1. Home
  2. ਖਬਰਾਂ

ਮੋਰਬੀ ਪੁਲ ਹਾਦਸੇ ਦਾ ਜ਼ਿੰਮੇਵਾਰ ਕੌਣ? ਓਰੇਵਾ ਗਰੁੱਪ `ਤੇ ਉੱਠੇ ਸਵਾਲ

ਓਰੇਵਾ ਗਰੁੱਪ ਦੀ ਲਾਪਰਵਾਹੀ ਆਈ ਸਾਹਮਣੇ, 100 ਦੀ ਸਮਰਥਾ ਵਾਲੇ ਪੁਲ `ਤੇ ਹਾਦਸੇ ਵੇਲੇ 500 ਤੋਂ ਵੱਧ ਲੋਕ ਮੌਜੂਦ।

Priya Shukla
Priya Shukla
ਮੋਰਬੀ ਪੁਲ ਹਾਦਸਾ

ਮੋਰਬੀ ਪੁਲ ਹਾਦਸਾ

ਐਤਵਾਰ ਯਾਨੀ 30 ਅਕਤੂਬਰ ਨੂੰ ਗੁਜਰਾਤ ਦੇ ਮੋਰਬੀ ਸ਼ਹਿਰ `ਚ ਕੇਬਲ ਪੁਲ ਡਿੱਗਣ ਤੋਂ ਬਾਅਦ ਪੂਰਾ ਦੇਸ਼ ਸੋਗ `ਚ ਹੈ। ਇਸ ਹਾਦਸੇ 'ਚ ਹੁਣ ਤੱਕ 141 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੱਛੂ ਨਦੀ 'ਚ ਪੁਲ ਦੇ ਡਿੱਗਣ ਤੋਂ ਬਾਅਦ ਐਨ.ਡੀ.ਆਰ.ਐਫ (NDRF) ਦੀ ਟੀਮ ਰਾਹਤ ਤੇ ਬਚਾਅ ਕਾਰਜ 'ਚ ਲੱਗੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪੁਲ ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਬਣਿਆ ਸੀ, ਜਿਸ ਨੂੰ ਮੁਰੰਮਤ ਤੋਂ ਬਾਅਦ 4 ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ।

ਦੱਸ ਦੇਈਏ ਕਿ ਇਸ ਸਾਲ ਮਾਰਚ `ਚ ਮੋਰਬੀ ਨਗਰ ਨਿਗਮ ਨੇ ਪੁਲ ਦੀ ਮੁਰੰਮਤ ਤੇ ਰੱਖ-ਰਖਾਅ ਦਾ ਠੇਕਾ ਓਰੇਵਾ ਗਰੁੱਪ (Orewa Group) ਨੂੰ ਦਿੱਤਾ ਸੀ। ਓਰੇਵਾ ਗਰੁੱਪ ਨੂੰ 15 ਸਾਲ ਲਈ ਕੇਬਲ ਬ੍ਰਿਜ ਦੇ ਸੰਚਾਲਨ ਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਮਾਰਚ `ਚ ਹੀ ਪੁਲ ਦੀ ਬਹਾਲੀ ਲਈ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸਨੂੰ ਗੁਜਰਾਤੀ ਨਵੇਂ ਸਾਲ ਮੌਕੇ 'ਤੇ 26 ਅਕਤੂਬਰ ਨੂੰ ਓਰੇਵਾ ਗਰੁੱਪ ਵੱਲੋਂ ਜਲਦਬਾਜ਼ੀ `ਚ ਦੁਬਾਰਾ ਖੋਲ੍ਹਿਆ ਗਿਆ।

ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਓਰੇਵਾ ਗਰੁੱਪ ਨੇ ਇਕ ਵਾਰ 'ਚ 100 ਤੋਂ ਵੱਧ ਲੋਕਾਂ ਨੂੰ ਪੁਲ 'ਤੇ ਚੜ੍ਹਨ ਲਈ ਮਨਾ ਕੀਤਾ ਸੀ। ਪਰ ਹਾਦਸੇ ਵੇਲੇ ਇੱਥੇ 500 ਤੋਂ ਵੱਧ ਲੋਕ ਮੌਜੂਦ ਸਨ। ਇਸ ਦੇ ਨਾਲ ਹੀ ਮੇਨਟੇਨੈਂਸ ਕੰਪਨੀ ਨੇ ਪੁਲ ਨੂੰ ਚਾਲੂ ਕਰਨ ਦੀ ਮਨਜ਼ੂਰੀ ਵੀ ਨਹੀਂ ਲਈ ਸੀ। ਪੁਲ ਦਾ ਫਿਟਨੈਸ ਸਰਟੀਫਿਕੇਟ (Fitness Certificate) ਤੇ ਤਿੰਨ ਸਰਕਾਰੀ ਏਜੰਸੀਆਂ ਵੱਲੋਂ ਵੈਰੀਫਿਕੇਸ਼ਨ (Verification) ਹੋਣਾ ਬਾਕੀ ਸੀ।

ਇਹ ਵੀ ਪੜ੍ਹੋ: ਜਨ ਸਿਹਤ ਅਤੇ ਪੋਸ਼ਣ ਲਈ ਪੌਸ਼ਟਿਕ ਅਨਾਜ ਉਤਪਾਦਾਂ ਨੂੰ ਉਤਸ਼ਾਹਿਤ ਕਰੇਗਾ ਭਾਰਤ: ਤੋਮਰ

ਓਰੇਵਾ ਗਰੁੱਪ 'ਤੇ ਇਸ ਘਟਨਾ ਤੋਂ ਬਾਅਦ ਕਈ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਇਹ ਵੀ ਗੱਲ ਉੱਠ ਰਹੀ ਹੈ ਕਿ ਘੜੀ ਬਣਾਉਣ ਤੋਂ ਲੈ ਕੇ ਇਲੈਕਟ੍ਰਾਨਿਕ ਸਾਮਾਨ ਬਣਾਉਣ ਵਾਲੀ ਕੰਪਨੀ ਨੂੰ ਪੁਲ ਦੀ ਮੁਰੰਮਤ ਦਾ ਠੇਕਾ ਕਿਵੇਂ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲ ਦਾ ਨਵੀਨੀਕਰਨ ਕਰਨ ਵਾਲੀ ਕੰਪਨੀ ਜਿੰਦਲ ਗਰੁੱਪ ਨੇ ਇਸ ਪੁਲ ਲਈ 25 ਸਾਲ ਦੀ ਗਾਰੰਟੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਹਾਦਸੇ ਦੇ ਸਬੰਧ `ਚ ਦਰਜ ਐਫ.ਆਈ.ਆਰ (FIR) `ਚ ਫਿਲਹਾਲ ਜੈਸੁਖ ਜਾਂ ਓਰੇਵਾ ਗਰੁੱਪ ਦਾ ਨਾਮ ਨਹੀਂ ਹੈ।

ਪੀੜਤ ਪਰਿਵਾਰਾਂ ਨੂੰ ਮਿਲੇਗਾ ਮੁਆਵਜ਼ਾ:

ਕੇਂਦਰ ਸਰਕਾਰ ਨੇ ਮੋਰਬੀ ਪੁਲ ਹਾਦਸੇ `ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਮ੍ਰਿਤਕਾਂ ਦੇ ਘਰਦਿਆਂ ਨੂੰ 4-4 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Summary in English: Who is responsible for Morbi bridge accident? Questions raised on Oreva Group

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters