1. Home
  2. ਸਫਲਤਾ ਦੀਆ ਕਹਾਣੀਆਂ

ਖੁੰਬਾਂ ਦੀ ਖੇਤੀ ਤੋਂ 20 ਲੱਖ ਦਾ ਸਿੱਧਾ ਮੁਨਾਫਾ, ਜਾਣੋ ਇਸ ਕਿਸਾਨ ਦਾ ਅਨੋਖਾ ਤਰੀਕਾ

ਜੇਕਰ ਤੁਸੀਂ ਵੀ ਘੱਟ ਖਰਚ 'ਚ ਜ਼ਿਆਦਾ ਮੁਨਾਫਾ ਕਮਾਉਣ ਦੀ ਸੋਚ ਰਹੇ ਹੋ ਤਾਂ ਖੁੰਬਾਂ ਦੀ ਕਾਸ਼ਤ ਦਾ ਇਹ ਤਰੀਕਾ ਤੁਹਾਨੂੰ ਥੋੜੇ ਸਮੇਂ 'ਚ 20 ਲੱਖ ਦਾ ਸਿੱਧਾ ਮੁਨਾਫਾ ਦਿਵਾਉਣ ਲਈ ਵਧੀਆ ਹੈ।

Gurpreet Kaur Virk
Gurpreet Kaur Virk

ਜੇਕਰ ਤੁਸੀਂ ਵੀ ਘੱਟ ਖਰਚ 'ਚ ਜ਼ਿਆਦਾ ਮੁਨਾਫਾ ਕਮਾਉਣ ਦੀ ਸੋਚ ਰਹੇ ਹੋ ਤਾਂ ਖੁੰਬਾਂ ਦੀ ਕਾਸ਼ਤ ਦਾ ਇਹ ਤਰੀਕਾ ਤੁਹਾਨੂੰ ਥੋੜੇ ਸਮੇਂ 'ਚ 20 ਲੱਖ ਦਾ ਸਿੱਧਾ ਮੁਨਾਫਾ ਦਿਵਾਉਣ ਲਈ ਵਧੀਆ ਹੈ।

ਜਾਣੋ ਇਸ ਕਿਸਾਨ ਦਾ ਅਨੋਖਾ ਤਰੀਕਾ

ਜਾਣੋ ਇਸ ਕਿਸਾਨ ਦਾ ਅਨੋਖਾ ਤਰੀਕਾ

Success Story: ਅੱਜ ਕੱਲ੍ਹ ਲੋਕਾਂ ਦਾ ਰੁਝਾਨ ਖੇਤੀ ਵੱਲ ਵੱਧ ਰਿਹਾ ਹੈ। ਜੀ ਹਾਂ, ਲੋਕ ਆਪਣੀਆਂ ਨੌਕਰੀਆਂ ਛੱਡ-ਛੱਡ ਕੇ ਖੇਤੀਬਾੜੀ ਦੇ ਧੰਦੇ ਨੂੰ ਆਪਣਾ ਰਹੇ ਹਨ। ਇਸ ਦਾ ਮੁੱਖ ਕਾਰਨ ਉਹ ਲੋਕ ਹਨ ਜੋ ਆਪਣੀ ਮਿਹਨਤ ਨਾਲ ਦੂਜਿਆਂ ਲਈ ਮਿਸਾਲ ਬਣ ਕੇ ਉੱਭਰ ਰਹੇ ਹਨ। ਇਨ੍ਹਾਂ ਕਿਸਾਨਾਂ ਦੀ ਸਫ਼ਲਤਾ ਨੇ ਹੋਰਨਾਂ ਨੂੰ ਵੀ ਖੇਤੀ ਵੱਲ ਮੁੜਨ ਲਈ ਪ੍ਰੇਰਿਤ ਕੀਤਾ ਹੈ। ਅੱਜ ਅਸੀਂ ਇੱਕ ਅਜਿਹੇ ਸ਼ਕਸ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਖੁੰਬਾਂ ਦੀ ਕਾਸ਼ਤ ਤੋਂ ਲੱਖਾਂ ਦੀ ਕਮਾਈ ਕਰਕੇ ਸਫਲਤਾ ਦੀ ਕਹਾਣੀ ਰਚੀ ਹੈ।

Mushroom Farmer: ਪਠਾਨਕੋਟ ਦੇ ਰਹਿਣ ਵਾਲੇ ਯਸ਼ਪਾਲ, ਜਿਨ੍ਹਾਂ ਨੇ ਖੁੰਬਾਂ ਦੀ ਖੇਤੀ ਤੋਂ ਨਾ ਸਿਰਫ ਨਾਮ ਬਣਾਇਆ, ਸਗੋਂ ਦੂਜਿਆਂ ਲਈ ਵਧੀਆ ਮਿਸਾਲ ਵੀ ਕਾਇਮ ਕੀਤੀ। ਇਨ੍ਹਾਂ ਦੀ ਮਿਹਨਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਦੇ ਕੰਮ ਤੋਂ ਪ੍ਰੇਰਿਤ ਹੋ ਕੇ ਕਈ ਨੌਜਵਾਨਾਂ ਨੇ ਵੀ ਖੁੰਬਾਂ ਦੀ ਖੇਤੀ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਯਸ਼ਪਾਲ ਦਾ ਕਹਿਣਾ ਹੈ ਕਿ ਉਹ 1 ਦਿਨ ਵਿੱਚ 3 ਤੋਂ 5 ਕੁਇੰਟਲ ਖੁੰਬਾਂ ਦਾ ਝਾੜ ਲੈ ਲੈਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਨਾਫਾ ਹੋ ਰਿਹਾ ਹੈ।

ਖੁੰਬਾਂ ਦੀ ਖੇਤੀ ਤੋਂ ਮੁਨਾਫ਼ਾ

ਉਂਜ ਦਾ ਖੁੰਬਾਂ ਦੀ ਕਾਸ਼ਤ ਪਹਾੜੀ ਖੇਤਰਾਂ ਦੀ ਫ਼ਸਲ ਮੰਨੀ ਜਾਂਦੀ ਹੈ, ਪਰ ਅੱਜ-ਕੱਲ੍ਹ ਦੇਸ਼ ਭਰ ਵਿੱਚ ਇਸ ਦੀ ਖੇਤੀ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਕਿਸਾਨ ਵੱਖ-ਵੱਖ ਕਿਸਮਾਂ ਦੀਆਂ ਖੁੰਬਾਂ ਦੀ ਕਾਸ਼ਤ ਕਰਕੇ ਵਧੀਆ ਅਤੇ ਸ਼ੁੱਧ ਮੁਨਾਫ਼ਾ ਕਮਾ ਰਹੇ ਹਨ। ਅਜਿਹਾ ਹੀ ਕੰਮ ਪਠਾਨਕੋਟ ਦੇ ਰਹਿਣ ਵਾਲੇ ਯਸ਼ਪਾਲ ਵੀ ਕਰ ਰਹੇ ਹਨ, ਜੋ ਮਸ਼ਰੂਮ ਦੀ ਖੇਤੀ ਤੋਂ ਸਾਲਾਨਾ 15 ਤੋਂ 20 ਲੱਖ ਰੁਪਏ ਕਮਾ ਰਹੇ ਹਨ।

ਯਸ਼ਪਾਲ ਬਣੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ

ਯਸ਼ਪਾਲ ਦੀ ਮੰਨੀਏ ਤਾਂ ਉਹ ਇੱਕ ਦਿਨ ਵਿੱਚ 3 ਤੋਂ 5 ਕੁਇੰਟਲ ਖੁੰਬਾਂ ਦਾ ਉਤਪਾਦਨ ਕਰਦੇ ਹਨ। ਇਸ ਤੋਂ ਇਲਾਵਾ ਉਹ ਹੋਰ ਕਿਸਾਨਾਂ ਨੂੰ ਵੀ ਇਸ ਦੀ ਕਾਸ਼ਤ ਦੀਆਂ ਬਾਰੀਕੀਆਂ ਸਿਖਾ ਰਹੇ ਹਨ। ਯਸ਼ਪਾਲ ਦੀ ਸਫਲਤਾ ਨੂੰ ਦੇਖ ਕੇ ਹੁਣ ਇਲਾਕੇ ਦੇ ਕਈ ਨੌਜਵਾਨਾਂ ਨੇ ਖੁੰਬਾਂ ਦੀ ਖੇਤੀ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।

ਵਧੀਆ ਮੁਨਾਫ਼ੇ ਲਈ ਯਸ਼ਪਾਲ ਦੀ ਸਲਾਹ

ਯਸ਼ਪਾਲ ਦਾ ਕਹਿਣਾ ਹੈ ਕਿ ਕੋਈ ਵੀ ਕਿਸਾਨ ਮਸ਼ਰੂਮ ਦੀ ਖੇਤੀ ਤੋਂ ਆਸਾਨੀ ਨਾਲ 20 ਲੱਖ ਤੱਕ ਦਾ ਮੁਨਾਫਾ ਕਮਾ ਸਕਦਾ ਹੈ। ਹਾਲਾਂਕਿ, ਇਸ ਦੀ ਕਾਸ਼ਤ ਕਰਨਾ ਬਹੁਤ ਮੁਸ਼ਕਲ ਕੰਮ ਹੈ। ਇਸ ਲਈ ਬਹੁਤ ਮਿਹਨਤ ਦੀ ਲੋੜ ਹੁੰਦੀ ਹੈ। ਪਾਣੀ ਅਤੇ ਤਾਪਮਾਨ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ, ਸਫਾਈ ਦਾ ਵੀ ਪ੍ਰਬੰਧ ਕਰਨਾ ਪੈਂਦਾ ਹੈ ਤਾਂ ਜੋ ਖੁੰਬਾਂ ਦੀ ਚੰਗੀ ਫਸਲ ਪ੍ਰਾਪਤ ਕੀਤੀ ਜਾ ਸਕੇ।

ਇਹ ਵੀ ਪੜ੍ਹੋ : Mushroom Farming: ਕਿਸੇ ਵੀ ਮੌਸਮ `ਚ ਕਰ ਸਕਦੇ ਹੋ ਇਨ੍ਹਾਂ ਖੁੰਭਾਂ ਦੀ ਕਾਸ਼ਤ!

ਇਨ੍ਹਾਂ ਕਿਸਮਾਂ ਦੀ ਹਰ ਮੌਸਮ 'ਚ ਕਰ ਸਕਦੇ ਹੋ ਕਾਸ਼ਤ

ਠੰਡ ਦਾ ਮੌਸਮ ਖੁੰਬਾਂ ਦੀ ਕਾਸ਼ਤ ਲਈ ਸਭ ਤੋਂ ਢੁਕਵਾਂ ਮੰਨਿਆ ਜਾਂਦਾ ਹੈ। ਪਰ ਇਨ੍ਹਾਂ ਸਭ ਵਿੱਚ ਕੁਝ ਅਜਿਹੀਆਂ ਕਿਸਮਾਂ ਵੀ ਹਨ, ਜਿਨ੍ਹਾਂ ਦੀ ਕਾਸ਼ਤ ਕਰਕੇ ਤੁਸੀਂ ਸਾਲ ਭਰ ਚੰਗਾ ਮੁਨਾਫਾ ਕਮਾ ਸਕਦੇ ਹੋ। ਬਹੁਤ ਸਾਰੇ ਕਿਸਾਨ ਔਸਟਰ ਅਤੇ ਮਿਲਕੀ ਮਸ਼ਰਮ ਪੈਦਾ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ। ਨਵੀਆਂ ਤਕਨੀਕਾਂ ਦੇ ਆਉਣ ਤੋਂ ਬਾਅਦ ਇਸ ਦੀ ਕਾਸ਼ਤ ਹੋਰ ਵੀ ਆਸਾਨ ਹੋ ਗਈ ਹੈ।

ਮਸ਼ਰੂਮ ਦੀ ਖੇਤੀ ਦਾ ਤਰੀਕਾ

ਮਸ਼ਰੂਮ ਦੇ ਖੇਤੀ ਨੂੰ ਤੁਸੀ ਆਸਾਨੀ ਨਾਲ 6 ਬਾਏ 6 ਦੀ ਥਾਂ ਤੋਂ ਵੀ ਕਰ ਸਕਦੇ ਹੋ। ਬੱਸ ਤੁਹਾਨੂੰ ਇਸ ਦੀ ਖੇਤੀ ਦੇ ਲਈ ਅਜੇਹੀ ਖੇਤੀ ਦੀ ਚੋਣ ਕਰਨੀ ਹੋਵੇਗੀ। ਜਿਥੇ ਧੁੱਪ ਨਾ ਆਵੇ ਅਤੇ ਤਾਪਮਾਨ 15 ਤੋਂ 22 ਡਿਗਰੀ ਸੈਲਸੀਅਸ ਹੋਵੇ।ਅਜਿਹੀ ਥਾਂ ਵਿਚ ਮਸ਼ਰੂਮ ਦੀ ਖੇਤੀ ਦੇ ਲਈ ਵਧੀਆ ਮੰਨਿਆ ਜਾਂਦਾ ਹੈ। ਇਸ ਦੇ ਬੀਜ ਲਗਭਗ 30 ਤੋਂ 40 ਦਿਨਾਂ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ। ਮਸ਼ਰੂਮ ਦੀ ਕਟਾਈ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਫ਼ਸਲ ਤਿਆਰ ਹੋਵੇ। ਮਸ਼ਰੂਮ ਦੀ ਵਾਢੀ ਕਰਨ ਵਾਲੀ ਡੰਡੀ ਨੂੰ ਹਮੇਸ਼ਾ ਜ਼ਮੀਨ ਦੇ ਨੇੜੇ ਵਾਲੇ ਹਿੱਸੇ ਤੋਂ ਤੋੜ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਮਸ਼ਰੂਮ ਨੂੰ ਮੰਡੀ ਵਿੱਚ ਵੇਚਣ ਲਈ ਭੇਜਿਆ ਜਾਂਦਾ ਹੈ। ਜਿਸ ਨਾਲ ਤੁਹਾਨੂੰ ਚੰਗਾ ਮੁਨਾਫਾ ਮਿਲਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਖੁੰਬਾਂ ਦੀ ਕਾਸ਼ਤ ਕਰਨ ਦਾ ਰੁਝਾਨ ਹਰ ਸਾਲ ਵਧਦਾ ਜਾ ਰਿਹਾ ਹੈ। ਇਹ ਕਾਰੋਬਾਰ ਸਹਾਇਕ ਧੰਦੇ ਤੋਂ ਹੁੰਦਾ ਹੋਇਆ ਵੱਡੇ ਉਦਯੋਗਾਂ ਦਾ ਰੂਪ ਧਾਰਨ ਕਰ ਚੁਕਿਆ ਹੈ। ਉਦਯੋਗਾਂ ਦੇ ਰੂਪ ’ਚ ਕੀਤੀ ਜਾ ਰਹੀ ਖੁੰਬਾਂ ਦੀ ਕਾਸ਼ਤ 12 ਮਹੀਨੇ ਹੋ ਰਹੀ ਹੈ। ਜਦੋਂਕਿ ਮੌਸਮੀ ਕਾਸ਼ਤ ਸਤੰਬਰ ਮਹੀਨੇ ਤੋਂ ਲੈ ਕੇ ਮਾਰਚ ਮਹੀਨੇ ਤੱਕ ਚੱਲਦੀ ਹੈ। ਛੋਟੇ ਤੇ ਦਰਮਿਆਨੇ ਕਿਸਮ ਦੇ ਖੁੰਬ ਕਾਸ਼ਤਕਾਰਾਂ ਨੂੰ ਅਗੇਤੇ ਪ੍ਰਬੰਧ ਕਰਨੇ ਚਾਹੀਦੇ ਹਨ। ਤਾਂ ਕਿ ਅਕਤੂਬਰ ਮਹੀਨੇ ਦੇ ਸ਼ੁਰੂ ਵਿੱਚ ਖੁੰਬਾਂ ਦੀ ਪੈਦਾਵਾਰ ਸ਼ੁਰੂ ਹੋ ਸਕੇ। ਇਸ ਤਰ੍ਹਾਂ ਹੋਣ ਨਾਲ ਖੁੰਬ ਦਾ ਵਧੀਆ ਭਾਅ ਮਿਲਦਾ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Direct profit of 20 lakhs from mushroom farming, know the unique method of this farmer

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters