Success Story: ਅੱਜ ਜਿੱਥੇ ਕਿਸਾਨੀ ਕੰਮਾਂ 'ਤੇ ਮਹਿੰਗਾਈ ਦੀ ਮਾਰ ਜਿਵੇਂ ਕਿ ਮਹਿੰਗੇ ਡੀਜ਼ਲ, ਮਹਿੰਗੀਆਂ ਖੇਤੀ ਦਵਾਈਆਂ, ਖੇਤ ਨੂੰ ਪਾਣੀ ਦੇਣ ਦੇ ਪ੍ਰਬੰਧਾਂ 'ਚ ਪੈਂਦੀ ਵੱਟ ਬੰਨਨ, ਚੂਹਿਆਂ ਦੁਆਰਾ ਖਾਲਾਂ 'ਚ ਨੁਕਸਾਨ, ਉਤਪਾਦ ਦੇ ਮੰਡੀਕਰਨ ਆਦਿ ਹੀ ਰਹਿ ਗਈ ਹੈ, ਉੱਥੇ ਹੀ ਇੱਕ ਅਜਿਹੇ ਕਿਸਾਨ ਵੀ ਹਨ, ਜਿਨ੍ਹਾਂ ਨੇ ਇਨ੍ਹਾਂ ਸਾਰਿਆਂ ਖਰਚਿਆਂ ਤੋਂ ਹੱਟਕੇ ਚੰਗੀ ਸਿਹਤ ਅਤੇ ਚੰਗੀ ਵਿਉਂਤਬੰਦੀ ਨਾਲ ਖੇਤੀ ਵਿਭਿੰਨਤਾ ਤੇ ਸਹਾਇਕ ਧੰਦਿਆਂ ਨੂੰ ਅਪਣਾਇਆ ਹੈ ਅਤੇ ਖੇਤੀ ਖਰਚੇ ਘਟਾਉਣ 'ਚ ਅਹਿਮ ਰੋਲ ਅਦਾ ਕੀਤਾ ਹੈ।
ਆਓ ਜ਼ਿਕਰ ਕਰਦੇ ਹਾਂ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਦੀ, ਜੋ ਕਿ 75 ਸਾਲ ਦੇ ਹਨ ਤੇ ਸਾਲ 1969 ਤੋਂ ਖੇਤੀਬਾੜੀ ਕਿੱਤੇ ਨਾਲ ਜੁੜੇ ਹੋਏ ਹਨ। ਕਲਰਾਠੀ ਜ਼ਮੀਨ ਹੋਣ ਕਰਕੇ ਕਿਸਾਨ ਗੁਰਦੇਵ ਸਿੰਘ ਨੇ ਭਾਰੀ ਨੁਕਸਾਨ ਵੀ ਝੱਲਿਆ, ਪਰ ਹਿੰਮਤ ਨਹੀਂ ਹਾਰੀ ਅਤੇ ਰਚ ਦਿੱਤੀ ਸਫ਼ਲਤਾ ਦੀ ਵੱਖਰੀ ਕਹਾਣੀ।
ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਦੀ ਕਹਾਣੀ
1969 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਗੁਰਦੇਵ ਸਿੰਘ ਨੇ ਖੇਤੀਬਾੜੀ ਨਾਲ ਜੁੜਨ ਦਾ ਫੈਸਲਾ ਲਿਆ। ਕਲਰਾਠੀ ਜ਼ਮੀਨ ਹੋਣ ਕਰਕੇ ਕਿਸਾਨ ਗੁਰਦੇਵ ਸਿੰਘ ਨੂੰ ਫ਼ਸਲ ਦਾ ਭਾਰੀ ਨੁਕਸਾਨ ਵੀ ਸਹਿਨ ਕਰਨਾ ਪੈਂਦਾ ਸੀ। ਸ਼ੁਰੂਆਤੀ ਸਮੇਂ ਚ ਫ਼ਸਲਾਂ 'ਚ ਵਾਧਾ ਨਾ ਹੋਣ ਕਰਕੇ ਬੇਹੱਦ ਦੁੱਖੀ ਹੋ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ 1976 'ਚ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਮੈਨੂੰ ਜਿਪਸਮ ਮੁਹੱਈਆ ਕਰਵਾਈ ਗਈ ਤੇ ਨਾਲ ਹੀ ਆਲੂਆਂ ਦੀ ਖੇਤੀ ਕਰਨ ਵੱਲ ਤੋਰਿਆ ਗਿਆ, ਜਿਸ ਕਰਕੇ ਮੈਂ 1 ਏਕੜ ਵਿੱਚੋਂ 160 ਕੁਇੰਟਲ ਆਲੂ ਕੱਢੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੇਰਾ ਉਤਸ਼ਾਹ ਵਧਿਆ। ਮੇਰੇ ਕੋਲ 4 ਵਾਰ ਡੀਡੀ ਪੰਜਾਬੀ ਚੈਨਲ ਵਾਲੇ ਟੈਲੀਕਾਸਟ ਲਈ ਮੇਰੇ ਖ਼ੇਤਾਂ 'ਚ ਆਏ। ਖੇਤਾਂ 'ਚ ਘਰ ਹੋਣ ਦੇ ਨਾਲ ਆਪ ਤੇ ਮੇਰਾ ਸਾਰਾ ਪਰਿਵਾਰ ਤੇ ਮੇਰਾ ਬੇਟਾ ਹਰਪ੍ਰੀਤ ਸਿੰਘ ਵੀ ਮੇਰੇ ਨਾਲ ਖੇਤੀ ਦੇ ਧੰਦੇ 'ਚ ਪੂਰਨ ਯੋਗਦਾਨ ਪਾਉਣ ਲੱਗਿਆ।
ਕਿਸਾਨੀ ਤਜ਼ਰਬੇ:
ਅੰਡਰਗਰਾਊਂਡ ਪਾਇਪਿੰਗ: ਕਿਸਾਨ ਗੁਰਦੇਵ ਸਿੰਘ ਬਸੰਤਗੜ੍ਹ ਨੇ ਦੱਸਿਆ ਕਿ 1968 'ਚ ਆਪਣੀ 12 ਏਕੜ ਜ਼ਮੀਨ ਤੇ ਭੂਮੀ ਰੱਖਿਆ ਵਿਭਾਗ ਵੱਲੋਂ ਸਬਸਿਡੀ ਤੇ ਚੰਗੀ ਸਿੰਚਾਈ ਲਈ ਅੰਡਰਗਰਾਊਂਡ ਪਾਇਪਿੰਗ ਵੀ ਕੀਤੀ। ਜਿਸ ਨਾਲ ਚੂਹਿਆਂ ਦੀ ਮਾਰ ਦਾ ਖਰਚਾ ਤੇ ਵੱਟਾਂ ਬੰਨਣ, ਖਾਲ ਮੋੜਨ ਦਾ ਸਮਾਂ ਮੇਰਾ ਬਚਿਆ।
ਸੂਰਜੀ ਊਰਜਾ ਪਲਾਂਟ: ਇਸੇ ਤਰ੍ਹਾਂ ਉਨ੍ਹਾਂ ਵੱਲੋਂ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਸਪਲਾਈ ਨੂੰ ਦੇਖਦਿਆਂ ਸਾਲ 2000 'ਚ ਪੰਜਾਬ ਦਾ ਪਹਿਲਾਂ ਸੋਲਰ ਪਾਵਰ ਸਿਸਟਮ 2 ਹਾਸ ਪਾਵਰ ਦਾ ਮੇਰੇ ਵੱਲੋਂ ਲਗਾਇਆ ਗਿਆ, ਬਾਅਦ 2015 'ਚ 5 ਹਾਸ ਪਾਵਰ ਦਾ ਸਿਸਟਮ ਨਾਲ਼ ਅਲੱਗ ਲਗਾਇਆ। ਜਿਸ ਨਾਲ ਅੱਜ ਮੈਨੂੰ ਦੁਪਹਿਰ ਤੇ ਰਾਤ ਬੰਬੀ ਤੇ ਜੱਗਦਾ ਬੱਲਬ ਦੇਖਣ ਦੀ ਲੋੜ ਨਹੀਂ ਪੈਂਦੀ। ਸੂਰਜ ਚੜ੍ਹਨ ਨਾਲ ਖੇਤੀਬਾੜੀ ਲਈ ਪਾਣੀ ਚੱਲ ਪੈਂਦਾ ਹੈ ਅਤੇ ਸੂਰਜ ਡੁੱਬਣ ਨਾਲ ਰੁੱਕ ਜਾਂਦਾ ਹੈ। ਇਸੇ ਸੂਰਜੀ ਊਰਜਾ ਪਲਾਂਟ ਨਾਲ ਸਮਾਂ ਤੇ ਬਿਜਲੀ ਦੀ ਖ਼ੱਪਤ ਦੋਨੋ ਘਟਾਈ ਹੈ।
ਗੋਬਰ ਗੈਸ ਪਲਾਂਟ: ਆਏ ਦਿਨ ਸਿਲੰਡਰਾਂ ਦੇ ਵੱਧਦੇ ਰੇਟ ਨੂੰ ਲਗਾਮ ਲਗਾਉਣ ਲਈ ਕਿਸਾਨ ਗੁਰਦੇਵ ਸਿੰਘ ਵੱਲੋਂ ਗੋਬਰ ਗੈਸ ਪਲਾਂਟ ਵੀ ਲਗਾਇਆ ਗਿਆ, ਜੋ ਕਿ ਸਾਰੇ ਰਸੋਈ ਦੇ ਕੰਮਾਂ ਲਈ ਰੱਜਕੇ ਵਰਤੀ ਜਾਂਦੀ ਹੈ।
ਸਬਸਿਡੀ ਤੇ ਸੁਪਰਸੀਡਰ: ਕਿਸਾਨ ਖੇਤੀ ਮਸ਼ੀਨਰੀ ਗਰੁੱਪ ਬਣਾ ਕੇ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਸੁਪਰਸੀਡਰ ਵੀ ਲਿਆ ਗਿਆ। ਜਿਸ ਨਾਲ ਖ਼ੁਦ ਖੜ੍ਹੇ ਨਾੜ ਵਿੱਚ ਕਣਕ ਦੀ ਸਿੱਧੀ ਬਿਜਾਈ ਕਰਨ ਨਾਲ, ਖੇਤ ਵਹਾਉਣ, ਡਰਿਲ, ਜ਼ਮੀਨ ਤੇ ਟਰੈਕਟਰ ਨਾਲ ਦੋਹਰ ਪਾੳਣ ਵਾਲੇ ਖੇਤੀ ਖ਼ਰਚੇ ਘਟਾਏ। ਨੇੜਲੇ ਪਿੰਡਾਂ ਦੇ ਕਿਸਾਨਾਂ ਦੀ ਕਿਰਾਏ ਤੇ ਕੀਤੀ ਕਣਕ ਦੀ ਸਿੱਧੀ ਬਿਜਾਈ ਜੋ ਪਿਛਲੇ ਸਾਲ 70 ਏਕੜ ਰਹੀ।
ਫ਼ਸਲੀ ਰਹਿੰਦ-ਖੂੰਹਦ: ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਵਾਰ 2 ਮਰਲੇ ਚ ੳਹਨਾਂ ਵੱਲੋਂ ਪਹਿਲੀ ਵਾਰ ਅੱਦਰਕ ਦੀ ਕਾਸ਼ਤ ਕੀਤੀ ਜੋ ਕਿ ਵਧੀਆ ਰਹੀ। ਉਹਨਾਂ ਕਿਹਾ ਕਿ ਆੳਂਦੇ ਸਮੇਂ ਵਿੱਚ ਅਦਰਕ ਹੇਠ ਰਕਬਾ ਵਧਾਇਆ ਜਾਵੇਗਾ, ਅਤੇ ਅਦਰਕ ਨੂੰ ਵੀ ਆੳਂਦੇ ਸਮੇਂ ਵਿੱਚ ਪ੍ਰੋਸੈਸਿੰਗ ਹੇਠ ਲਿਆਂਦਾ ਜਾਵੇਗਾ। ਅੱਜ ਫ਼ਸਲੀ ਰਹਿੰਦ - ਖੂੰਹਦ ਨੂੰ ਅੱਗ ਲਗਾਉਣ ਬਾਰੇ ਜ਼ਿਕਰ ਕਰੀਏ ਤਾਂ ਇਨ੍ਹਾਂ ਦੂਸ਼ਿਤ ਕਿਰਿਆਵਾਂ ਤੋਂ ਇਹ ਅਗਾਂਹਵਧੂ ਕਿਸਾਨ ਕੋਹਾਂ ਦੂਰ ਹਨ।
ਇਹ ਵੀ ਪੜ੍ਹੋ: Marigold Flowers ਦੀ ਖੇਤੀ ਦਾ ਸਿਰਮੌਰ ਕਿਸਾਨ ਹਰਜਿੰਦਰ ਸਿੰਘ ਬਣਿਆ Agricultural Diversification ਦੀ ਮਿਸਾਲ, ਆਪਣੇ ਪਿਤਾ ਅਤੇ PHD Student ਦੇ ਸਿਰ ਬੰਨਿਆ ਕਾਮਯਾਬੀ ਦਾ ਸਿਹਰਾ
ਖੇਤੀ ਵਿਭਿੰਨਤਾ, ਮੰਡੀਕਰਨ ਅਤੇ ਮਸ਼ੀਨਰੀਆਂ:
ਕਿਸਾਨ ਗੁਰਦੇਵ ਸਿੰਘ ਵੱਲੋਂ 2 ਗਾਂਵਾਂ ਵਿੱਚ ਇਕ ਸਾਹੀਵਾਲ ਨਸਲ ਤੇ ਇੱਕ ਐਚ ਐਫ਼, ਮਸ਼ੀਨਰੀ 'ਚ ਦੋ ਟਰੈਕਟਰ ਨੋਵਾ- 605, ਮਹਿੰਦਰਾ-275, ਹਲਦੀ ਲਗਾੳਣ ਵਾਲਾ ਰੀਜ਼ਰ ਨਾਲ ਮਾਰਕਰ, ਹਲਦੀ ਪੁੱਟਣ ਵਾਲਾ ਡਿੱਗਰ, ਤਿ੍ਫਾਲੀ, ਜ਼ੀਰੋ ਡਰਿੱਲ, ਹੱਲਾਂ, ਸੁੱਪਰਸੀਡਰ, ਡਿਸਕਾਂ, ਸੁਹਾਗਾ, ਜਿੰਦਰਾਂ, ਗਰੁੱਪ ਵਿੱਚ ਵਿਭਾਗ ਵੱਲੋਂ ਸਬਸਿਡੀ ਤੇ ਵੱਡਾ ਪੰਪ ਤੇ ਲੇਜ਼ਰ ਲੈਵਲਰ ਅਪਲਾਈ ਕੀਤਾ ਗਿਆ ਹੈ।
ਅੱਜ ਉਨ੍ਹਾਂ ਦੇ ਪੈਦਾ ਕੀਤੇ ਬਾਸਮਤੀ ਚੌਲਾਂ, ਹਲਦੀ ਪਾਊਡਰ, ਮਾਂਹ, ਮੂੰਗੀ ਘਰੋਂ ਸਭ ਦੀ ਖਰੀਦ ਕੀਤੀ ਜਾਂਦੀ ਹੈ ਜੋ ਕਿ ਕਨੇਡਾ, ਅਮਰੀਕਾ, ਪੰਜਾਬ ਵਿੱਚ ਪਠਾਣਕੋਟ, ਬਟਾਲਾ, ਕਾਦੀਆਂ, ਗੁਰਦਾਸਪੁਰ, ਜਲੰਧਰ, ਅੰਮ੍ਰਿਤਸਰ, ਦੇ ਕਸਟਮਰ ਖ਼ੁਦ ਲੈ ਕੇ ਜਾਂਦੇ ਹਨ। ਇਸ ਦੇ ਨਾਲ ਤਕਰੀਬਨ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਵੀ ਆਪਣੇ ਘਰੇਲੂ ਵਰਤੋਂ ਲਈ ਘਰੋਂ ਖਰੀਦ ਲੈਂਦੇ ਹਨ। ੳਹਨਾਂ ਕਿਹਾ ਕਿ ਬਜ਼ਾਰ ਦੀ ਹਲਦੀ ਜੋ ਕਿ ਕੰਪਨੀਆਂ ਵੱਲੋਂ ਡੀ-ੳਇਲਡ ਹੁੰਦੀ ਦਾ ਤੇਲ ਕੱਢ ਲਿਆ ਜਾਂਦਾ ਹੈ।
ਅੱਜ ਸਾਡੀ ਹਲਦੀ ਦਾ ਤੇਲ 4 - 7 % ਹੁੰਦਾ ਹੈ। ਸਬਜ਼ੀਆਂ, ਮੱਕੀ, ਅਲਸੀ, ਕਨੋਲਾ ਸਰੋਂ, ਕਣਕ, ਝੋਨਾ, ਬਾਸਮਤੀ, ਦੀ ਕਾਸ਼ਤ ਕਰਨ ਦੇ ਨਾਲ ਗੰਨਾ ਗੁੜ ਸ਼ੱਕਰ ਬਣਾਉਣ ਲਈ ਸਭ ਘਰਦੇ ਹਨ। ਘਰੇਲੂ ਖੱਪਤ ਤੋਂ ਬਾਅਦ ਗਾਂਵਾਂ ਦਾ ਦੁੱਧ ਡੇਅਰੀ, ਅਤੇ ਘਰਾਂ ਵਿੱਚ ਵਿਕ ਰਿਹਾ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਕਾਲੀ ਹਲਦੀ ਦੀ ਕਾਸ਼ਤ ਵੀ ਘਰੇਲੂ ਪੱਧਰ ਤੇ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab ਦਾ ਸਿਰਕੱਢ Dairy Farmer ਸਿਕੰਦਰ ਸਿੰਘ ਬੇਰੁਜ਼ਗਾਰ ਨੋਜਵਾਨਾਂ ਲਈ ਵਧੀਆ ਮਿਸਾਲ, ਪਸ਼ੂ ਪਾਲਣ ਦੇ ਕਿੱਤੇ ਤੋਂ ਹਰ ਮਹੀਨੇ ਕਮਾ ਰਿਹੈ ਲੱਖਾਂ ਰੁਪਏ
ਉੱਦਮ ਅਤੇ ਉਪਰਾਲੇ:
ਅੱਜ ਗੁਰਦੇਵ ਸਿੰਘ ਬਸੰਤਗੜ੍ਹ ਮਾਝਾ ਕਿਸਾਨ ਸੰਘਰਸ਼ ਕਮੇਟੀ ਕਾਹਨੂੰਵਾਨ ਦੇ ਬਲਾਕ ਪ੍ਰਧਾਨ ਹਨ ਤੇ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਬਲਾਕ ਫਾਰਮਰ ਸਲਾਹਕਾਰ ਕਮੇਟੀ ਦੇ ਮੈਂਬਰ, ਖੇਤੀਬਾੜੀ ਵਿਭਾਗ ਦੁਆਰਾ ਬਣਾਇਆ ਕਿਸਾਨ ਸੇਲ ਪੁਆਇੰਟ/ਹੱਟ 'ਚ ਉਹਨਾਂ ਦੀ ਹਲਦੀ, ਦੇਸੀ ਲੱਸਣ, ਦਾਲਾਂ, ਨਿੰਬੂ ਤੇ ਹੋਰ ਉਤਪਾਦ ਸੇਲ ਲਈ ਰੱਖੇ ਹੋਏ ਹਨ। ਕਿਸਾਨ ਗੁਰਦੇਵ ਸਿੰਘ ਗੁਰਦਾਸਪੁਰ ਗਵਰਨਿੰਗ ਬੋਰਡ ਦੇ, ਕੇ. ਵੀ. ਕੇ. ਦੇ ਸਾਇੰਸਦਾਨ ਕਮੇਟੀ ਦੇ, ਯੂਨੀਵਰਸਿਟੀ ਗੁਰਦਾਸਪੁਰ ਦੇ ਫਾਰਮਰ ਸਲਾਹਕਾਰ ਕਮੇਟੀ ਦੇ ਮੈਂਬਰ 6 ਸਾਲ ਮੈਂਬਰ ਵੀ ਰਹੇ।
ਖੇਤੀ ਵਿਭਿੰਨਤਾ ਲਈ ਜ਼ਿਲੇ ਦੇ ਖੇਤੀਬਾੜੀ ਵਿਭਾਗ ਵੱਲੋਂ ਤੇ ਖੇਤੀਬਾੜੀ ਵਿਭਾਗ ਬਲਾਕ ਕਾਹਨੂੰਵਾਨ ਵੱਲੋਂ ਵਿਸ਼ੇਸ਼ ਸਨਮਾਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 2015 'ਚ ਪਹਿਲਾਂ ਇਨਾਮ, ਜ਼ਿਲੇ ਦੇ ਐਟਰਪਰੋਨਿਊਰ ਵੱਲੋਂ ਪਹਿਲਾਂ ਇਨਾਮ, ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵੱਲੋਂ ਇਨਾਮ ਤੇ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਆ। ਹਲਦੀ ਪਾਊਡਰ ਵੀਰ ਨਾਮ ਦੇ ਬਰਾਂਡ ਹੇਠ ਮਾਰਕਿਟ ਚ ਉਤਾਰਿਆਂ ਗਿਆ।
ਐਵਰਗਰੀਨ ਸ਼ੈਲਫ਼ ਹੈਲਪ ਗਰੁੱਪ ਨਾਲ਼ ਸਭ ਹਲਦੀ ਪਰੋਸੈੱਸ ਕਰਨ ਲਈ ਪਲਾਂਟ ਵੀ ਲਗਾਇਆ ਗਿਆ ਹੈ। ਹਲਦੀ ਦੀ ਕਾਸ਼ਤ ਦੇ ਨਾਲ ਕਣਕ ਦੀ ਸਿੱਧੀ ਬਿਜਾਈ ਸੁਪਰਸੀਡਰ ਦੇ ਨਾਲ ਅਤੇ ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ਡਰਿੱਲ, ਤੇ ਮੈਟਿੰਗ ਨਾਲ ਕਰਨੀ ਪ੍ਰਮੁੱਖ ਹਨ। ਇਸ ਦੇ ਨਾਲ ਆਤਮਾ ਖੇਤੀਬਾੜੀ ਵਿਭਾਗ ਕਾਹਨੂੰਵਾਨ ਵੱਲੋਂ ਤੇ ਖੇਤੀਬਾੜੀ ਯੂਨੀਵਰਸਿਟੀ ਗੁਰਦਾਸਪੁਰ ਵੱਲੋਂ ਵੀ ਕੁੱਝ ਰਕਬਿਆਂ ਵਿਚ ਨਵੀਂ ਖੇਤੀ ਤੱਕਨੀਕਾਂ ਦੇ ਟਰਾਇਲ ਲਗਾਉਣੇ ਅਹਿਮ ਹਨ।
ਇਹ ਵੀ ਪੜ੍ਹੋ: 2011 'ਚ ਇੱਕ ਖੁੰਬ ਉਤਪਾਦਕ ਲਈ ਮਜ਼ਦੂਰ ਵਜੋਂ ਕੰਮ ਕਰਨ ਵਾਲਾ ਵਿਕਰਮਜੀਤ ਅੱਜ ਖੁਦ ਬਣ ਗਿਆ Successful Mushroom Grower
ਸੰਦੇਸ਼:
ਗੁਰਦੇਵ ਸਿੰਘ ਬਸੰਤਗੜ੍ਹ ਨੇ ਕਿਹਾ ਕਿ ਚੰਗੀ ਉੱਚ ਕੁਆਲਟੀ ਪੈਦਾ ਕਰੋ ਤਾਂ ਜੋ ਤੁਹਾਡਾ ਪੈਦਾ ਕੀਤਾ ਗਿਆ ਉਤਪਾਦ ਘਰੋਂ ਵਿਕੇ, ਨਾ ਹੀ ਵਿਚੋਲੇ ਦੀ ਲੋੜ ਪਵੇ ਤੇ ਨਾ ਹੀ ਬਾਹਰ ਜਾਵੇ। ੳਹਨਾਂ ਅਪੀਲ ਕੀਤੀ ਕਿ ਜਿਸ ਤਰ੍ਹਾਂ ਸਾਡਾ ਸਭ ਦਾ ਫੈਮਿਲੀ ਡਾਕਟਰ ਚੰਗੀ ਸਿਹਤ ਦੀ ਦੇਖਭਾਲ ਲਈ ਇੱਕ ਹੁੰਦਾ ਹੈ, ਇਸੇ ਤਰ੍ਹਾਂ ਆਪਣੀ ਚੰਗੀ ਸਿਹਤ ਦੇ ਖਾਣੇ, ਉਪਭੋਗਤਾ ਖੁਰਾਕ ਲਈ ਚੰਗੇ ਉਤਪਾਦ ਲੈਣ ਲਈ ਚੰਗੇ ਕਿਸਾਨ ਦੇ ਨਾਲ ਵੀ ਆਪ ਸੰਪਰਕ ਬਣਾਉਣ।
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਹਰੇਕ ਕਿਸਾਨ ਭਰਾ ਨੂੰ ਆਪਣੇ ਪਰਿਵਾਰ ਦੇ ਘਰੇਲੂ ਵਰਤੋਂ ਲਈ ਕੁਝ ਰਕਬੇ ਵਿੱਚ ਜ਼ਹਿਰ ਰਹਿਤ ਖੇਤੀ ਕਰਨੀ ਚਾਹੀਦੀ ਹੈ। ਅਗਾਂਹਵਧੂ ਕਿਸਾਨ ਵੱਲੋਂ ਆਪਣਾਂ ਸੰਪਰਕ ਨੰਬਰ 78888 - 03564 ਵੀ ਜਾਰੀ ਕੀਤਾ ਗਿਆ ਹੈ। ਕਿਸਾਨ ਸਟੋਰੀ ਪ੍ਰਤੀ ਕੋਈ ਸਲਾਹ ਸੁਝਾਅ ਹੋਵੇ ਤਾਂ ਵਿਭਾਗ ਦੇ ਨੰਬਰ 98150 - 82401 (ਕਮਲਇੰਦਰਜੀਤ ਬਾਜਵਾ, ਬਲਾਕ ਟੈਕਨੋਲੋਜੀ ਮੈਨੇਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ) 'ਤੇ ਸੰਪਰਕ ਕਰੋ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Farmer Gurdev Singh reduced farming expenses by adopting agricultural machinery and advanced irrigation techniques, good marketing, solar plants and canal arrangements