15th Athletic Meet: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਪੰਦਰਵੀਂ ਅਥਲੈਟਿਕ ਮੀਟ ਖੇਡ ਭਾਵਨਾ ਦੀ ਚੰਗੀ ਮਿਸਾਲ ਪੇਸ਼ ਕਰਦਿਆਂ ਹੋਇਆਂ ਖੁਸ਼ੀ ਭਰੇ ਮਾਹੌਲ ਵਿੱਚ ਸੰਪੂਰਨ ਹੋਈ। ਇਸ ਮੌਕੇ ਲੜਕੇ ਅਤੇ ਲੜਕੀਆਂ ਨੇ ਅਥਲੈਟਿਕ ਦੀਆਂ ਵਿਭਿੰਨ ਖੇਡਾਂ ਵਿੱਚ ਆਪਣੀ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਵਿੱਚ ਆਪਣੀ ਮੁਹਾਰਤ ਸਾਬਤ ਕੀਤੀ। ਉਨ੍ਹਾਂ ਕਿਹਾ ਕਿ ਅਥਲੈਟਿਕ ਮੀਟ ਦਾ ਸੰਪੂਰਨ ਕਾਰਜ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਸੁਯੋਗ ਅਗਵਾਈ ਅਧੀਨ ਸੰਪੂਰਨ ਹੋਇਆ।
ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਸਥਾਪਿਤ ਕਾਲਜਾਂ ਵੈਟਨਰੀ ਸਾਇੰਸ ਕਾਲਜ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਅਤੇ ਫਿਸ਼ਰੀਜ ਕਾਲਜ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਵਿਦਿਆਰਥੀਆਂ ਤੋਂ ਇਲਾਵਾ ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ, ਬਠਿੰਡਾ ਅਤੇ ਯੂਨੀਵਰਸਿਟੀ ਨਾਲ ਸਬੰਧਤ ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਇਸ ਖੇਡ ਮੇਲੇ ਵਿੱਚ ਆਪਣੇ ਸਰੀਰਕ ਬਲ ਦੇ ਪੂਰੇ ਜੌਹਰ ਵਿਖਾਏ।
ਅਥਲੈਟਿਕ ਮੀਟ ਦਾ ਉਦਘਾਟਨ ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ, ਵੈਟਨਰੀ ਯੂਨੀਵਰਸਿਟੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਨੇ ਝੰਡਾ ਲਹਿਰਾਇਆ ਅਤੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਦਾ ਸਿਹਤਮੰਦ ਅਤੇ ਉੱਚ ਗੁਣਾਂ ਵਾਲੀ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ ਹੈ।ਉਨ੍ਹਾਂ ਨੇ ਪ੍ਰਬੰਧਕੀ ਟੀਮ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਪੂਰੀ ਸ਼ਾਨ ਅਤੇ ਉੱਚ ਕਦਰਾਂ-ਕੀਮਤਾਂ ਨਾਲ ਅਥਲੈਟਿਕ ਮੀਟ ਨੂੰ ਕਰਾਉਣ ਵਿੱਚ ਯੋਗਦਾਨ ਪਾਇਆ।
ਉਨ੍ਹਾਂ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਸਰਵ ਭਾਰਤੀ ਅੰਤਰ ਵਰਸਿਟੀ ਖੇਡ ਮੁਕਾਬਲਿਆਂ ਵਿਚ ਬਹੁਤ ਜ਼ਿਕਰਯੋਗ ਪ੍ਰਾਪਤੀਆਂ ਕਰ ਰਹੀ ਹੈ। ਖੇਡ ਮਸ਼ਾਲ ਨੂੰ ਯੂਨੀਵਰਸਿਟੀ ਦੇ ਉੱਘੇ ਖਿਡਾਰੀਆਂ ਨੇ ਰੋਸ਼ਨ ਕੀਤਾ। ਯੂਨੀਵਰਸਿਟੀ ਦੇ ਸੀਨੀਅਰ ਖਿਡਾਰੀ ਡਾ. ਗੁਰਬੀਰ ਸਿੰਘ ਦੇ ਸਹੁੰ ਚੁੱਕਣ ਨਾਲ ਅਥਲੈਟਿਕ ਮੀਟ ਸ਼ੁਰੂ ਹੋਈ।ਉਦਘਾਟਨ ਤੋਂ ਬਾਅਦ ਖਿਡਾਰੀਆਂ ਦਾ ਮਾਰਚ ਪਾਸਟ ਹੋਇਆ।ਖੁਸ਼ਹਾਲੀ ਅਤੇ ਜੋਸ਼ ਦੇ ਚਿੰਨ੍ਹ ਦੇ ਤੌਰ `ਤੇ ਗੁਬਾਰੇ ਵੀ ਹਵਾ ਵਿੱਚ ਛੱਡੇ ਗਏ।
ਇਹ ਵੀ ਪੜ੍ਹੋ : GADVASU ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ, ਮੁਕਾਬਲੇ 'ਚ ਜਿੱਤਿਆ ਦੂਸਰਾ ਸਥਾਨ
ਇਨਾਮ ਵੰਡ ਸਮਾਗਮ ਸਮੇਂ ਪਦਮ ਸ਼੍ਰੀ ਮੈਡਮ ਰਾਣੀ ਰਾਮਪਾਲ, ਖਿਡਾਰੀ, ਭਾਰਤੀ ਹਾਕੀ ਟੀਮ ਬਤੌਰ ਮੁੱਖ ਮਹਿਮਾਨ ਪਧਾਰੇ।ਉਨ੍ਹਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਸਵੈ ਵਿਸ਼ਵਾਸ਼ ਦੀ ਭਾਵਨਾ ਨੂੰ ਸੁਗਠਿਤ ਕਰਦੀਆਂ ਹਨ। ਇਸ ਨਾਲ ਜਿੱਥੇ ਸਿਹਤ ਬਿਹਤਰ ਹੁੰਦੀ ਹੈ ਉੱਥੇ ਕਈ ਚੰਗੀਆਂ ਆਦਤਾਂ ਅਤੇ ਕਦਰਾਂ ਕੀਮਤਾਂ ਵੀ ਦ੍ਰਿੜ ਹੁੰਦੀਆਂ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਉਨ੍ਹਾਂ ਨੂੰ ਆਪਣੇ ਇਰਾਦਿਆਂ ਨੂੰ ਕਾਮਯਾਬ ਕਰਨ ਵਾਸਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਭਵਿੱਖ ਵਿੱਚ ਵੀ ਪ੍ਰਤੀਯੋਗੀਆਂ ਨੂੰ ਹੋਰ ਉੱਚੀਆਂ ਪ੍ਰਾਪਤੀਆਂ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।
ਲੜਕਿਆਂ ਵਿੱਚੋਂ ਉਮੀਦ ਸਿੰਘ ਸੇਖੋਂ ਤੇ ਲੜਕੀਆਂ ਵਿੱਚੋਂ ਜੈਸਮੀਨ ਮੱਲ੍ਹੀ ਨੂੰ ਸਰਵਉੱਤਮ ਅਥਲੀਟ ਐਲਾਨਿਆ ਗਿਆ। ਕਾਲਜ ਆਫ ਵੈਟਨਰੀ ਸਾਇੰਸ ਨੇ ਓਵਰਆਲ ਟਰਾਫੀ ਤੇ ਜਿੱਤ ਹਾਸਿਲ ਕੀਤੀ ਅਤੇ ਕਾਲਜ ਆਫ ਵੈਟਨਰੀ ਸਾਇੰਸ ਰਾਮਪੁਰਾ ਫੂਲ਼, ਬਠਿੰਡਾ ਦੂਸਰੇ ਸਥਾਨ ਤੇ ਰਿਹਾ। ਡਾ. ਏ ਪੀ ਐਸ ਬਰਾੜ, ਪ੍ਰਬੰਧਕੀ ਸਕੱਤਰ ਨੇ ਖੇਡਾਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ।
ਇਹ ਵੀ ਪੜ੍ਹੋ : GADVASU ਦੇ ਵਿਦਿਆਰਥੀਆਂ ਨੇ All India AGRI UNIFEST 2023 ਵਿੱਚ ਜਿੱਤਿਆ ਇਨਾਮ
ਵਿਦਿਆਰਥੀਆਂ ਨੇ ਦਿੱਲਖਿੱਚਵੇਂ ਸਭਿਆਚਾਰਕ ਪ੍ਰੋਗਰਾਮ ਦਾ ਵੀ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਯੂਨੀਵਰਸਿਟੀ ਦੇ ਅਧਿਆਪਕ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਵੱਧ-ਚੜ ਕੇ ਸ਼ਿਰਕਤ ਕੀਤਾ ਅਤੇ ਖਿਡਾਰੀਆਂ ਦਾ ਉਤਸਾਹ ਵਧਾਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕ ਤੇ ਕਰਮਚਾਰੀ ਵੀ ਇਸ ਮੌਕੇ ’'ਤੇ ਸ਼ਾਮਿਲ ਹੋਏ। ਯੂਨੀਵਰਸਿਟੀ ਦੇ ਐਨ ਸੀ ਸੀ ਯੁਨਿਟ ਵਲੋਂ ਘੁੜਸਵਾਰੀ ਦੀ ਵੀ ਬਹੁਤ ਵਧੀਆ ਪ੍ਰਦਰਸ਼ਨੀ ਕੀਤੀ ਗਈ।ਜੇਤੂ ਖਿਡਾਰੀਆਂ ਦੀ ਸੂਚੀ ਹੈ:
ਲੜਕੇ:
● 110 ਮੀ: ਅੜਿੱਕਾ ਦੌੜ - 1. ਜਸ਼ਨਪ੍ਰੀਤ 2. ਮੁਹੰਮਦ ਰਿਜ਼ਵਾਨ ਸਲੀਮ 3. ਪ੍ਰਮੋਦ ਕੁਮਾਰ
● ਨੇਜ਼ਾ ਸੁੱਟਣਾ (ਲੜਕੇ) - 1. ਸਰਤਾਜ 2. ਸਨੇਹਲ 3. ਅਮਨਦੀਪ ਕੰਬੋਜ
● 400 ਮੀਟਰ ਅੜਿੱਕਾ ਦੌੜ (ਲੜਕੇ) - 1. ਜੋਗਰਾਜ 2. ਲਵਪ੍ਰੀਤ ਸਿੰਘ 3 ਮੁਹੰਮਦ ਰਿਜ਼ਵਾਨ ਸਲੀਮ
● 5,000 ਮੀਟਰ ਦੌੜ (ਲੜਕੇ) - 1. ਉਮੀਦ ਸਿੰਘ ਸੇਖੋਂ 2. ਲਵਪ੍ਰੀਤ ਸਿੰਘ 3. ਰਵਿੰਦਰ ਸਿੰਘ
● 800 ਮੀਟਰ ਦੌੜ - 1. ਉਮੀਦ ਸਿੰਘ ਸੇਖੋਂ 2. ਲਵਪ੍ਰੀਤ ਸਿੰਘ 3. ਰਵਿੰਦਰ ਸਿੰਘ
● ਤੀਹਰੀ ਛਾਲ - 1. ਅਨੁਰਾਗ ਸਿੰਘ 2. ਸਾਗਰਜੀਤ ਸਿੰਘ 3. ਅਕਾਸ਼ਦੀਪ ਸਿੰਘ
● ਉੱਚੀ ਛਾਲ - 1. ਸਾਗਰਜੀਤ ਸਿੰਘ 2. ਚਰਨਕਮਲ ਸਿੰਘ ਢਿੱਲੋਂ 3. ਅਭਿਨਵ ਯਾਦਵ
● ਗੋਲਾ ਸੁੱਟਣਾ - 1. ਸੌਰਵ 2. ਅਮਨਦੀਪ ਕੰਬੋਜ 3. ਹਰਦਿਲਅਜ਼ੀਜ਼ ਸਿੰਘ
● ਲੰਬੀ ਛਾਲ - 1. ਅਨੁਰਾਗ ਸਿੰਘ 2. ਸਨਬੀਰ ਸਿੰਘ 3. ਉਮੀਦ ਸਿੰਘ ਸੇਖੋਂ
● 200 ਮੀਟਰ - 1. ਅਨੁਰਾਗ ਸਿੰਘ 2. ਪ੍ਰਮੋਦ ਕੁਮਾਰ 3. ਸਾਗਰਜੀਤ ਸਿੰਘ
● ਡਿਸਕਸ ਥਰੋ - 1. ਸਾਹਿਲ ਸ਼ਰਮਾ 2. ਸੌਰਵ 3. ਗੋਪਾਲ ਕ੍ਰਿਸ਼ਨ
● 400 ਮੀਟਰ - 1. ਜੋਗਰਾਜ 2. ਉਮੀਦ ਸਿੰਘ ਸੇਖੋਂ 3. ਸ਼਼ੁਭਮ ਕਪੂਰ
ਇਹ ਵੀ ਪੜ੍ਹੋ : Veterinary University ਵੱਲੋਂ Dr. Jasmer Singh Hall ਦਾ ਉਦਘਾਟਨ
ਲੜਕੀਆਂ:
● ਨੇਜ਼ਾ ਸੁੱਟਣਾ - 1. ਜੈਸਮੀਨ ਮੱਲ੍ਹੀ 2. ਇਨਾਇਤ ਪਾਠਕ 3. ਤੇਜਸਵਨੀ ਰਮਨ
● 1500 ਮੀਟਰ - 1. ਜੈਸਮੀਨ ਕੌਰ 2. ਏਕਮਜੋਤ ਕੌਰ 3. ਤੇਜਸਵਨੀ ਰਮਨ
● 800 ਮੀਟਰ - 1. ਜੈਸਮੀਨ ਕੌਰ 2. ਏਕਮਜੋਤ ਕੌਰ 3. ਰਹਿਮਤ ਕੌਰ
● 100 ਮੀਟਰ - 1. ਅਨੀਤਾ ਸ਼ਰਮਾ 2. ਜਸਜੀਵਨ ਕੌਰ 3. ਜੈਸਮੀਨ ਮੱਲ੍ਹੀ
● 200 ਮੀਟਰ - 1. ਜੈਸਮੀਨ ਮੱਲ੍ਹੀ 2. ਸਤਵੀਰ ਕੌਰ 3. ਗੁਰਕੀਰਤ ਕੌਰ
● ਬਰਾਡ ਜੰਪ - 1. ਅਨੀਤਾ ਸ਼ਰਮਾ 2. ਸਤਵੀਰ ਕੌਰ 3. ਜੈਸਮੀਨ ਮੱਲ੍ਹੀ
● ਉੱਚੀ ਛਾਲ - 1. ਕ੍ਰਿਸ਼ਣਕਵਿਥਾ ਕੇ.ਐਸ. 2. ਜਸਜੀਵਨ ਕੌਰ 3. ਜੈਸਮੀਨ ਮੱਲ੍ਹੀ
● ਸ਼ਾਟ ਪੁਟ - 1. ਅਨਮੋਲ ਗਿਰੀ 2. ਰਿਤੀਸ਼ਾ ਪੁਨੀਲ 3. ਅਨੀਤਾ ਸ਼ਰਮਾ
● ਡਿਸਕਸ ਥਰੋ - 1. ਧੀਰਿਆ ਚੌਧਰੀ 2. ਫਰਹੀਲ ਕੌਰ 3. ਇਨਾਇਤ ਪਾਠਕ
● 400 ਮੀਟਰ - 1. ਜੈਸਮੀਨ ਮੱਲ੍ਹੀ 2. ਗੁਰਕੀਰਤ ਕੌਰ 3. ਰਹਿਮਤ ਕੌਰ
Summary in English: Veterinary University's athletic meet complete with sports spirit message