ਬ੍ਰੋਕਲੀ ਦੀ ਸਬਜ਼ੀ ਸਾਰੀਆਂ ਸਬਜ਼ੀਆਂ ਵਿੱਚੋਂ ਸਭ ਤੋਂ ਮਹਿੰਗੀ ਸਬਜ਼ੀ ਮੰਨੀ ਜਾਂਦੀ ਹੈ। ਬਰੋਕਲੀ ਇੱਕ ਵਿਦੇਸ਼ੀ ਸਬਜ਼ੀ ਹੈ, ਜੋ ਕਿ ਪੋਸ਼ਣ ਦਾ ਸਭ ਤੋਂ ਵਧੀਆ ਸਰੋਤ ਹੈ। ਬਰੋਕਲੀ ਗੋਭੀ ਦੀਆਂ ਕਈ ਕਿਸਮਾਂ 'ਚ ਆਉਂਦੀ ਹੈ ਪਰ ਇਹ ਗੋਭੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੈ।
ਬਰੋਕਲੀ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਜਿਵੇਂ ਕਿ ਆਇਰਨ, ਪ੍ਰੋਟੀਨ, ਕਾਰਬੋਹਾਈਡਰੇਟ, ਕੈਲਸ਼ੀਅਮ, ਕ੍ਰੋਮੀਅਮ, ਵਿਟਾਮਿਨ-ਏ ਅਤੇ ਵਿਟਾਮਿਨ-ਸੀ ਆਦਿ। ਇਸ ਦੇ ਨਾਲ ਹੀ ਇਸ 'ਚ ਫਾਈਟੋਕੈਮੀਕਲਸ ਅਤੇ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਣ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਬਰੋਕਲੀ ਵਿਚ ਮੌਜੂਦ ਇਨ੍ਹਾਂ ਸਾਰੇ ਪੋਸ਼ਕ ਤੱਤਾਂ ਕਾਰਨ ਇਹ ਬਾਜ਼ਾਰ ਵਿਚ ਮਹਿੰਗੇ ਭਾਅ ਤੇ ਵਿਕਦੀ ਹੈ। ਇਸ ਲਈ ਜੇਕਰ ਤੁਸੀਂ ਬਰੋਕਲੀ ਦੀ ਖੇਤੀ ਕਰਦੇ ਹੋ ਤਾਂ ਤੁਸੀਂ ਹਰ ਮਹੀਨੇ ਲੱਖਾਂ ਰੁਪਏ ਕਮਾ ਸਕਦੇ ਹੋ। ਅਜਿਹੀ ਹੀ ਇਕ ਮਿਸਾਲ ਮੱਧ ਪ੍ਰਦੇਸ਼ ਦੇ ਸਿੰਗਰੌਲੀ ਦੇ ਇਕ ਸਫਲ ਕਿਸਾਨ ਨੇ ਦਿੱਤੀ ਹੈ, ਜਿਸ ਨੇ ਬਰੋਕਲੀ ਦੀ ਖੇਤੀ ਤੋਂ ਕੁਝ ਮਹੀਨਿਆਂ ਵਿਚ ਹੀ ਚੰਗਾ ਮੁਨਾਫਾ ਕਮਾਇਆ ਹੈ। ਤਾਂ ਆਓ ਜਾਣਦੇ ਹਾਂ ਸਿੰਗਰੌਲੀ ਦੇ ਕਿਸਾਨ ਦੀ ਕਹਾਣੀ ਬਾਰੇ।
ਦਰਅਸਲ , ਸਿੰਗਰੌਲੀ ਜ਼ਿਲੇ ਦੇ ਔਰਗਈ ਤਿਰਾ ਗ੍ਰਾਮ ਪੰਚਾਇਤ ਦਾ ਰਹਿਣ ਵਾਲਾ ਮੋਤੀਲਾਲ ਕਿਸਾਨ (Motilal Kisan) ਹੈ, ਜਿਨ੍ਹਾਂ ਨੇ ਆਪਣੇ ਖੇਤਾਂ ਵਿਚ ਬਰੋਕਲੀ ਦੀ ਸਫਲ ਖੇਤੀ (Successful Cultivation Of Broccoli) ਕਰਕੇ ਵਧੀਆ ਮੁਨਾਫ਼ਾ ਵੀ ਕਮਾਇਆ ਹੈ।ਇਸ ਦੇ ਇਲਾਵਾ ਮੋਤੀਲਾਲ ਅੱਜ ਦੇ ਸਮੇਂ ਵਿਚ ਸਾਰੇ ਕਿਸਾਨਾਂ ਦੇ ਲਈ ਇਕ ਸਫਲ ਕਿਸਾਨ (Successful Farmer) ਦੇ ਰੁੱਪ ਵਿਚ ਉਧਾਰਨ ਵੀ ਬਣ ਗਏ ਹਨ।
ਕਿਸਾਨ ਮੋਤੀ ਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੋਲੀਹਾਊਸ ਤਕਨੀਕ ਨੂੰ ਅਪਣਾ ਕੇ ਬਰੋਕਲੀ ਦੀ ਖੇਤੀ ਕੀਤੀ ਹੈ। ਮੋਤੀ ਲਾਲ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਰੋਕਲੀ ਦੀ ਖੇਤੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਦੀ ਸਲਾਹ ਲਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਵਿਗਿਆਨੀਆਂ ਦੀ ਸਲਾਹ ਨਾਲ ਬਰੋਕਲੀ ਦੀ ਖੇਤੀ ਕੀਤੀ।
ਕਿੰਨਾ ਆਉਂਦਾ ਹੈ ਖਰਚਾ (How Much Did It Cost)
ਮੋਤੀ ਲਾਲ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਰੋਕਲੀ ਦੀ ਖੇਤੀ ਵਿਚ ਸਿਰਫ 40 ਹਜ਼ਾਰ ਰੁਪਏ ਖਰਚ ਕੀਤੇ ਸਨ। ਜਿਸ ਕਾਰਨ ਉਨ੍ਹਾਂ ਨੇ ਕੁਝ ਮਹੀਨਿਆਂ ਵਿੱਚ ਬਰੋਕਲੀ ਦੀ ਖੇਤੀ ਤੋਂ ਕਰੀਬ 1.5 ਲੱਖ ਰੁਪਏ ਦੀ ਕਮਾਈ ਕੀਤੀ ਹੈ।
ਪ੍ਰਯੋਗ ਦੀ ਸਫਲਤਾ ਦੀ ਕਹਾਣੀ ਵਿੱਚ ਮੋਤੀਲਾਲ ਦਾ ਨਾਮ ਹੋਇਆ ਦਰਜ
ਕਿਸਾਨ ਮੋਤੀ ਲਾਲ ਦੇ ਇਸ ਸਫਲ ਤਜਰਬੇ ਨਾਲ ਨਾ ਸਿਰਫ਼ ਉਸ ਨੇ ਪੂਰੇ ਜ਼ਿਲ੍ਹੇ ਵਿੱਚ ਇੱਕ ਮਿਸਾਲ ਕਾਇਮ ਕੀਤੀ, ਸਗੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਵੀ ਉਸ ਦੇ ਇਸ ਸਫ਼ਲ ਕਾਰਜ ਦੀ ਤਰੀਫ ਕੀਤੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਤਰੀਫ ਕੀਤੀ ਹੈ। ਮੋਤੀਲਾਲ ਕਿਸਾਨ ਦਾ ਨਾਮ ਵੀ ਪੀਐਮਓ ਪੋਰਟਲ 'ਤੇ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਦੁੱਧ ਦੀ ਵਿਕਰੀ 'ਤੇ 3 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗੀ ਸਬਸਿਡੀ !
Summary in English: Farmer earns huge profit by cultivating broccoli! Learn the success story