐਗਰੀਕਲਚਰਲ ਸਾਇੰਟਿਸਟ ਸਿਲੈਕਸ਼ਨ ਬੋਰਡ (ASRB) ਨੇ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਏ.ਐੱਸ.ਆਰ.ਬੀ ਭਾਰਤ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀਬਾੜੀ ਖੋਜ ਤੇ ਸਿੱਖਿਆ ਵਿਭਾਗ ਦੇ ਅਧੀਨ ਆਉਂਦਾ ਹੈ।
ਨੌਕਰੀ ਦਾ ਵੇਰਵਾ:
ਕੁੱਲ ਅਹੁਦੇ:
ਏ.ਐੱਸ.ਆਰ.ਬੀ ਨੇ ਕੁੱਲ 349 ਮੁਖੀ ਤੇ ਸੀਨੀਅਰ ਵਿਗਿਆਨੀ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
ਵਿੱਦਿਅਕ ਯੋਗਤਾ:
● ਇਸ ਭਰਤੀ ਲਈ ਉਮੀਦਵਾਰਾਂ ਕੋਲ ਸਬੰਧਤ ਖੇਤਰ `ਚ ਤਜਰਬੇ ਦੇ ਨਾਲ ਨੇਮਾਟੋਲੋਜੀ, ਪਲਾਂਟ ਪੈਥੋਲੋਜੀ ਜਾਂ ਕੀਟ ਵਿਗਿਆਨ `ਚ ਡਾਕਟਰੇਟ ਦੀ ਡਿਗਰੀ ਹੋਣੀ ਚਾਹੀਦੀ ਹੈ।
● ਇਸ ਤੋਂ ਇਲਾਵਾ ਉਮੀਦਵਾਰਾਂ ਕੋਲ ਖੇਤੀਬਾੜੀ ਵਿਗਿਆਨ ਦੀ ਕਿਸੇ ਵੀ ਸ਼ਾਖਾ ਤੋਂ ਡਾਕਟਰੇਟ ਦੀ ਡਿਗਰੀ ਹੋਣੀ ਚਾਹੀਦੀ ਹੈ।
ਅਰਜ਼ੀ ਦੀ ਫ਼ੀਸ:
ਅਰਜ਼ੀ ਫਾਰਮ ਭਰਨ ਲਈ ਉਮੀਦਵਾਰਾਂ ਨੂੰ 1500 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। SC/ST ਤੇ ਮਹਿਲਾ ਉਮੀਦਵਾਰਾਂ ਨੂੰ ਕੋਈ ਅਰਜ਼ੀ ਫੀਸ ਨਹੀਂ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਇਸ ਸਰਕਾਰੀ ਕੰਪਨੀ 'ਚ 800 ਤੋਂ ਵੱਧ ਅਸਾਮੀਆਂ 'ਤੇ ਭਰਤੀ ਸ਼ੁਰੂ, ਤਨਖਾਹ 1,40,000 ਰੁਪਏ
ਤਨਖ਼ਾਹ:
ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 44,200 ਤੋਂ 2,18,200 ਰੁਪਏ ਤਨਖਾਹ ਵਜੋਂ ਦਿੱਤੇ ਜਾਣਗੇ।
ਅਰਜ਼ੀ ਦੇਣ ਦੀ ਪ੍ਰਕਿਰਿਆ:
ਇਸ ਨੌਕਰੀ `ਤੇ ਅਪਲਾਈ ਕਰਨ ਲਈ ਯੋਗ ਤੇ ਇੱਛੁਕ ਉਮੀਦਵਾਰ ਏ.ਐੱਸ.ਆਰ.ਬੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਂ ਕੇ ਅਰਜ਼ੀ ਫਾਰਮ ਭਰ ਸਕਦੇ ਹਨ।
ਆਖਰੀ ਮਿਤੀ:
ਇਸ ਨੌਕਰੀ `ਤੇ ਅਪਲਾਈ ਕਰਨ ਲਈ ਆਖਰੀ ਮਿਤੀ 7 ਨਵੰਬਰ ਰੱਖੀ ਗਈ ਹੈ। ਯੋਗ ਤੇ ਇੱਛੁਕ ਉਮੀਦਵਾਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਅਰਜ਼ੀ ਫਾਰਮ ਭਰ ਦੇਣ। ਦੱਸ ਦੇਈਏ ਕਿ ਅਰਜ਼ੀਆਂ ਦੀ ਇਹ ਪ੍ਰਕਿਰਿਆ 20 ਅਕਤੂਬਰ ਤੋਂ ਚੱਲ ਰਹੀ ਹੈ।
Summary in English: Vacancies in agriculture sector, opportunity to get salary more than 2 lakhs