1. Home
  2. ਸਫਲਤਾ ਦੀਆ ਕਹਾਣੀਆਂ

ਕਿਸਾਨ Gurpal Singh ਨੇ Organic Farming ਵਿੱਚ ਬਣਾਇਆ ਅਹਿਮ ਸਥਾਨ

ਕਿਸਾਨ ਗੁਰਪਾਲ ਸਿੰਘ ਜ਼ਹਿਰ ਮੁਕਤ ਖੇਤੀ ਦੀ ਪੈਦਾਵਾਰ ਤੋਂ ਕਮਾ ਰਹੇ ਹਨ ਚੋਖੀ ਆਮਦਨ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਰਗੈਨਿਕ ਖੇਤੀ ਲਈ ਮਿਲਿਆ ਸਨਮਾਨ।

Gurpreet Kaur Virk
Gurpreet Kaur Virk
ਕਿਸਾਨ ਗੁਰਪਾਲ ਸਿੰਘ ਨੂੰ ਜ਼ਹਿਰ ਮੁਕਤ ਖੇਤੀ ਤੋਂ ਚੋਖੀ ਆਮਦਨ

ਕਿਸਾਨ ਗੁਰਪਾਲ ਸਿੰਘ ਨੂੰ ਜ਼ਹਿਰ ਮੁਕਤ ਖੇਤੀ ਤੋਂ ਚੋਖੀ ਆਮਦਨ

Success Story: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੰਧੇਰ ਦੇ ਕਿਸਾਨ ਗੁਰਪਾਲ ਸਿੰਘ ਪੇਸ਼ੇ ਤੋਂ ਸਰਕਾਰੀ ਸਕੂਲ ਵਿੱਚ ਅਧਿਆਪਨ ਹਨ, ਪਰ ਆਪਣੀ ਨੌਕਰੀ ਦੇ ਨਾਲ-ਨਾਲ ਉਨ੍ਹਾਂ ਨੇ ਆਰਗੈਨਿਕ ਖੇਤੀ ਦੇ ਖੇਤਰ ਵਿੱਚ ਵੱਡਾ ਮੁਕਾਮ ਹਾਸਿਲ ਕੀਤਾ ਹੈ, ਆਓ ਜਾਣਦੇ ਹਾਂ ਕਿਸਾਨ ਗੁਰਪਾਲ ਸਿੰਘ ਕਿਵੇਂ ਸਫਲਤਾ ਦੀ ਰਾਹ 'ਤੇ ਅੱਗੇ ਵਧਦੇ ਗਏ ਅਤੇ ਹੋਰ ਕਿਸਾਨਾਂ ਲਈ ਮਿਸਾਲ ਬਣ ਗਏ।

ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰ ਰਹੇ ਕਿਸਾਨ ਗੁਰਪਾਲ ਸਿੰਘ ਇਨ੍ਹੀਂ ਦਿਨੀਂ ਕਿਸਾਨਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਕਿਸਾਨ ਗੁਰਪਾਲ ਸਿੰਘ ਨੇ 9 ਸਾਲਾਂ ਤੋਂ ਆਪਣੇ ਕਿੱਤੇ ਦੇ ਨਾਲ-ਨਾਲ ਜੈਵਿਕ ਖੇਤੀ ਦੇ ਖੇਤਰ ਵਿੱਚ ਵੀ ਅਹਿਮ ਸਥਾਨ ਬਣਾਇਆ ਹੈ। ਐਮ.ਏ., ਬੀ.ਐਡ ਦੀ ਉੱਚ ਤਾਲੀਮ-ਜ਼ਾਫ਼ਤਾ ਕਿਸਾਨ ਗੁਰਪਾਲ ਸਿੰਘ ਨੇ 2014 ਵਿੱਚ ਸਿਰਫ 4 ਕਨਾਲ ਜ਼ਮੀਨ ਨਾਲ ਜੈਵਿਕ ਖੇਤੀ ਸ਼ੁਰੂ ਕੀਤੀ ਸੀ, ਜੋ ਹੁਣ 4.5 ਏਕੜ ਰਕਬੇ ਤੱਕ ਫੈਲ ਗਈ ਹੈ।

ਇਹ ਵੀ ਪੜ੍ਹੋ : Ravinder Singh ਵਾਤਾਵਰਨ ਦਾ ਮਿੱਤਰ ਇੱਕ ਸਿਰਕੱਢ ਕਿਸਾਨ

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਗੁਰਪਾਲ ਸਿੰਘ ਬਿਨਾਂ ਕਿਸੇ ਰਸਾਇਣ ਜਾਂ ਕੀਟਨਾਸ਼ਕ ਦੇ ਆਪਣੇ ਖੇਤਾਂ ਵਿੱਚ ਖੇਤੀ ਕਰਦਾ ਹੈ। ਇਸ ਬਾਰੇ ਜੱਦ ਕਿਸਾਨ ਗੁਰਪਾਲ ਸਿੰਘ ਨਾਲ ਗੱਲ ਕੀਤੀ ਗਈ ਕਿ ਉਨ੍ਹਾਂ ਦਾ ਕਹਿਣਾ ਸੀ ਕਿ ਜੈਵਿਕ ਖੇਤੀ ਤੋਂ ਭਾਵੇਂ ਝਾੜ ਘੱਟ ਮਿਲਦਾ ਹੈ, ਪਰ ਜ਼ਹਿਰ ਮੁਕਤ ਹੋਣ ਕਾਰਨ ਗਾਹਕ ਇਸ ਨੂੰ ਮਹਿੰਗੇ ਭਾਅ ’ਤੇ ਖਰੀਦਦੇ ਹਨ।

ਕਿਸਾਨ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਖੇਤੀ ਵਿਰਾਸਤ ਮਿਸ਼ਨ ਨਾਲ ਸੰਪਰਕ ਕੀਤਾ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਵੱਲੋਂ ਲਗਾਏ ਗਏ ਕੈਂਪਾਂ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਖੇਤੀ ਦੇ ਚੰਗੇ ਤਰੀਕਿਆਂ ਬਾਰੇ ਸਿੱਖਿਆ। ਹੌਲੀ-ਹੌਲੀ ਕਿਸਾਨ ਗੁਰਪਾਲ ਸਿੰਘ ਨੇ ਹੋਰ ਕਿਸਾਨਾਂ ਨਾਲ ਜੁੜਨਾ ਸ਼ੁਰੂ ਕਰ ਦਿੱਤਾ, ਜੋ ਪਹਿਲਾਂ ਹੀ ਕੁਦਰਤੀ ਖੇਤੀ ਕਰ ਰਹੇ ਸਨ। ਇਸ ਨਾਲ ਗੁਰਪਾਲ ਸਿੰਘ ਨੂੰ ਪ੍ਰੇਰਨਾ ਮਿਲੀ ਅਤੇ ਉਹ ਹੋਰ ਵੱਧ ਕੇ ਕੰਮ ਕਰਨ ਲੱਗਮ ਪਏ।

ਇਹ ਵੀ ਪੜ੍ਹੋ : Malerkotla ਦੇ ਨੌਜਵਾਨ ਕਿਸਾਨ ਨੇ ਇੱਕੋ ਮਿੱਟੀ ਤੋਂ ਲਈ 20 ਤਰ੍ਹਾਂ ਦੇ Exotic Fruits ਦੀ ਪੈਦਾਵਾਰ

ਕਿਸਾਨ ਗੁਰਪਾਲ ਸਿੰਘ ਆਪਣੇ ਖੇਤਾਂ ਵਿੱਚ ਦਾਲਾਂ, ਸਬਜ਼ੀਆਂ, ਫਲ, ਗੰਨਾ, ਬਾਸਮਤੀ ਅਤੇ ਦੇਸੀ ਕਣਕ ਦੀਆਂ ਕਿਸਮਾਂ ਨੂੰ ਆਰਗੈਨਿਕ ਤਰੀਕੇ ਨਾਲ ਉਗਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅੱਜ-ਕੱਲ੍ਹ ਇਹ ਉੱਚ ਉਤਪਾਦਨ ਨਹੀਂ, ਸਗੋਂ ਚੰਗੀ ਗੁਣਵੱਤਾ ਹੈ ਜੋ ਮਨੁੱਖੀ ਸਰੀਰ ਨੂੰ ਪੌਸ਼ਟਿਕ ਤੱਤ ਅਤੇ ਚੰਗਾ ਸੁਆਦ ਪ੍ਰਦਾਨ ਕਰਦਾ ਹੈ।

ਖੇਤੀ ਵਿਭਿੰਨਤਾ ਅਤੇ ਜੈਵਿਕ ਖੇਤੀ ਵਿੱਚ ਇੱਕ ਸਫਲ ਕਿਸਾਨ ਗੁਰਪਾਲ ਸਿੰਘ ਲਈ ਮੰਡੀਕਰਨ ਅਗਲੀ ਚੁਣੌਤੀ ਸੀ। ਇਸ ਲਈ ਕਿਸਾਨ ਗੁਰਪਾਲ ਸਿੰਘ ਨੇ ਹੌਂਸਲਾ ਨਹੀਂ ਹਾਰਿਆ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੇ ਆਰਗੈਨਿਕ ਉਤਪਾਦਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਆਪਣੇ ਪੱਧਰ 'ਤੇ ਮੰਡੀਕਰਨ ਵੀ ਸ਼ੁਰੂ ਕਰ ਦਿੱਤਾ, ਜਿਸ ਕਾਰਨ ਬਹੁਤ ਹੀ ਆਸਾਨ ਤਰੀਕੇ ਨਾਲ ਸਾਮਾਨ ਵਿਕਣ ਲੱਗਾ।

ਇਹ ਵੀ ਪੜ੍ਹੋ : Success Story: ਬਲਦੇਵ ਸਿੰਘ ਬਾਜਵਾ ਨੇ ਆਪਣੇ ਖੇਤਾਂ 'ਚ ਲਗਾਇਆ `ਗੁਰੂ ਨਾਨਕ ਮਿੰਨੀ ਜੰਗਲ`

ਕਿਸਾਨ ਗੁਰਪਾਲ ਸਿੰਘ ਨੂੰ ਜ਼ਹਿਰ ਮੁਕਤ ਖੇਤੀ ਤੋਂ ਚੋਖੀ ਆਮਦਨ

ਕਿਸਾਨ ਗੁਰਪਾਲ ਸਿੰਘ ਨੂੰ ਜ਼ਹਿਰ ਮੁਕਤ ਖੇਤੀ ਤੋਂ ਚੋਖੀ ਆਮਦਨ

ਖੇਤੀਬਾੜੀ ਵਿਭਾਗ ਤੋਂ ਪ੍ਰਭਾਵਿਤ ਹੋ ਕੇ ਕਿਸਾਨ ਗੁਰਪਾਲ ਸਿੰਘ ਪਿਛਲੇ 9 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੀ ਹੈ। ਗੁਰਪਾਲ ਸਿੰਘ ਨੇ ਸਟ੍ਰਾਬੈਰੀ ਦੀ ਖੇਤੀ ਜੋ ਕਿ ਹੁਣ ਆਮਦਨ ਵਿੱਚ ਹੋਰ ਵਾਧਾ ਕਰਨ ਲੱਗੀ ਉਹ ਵੀ ਸ਼਼ੁਰੂ ਕੀਤੀ। ਗੁਰਪਾਲ ਸਿੰਘ ਨੇ ਆਰਗੈਨਿਕ ਖੇਤੀ ਲਈ ਪੀ.ਜੀ.ਐੱਸ. ਅਤੇ ਪੰਜਾਬ ਐਗਰੋ ਵਿੱਚ ਆਪਣੀ ਆਰਗੈਨਿਕ ਖੇਤੀ ਬਾਰੇ ਬ੍ਰਾਂਡ ਰਜਿਸਟਰ ਕਰਵਾਇਆ ਹੈ।

ਗੁਰਪਾਲ ਸਿੰਘ ਵੱਲੋਂ ਆਰਗੈਨਿਕ ਖੇਤੀ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਦੂਰ-ਦੂਰ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਗੁਰਪਾਲ ਸਿੰਘ ਨਾਲ ਜੁੜੇ ਹਨ ਜੋ ਕਿ ਜਹਿਰ ਮੁਕਤ ਖੇਤੀ ਤੋਂ ਪੈਦਾ ਕੀਤੇ ਜਾ ਰਹੇ ਅਨਾਜ ਆਦਿ ਲੈਣ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕਾਂ ਦੀ ਉਤਪਾਦਾਂ ਨੂੰ ਲੈਣ ਦੀ ਡਿਮਾਂਡ ਜਿਆਦਾ ਹੈ ਜਿਸ ਦੀ ਕਿਸਾਨ ਦੁਆਰਾ ਪੂਰਤੀ ਕਰਨ ਔਖੀ ਹੋ ਰਹੀ ਹੈ।

ਇਹ ਵੀ ਪੜ੍ਹੋ : 6 ਏਕੜ 'ਚੋਂ ਕੀਤੀ 12 ਲੱਖ ਤੋਂ ਵੱਧ ਕਮਾਈ, ਜਾਣੋ Fish Farmer ਸੁਖਪਾਲ ਸਿੰਘ ਦੀ Success Story

ਕਿਸਾਨ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਸਮੇਂ ਦੀ ਲੋੜ ਨੂੰ ਸਮਝਦਿਆਂ ਕਿਸਾਨ ਵੀਰਾਂ ਨੂੰ ਜਿਆਦਾ ਪੈਦਾਵਾਰ ਦੀ ਬਜਾਏ ਵਧੀਆ ਗੁਣਵੱਤਾ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਆਰਗੈਨਿਕ ਖੇਤੀ ਨੂੰ ਵੱਧ ਤੋਂ ਵੱਧ ਅਪਨਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਗੁਰਪਾਲ ਸਿੰਘ ਨੂੰ ਸਾਲ 2022 ਵਿੱਚ ਅਗਾਂਹਵਧੂ ਕਿਸਾਨ ਲਈ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸੰਧਵਾਂ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Farmer Gurpal Singh created an important place in the field of Organic Farming

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters