ਪੀ.ਏ.ਯੂ. (Punjab Agricultural University) ਦੇ ਕਮਿਊਨਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦਾ ਉਦੇਸ਼ ਪੋਸ਼ਣ ਸੰਬੰਧੀ ਉੱਦਮ ਨੂੰ ਉਤਸ਼ਾਹ ਦੇਣਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਵਰਕਸ਼ਾਪ ਆਈਏਪੀਈਐਨ, ਇੰਡੀਆ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਕਰਵਾਈ ਗਈ।
ਵਰਕਸਾਪ ਦਾ ਉਦਘਾਟਨ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਉੱਦਮੀ ਬਣ ਕੇ ਆਪਣਾ ਕਾਰੋਬਾਰ ਸਥਾਪਿਤ ਕਰਨ ਅਤੇ ਚਲਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇਹ ਕਿਸੇ ਹੋਰ ਲਈ ਕੰਮ ਕਰਨ ਨਾਲੋਂ ਵੱਧ ਤਸੱਲੀ ਵਾਲਾ ਹੋ ਸਕਦਾ ਹੈ। ਖੇਤੀ ਉੱਦਮ ਅਪਨਾਉਣ ਵਾਲੇ ਲੋਕ ਦੂਸਰਿਆਂ ਲਈ ਨੌਕਰੀਆਂ ਪੈਦਾ ਕਰਦੇ ਹਨ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸਮਾਗਮ ਦੇ ਨਿਰਦੇਸ਼ਕ ਅਤੇ ਐਨ.ਈ.ਪੀ. ਦੇ ਸੰਸਥਾਪਕ ਡਾ. ਵਿਸ਼ਾਲ ਮਾਰਵਾਹ ਨੇ ਪੀਏਯੂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਪੂਰੇ ਕੈਂਪਸ ਦਾ ਦੌਰਾ ਕੀਤਾ। ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਆਰਥਿਕ ਤੌਰ ’ਤੇ ਸਵੈ-ਨਿਰਭਰ ਬਣਨ ਲਈ ਪੂਰੇ ਭਾਰਤ ਵਿੱਚ ਹਜ਼ਾਰਾਂ ਪੌਸਟਿਕਤਾ ਅਤੇ ਖੁਰਾਕ ਮਾਹਿਰਾਂ ਦੀਆਂ ਮਿਸਾਲਾਂ ਦਿੱਤੀਆਂ।
ਇਹ ਵੀ ਪੜ੍ਹੋ : PAU ਦੇ ਵਾਈਸ ਚਾਂਸਲਰ ਨੇ ਨਵਾਂ Crop Calendar ਕਿਸਾਨੀ ਸਮਾਜ ਨੂੰ ਕੀਤਾ ਅਰਪਿਤ
ਡਾ. ਵਿਸਾਲ ਨੇ ਆਪਣੀਆਂ ਕਹਾਣੀਆਂ ਅਤੇ ਕਿੱਸਿਆਂ ਰਾਹੀਂ ’ਇੱਕ ਉੱਦਮੀ ਦੀ ਯਾਤਰਾ ਵਿਸ਼ੇ ਤੇ ਗੱਲਬਾਤ ਕੀਤੀ। ਉਹਨਾਂ ਜਨਤਕ ਭਾਸਣ, ਸਮਗਰੀ ਵਿਕਾਸ, ਰਚਨਾਤਮਕ ਸੋਚ ਦੇ ਹੁਨਰ ਤੋਂ ਲੈ ਕੇ ਹੋਰ ਵਿਸ਼ਿਆਂ ’ਤੇ ਜੋਰ ਦਿੱਤਾ। ਪ੍ਰੇਰਣਾਦਾਇਕ ਕਾਉਂਸਲਿੰਗ ਲਈ ਵੱਖ-ਵੱਖ ਤਕਨੀਕਾਂ, ਔਨਲਾਈਨ ਵਿਧੀਆਂ ਦੀਆਂ ਜਰੂਰੀ ਗੱਲਾਂ ਅਤੇ ਪੋਸਣ ਨੂੰ ਵਧਾਉਣ ਲਈ ਹੁਨਰਾਂ ਬਾਰੇ ਵੀ ਚਰਚਾ ਕੀਤੀ ਗਈ।
ਡਾ. ਵਿਸਾਲ ਨੇ ਵਿਦਿਆਰਥੀ ਨਾਲ ਵਲੰਟੀਅਰ ਨਾਲ ਮੌਕ ਕਾਉਂਸਲਿੰਗ ਸੈਸਨ ਵੀ ਕੀਤਾ। ਇਸ ਦੌਰਾਨ ਉਹਨਾਂ ਨੇ ਮਰੀਜਾਂ ਨਾਲ ਤਾਲਮੇਲ ਬਣਾਉਣ, ਉਹਨਾਂ ਨੂੰ ਪ੍ਰੇਰਿਤ ਕਰਨ ਅਤੇ ਉਹਨਾਂ ਦੇ ਸਿਹਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਹਨਾਂ ਨੂੰ ਸਮਰੱਥ ਬਣਾਉਣ ਦੀਆਂ ਤਕਨੀਕਾਂ ਦਾ ਪ੍ਰਦਰਸਨ ਕੀਤਾ।
ਇਹ ਵੀ ਪੜ੍ਹੋ : ਪਸ਼ੂ ਪਾਲਕਾਂ ਲਈ ਦੂਰ-ਸਲਾਹਕਾਰ ਸੇਵਾ ਉਪਲਬਧ, 9 ਤੋਂ 5 ਵਜੇ ਤੱਕ 62832... ਨੰਬਰ ’ਤੇ ਕਰੋ ਸੰਪਰਕ
ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਕਿਹਾ ਕਿ ਇਹ ਵਰਕਸਾਪ ਉਭਰਦੇ ਪੋਸ਼ਣ ਮਾਹਿਰਾਂ ਅਤੇ ਭੋਜਨ ਵਿਗਿਆਨੀਆਂ ਲਈ ਆਪਣੇ ਕਿੱਤੇ ਅਤੇ ਹੁਨਰ ਨੂੰ ਨਿਖਾਰਨ ਅਤੇ ਭੀੜ ਵਿੱਚ ਵੱਖਰਾ ਹੋਣ ਲਈ ਇੱਕ ਵਧੀਆ ਮੌਕਾ ਸੀ। ਉਹਨਾਂ ਇਹ ਵੀ ਕਿਹਾ ਕਿ ਅਜਿਹੀਆਂ ਵਰਕਸਾਪਾਂ ਵਿਦਿਆਰਥੀਆਂ ਲਈ ਦਾਇਰੇ ਤੋਂ ਬਾਹਰ ਕੁਝ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਡਾ. ਗਰੋਵਰ ਨੇ ਕਿਹਾ ਕਿ ਵਿਭਾਗ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਉਪਰਾਲੇ ਕਰਦਾ ਰਹੇਗਾ।
ਡਾ. ਜਸਪ੍ਰੀਤ ਕੌਰ, ਐਸੋਸੀਏਟ ਪ੍ਰੋਫੈਸਰ ਜੀਸੀਜੀ ਲੁਧਿਆਣਾ ਅਤੇ ਵਾਈਸ ਪ੍ਰੈਜੀਡੈਂਟ ਆਈਏਪੀਈਐਨ ਅਤੇ ਡੀਟੀ ਸਵੇਤਾ ਬੱਤਾ, ਚੀਫ ਡਾਇਟੀਸੀਅਨ ਨੇ ਵਿਦਿਆਰਥੀਆਂ ਅਤੇ ਸਿਖਿਆਰਥੀਆਂ ਸਮੇਤ ਇਸ ਮੌਕੇ ਦੀ ਹਾਜਰੀ ਭਰੀ। ਉਨ੍ਹਾਂ ਵਿਦਿਆਰਥੀਆਂ ਵਿੱਚ ਸਵੈ-ਨਿਰਣੇ ਅਤੇ ਆਤਮ-ਵਿਸਵਾਸ ਪੈਦਾ ਕਰਨ ਲਈ ਬੁਲਾਰੇ ਦੀ ਸਲਾਘਾ ਕੀਤੀ।
ਇਹ ਵੀ ਪੜ੍ਹੋ : Vishwa Vidyalaya Anusandhan Utsav 2023 'ਚ PAU ਦੀਆਂ ਖੋਜ ਪ੍ਰਾਪਤੀਆਂ ਸਾਂਝੀਆਂ
ਜ਼ਿਕਰਯੋਗ ਹੈ ਕਿ 200 ਤੋਂ ਵੱਧ ਵਿਦਿਆਰਥੀਆਂ ਨੇ ਇਸ ਵਰਕਸਾਪ ਤੋਂ ਲਾਭ ਲਿਆ ਅਤੇ ਕਿਹਾ ਕਿ ਉਹ ਪ੍ਰੇਰਣਾ ਲੈਣ ਲਈ ਅਜਿਹੀਆਂ ਹੋਰ ਵਰਕਸਾਪਾਂ ਦੀ ਉਡੀਕ ਕਰ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ Parkash Singh Badal ਦਾ ਦੇਹਾਂਤ, ਪਿੰਡ ਬਾਦਲ ਵਿਖੇ ਹੋਵੇਗਾ ਸਸਕਾਰ
Summary in English: Workshop organized by Food Nutrition Department