1. Home
  2. ਸਫਲਤਾ ਦੀਆ ਕਹਾਣੀਆਂ

ਮੈਰੀਗੋਲਡ ਫੁੱਲਾਂ ਦੀ ਕਾਸ਼ਤ ਕਰਕੇ ਮਹਿਲਾ ਕਿਸਾਨ ਲੀਲੁ ਦੇਵੀ ਬਣੀ ਲੱਖਾਂ ਦੀ ਮਾਲਕਣ

ਲੀਲੁ ਦੇਵੀ ਨਾਮ ਦੀ ਮਹਿਲਾ ਕਿਸਾਨ ਨੇ ਮੈਰੀਗੋਲਡ ਫੁੱਲਾਂ ਦੀ ਕਾਸ਼ਤ ਕਰਕੇ ਕੁਝ ਮਹੀਨਿਆਂ `ਚ ਹੀ ਇੱਕ ਲੱਖ ਰੁਪਏ ਦਾ ਮੁਨਾਫਾ ਕਮਾਇਆ ਹੈ।

Priya Shukla
Priya Shukla
ਲੀਲੁ ਦੇਵੀ ਬਣੀ ਲੱਖਾਂ ਦੀ ਮਾਲਕਣ

ਲੀਲੁ ਦੇਵੀ ਬਣੀ ਲੱਖਾਂ ਦੀ ਮਾਲਕਣ

ਅੱਜ ਅਸੀਂ ਤੁਹਾਨੂੰ ਅਜਿਹੀ ਮਹਿਲਾ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਕੁਝ ਹੀ ਮਹੀਨਿਆਂ `ਚ ਮੈਰੀਗੋਲਡ ਫੁੱਲਾਂ ਦੀ ਖੇਤੀ ਕਰਕੇ ਨਾ ਸਿਰਫ ਆਪਣੀ, ਸਗੋਂ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਬਦਲ ਦਿੱਤੀ ਹੈ। ਆਓ ਜਾਣਦੇ ਹਾਂ ਇਸ ਸਫਲ ਮਹਿਲਾ ਕਿਸਾਨ ਦੀ ਸਫਲਤਾ ਦੀ ਕਹਾਣੀ ਬਾਰੇ।   

ਮੈਰੀਗੋਲਡ ਫੁੱਲਾਂ ਦੀ ਕਾਸ਼ਤ

ਮੈਰੀਗੋਲਡ ਫੁੱਲਾਂ ਦੀ ਕਾਸ਼ਤ

ਇਹ ਕਹਾਣੀ ਝਾਰਖੰਡ, ਬੋਕਾਰੋ ਦੇ ਚੌਰਾ ਪਿੰਡ ਦੀ ਰਹਿਣ ਵਾਲੀ ਲੀਲੁ ਦੇਵੀ ਦੀ ਹੈ। ਲੀਲੂ ਦੇਵੀ ਨੇ ਮਹਿਜ਼ ਕੁਝ ਹਜ਼ਾਰ ਰੁਪਏ ਨਾਲ ਮੈਰੀਗੋਲਡ ਫੁੱਲਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ। ਜਿਸ ਦੇ ਚਾਰ ਮਹੀਨਿਆਂ ਬਾਅਦ ਹੀ ਉਸਨੇ ਇੱਕ ਲੱਖ ਰੁਪਏ ਤੋਂ ਵੱਧ ਦਾ ਮੁਨਾਫਾ ਕਮਾਇਆ।

ਕਿਵੇਂ ਲਿੱਤਾ ਮੈਰੀਗੋਲਡ ਫੁੱਲਾਂ ਦੀ ਕਾਸ਼ਤ ਕਰਨ ਦਾ ਫੈਸਲਾ?

ਚੌਰਾ ਪਿੰਡ ਦੇ ਹੋਰ ਕਿਸਾਨਾਂ ਸਮੇਤ ਲੀਲੂ ਦੇਵੀ ਪਿਛਲੇ ਦੋ ਸਾਲਾਂ ਤੋਂ ਝੋਨੇ ਅਤੇ ਟਮਾਟਰ ਦੀ ਰਵਾਇਤੀ ਖੇਤੀ ਕਰ ਰਹੇ ਸਨ। ਪਰ ਉਸ ਤੋਂ ਉਨ੍ਹਾਂ ਨੂੰ ਚੰਗਾ ਉਤਪਾਦਨ ਨਹੀਂ ਮਿਲ ਪਾ ਰਿਹਾ ਸੀ, ਜਿਸ ਕਰਕੇ ਉਹ ਕਾਫੀ ਨਿਰਾਸ਼ ਸਨ। ਇਸ ਦੌਰਾਨ ਸਰਕਾਰ ਨੇ ਔਰਤਾਂ ਨੂੰ ਬਹੁ-ਅਨਾਜ ਖੇਤੀ ਕਰਨ ਲਈ ਪ੍ਰੇਰਿਤ ਕੀਤਾ। ਲੀਲੂ ਨੇ ਇਸ ਵਿਸ਼ੇ `ਚ ਦਿਲਚਸਪੀ ਦਿਖਾਈ। ਜਿਸ ਤੋਂ ਬਾਅਦ ਉਸਨੇ ਆਪਣੇ ਪਰਿਵਾਰ ਨੂੰ ਮਨਾ ਕੇ ਮੈਰੀਗੋਲਡ ਫੁੱਲਾਂ ਦੀ ਖੇਤੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਉਸਨੇ ਸਰਕਾਰ ਤੋਂ ਕਰਜ਼ਾ ਲੈ ਕੇ ਮੈਰੀਗੋਲਡ ਫੁੱਲ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਮੈਰੀਗੋਲਡ ਦੇ ਨਾਲ ਸਰ੍ਹੋਂ ਤੇ ਅਰਹਰ ਦੀ ਮਿਸ਼ਰਤ ਖੇਤੀ ਵੀ ਕੀਤੀ ਗਈ ਜੋ ਕਿ ਸਫਲ ਸਾਬਿਤ ਹੋਈ।

ਇਹ ਵੀ ਪੜ੍ਹੋ : "ਜ਼ਮੀਨ ਦਾ ਅੰਮ੍ਰਿਤ" ਖਾਦ ਤੋਂ ਆਪਣੀ ਬੰਜਰ ਜ਼ਮੀਨ ਨੂੰ ਬਣਾਓ ਹਰਿਆ-ਭਰਿਆ!

ਮੈਰੀਗੋਲਡ ਫੁੱਲਾਂ ਦੀ ਖੇਤੀ ਦੀ ਸ਼ੁਰੂਆਤ:

ਲੀਲੂ ਦੇਵੀ ਨੇ ਸੂਬਾ ਸਰਕਾਰ ਦੀ ਮਦਦ ਨਾਲ ਮੈਰੀਗੋਲਡ ਫੁੱਲਾਂ ਦੀ ਕਾਸ਼ਤ ਦੀ ਸਿਖਲਾਈ ਪ੍ਰਾਪਤ ਕੀਤੀ। ਉਸਨੇ ਸਰਕਾਰ ਦੀ ਸਹਾਇਤਾ ਨਾਲ ਪੱਛਮੀ ਬੰਗਾਲ ਤੋਂ ਹਾਈਬ੍ਰਿਡ ਨਸਲ ਦੇ ਪੰਜ ਹਜ਼ਾਰ ਮੈਰੀਗੋਲਡ ਦੇ ਫੁੱਲ ਲਿਆਂਦੇ। ਜਿਸ ਦੀ ਕਾਸ਼ਤ ਉਸਨੇ ਆਪਣੇ ਪਿੰਡ `ਚ ਕੀਤੀ। ਇਸ ਕੰਮ `ਚ ਗ੍ਰੈਜੂਏਟ ਪੁੱਤਰ ਲਗਨ ਕਿਸਕੂ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਲੀਲੂ ਦੇਵੀ ਦੀ ਮਦਦ ਕੀਤੀ। ਹੁਣ ਦੇ ਸਮੇਂ `ਚ ਲੀਲੂ ਦੇਵੀ ਤੇ ਉਸਦੇ ਪਰਿਵਾਰ ਨੂੰ ਮੈਰੀਗੋਲਡ ਫੁੱਲਾਂ ਦੀ ਖੇਤੀ ਤੋਂ ਚੰਗਾ ਮੁਨਾਫ਼ਾ ਹੋ ਰਿਹਾ ਹੈ। 

ਮੈਰੀਗੋਲਡ ਫੁੱਲਾਂ ਦੀ ਵਿਕਰੀ:

ਮੈਰੀਗੋਲਡ ਫੁੱਲਾਂ ਦੀ ਖੇਤੀ ਤੋਂ ਕਿਸਾਨਾਂ ਨੂੰ ਚੰਗੀ ਆਮਦਨ ਪ੍ਰਾਪਤ ਹੋ ਜਾਂਦੀ ਹੈ। ਫੁੱਲਾਂ ਦੀ ਵਿਕਰੀ ਦੇ ਲਈ ਇਨ੍ਹਾਂ ਨੂੰ ਪਿੰਡ ਤੋਂ ਬਾਹਰ ਵੀ ਭੇਜਿਆ ਜਾਂਦਾ ਹੈ। ਫੁੱਲਾਂ ਦੀ ਬਣੀ ਇੱਕ ਮਾਲਾ 10 ਤੋਂ 12 ਰੁਪਏ `ਚ ਬਾਜ਼ਾਰ `ਚ ਆਸਾਨੀ ਨਾਲ ਵਿੱਕ ਜਾਂਦੀ ਹੈ, ਜਿਸਨੂੰ ਬਣਾਉਣ `ਚ ਸਿਰਫ਼ ਡੇਢ ਤੋਂ ਢਾਈ ਰੁਪਏ ਹੀ ਲਗਦੇ ਆਉਂਦੀ ਹੈ। ਤਿਉਹਾਰਾਂ ਦੇ ਸਮੇਂ `ਚ ਇੱਕ ਮਾਲਾ 20 ਤੋਂ 25 ਰੁਪਏ `ਚ ਵੀ ਵਿੱਕ ਜਾਂਦੀ ਹੈ। 

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: By cultivating marigold flowers, the woman farmer Lilu Devi became the owner of millions!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters