1. Home
  2. ਸਫਲਤਾ ਦੀਆ ਕਹਾਣੀਆਂ

Punjab ਦੇ Bathinda ਦੀ ਉੱਦਮੀ ਸ਼ਹਿਦ ਉਤਪਾਦਕ ਬੀਬੀ Swaranjit Kaur ਬਣੀ ਪ੍ਰੇਰਨਾ ਸ੍ਰੋਤ

Bathinda ਦੇ ਪਿੰਡ ਭੋਡੀ ਪੁਰਾ ਦੀ ਰਹਿਣ ਵਾਲੀ Swaranjit Kaur ਨੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ Beekeeping ਨੂੰ ਸਹਾਇਕ ਕਿੱਤੇ ਵੱਜੋਂ ਅਪਣਾਇਆ ਅਤੇ ਵਧੀਆ ਨਾਮਣਾ ਖੱਟਿਆ।

Gurpreet Kaur Virk
Gurpreet Kaur Virk
ਬਠਿੰਡਾ ਜ਼ਿਲ੍ਹੇ ਦੀ ਉੱਦਮੀ ਸ਼ਹਿਦ ਉਤਪਾਦਕ ਔਰਤਾਂ ਲਈ ਪ੍ਰੇਰਨਾ ਸ੍ਰੋਤ (ਸਵਰਨਜੀਤ ਕੌਰ ਸ਼ਹਿਦ ਕੱਢਦੇ ਹੋਏ)

ਬਠਿੰਡਾ ਜ਼ਿਲ੍ਹੇ ਦੀ ਉੱਦਮੀ ਸ਼ਹਿਦ ਉਤਪਾਦਕ ਔਰਤਾਂ ਲਈ ਪ੍ਰੇਰਨਾ ਸ੍ਰੋਤ (ਸਵਰਨਜੀਤ ਕੌਰ ਸ਼ਹਿਦ ਕੱਢਦੇ ਹੋਏ)

Woman Empowerment: ਮੌਜੂਦਾ ਸਮੇਂ ਖੇਤੀ ਜੋਤਾਂ ਲਗਾਤਾਰ ਸੁੰਗੜ ਰਹੀਆਂ ਹਨ। ਜਿਸ ਕਰਕੇ ਸਿਰਫ਼ ਖੇਤੀਬਾੜੀ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਇਸੇ ਲਈ ਛੋਟੇ ਕਿਸਾਨਾਂ ਲਈ ਖੇਤੀਬਾੜੀ ਦੇ ਨਾਲ ਨਾਲ ਆਮਦਨ ਦੇ ਹੋਰ ਸਾਧਨ ਜੁਟਾਉਣਾ ਅੱਜ ਦੇ ਸਮੇਂ ਦੀ ਮੁੱਢਲੀ ਲੋੜ ਬਣ ਗਈ ਹੈ। ਇਸ ਲਈ ਉਹ ਕੋਈ ਨਾ ਕੋਈ ਸਹਾਇਕ ਕਿੱਤਾ ਅਪਣਾਉਂਦੇ ਹਨ। ਆਪਣੀ ਮਿਹਨਤ ਅਤੇ ਲਗਨ ਸਦਕਾ ਕੁਝ ਲੋਕ ਇਨ੍ਹਾਂ ਕਿੱਤਿਆਂ ਵਿੱਚ ਇੰਨੀ ਸਫਲਤਾ ਪ੍ਰਾਪਤ ਕਰਦੇ ਹਨ ਕਿ ਉਨ੍ਹਾਂ ਦੀ ਸਫਲਤਾ ਦੀ ਕਹਾਣੀ ਹੋਰਨਾਂ ਲੋਕਾਂ ਲਈ ਇੱਕ ਪ੍ਰੇਰਨਾ ਸਰੋਤ ਬਣ ਜਾਂਦੀ ਹੈ। ਇਸੇ ਤਰ੍ਹਾਂ ਦੀ ਇੱਕ ਕਹਾਣੀ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੋਡੀ ਪੁਰਾ ਦੀ ਰਹਿਣ ਵਾਲੀ ਸਵਰਨਜੀਤ ਕੌਰ ਬਰਾੜ ਦੀ, ਜਿਸਨੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਤੇ ਆਪਣੀ ਆਮਦਨ ਵਧਾਉਣ ਲਈ ਮਧੂਮੱਖੀ ਪਾਲਣ ਨੂੰ ਸਹਾਇਕ ਕਿੱਤੇ ਦੇ ਤੌਰ ਤੇ ਚੁਣਿਆ।

ਸਵਰਨਜੀਤ ਕੌਰ ਛੱਤਾ ਦਿਖਾਉਂਦੀ ਹੋਈ

ਸਵਰਨਜੀਤ ਕੌਰ ਛੱਤਾ ਦਿਖਾਉਂਦੀ ਹੋਈ

Success Story: 37 ਸਾਲਾਂ ਸਵਰਨਜੀਤ ਕੌਰ ਨੇ ਇਸ ਕਿੱਤੇ ਨੂੰ ਅਪਨਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਮਧੂਮੱਖੀ ਪਾਲਣ ਦੀ ਸਿਖਲਾਈ ਲਈ ਅਤੇ ਇਕ ਸਫਲ ਮੱਖੀ ਪਾਲਕ ਬਣੀ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਸਵਰਨਜੀਤ ਕੌਰ ਘਰੇਲੂ ਔਰਤਾਂ ਵਾਂਗ ਸਿਰਫ਼ ਘਰ ਦਾ ਕੰਮ ਹੀ ਕਰਦੀ ਸੀ। ਪਰ ਅੱਜ ਸਾਡਾ ਸਮਾਜ ਅੱਗੇ ਵੱਧ ਚੁੱਕਿਆ ਹੈ ਅਤੇ ਇਸ ਵਧ ਰਹੇ ਸਮਾਜ ਵਿੱਚ ਔਰਤਾਂ ਵੀ ਕਿਸੇ ਤੋਂ ਘੱਟ ਨਹੀਂ ਹਨ।

ਸਵਰਨਜੀਤ ਕੌਰ ਦਾ ਘਰ ਵਾਲਾ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਪਰ ਜ਼ਮੀਨ ਘੱਟ ਹੋਣ ਕਾਰਨ ਸਿਰਫ਼ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ਨਾਲ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਨਾ ਸੰਭਵ ਨਹੀਂ ਸੀ ਅਤੇ ਨਾਲ ਹੀ ਦਿਨ-ਬ-ਦਿਨ ਵਧ ਰਹੀ ਮਹਿੰਗਾਈ ਕਾਰਨ ਹਾਲਾਤ ਹੋਰ ਵੀ ਬੁਰੇ ਬਣਦੇ ਜਾ ਰਹੇ ਸਨ। ਇਸ ਲਈ ਸਵਰਨਜੀਤ ਕੌਰ ਕੁਝ ਅਜਿਹਾ ਕਰਨਾ ਚਾਉਂਦੀ ਸੀ ਜਿਸ ਨਾਲ ਪਰਿਵਾਰ ਦੀ ਆਮਦਨ ਵਿੱਚ ਇਜ਼ਾਫ਼ਾ ਹੁੰਦਾ। ਉਸ ਨੂੰ ਆਪਣੇ ਇੱਕ ਗੁਆਂਢੀ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਚੱਲ ਰਹੇ ਸਿਖਲਾਈ ਕੋਰਸਾਂ ਬਾਰੇ ਪਤਾ ਲੱਗਿਆ।

ਇਹ ਵੀ ਪੜ੍ਹੋ : ਪੰਜਾਬੀ ਮਹਿਲਾ ਕਮਲਜੀਤ ਕੌਰ ਦੀ ਸੰਘਰਸ਼ ਭਰੀ ਕਹਾਣੀ, 50 ਦੀ ਉਮਰ 'ਚ ਖੱਟਿਆ ਨਾਮਣਾ

ਬਠਿੰਡਾ ਜ਼ਿਲ੍ਹੇ ਦੀ ਉੱਦਮੀ ਸ਼ਹਿਦ ਉਤਪਾਦਕ ਔਰਤਾਂ ਲਈ ਪ੍ਰੇਰਨਾ ਸ੍ਰੋਤ

ਬਠਿੰਡਾ ਜ਼ਿਲ੍ਹੇ ਦੀ ਉੱਦਮੀ ਸ਼ਹਿਦ ਉਤਪਾਦਕ ਔਰਤਾਂ ਲਈ ਪ੍ਰੇਰਨਾ ਸ੍ਰੋਤ

ਕੇ.ਵੀ.ਕੇ. ਬਠਿੰਡਾ (KVK Bathinda) ਤੋਂ ਸਿਖਲਾਈ ਲੈਣ ਉਪਰੰਤ ਉਸਨੇ 8 ਸਾਲ ਪਹਿਲਾਂ ਤਿੰਨ ਬਕਸਿਆਂ ਤੋਂ ਮਧੂ-ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਫਿਰ ਪਿੱਛੇ ਮੁੜਕੇ ਨਹੀਂ ਦੇਖਿਆ। ਸਿਆਣੇ ਆਖਦੇ ਹਨ ਕਿ ਹਿੰਮਤ, ਹੌਂਸਲੇ ਤੇ ਸਮਰਪਣ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਸਵਰਨਜੀਤ ਕੌਰ ਬਰਾੜ ਨੇ ਇਸ ਕਥਨ ਉੱਤੇ ਪੱਕੀ ਮੋਹਰ ਲਗਾਈ ਅਤੇ ਉਹ ਹਰ ਸਾਲ ਬਕਸਿਆਂ ਦੀ ਗਿਣਤੀ ਵਧਾਉਂਦੀ ਗਈ।

ਮੌਜੂਦਾ ਸਮੇਂ ਉਸ ਕੋਲ ਡੇਢ ਸੌ ਤੋਂ ਜ਼ਿਆਦਾ ਬਕਸੇ ਹਨ। ਸ਼ਹਿਦ ਦੀ ਵਿਕਰੀ ਲਈ ਵੀ ਉਸ ਨੂੰ ਕਿਸੇ ਖ਼ਾਸ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਸ ਦੁਆਰਾ ਬਣਾਇਆ ਸਾਰਾ ਸ਼ਹਿਦ ਪਿੰਡ ਭੋਡੀਪੁਰਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਹੀ ਵਿਕ ਜਾਂਦਾ ਹੈ। ਉਸਦੀ ਇੱਛਾ ਇਸ ਕੰਮ ਨੂੰ ਹੋਰ ਵਧਾਉਣ ਦੀ ਹੈ ਅਤੇ ਇਸੇ ਕਰਕੇ ਉਹ ਇਸ ਕਿੱਤੇ ਦੀਆਂ ਹੋਰ ਬਾਰੀਕੀਆਂ ਸਿੱਖਣ ਦੀ ਇੱਛੁਕ ਹੈ। ਬਿਨਾਂ ਕਿਸੇ ਬ੍ਰੈਂਡ ਤੋਂ ਉਸਦਾ ਸ਼ਹਿਦ 300-350 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਜਾਂਦਾ ਹੈ ਜੋ ਉਸਦੀ ਕਾਬਲੀਅਤ ਦਾ ਜਿਊਂਦਾ ਜਾਗਦਾ ਸਬੂਤ ਹੈ।

ਇਹ ਵੀ ਪੜ੍ਹੋ : Success Story: ਸੰਗਰੂਰ ਦੀ ਚੰਨਪ੍ਰੀਤ ਨੇ ਸ਼ੌਕ ਤੇ ਹੁਨਰ ਨੂੰ ਰੁਜ਼ਗਾਰ ਵਿੱਚ ਬਦਲਿਆ

ਸਵਰਨਜੀਤ ਕੌਰ ਸ਼ਹਿਦ ਕੱਢਦੇ ਹੋਏ

ਸਵਰਨਜੀਤ ਕੌਰ ਸ਼ਹਿਦ ਕੱਢਦੇ ਹੋਏ

ਕੇ.ਵੀ.ਕੇ ਦੇ ਮਾਹਿਰਾਂ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਆਪਣੇ ਸ਼ਹਿਦ ਨੂੰ ਇੱਕ ਮਾਰਕੇ ਦੇ ਹੇਠ ਵੇਚੇ ਜਿਸ ਨਾਲ ਉਸਦੀ ਆਮਦਨ ਵਿੱਚ ਹੋਰ ਵਾਧਾ ਹੋਵੇਗਾ। ਆਪਣੇ ਸ਼ਹਿਦ ਨੂੰ ਹੋਰ ਮਹਿੰਗਾ ਵੇਚਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਉਸਨੇ ਐਫ਼.ਐਸ.ਐਸ.ਏ.ਆਈ. ਨੰਬਰ ਲੈਣ ਲਈ ਅਰਜ਼ੀ ਦਿੱਤੀ। ਫੁੱਲ-ਫਲਾਕੇ ਦੀ ਕਮੀ ਹੋਣ ਤੇ ਉਹ ਆਪਣੇ ਬਕਸਿਆਂ ਨੂੰ ਰਾਜਸਥਾਨ ਵੱਲ ਲੈ ਜਾਂਦੀ ਹੈ। ਜਿਸ ਕਰਕੇ ਉਸਦੇ ਸ਼ਹਿਦ ਉਤਪਾਦਨ ਵਿੱਚ ਕਦੇ ਖੜੋਤ ਨਹੀਂ ਆਉਂਦੀ।

ਜਦੋਂ ਸਵਰਨਜੀਤ ਕੌਰ ਨੇ ਇਸ ਕਿੱਤੇ ਦੀ ਸ਼ੁਰੂਆਤ ਕੀਤੀ ਸੀ ਤਾਂ ਉਸਦੀ ਕਮਾਈ ਪੰਦਰਾਂ ਸੌ ਰੁਪਏ ਪ੍ਰਤੀ ਮਹੀਨਾ ਸੀ। ਪਰ ਐੱਫ. ਐਸ. ਐਸ. ਏ. ਆਈ. ਨੰਬਰ ਲੈਣ ਤੋਂ ਬਾਅਦ ਉਹ ਸ਼ਹਿਦ ਦੀ ਚਨਾਗੀ ਤਰ੍ਹਾਂ ਪੈਕਿੰਗ ਕਰਕੇ ਵੇਚਣ ਲੱਗੀ, ਜਿਸਦੇ ਫਲ ਸਰੂਪ ਉਸਨੂੰ ਆਪਣੇ ਉਤਪਾਦਾਂ ਦੀ ਜਿਆਦਾ ਕੀਮਤ ਮਿਲਣ ਲੱਗੀ ਅਤੇ ਉਸਦੇ ਮੁਨਾਫ਼ੇ ਵਿੱਚ ਵਾਧਾ ਹੋਇਆ। ਉਹ ਆਪਣੇ ਸ਼ਹਿਦ ਨੂੰ ‘ਅਜੀਵਿਕਾ ਹਨੀ’ ਦੇ ਮਾਰਕੇ ਹੇਠ ਵੇਚਦੀ ਹੈ।

ਇਹ ਵੀ ਪੜ੍ਹੋ : Punjab ਦੇ Hoshiarpur ਜ਼ਿਲ੍ਹੇ ਤੋਂ Women Empowerment ਦੀਆਂ ਸਫਲ ਕਹਾਣੀਆਂ

ਸਵਰਨਜੀਤ ਕੌਰ ਅਤਪਣੇ ਗਰੁੱਪ ਦੀਆਂ ਹੋਰ ਉੱਦਮੀ ਅੋਰਤਾਂ ਨਾਲ

ਸਵਰਨਜੀਤ ਕੌਰ ਅਤਪਣੇ ਗਰੁੱਪ ਦੀਆਂ ਹੋਰ ਉੱਦਮੀ ਅੋਰਤਾਂ ਨਾਲ

ਮੌਜੂਦਾ ਸਮੇਂ ਉਹ ਲਗਪਗ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਰਹੀ ਹੈ। ਉਸਦੇ ਇਸ ਕੰਮ ਵਿੱਚ ਉਸਦਾ ਪਤੀ ਵੀ ਉਸਦਾ ਸਾਥ ਦਿੰਦਾ ਹੈ। ਭਵਿੱਖ ਵਿੱਚ ਉਸਦੀ 31 ਯੋਜਨਾ ਪੋਲਨ ਇਕੱਠਾ ਕਰਕੇ ਵੇਚਣ ਦੀ ਵੀ ਹੈ। ਲਗਪਗ 4 ਸਾਲ ਪਹਿਲਾਂ ਉਹ ਇੱਕ ਸਵੈ-ਸਹਾਇਤਾ ਗਰੁੱਪ ਦਾ ਹਿੱਸਾ ਵੀ ਬਣੀ ਜਿਸਦੇ ਲਗਪਗ 10 ਮੈਂਬਰ ਸਨ। ਬਾਅਦ ਵਿੱਚ ਉਸਨੇ ਕੁਝ ਹੋਰ ਉੱਦਮੀ ਔਰਤਾਂ ਨੂੰ ਨਾਲ ਲੈਕੇ ‘ਦੀ ਅਜੀਵਿਕਾ ਰੂਰਲ ਪ੍ਰੋਡਿਊਸਰਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ” ਨਾਲ ਦਾ ਕਿਸਾਨ ਉਤਪਾਦਨ ਸੰਗਠਨ (ਢਫੌ) ਰਜਿਸਟਰ ਕਰਵਾਇਆ।

ਸਵਰਨਜੀਤ ਕੌਰ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਨਾਲ ਲਗਾਤਾਰ ਜੁੜੀ ਹੋਈ ਹੈ ਅਤੇ ਮਧੂ-ਮੱਖੀ ਪਾਲਣ ਦੀਆਂ ਕਿੱਤਾ ਮੁਖੀ ਸਿਖਲਾਈ ਕੋਰਸਾਂ ਰਾਹੀਂ ਨਵੇਂ ਸਿਖਿਆਰਥੀਆਂ ਨਾਲ ਮਧੂ ਮੱਖੀ ਪਾਲਣ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਕੀਤੇ ਜਾਂਦੇ ਕਿਸਾਨ ਮੇਲਿਆਂ ਅਤੇ ਹੋਰ ਜ਼ਿਲ੍ਹਾ ਪੱਧਰ ਦੇ ਕੈਂਪਾਂ ਵਿੱਚ ਜਾਂਦੀ ਰਹਿੰਦੀ ਹੈ ਤਾਂ ਜੋ ਉੱਥੋਂ ਨਵਾਂ ਗਿਆਨ ਪ੍ਰਾਪਤ ਕਰ ਸਕੇ।

ਇਹ ਵੀ ਪੜ੍ਹੋ : Successful Woman Farmer: ਪੰਜਾਬ ਦੀ ਧੀ ਗੁਰਬੀਰ ਕੌਰ ਦੇ ਜਜ਼ਬੇ ਨੂੰ ਸਲਾਮ

ਸਵਰਨਜੀਤ ਕੌਰ ਛੱਤਾ ਦਿਖਾਉਂਦੀ ਹੋਈ

ਸਵਰਨਜੀਤ ਕੌਰ ਛੱਤਾ ਦਿਖਾਉਂਦੀ ਹੋਈ

ਸਵਰਨਜੀਤ ਕੌਰ ਨੇ ਨਾ ਸਿਰਫ ਆਪਣੇ ਪਰਿਵਾਰ ਨੂੰ ਮਧੂ-ਮੱਖੀ ਪਾਲਣ ਲਈ ਪ੍ਰੇਰਿਆ ਹੈ ਬਲਕਿ ਆਪਣੇ ਨਾਲ ਦੀਆਂ ਔਰਤਾਂ ਨੂੰ ਵੀ ਇਸ ਕੰਮ ਨੂੰ ਅਪਣਾਉਣ ਲਈ ਸਦਾ ਹੀ ਪ੍ਰੇਰਦੀ ਰਹਿੰਦੀ ਹੈ। ਸਵਰਨਜੀਤ ਕੌਰ ਵਰਗੀਆਂ ਔਰਤਾਂ ਸਮਾਜ ਦੀਆਂ ਦੂਜੀਆਂ ਔਰਤਾਂ ਲਈ ਪ੍ਰੇਰਨਾ ਸਰੋਤ ਹਨ ਜੋ ਕਿ ਆਪਣੇ ਪਰਿਵਾਰ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਆਦਮੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀਆਂ ਹਨ। ਸਵਰਨਜੀਤ ਕੌਰ ਦੀ ਸਫ਼ਲਤਾ ਦੀ ਕਹਾਣੀ ਪਿੰਡ ਦੇ ਹੋਰਨਾਂ ਲੋਕਾਂ ਨੂੰ ਖਾਸ ਕਰ ਛੋਟੇ ਕਿਸਾਨਾਂ ਨੂੰ ਆਪਣੀ ਮਿਹਨਤ ਨਾਲ ਪੈਰਾਂ ਤੇ ਖਲੋਣ ਦੀ ਪ੍ਰੇਰਨਾ ਦਿੰਦੀ ਹੈ।

ਅੰਤ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਸਵਰਨਜੀਤ ਕੌਰ ਆਪਣੇ ਦ੍ਰਿੜ੍ਹ ਇਰਾਦੇ ਸਦਕਾ ਤਰੱਕੀ ਦੀ ਰਾਹ ਤੇ ਨਿੱਤ ਨਵੀਂਆਂ ਪੁਲਾਂਘਾਂ ਪੁੱਟੇਗੀ ਅਤੇ ਹੋਰਨਾਂ ਔਰਤਾਂ ਨੂੰ ਵੀ ਉਤਸ਼ਾਹਿਤ ਕਰਦੀ ਰਹੇਗੀ। ਹੋਰ ਚਾਹਵਾਨ ਬੀਬੀਆਂ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇਸਦੀ ਸਿਖਲਾਈ ਲੈ ਸਕਦੀਆਂ ਹਨ ਅਤੇ ਮੁਫਤ ਦਿੱਤੀ ਜਾਣ ਵਾਲੀ ਇਸ ਸਿਖਲਾਈ ਦਾ ਲਾਭ ਉਠਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ।

ਵਿਨੈ ਸਿੰਘ, ਅਰਵਿੰਦ ਕੁਮਾਰ, ਅਜੀਤਪਾਲ ਧਾਲੀਵਾਲ ਅਤੇ ਪਲਵਿੰਦਰ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ​

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Punjab's enterprising honey producer Bibi Swaranjit Kaur has become an inspiration to women

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters