1. Home
  2. ਸਫਲਤਾ ਦੀਆ ਕਹਾਣੀਆਂ

Malerkotla ਦੇ ਨੌਜਵਾਨ ਕਿਸਾਨ ਨੇ ਇੱਕੋ ਮਿੱਟੀ ਤੋਂ ਲਈ 20 ਤਰ੍ਹਾਂ ਦੇ Exotic Fruits ਦੀ ਪੈਦਾਵਾਰ

ਕਿਸਾਨ ਗੁਰਸਿਮਰਨ ਸਿੰਘ ਨੇ ਪੰਜਾਬ ਦੇ ਨੌਜਵਾਨ ਕਿਸਾਨਾਂ ਨੂੰ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਅਪੀਲ ਕਰਦਿਆਂ ਵਾਤਾਵਰਨ ਨੂੰ ਬਚਾਉਣ ਦਾ ਰਾਹ ਦਿਖਾਇਆ ਹੈ।

Gurpreet Kaur Virk
Gurpreet Kaur Virk
ਨਵੀਂ ਸੋਚ ਦਾ ਧਨੀ ਨੌਜਵਾਨ ਕਿਸਾਨ ਗੁਰਸਿਮਰਨ ਸਿੰਘ

ਨਵੀਂ ਸੋਚ ਦਾ ਧਨੀ ਨੌਜਵਾਨ ਕਿਸਾਨ ਗੁਰਸਿਮਰਨ ਸਿੰਘ

Success Story: ਹਵਾ, ਪਾਣੀ ਅਤੇ ਮਿੱਟੀ ਕੁਦਰਤ ਦੀ ਬਖਸ਼ੀ ਅਨਮੋਲ ਦਾਤ ਹਨ। ਜਿਵੇਂ ਪਾਣੀ ਬਿਨਾ ਪ੍ਰਾਣੀ ਦੀ ਕਹਾਣੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਉਵੇਂ ਹੀ ਹਵਾ ਅਤੇ ਮਿੱਟੀ ਬਿਨਾ ਵੀ ਇਨਸਾਨੀ ਜ਼ਿੰਦਗੀ ਬਿਲਕੁਲ ਬੇਕਾਰ ਹੈ। ਗੁਰਬਾਣੀ ਦੀ ਤੁਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ’ਚ ਵੀ ਸਾਡੇ ਗੁਰੂ ਸਾਹਿਬਾਨ ਨੇ ਹਵਾ ਦੀ ਤੁਲਨਾ ਗੁਰੂ, ਪਾਣੀ ਦੀ ਪਿਤਾ ਅਤੇ ਧਰਤੀ ਦੀ ਮਾਂ ਨਾਲ ਕੀਤੀ ਹੈ, ਜਿੰਨੂ ਸਵਾਰਨਾ ਤੇ ਵਿਗਾੜਨਾ ਦੋਵੇਂ ਸਾਡੇ ਹੱਥ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸੋਚ ਦੇ ਧਨੀ ਨੌਜਵਾਨ ਕਿਸਾਨ ਗੁਰਸਿਮਰਨ ਸਿੰਘ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿੰਨਾ ਨੇ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਚਲਦਿਆਂ ਵਧੀਆ ਮੁਕਾਮ ਹਾਸਿਲ ਕੀਤਾ ਹੈ।

ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਹੱਥੋਆ ਦੇ ਨੌਜਵਾਨ ਬਾਗਬਾਨ ਕਿਸਾਨ ਗੁਰਸਿਮਰਨ ਸਿੰਘ ਦੀ, ਜੋ ਸਾਬਤ ਸੂਰਤ ਤੇ ਉੱਚੀ-ਸੁੱਚੀ ਸੋਚ ਦੇ ਮਾਲਕ ਹਨ। ਆਪਣੀ ਇਸੀ ਧਨੀ ਸੋਚ ਦੇ ਚਲਦਿਆਂ ਕਿਸਾਨ ਗੁਰਸਿਮਰਨ ਸਿੰਘ ਅੱਜ-ਕੱਲ੍ਹ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ।

ਦਰਅਸਲ, ਨੌਜਵਾਨ ਕਿਸਾਨ ਗੁਰਸਿਮਰਨ ਸਿੰਘ ਆਪਣੀ ਅਗਾਂਹਵਧੂ ਸੋਚ ਨਾਲ ਪੰਜਾਬ ਦੇ ਮਹਾਨ ਗੁਰੂਆਂ-ਪੀਰਾਂ ਦੀ ਪਵਿੱਤਰ ਧਰਤੀ ਦਾ ਵਿਸਥਾਰ ਕਰ ਰਿਹਾ ਹੈ। ਕਿਸਾਨ ਗੁਰਸਿਮਰਨ ਸਿੰਘ ਨਾ ਸਿਰਫ਼ ਖੁਦ ਕੁਦਰਤੀ ਸੋਮਿਆਂ ਅਤੇ ਵਾਤਾਵਰਨ ਨੂੰ ਬਚਾਉਣ ਲਈ ਅਣਥੱਕ ਮਿਹਨਤ ਕਰ ਰਿਹਾ ਹੈ, ਸਗੋਂ ਸਮੁੱਚੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੀ ਇਹ ਸੰਦੇਸ਼ ਦੇ ਰਿਹਾ ਹੈ ਕਿ ਉਹ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਤਿੰਨਾਂ ਕੁਦਰਤੀ ਵਸਤਾਂ ਨੂੰ ਬਚਾਉਣ ਲਈ ਸਾਂਝੇ ਤੌਰ 'ਤੇ ਯਤਨ ਕਰਨ।

ਇਹ ਵੀ ਪੜ੍ਹੋ : Ravinder Singh ਵਾਤਾਵਰਨ ਦਾ ਮਿੱਤਰ ਇੱਕ ਸਿਰਕੱਢ ਕਿਸਾਨ

ਨਵੀਂ ਸੋਚ ਦਾ ਧਨੀ ਨੌਜਵਾਨ ਕਿਸਾਨ ਗੁਰਸਿਮਰਨ ਸਿੰਘ

ਨਵੀਂ ਸੋਚ ਦਾ ਧਨੀ ਨੌਜਵਾਨ ਕਿਸਾਨ ਗੁਰਸਿਮਰਨ ਸਿੰਘ

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਗੁਰਸਿਮਰਨ ਸਿੰਘ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਟਿਸ਼ੂ ਕਲਚਰ ਦਾ ਡਿਪਲੋਮਾ ਕਰਨ ਤੋਂ ਬਾਅਦ ਆਪਣੀ 04 ਏਕੜ ਜ਼ਮੀਨ ਵਿੱਚ ਜੈਵਿਕ ਖੇਤੀ ਦੇ ਨਾਲ-ਨਾਲ ਵਿਦੇਸ਼ੀ ਫਲਾਂ ਦੀ ਕਾਸ਼ਤ ਕਰਕੇ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਇਲਾਕੇ ਦਾ ਨਾਮ ਵੀ ਵਿਸ਼ਵ ਵਿੱਚ ਪ੍ਰਸਿੱਧ ਕੀਤਾ ਹੈ।

ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਪੀਏਯੂ ਲੁਧਿਆਣਾ ਤੋਂ ਸੇਵਾਮੁਕਤ ਡਾ. ਮਲਵਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ ਗਲੋਬਲ ਫੋਕਸ ਪ੍ਰੋਗਰਾਮ ਤਹਿਤ ਬੋਰਲੋਗ ਫਾਰਮਰਜ਼ ਐਸੋਸੀਏਸ਼ਨ ਦੇ 08 ਦੇਸ਼ਾਂ (ਯੂ.ਐਸ.ਏ.,ਕਨੇਡਾ,ਅਸਟੇਰਲੀਆ,ਜਪਾਨ,ਜਰਮਨ, ਨਿਊਜੀਲੈਂਡ,ਸਵਿਜਰਲੈਂਡ ਆਦਿ) ਦੇ ਨੁਮਾਇੰਦਿਆਂ ਨੇ ਕਿਸਾਨ ਗੁਰਸਿਮਰਨ ਸਿੰਘ ਦੇ ਵਿਲੱਖਣ ਕਾਰਜਾਂ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ : Kulwinder Singh ਨੇ ਡੇਅਰੀ ਅਤੇ ਸਾਈਲੇਜ ਦੇ ਕੰਮ ਤੋਂ ਸਿਰਜਿਆ ਸਫ਼ਲਤਾ ਦਾ ਨਵਾਂ ਮੁਕਾਮ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੱਥੋਆ ਪਿੰਡ ਦੇ ਨੌਜਵਾਨ ਕਿਸਾਨ ਗੁਰਸਿਮਰਨ ਸਿੰਘ ਨੇ ਆਪਣੀ ਨਿੱਜੀ ਨੌਕਰੀ ਦੇ ਨਾਲ-ਨਾਲ ਇਕੋ ਹੀ ਥਾਂ ਤੇ ਦੁਨੀਆਂ ਦੇ ਅੱਲਗ- ਅਲੱਗ ਕਿਸਮਾਂ ਦੇ ਫਲ ਦੇ ਦਰੱਖਤਾਂ ਨੂੰ ਲਗਾ ਕੇ ਇੱਕੋ ਮਿੱਟੀ ਤੋਂ 20 ਤਰ੍ਹਾਂ ਦੇ ਵਿਦੇਸ਼ੀ ਫਲਾਂ ਦੀ ਪੈਦਾਵਾਰ ਕਰਨ ਦੇ ਨਾਲ-ਨਾਲ ਜੈਵਿਕ ਖੇਤੀ ਨੂੰ ਅਮਲੀ ਜਾਮਾ ਪਹਿਨਾਇਆ ਹੈ। ਕਿਸਾਨ ਗੁਰਸਿਮਰਨ ਸਿੰਘ ਦੀ ਮੰਨੀਏ ਤਾਂ ਵਿਅਕਤੀ ਦੇ ਮਨ ਵਿੱਚ ਕੁਝ ਵਖਰਾ ਕਰਨ ਦੀ ਚਾਹ ਹੋਵੇ ਤਾਂ ਸਭ ਕੁਝ ਸੰਭਵ ਹੈ।

ਉਹ ਰਵਾਇਤੀ ਫਸ਼ਲਾ ਦੇ ਚੱਕਰ ਵਿੱਚੋ ਬਾਹਰ ਨਿਕਲ ਕੇ 20 ਤਰ੍ਹਾਂ ਦੇ ਫਲਾਂ ਜਿਵੇਂ ਬੇਰੀਜ, ਅਮਰੀਕੀ ਆਵਾਕੈਡੋ, ਅੰਜੀਰ, ਜੈਤੂਨ, ਚੀਨੀ ਫਲ ਲੋਗਨ, ਨਿੰਬੂ, ਅਮਰੂਦ, ਕਾਲੇ ਤੇ ਨੀਲੇ ਅੰਬ ਦੇ ਨਾਲ ਨਾਲ ਚੋਸਾ, ਰਾਮਕੇਲਾ,ਬਾਰਾਮਾਸੀ, ਐਲਫੈਨਜੋ , ਬਲੈਕ ਸਟੋਨ ਅੰਬਾਂ ਦੀਆਂ ਕਿਸਮਾਂ ਆਦਿ ਦੀ ਕਾਸਤ ਕਰ ਰਿਹਾ ਹੈ।

ਉਨ੍ਹਾਂ ਨੇ ਪਰੰਪਰਾਗਤ ਫਲਾਂ ਦੇ ਚੱਕਰ ਤੋਂ ਵੱਖ ਹੋ ਕੇ 20 ਕਿਸਮਾਂ ਦੇ ਫਲ ਜਿਵੇਂ ਕਿ ਬੇਰੀਆਂ, ਅਮਰੀਕਨ ਐਵੋਕਾਡੋ, ਅੰਜੀਰ, ਜੈਤੂਨ, ਚੀਨੀ ਫਲ ਲੋਗਨ, ਨਿੰਬੂ, ਅਮਰੂਦ, ਕਾਲੇ ਅਤੇ ਨੀਲੇ ਅੰਬ ਦੇ ਨਾਲ ਚੋਸਾ, ਰਾਮਕੇਲਾ, ਬਾਰਮਾਸੀ, ਅਲਫੋਂਸੋ, ਬਲੈਕ ਸਟੋਨ ਅੰਬਾਂ ਦੀਆਂ ਕਿਸਮਾਂ ਦੀ ਚੋਣ ਕੀਤੀ ਹੈ।

ਇਹ ਵੀ ਪੜ੍ਹੋ : Success Story: ਬਲਦੇਵ ਸਿੰਘ ਬਾਜਵਾ ਨੇ ਆਪਣੇ ਖੇਤਾਂ 'ਚ ਲਗਾਇਆ `ਗੁਰੂ ਨਾਨਕ ਮਿੰਨੀ ਜੰਗਲ`

ਨਵੀਂ ਸੋਚ ਦਾ ਧਨੀ ਨੌਜਵਾਨ ਕਿਸਾਨ ਗੁਰਸਿਮਰਨ ਸਿੰਘ

ਨਵੀਂ ਸੋਚ ਦਾ ਧਨੀ ਨੌਜਵਾਨ ਕਿਸਾਨ ਗੁਰਸਿਮਰਨ ਸਿੰਘ

ਪੰਜਾਬ ਵਿੱਚ ਪਹਿਲੀ ਵਾਰ ਜੌਂ-ਫਲਾਂ ਦੇ ਪੌਦੇ ਲਗਾ ਕੇ ਇਸ ਕਿਸਾਨ ਨੇ ਨਵੇਕਲੀ ਪਹਿਲ ਕੀਤੀ ਹੈ। ਇਸ ਤੋਂ ਇਲਾਵਾ ਨੌਜਵਾਨ ਕਿਸਾਨ ਨੇ ਆਪਣੇ ਫਲਾਂ ਦੇ ਬਾਗਾਂ ਵਿੱਚ ਜੈਵਿਕ ਮੂੰਗੀ, ਮਾਹ, ਛੋਲੇ, ਬਾਸਮਤੀ, ਰਾਗੀ, ਸੌਂਫ, ਹਲਦੀ, ਗੰਨਾ, ਜਵਾਰ, ਬਾਜਰਾ, ਦੇਸੀ ਅਤੇ ਪੀਲੀ ਸਰੋਂ ਆਦਿ ਦੀ ਕਾਸ਼ਤ ਕਰਕੇ ਰਵਾਇਤੀ ਫਸਲਾਂ ਦੇ ਚੱਕਰ ਵਿੱਚੋ ਆਪ ਅਤੇ ਆਪਣੇ ਪਰਿਵਾਰ ਨੂੰ ਬਾਹਰ ਕੱਢਿਆ ਹੈ।

ਇੱਥੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਸ ਨਵੀਂ ਸੋਚ ਸਦਕਾ ਕਿਸਾਨ ਨੇ ਆਪਣਾ ਆਰਥਿਕ ਪੱਧਰ ਉੱਚਾ ਚੁੱਕਿਆ ਹੈ। ਕਿਸਾਨ ਗੁਰਸਿਮਰਨ ਸਿੰਘ ਮੌਜੂਦਾ ਸਮੇਂ ਵਿੱਚ ਰਵਾਇਤੀ ਖੇਤੀ ਨਾਲੋਂ ਢੇਡ ਗੁਣਾ ਕਮਾਂ ਰਹੇ ਹਨ ਅਤੇ ਭਵਿੱਖ ਵਿੱਚ ਉਨ੍ਹਾਂ ਆਸ ਕੀਤੀ ਕਿ ਉਨ੍ਹਾਂ ਦੀ ਆਮਦਨ ਤਿੰਨ ਤੋਂ ਚਾਰ ਗੁਣਾ ਹੋ ਜਾਵੇਗੀ।

ਇਹ ਵੀ ਪੜ੍ਹੋ : 6 ਏਕੜ 'ਚੋਂ ਕੀਤੀ 12 ਲੱਖ ਤੋਂ ਵੱਧ ਕਮਾਈ, ਜਾਣੋ Fish Farmer ਸੁਖਪਾਲ ਸਿੰਘ ਦੀ Success Story

ਇੰਨਾ ਹੀ ਨਹੀਂ ਕਿਸਾਨ ਗੁਰਸਿਮਰਨ ਸਿੰਘ ਨੇ ਨੌਜਵਾਨ ਕਿਸਾਨਾਂ ਨੂੰ ਆਪਣੇ ਗੁਰੂ-ਪੀਰਾ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਵਿਸ਼ਵ ਮੰਡੀਕਰਨ ਵੱਲ ਵਧਣ ਅਤੇ ਬਦਲਾਅ ਲਿਆਉਣ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Young farmer of Malerkotla produced 20 types of exotic fruits from the same soil

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters