1. Home
  2. ਸਫਲਤਾ ਦੀਆ ਕਹਾਣੀਆਂ

ਇੰਗਲੈਂਡ ਛੱਡ ਕੇ ਭਾਰਤ ਆਏ, ਖੇਤੀ ਕਰਕੇ ਸ਼ੁਰੂ ਕੀਤਾ ਕਰੋੜਾਂ ਦਾ ਕਾਰੋਬਾਰ, ਜਾਣੋ ਪੂਰੀ ਕਹਾਣੀ

ਪੰਜਾਬ ਦੇ ਬਟਾਲਾ ਦੇ ਰਹਿਣ ਵਾਲੇ 63 ਸਾਲਾਂ ਦੇ ਜਗਮੋਹਨ ਸਿੰਘ ਨਾਗੀ , ਤਿੰਨ ਸਾਲਾਂ ਦੇ ਵੱਧ ਸਮੇਂ ਤੋਂ ਖੇਤੀ ਅਧਾਰਿਤ ਕਾਰੋਬਾਰ ਨਾਲ ਜੂੜੇ ਹੋਏ ਹਨ । ਇਸ ਕਾਰੋਬਾਰ ਤੋਂ ਉਹ ਨਾਂ ਸਿਰਫ ਖੁੱਦ ਹਰ ਸਾਲ ਕਰੋੜਾਂ ਰੁਪਏ ਕਮਾ ਰਹੇ ਹਨ , ਬਲਕਿ ਸੈਕਣਾ ਕਿਸਾਨਾਂ ਨੂੰ ਵੀ ਲਾਭ ਪਹੁੰਚਾ ਰਹੇ ਹਨ ।

Pavneet Singh
Pavneet Singh
Jagmohan

Jagmohan

ਪੰਜਾਬ ਦੇ ਬਟਾਲਾ ਦੇ ਰਹਿਣ ਵਾਲੇ 63 ਸਾਲਾਂ ਦੇ ਜਗਮੋਹਨ ਸਿੰਘ ਨਾਗੀ , ਤਿੰਨ ਸਾਲਾਂ ਦੇ ਵੱਧ ਸਮੇਂ ਤੋਂ ਖੇਤੀ ਅਧਾਰਿਤ ਕਾਰੋਬਾਰ ਨਾਲ ਜੂੜੇ ਹੋਏ ਹਨ ।  ਇਸ ਕਾਰੋਬਾਰ ਤੋਂ ਉਹ ਨਾਂ ਸਿਰਫ ਖੁੱਦ ਹਰ ਸਾਲ ਕਰੋੜਾਂ ਰੁਪਏ ਕਮਾ ਰਹੇ ਹਨ , ਬਲਕਿ ਸੈਕਣਾ ਕਿਸਾਨਾਂ ਨੂੰ ਵੀ ਲਾਭ ਪਹੁੰਚਾ ਰਹੇ ਹਨ । 
ਜਗਮੋਹਨ ਫਿਲਹਾਲ ਕਰੀਬ 300 ਏਕੜ ਜ਼ਮੀਨ ਤੇ ਕੰਟਰੈਕਟ ਫਾਰਮਿੰਗ (Contract farming) ਕਰ ਰਹੇ ਹਨ।  ਇਸ ਤੋਂ ਹਰ ਸਾਲ 7 ਕਰੋੜ ਤੋਂ ਵੱਧ ਟਰਨ ਓਵਰ ਹੁੰਦਾ ਹੈ । ਮੱਕੀ, ਸਰੋ, ਅਤੇ ਕਣਕ ਦੇ ਇਲਾਵਾ ਗਾਜਰ , ਚੁਕੰਦਰ ,ਗੋਭੀ, ਟਮਾਟਰ  ਵਰਗੀਆਂ ਕਈ ਮੌਸਮੀ ਸਬਜੀਆਂ ਉਹਨਾਂ ਦੀ ਮੁਖ ਫ਼ਸਲਾਂ ਹਨ । 
 
ਜਗਮੋਹਨ ਆਪਣੇ ਖੇਤਾਂ ਦੇ ਕੰਮ ਨੂੰ ਆਰਗੈਨਿਕ ਤਰੀਕੇ ਨਾਲ ਕਰਦੇ ਹਨ ਅਤੇ ਉਹਨਾਂ ਦੇ ਉਤਪਾਦ ਕੈਲੋਗਜ਼, ਪੈਪਸੀ ਫ਼ੂਡ ਵਰਗੀਆਂ ਕੰਪਨੀਆਂ ਦੇ ਹੋਣ ਦੇ ਨਾਲ ਇੰਗਲੈਂਡ , ਨਿਊਜ਼ੀਲੈਂਡ , ਦੁਬਈ , ਹਾਂਗਕਾਂਗ ਵਰਗੀਆਂ ਕਈ ਦੇਸ਼ਾਂ ਵਿਚ ਹੁੰਦੀ ਹੈ ।  ਉਹਨਾਂ ਨਾਲ ਫਿਲਹਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ 300 ਤੋਂ ਵੱਧ ਕਿਸਾਨ ਜੂੜੇ ਹੋਏ ਹਨ । 

ਕਿੱਦਾਂ ਕੀਤੀ ਸ਼ੁਰੂਆਤ 

 ਜਗਮੋਹਨ ਸਿੰਘ ਨਾਗੀ ਨੇ ਦੱਸਿਆ ਹੈ ਕਿ , ਮੇਰਾ ਪਰਿਵਾਰ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਕਰਾਚੀ ਵਿਚ ਰਹਿੰਦਾ ਸੀ । ਉਸਤੋਂ ਬਾਅਦ , ਮੇਰੇ ਪਿਤਾ ਰਹਿਣ ਲਈ ਮੁੰਬਈ ਚਲੇ ਗਏ ਸੀ ਅਤੇ ਫੇਰ ਪੰਜਾਬ ਆ ਗਏ ।  ਉਸ ਸਮੇਂ ਆਟਾ ਮਿਲ ਦੀ ਮੁਰੰਮਤ ਕਰਨ ਵਾਲਿਆਂ ਦੀ ਘਾਟ ਸੀ। ਇਸ ਲਈ ਮੇਰੇ ਪਿਤਾ ਜੀ ਨੇ ਪਰਿਵਾਰ ਚਲਾਉਣ ਲਈ ਇਹ ਕਰਨਾ ਸ਼ੁਰੂ ਕਰ ਦਿੱਤਾ । 
 
ਉਹ ਅੱਗੇ ਦਸਦੇ ਹਨ ਕਿ ਜਦ ਮੈਂ ਵੱਡਾ ਹੋਇਆ, ਤਾਂ ਉਹ ਚਾਹੁੰਦੇ ਸੀ ਕਿ ਮੈਂ ਫ਼ੂਡ ਦਾ ਕਾਰੋਬਾਰ (food business ) ਵਿਚ ਹੀ ਕੰਮ ਕਰਾਂ, ਪਰ ਇਸਦੀ ਪੜਾਈ ਕਰਨ ਤੋਂ ਬਾਅਦ , ਉਸ ਦੌਰ ਵਿਚ ਪੰਜਾਬ ਵਿਚ ਖੇਤੀ ਦੀ ਪੜਾਈ ਦੇ ਲਈ ਕੁਝ ਖਾਸ ਨਹੀਂ ਸੀ ।  ਇਸਲਈ ਮੈਂ ਇੰਗਲੈਂਡ ਚਲਾ ਗਿਆ ਅਤੇ ਓਥੇ ਬਰਮਿੰਗਮ ਯੂਨੀਵਰਸਿਟੀ ਤੋਂ food cereal Milling & engineering ਵਿਚ 3 ਸਾਲ ਦਾ ਡਿਪਲੋਮਾ ਕੀਤਾ । ਵਾਪਸ ਆਉਣ ਤੋਂ ਬਾਅਦ , ਮੈਂ ਆਪਣਾ ਐਗਰੀ -ਬਿਜ਼ਨਸ (Agri -business) ਸ਼ੁਰੂ ਕੀਤਾ । 
 
ਜਗਮੋਹਨ ਨੇ 1989 ਵਿਚ , ਕੁਲਵੰਤ ਨਿਊਤ੍ਰਿਸ਼ਨ ਦੀ ਸ਼ੁਰੂਆਤ ਕੀਤੀ ।  ਉਹਨਾਂ ਨੇ ਸ਼ੁਰੂਆਤ ਕੌਰਨ ਮਿਲਿੰਗ (Corn Miling) ਤੋਂ ਕੀਤੀ | ਉਹਨਾਂ ਦਾ ਪਹਿਲਾ ਗ੍ਰਾਹਕ , kellogs  ਸੀ ।  ਪਰ ਉਹਨਾਂ ਨੇ ਕਈ ਮੁਸ਼ਕਲਾਂ ਦਾ ਸਾਮਨਾ ਕੀਤਾ ।  
 
ਉਹ ਦਸਦੇ ਹਨ ਕਿ ,ਅੱਸੀ ਪਲਾਂਟ ਤਾਂ ਲਗਾ ਲਿਆ ਸੀ , ਪਰ ਉਸ ਸਮੇਂ ਪੰਜਾਬ ਵਿਚ ਮੱਕੀ ਦੀ ਖੇਤੀ ਜਿਆਦਾ ਨਹੀਂ ਹੁੰਦੀ ਸੀ ।  ਇਸ ਵਜ੍ਹਾ ਤੋਂ ਸਾਨੂੰ ਕੱਚਾ ਮਾਲ ਪੂਰਾ ਨਹੀਂ ਮਿੱਲ ਪਾਂਦਾ ਸੀ ।  ਇਸ ਦੇ ਬਾਅਦ , ਮੈਂ ਹਿਮਾਚਲ ਪ੍ਰਦੇਸ਼ ਤੋਂ ਮੱਕੀ ਮੰਗਵਾਣੀ ਸ਼ੁਰੂ ਕੀਤੀ ,ਪਰ ਉਸ ਵਿਚ ਟਰਾਂਸਪੋਰਟੇਸ਼ਨ ਦਾ ਜ਼ਿਆਦਾ ਖਰਚਾ ਹੋ ਰਿਹਾ ਸੀ। 
 
ਉਹ ਅੱਗੇ ਦਸਦੇ ਹਨ ਕਿ , ਇਸ ਤੋਂ ਬਾਅਦ , ਅੱਸੀ ਯੂਨੀਵਰਸਿਟੀ- ਇੰਡਸਟ੍ਰੀ ਲਿੰਕ ਐੱਪ ਦੇ ਤਹਿਤ , ਪੰਜਾਬ ਖੇਤੀ ਯੂਨੀਵਰਸਿਟੀ ਤੋਂ ਟਾਈ-ਅਪ ਕੀਤਾ ।  ਯੂਨੀਵਰਸਿਟੀ ਦੁਆਰਾ ਕਿਸਾਨਾਂ ਤੋਂ ਸੁਧਰਿਆ ਕਿਸਮ ਦੇ ਬੀਜ ਦਿਤੇ ਜਾਂਦੇ ਸਨ ਅਤੇ ਉਹਨਾਂ ਦੀ ਪੈਦਾਵਾਰ ਨੂੰ ਮੈਂ ਖਰੀਦ ਦਾ ਸੀ । ਫਿਰ 1991 ਵਿਚ ਮੈਂ ਕੰਟ੍ਰੈਕਟ ਫਾਰਮਿੰਗ ਸ਼ੁਰੂ ਕੀਤੀ ਅਤੇ ਹੌਲੀ- ਹੌਲੀ ਸਾਰੀ ਮੱਕੀ ਆਪਣੇ ਆਪ ਉਗਾਨ ਲੱਗ ਪਿਆ।  
 
ਸਾਲ 1992 ਵਿਚ ਜਗਮੋਹਨ ਪੈਪਸੀ ਫ਼ੂਡ ਦੇ ਨਾਲ ਜੂੜੇ ।  ਉਹ ਉਨ੍ਹਾਂ ਕਿਸਾਨਾਂ ਵਿੱਚੋ ਸਨ , ਜਿਹਨਾਂ ਨੇ ਕੁਰਕੁਰੇ ਦੇ ਲਈ ਸਭਤੋਂ ਪਹਿਲਾ ਕੰਪਨੀ ਨੂੰ ਮੱਕੀ ਵੇਚਨੀ ਸ਼ੁਰੂ ਕੀਤੀ ।  ਇਸ ਤਰ੍ਹਾਂ ਉਹਨਾਂ ਕੋਲ ਹਰ ਮਹੀਨੇ ਕਰੀਬ 1000 ਟੰਨ ਮੱਕੀ ਦੀ ਮੰਗ ਸੀ । ਫਿਰ 1994-95 ਵਿਚ ਉਹ ਡੋਮੀਨੋ ਪੀਜ਼ਾ ਦੇ ਨਾਲ ਜੂੜੇ ਸਨ । 
 
ਇਸੀ ਕਾਰੋਬਾਰ ਵਿਚ ਰਹਿਣ ਦੇ ਬਾਅਦ , ਉਹਨਾਂ ਨੇ ਇਕ ਕਦਮ ਵਧਣ ਦਾ ਫੈਸਲਾ ਕੀਤਾ ਅਤੇ 2013 ਵਿਚ ਕੈਨਿੰਗ ਅਤੇ ਸਬਜ਼ੀਆਂ ਦੇ ਕਾਰੋਬਾਰ  ਵਿਚ ਆਪਣਾ ਹੱਥ ਵਧਾਇਆ ।  ਅੱਜ ਉਹ ਕਰੀਬ 300 ਏਕੜ ਕੰਟ੍ਰੈਕਟ ਫਾਰਮਿੰਗ ਕਰਦੇ ਹਨ। 
 
ਉਹ ਦਸਦੇ ਹਨ ਕਿ ਮੈਂ ਸਰਸੋਂ ਦਾ ਸਾਗ ,ਦਾਲ ਮਖਣੀ ਵਰਗੇ ਰਵਾਇਤੀ ਪੰਜਾਬੀ ਖਾਣੇ ਦੇ ਨਾਲ ਬੇਬੀ ਕੌਰਨ , ਸਵੀਟ ਕੌਰਨ ਦਾ ਵੀ ਕਾਰੋਬਾਰ ਸ਼ੁਰੂ ਕੀਤਾ ।  ਇਸਦੇ ਲਈ ਮੈਂ Dalmonte ਕੰਪਨੀ ਦੇ ਨਾਲ ਜੁੜ ਗਿਆ । ਕੰਪਨੀ ਕਿਸਾਨਾਂ ਨੂੰ ਬੀਜ ਦਿੰਦੀ ਸੀ ਅਤੇ ਅੱਸੀ ਕਿਸਾਨਾਂ ਤੋਂ ਉਤਪਾਦ ਖਰੀਦ ਕੇ ਉਸ ਦੀ ਪ੍ਰਕ੍ਰਿਆ ਕਰਦੇ ਸੀ ਅਤੇ ਪੈਕ ਕਰਕੇ , ਬਰਮਿੰਗਮ ਭੇਜ ਦਿੰਦੇ ਸੀ । ਅੱਸੀ Dalmonte ਦੇ ਨਾਲ ,4 ਸਾਲ ਤਕ ਕੰਮ ਕੀਤਾ ।  ਪਰ , ਅੰਮ੍ਰਿਤਸਰ ਤੋਂ ਬਰਮਿੰਗਮ ਦੀ ਫਲਾਈਟ ਬੰਦ ਹੋਣ ਦੇ ਕਾਰਨ , ਅੱਸੀ ਉਤਪਾਦ ਨਹੀਂ ਭੇਜ ਪਾ ਰਹੇ ਸੀ ।  
 
ਉਹ ਅੱਗੇ ਦਸਦੇ ਹਨ ਕਿ , ਸਾਡੇ ਕੋਲ ਕਿਸਾਨ ਸੀ, ਸਾਡੇ ਕੋਲ ਮਸ਼ੀਨਰੀ ਵੀ ਸੀ । ਇਸਲਈ ,ਅੱਸੀ ਆਪਣੇ ਉਤਪਾਦਾਂ ਨੂੰ ਸਥਾਨਕ ਮਾਰਕੀਟ ਵਿਚ ਵੇਚਣਾ ਸ਼ੁਰੂ ਕਰ ਦਿੱਤਾ ।  ਇਸ ਤੋਂ ਬਾਅਦ , ਮੈਂ ਦੁਬਈ , ਕਨੇਡਾ, ਅਮਰੀਕਾ , ਹਾਂਗਕਾਂਗ ਵਰਗੇ ਦੇਸ਼ਾਂ ਵਿਚ ਉਤਪਾਦ ਵੇਚਣ ਲਗਾ । 
 

ਕਰੋਨਾ ਮਹਾਂਮਾਰੀ ਦੌਰਾਨ ਫੋਕਸ ਸ਼ਿਫਟ

 ਜਗਮੋਹਨ ਦਸਦੇ ਹਨ ਕਿ , ਕੋਰੋਨਾ ਮਹਾਮਾਰੀ ਨੇ ਸਪਲਾਈ ਚੇਨ ਨੂੰ ਬਹੁਤ ਬੁਰੀ ਤਰ੍ਹਾਂ ਤੋਂ ਪ੍ਰਭਾਵਿਤ ਕੀਤਾ । ਕਈ ਫੈਕਟਰੀਆਂ ਅਤੇ ਕਾਰੋਬਾਰ ਬੰਦ ਹੋ ਗਏ , ਪਰ ਗਰੋਸਰੀ ਸਟੋਰ ਬੰਦ ਨਹੀਂ ਹੋਏ ।  ਇਸੀ ਨੂੰ ਵੇਖਦੇ ਹੋਏ , ਮੈਂ ਆਰਗੈਨਿਕ ਕਣਕ ਦੇ ਆਟੇ ਅਤੇ ਮੱਕੀ ਦੇ ਆਟੇ ਤੇ ਫੋਕਸ ਕਰ ਰਿਹਾ ਹੈ । ਹੱਲੇ ਤਕ ਨਤੀਜੇ ਬਹੁਤ ਵਧਿਆ ਆਏ ਹਨ ਅਤੇ ਮੈਂ ਜਲਦ ਤੋਂ ਜਲਦ ਹੀ ਇਸ ਨੂੰ ਸਕੇਲ ਅਪ ਕਰਨ ਲਈ ਸਰਸੋਂ ਦੇ ਤੇਲ ਦੀ ਪ੍ਰੋਸੈਸਿੰਗ , ਝੋਨਾ ਅਤੇ ਚੀਆ ਸੀਡ ਦੀ ਖੇਤੀ ਸ਼ੁਰੂ ਕਰਾਂਗਾ ।  ਫਿਲਹਾਲ ਸੇਮਪਲਿੰਗ ਚਲ ਰਹੀ ਹੈ । 
 
ਜਗਮੋਹਨ ਦੇ ਫਿਲਹਾਲ ਪੰਜਾਬ ਅਤੇ ਹਿਮਾਚਲ ਦੇ 300 ਤੋਂ ਵੱਧ ਕਿਸਾਨ ਜੂੜੇ ਹੋਏ ਹਨ ।  ਉਹਨਾਂ ਨੇ ਆਪਣੇ ਕਾਰੋਬਾਰ ਨੂੰ ਚਲਾਉਣ ਲਈ 70 ਤੋਂ ਵੱਧ ਲੋਕਾਂ ਨੂੰ ਰੋਜਗਾਰ ਵੀ ਦਿੱਤਾ ਹੈ । 
 

ਕਿਸਾਨਾਂ ਦੇ ਨਾਲ - ਨਾਲ ਸਰਕਾਰ ਨੂੰ ਵੀ ਅਪੀਲ 

 ਜਗਮੋਹਨ ਕਹਿੰਦੇ ਹਨ , ਅੱਜ ਕਿਸਾਨ ਦਿਸ਼ਾ-ਨਿਰਦੇਸ਼ਾਂ ਨੂੰ ਪੜ੍ਹੇ ਬਿਨਾਂ ਹੀ ਆਪਣੇ ਖੇਤਾਂ ਵਿੱਚ ਬੀਜ ਬੀਜਦੇ ਹਨ । ਨਤੀਜੇ ਵਜੋਂ ਕੰਪਨੀਆਂ ਨੂੰ ਮਨਪਸੰਦ ਉਤਪਾਦ ਨਹੀਂ ਮਿਲ ਪਾਂਦਾ ਹੈ ।  ਇਸਲਈ ਖੇਤੀ ਵਿਚ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਸ ਨਾਲ ਖੇਤੀ ਦਾ ਵਪਾਰੀਕਰਨ  ਹੋਵੇਗਾ , ਜਿਸਦਾ ਫਾਇਦਾ ਅੰਤ ਵਿਚ ਕਿਸਾਨਾਂ ਨੂੰ ਹੀ ਮਿਲੇਗਾ।  ਭਾਵ ਕਿਸਾਨ ਪੁਰਾਣੇ ਬੀਜਾਂ ਦਾ ਇਸਤੇਮਾਲ ਕਰਦੇ ਹਨ , ਤਾਂ ਇਸ ਵਿਚ ਫ਼ਸਲ ਦੀ ਪਰਿਪਤਕਾ ਪੱਧਰ ਘਟ ਹੋ ਜਾਂਦੀ ਹੈ। 
 
ਇਸਦੇ ਨਾਲ ਹੀ ਖੇਤੀ ਵਿਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਲੈਕੇ ਉਹ ਕਹਿੰਦੇ ਨੇ , " ਨਵੀ ਪੀੜੀ ਦੇ ਲੋਕ ਖੇਤੀ ਵਿਚ ਨਹੀਂ ਆਉਣਾ ਚਾਹੁੰਦੇ ਹਨ | ਉਹ ਹਮੇਸ਼ਾ ਪੱਕੀ ਨੌਕਰੀ ਦੀ ਤਲਾਸ਼ ਕਰਦੇ ਰਹਿੰਦੇ ਹਨ। ਅਜਿਹੇ ਵਿਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸਰਕਾਰ ਸਥਾਨਕ ਪੱਧਰ ਤੇ ਖੇਤੀ ਆਧਾਰਿਤ ਧੰਦਿਆਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ । 
 
ਉਹ ਅੱਗੇ ਕਹਿੰਦੇ ਹਨ ,ਅੱਜ-ਕੱਲ੍ਹ ਕਿਸਾਨਾਂ ਉੱਤੇ ਖੇਤੀ ਨਾਲ ਸਬੰਧਤ ਮਸ਼ੀਨਰੀ ਨੂੰ ਲੈ ਕੇ ਦਬਾਅ ਬਹੁਤ ਵੱਧ ਗਿਆ ਹੈ ।  ਉਹ ਅਜਿਹੇ  ਮਹਿੰਗੇ ਸਾਧਨਾ ਪਿੱਛੇ ਭੱਜ ਰਹੇ ਨੇ , ਜਿਸਦਾ ਭੋਜ ਆਖਿਰਕਾਰ ਕਿਸਾਨਾਂ ਤੇ ਹੀ ਪੈ ਰਿਹਾ ਹੈ ।  ਬੈਂਕ ਵੀ ਕਿਸਾਨਾਂ ਨੂੰ ਵੱਧ ਮੁਨਾਫ਼ੇ ਲਈ ਵੱਡੇ ਕਰਜ਼ੇ ਆਸਾਨੀ ਨਾਲ ਦੇ ਦਿੰਦੇ ਹਨ ਅਤੇ ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਉਹ ਖ਼ੁਦਕੁਸ਼ੀ ਕਰ ਲੈਂਦੇ ਹਨ । ਇਸਲਈ  ਸਰਕਾਰਾਂ ਨੂੰ ਸਮਝਾਉਣਾ ਪਵੇਗਾ ਕਿ ਕਿਸਾਨਾਂ ਨੂੰ ਉਹਨੀ ਹੀ ਭਾਰੀ ਮਸ਼ੀਨ ਦਿਤੀ ਜਾਵੇ , ਜਿਹਨਾਂ ਉਹਨਾਂ ਕੋਲ ਖੇਤ ਹਨ । ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਕਮਿਊਨਿਟੀ ਪੱਧਰ ਤੇ ਮਸ਼ੀਨਾਂ ਨੂੰ ਜੁਟਾਉਣ ਦੀ ਕੋਸ਼ਿਸ਼ ਕਰਨ , ਇਸ ਵਿਚ ਖਰਚਾ ਵੀ ਘਟ ਆਵੇਗਾ।  
 
ਜਗਮੋਹਨ ਖੇਤੀਬਾੜੀ ਲਈ ਵਿਦਿਆਰਥੀਆਂ ਦੀ ਮਦਦ ਲਈ ਉਹਨਾਂ ਨੂੰ ਮੁਫ਼ਤ ਸਿੱਖਿਆ ਵੀ ਦਿੰਦੇ ਹਨ ।  ਨਾਲ ਹੀ , ਜੇਕਰ ਕੋਈ ਕਿਸਾਨ ਖੇਤੀ ਦੇ ਉੱਨਤ ਤਰੀਕੇ ਨੂੰ ਸਿੱਖਣਾ ਚਾਹੁੰਦਾ ਹੈ , ਤਾਂ ਉਹ ਉਹਨਾਂ ਦੀ ਵੀ ਮਦਦ ਕਰਦੇ ਹਨ ਅਤੇ ਖੇਤੀ ਵਿਗਿਆਨ ਕੇਂਦਰ , ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੰਸਥਾਵਾਂ ਦੀ ਸਿਫਾਰਿਸ਼ ਕਰਦਾ ਹੈ। 
 
ਉਹ ਕਹਿੰਦੇ ਹਨ ਕਿ " ਕਿਸਾਨਾਂ ਨੂੰ ਲੈਕੇ ਕੋਰੋਨਾ ਮਹਾਮਾਰੀ ਤੋਂ ਬਾਅਦ ਲੋਕਾਂ ਦਾ ਨਜ਼ਰੀਆ ਬਦਲ ਗਿਆ ਹੈ। ਆਉਣ ਵਾਲੇ 5 -10 ਸਾਲਾਂ ਵਿਚ ਕਿਸਾਨਾਂ ਦੇ  ਜੀਵਨ ਬਹੁਤ ਸਕਰਾਤਮਕ ਤਬਦੀਲੀ ਆ ਸਕਦੀ ਹੈ ।  ਸਾਰੇ ਹਿੱਸੇਦਾਰਾਂ ਨੂੰ ਭੋਜਨ ਸੁਰੱਖਿਆ ਅਤੇ ਖੇਤੀ ਆਧਾਰਤ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ । 
 
 ਉਹ ਕਹਿੰਦੇ ਹਨ ਕਿ ਅੱਜ ਕਿਸਾਨਾਂ ਨੂੰ ਸਥਾਨਕ ਮੌਸਮ ਦੇ ਹਿਸਾਬ ਨਾਲ ਅਜਿਹੀਆਂ ਫ਼ਸਲਾਂ ਦੀ ਚੋਣ ਕਰਨੀ ਪਵੇਗੀ, ਜਿਸ ਦਾ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ । ਉਧਾਰਣ ਦੇ ਤੌਰ ਤੇ , ਜੇਕਰ ਤੁਸੀ ਝੋਨੇ ਦੀ ਖੇਤੀ ਕਰ ਰਹੇ ਹੋ , ਤਾਂ ਉਸ ਵਿਚ ਇਕ ਏਕੜ ਕਰੀਬ 40 ਹਜਾਰ ਰੁਪਏ ਹੁੰਦੇ ਹਨ ।  ਪਰ , ਜੇਕਰ ਤੁਸੀ ਮੱਕੀ ਦੀ ਖੇਤੀ ਕਰਦੇ ਹੋ , ਤਾਂ ਉਸ ਨੂੰ ਉਨ੍ਹੇ ਸਮੇਂ ਦੇ ਵਿਚ ਦੋ ਬਾਰ ਉਗਾਇਆ ਜਾ ਸਕਦਾ ਹੈ ਅਤੇ ਇਸ ਵਿਚ ਇੱਕੋ ਵਾਰ 40-45 ਹਜਾਰ ਰੁਪਏ ਹੁੰਦੇ ਹਨ ।  ਇਸ ਫਰਕ ਨੂੰ ਉਹਨਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤ ਦੇ ਦਿਨਾਂ ਵਿਚ ਹੀ ਸਮਝ ਲਿਆ ਸੀ । 

ਇਹ ਵੀ ਪੜ੍ਹੋ :- ਹੁਣ 40 ਸਾਲ ਦੀ ਉਮਰ 'ਚ ਮਿਲੇਗੀ 50 ਹਜ਼ਾਰ ਰੁਪਏ ਤੱਕ ਦੀ ਪੈਨਸ਼ਨ, ਨਾਲ ਹੀ ਮਿਲੇਗਾ ਲੋਨ

Summary in English: Left England and came to India, started a business worth crores by farming

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters