1. Home
  2. ਸਫਲਤਾ ਦੀਆ ਕਹਾਣੀਆਂ

Punjab ਦੇ Hoshiarpur ਜ਼ਿਲ੍ਹੇ ਤੋਂ Women Empowerment ਦੀਆਂ ਸਫਲ ਕਹਾਣੀਆਂ

Women Empowerment ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਕੁਝ ਪੇਂਡੂ ਔਰਤਾਂ ਦੀ Success Story ਦਾ ਵੇਰਵਾ ਇਸ ਲੇਖ ਰਾਹੀਂ ਸਾਂਝਾ ਕੀਤਾ ਜਾ ਰਿਹਾ ਹੈ।

Gurpreet Kaur Virk
Gurpreet Kaur Virk
ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

Success Stories of Women Empowerment: ਕਿਸੇ ਵੀ ਕਿੱਤੇ ਦੀ ਕਾਮਯਾਬੀ ਲਈ ਤਕਨੀਕੀ ਹੁਨਰ ਦਾ ਹੋਣਾ ਬਹੁਤ ਜਰੂਰੀ ਹੈ ਅਤੇ ਇਹ ਤਕਨੀਕੀ ਗਿਆਨ ਕਿਸਾਨ ਬੀਬੀਆਂ/ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ ਕਰਕੇ ਕਰ ਸਕਦੇ ਹਨ। ਮਹਿਲਾ ਸ਼ਸ਼ਕਤੀਕਰਣ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਪੇਂਡੂ ਔਰਤਾਂ ਦੀ ਸਫਲਤਾ ਦੀਆਂ ਕਹਾਣੀਆਂ ਦਾ ਵੇਰਵਾ ਇਸ ਲੇਖ ਰਾਹੀਂ ਦੂਸਰੀਆਂ ਕਿਸਾਨ ਬੀਬੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ।

ਪੇਂਡੂ ਔਰਤਾਂ ਘਰੇਲੂ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਦੇ ਨਾਲ-ਨਾਲ ਔਰਤਾਂ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਧੰਦੇ ਵਿੱਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ। ਪੇਂਡੂ ਔਰਤਾਂ ਖੇਤੀ ਜਿਣਸਾਂ ਦੀ ਸ਼ੁਰੂਆਤੀ ਪ੍ਰੋਸੈਸਿੰਗ ਜਿਵੇਂ ਕਿ ਅਨਾਜ ਤੇ ਦਾਲਾਂ ਦੀ ਸਫਾਈ ਵਿੱਚ ਵੀ ਯੋਗਦਾਨ ਪਾਉਂਦੀਆਂ ਹਨ।

ਔਰਤਾਂ ਪਿੰਡ ਵਿੱਚ ਹੀ ਰਹਿ ਕੇ ਖੇਤੀ ਅਧਾਰਿਤ ਕਿੱਤੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ ਅਤੇ ਇਸ ਨਾਲ ਪਿੰਡਾਂ ਵਿੱਚ ਹੀ ਰੁਜਗਾਰ ਪੈਦਾ ਕੀਤਾ ਜਾ ਸਕਦਾ ਹੈ। ਇਸ ਨਾਲ ਔਰਤਾਂ ਸਵੈ-ਨਿਰਭਰ ਹੋ ਸਕਦੀਆਂ ਹਨ।

ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਵਿੱਚ ਪੈਂਦੇ ਪਿੰਡ ਰਾਮਗੜ੍ਹ ਸੀਕਰੀ ਦੀ ਸ਼੍ਰੀਮਤੀ ਵੀਨਾ ਸ਼ਰਮਾ ਦੂਸਰੀਆਂ ਪੇਂਡੂ ਔਰਤਾਂ ਲਈ ਇਕ ਚਾਨਣ ਮੁਨਾਰਾ ਹਨ। ਇਨ੍ਹਾਂ ਨੇ ਸਾਲ 2005 ਵਿੱਚ ਆਪਣੇ ਪਿੰਡ ਦੀਆਂ 10 ਅੋਰਤਾਂ ਨਾਲ ਮਿਲ ਕੇ “ਸਦਾ ਸ਼ਿਵ ਮਾਡਰਨ ਸੈਲਫ ਹੈਲਪ ਗਰੁੱਪ” ਬਣਾਇਆ ਅਤੇ ਸ਼੍ਰੀਮਤੀ ਵੀਨਾ ਨੂੰ ਇਸ ਗਰੁੱਪ ਦੀ ਪ੍ਰਧਾਨ ਲਈ ਨਾਮਜਦ ਕੀਤਾ ਗਿਆ।

ਸ਼੍ਰੀਮਤੀ ਵੀਨਾ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ, ਡਾ. ਯਸ਼ਵੰਤ ਸਿੰਘ ਪਰਮਾਰ ਯੂਨਵਿਰਸਿਟੀ ਆਫ਼ ਹੋਰਟੀਕਲਚਰਲ ਐਂਡ ਫਾਰਸਟਰੀ, ਸੋਲਨ, ਹਿਮਾਚਲ ਪ੍ਰਦੇਸ਼ ਤੋਂ ਸਿਖਲਾਈ ਪ੍ਰਾਪਤ ਕੀਤੀ ਅਤੇ ਅਚਾਰ, ਚੱਟਨੀ, ਅੰਬਚੂਰ, ਚੂਰਨ ਆਦਿ ਬਣਾਉਣਾ ਦਾ ਕੰਮ ਸ਼ੁਰੂ ਕੀਤਾ। ਇਹ ਸਮੂਹ ਵੱਖ-ਵੱਖ ਕਿਸਾਨ ਮੇਲਿਆਂ, ਸਥਾਨਕ ਮੇਲਿਆਂ ਵਿੱਚ ਆਪਣੇ ਉਤਪਾਦ ਵੇਚਦਾ ਹੈ।

ਇਹ ਵੀ ਪੜ੍ਹੋ : Successful Woman Farmer: ਪੰਜਾਬ ਦੀ ਧੀ ਗੁਰਬੀਰ ਕੌਰ ਦੇ ਜਜ਼ਬੇ ਨੂੰ ਸਲਾਮ

ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

ਇਸ ਸਮੂਹ ਦੀ ਔਰਤਾਂ ਦੇ ਕੰਮ ਪ੍ਰਤੀ ਸਮਪਰਣ ਨੂੰ ਦੇਖਦੇ ਹੋਏ, ਸਾਬਕਾ ਮੁੱਖ ਮੰਤਰੀ, ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ 26 ਜੁਲਾਈ, 2012 ਨੂੰ ਇਸ ਸੈਲਫ ਹੈਲਪ ਗਰੁੱਪ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੇ ਸੈਲਫ ਹੈਲਪ ਗਰੁਪ ਨੂੰ ਇੱਕਠੇ ਹੋ ਕੇ ਕੰਡੀ ਏਰਿਆ ਫਰੂਟਸ ਐਂਡ ਹਰਬਲ ਪ੍ਰੋਸੈਸਿੰਗ ਸੋਸਾਇਟੀ (ਕੈਫਰੋ) ਦਾ ਦਰਜਾ ਦਿੱਤਾ। ਇਹ ਸੋਸਾਇਟੀ ਵੱਖ-ਵੱਖ ਤਰ੍ਹਾਂ ਦੇ ਆਚਾਰ, ਮੁਰੱਬੇ, ਚੱਟਣੀਆਂ, ਜੂਸ, ਮਿਕਸ ਫਰੂਟ ਜੈਮ ਆਦਿ ਬਣਾ ਕੇ ਵੇਚਦੇ ਹਨ। ਸ਼੍ਰੀਮਤੀ ਵੀਨਾ ਸ਼ਰਮਾ ਦੀ ਬੇਟੀ ਕੁਮਾਰੀ ਰੇਖਾ ਨੂੰ ਫਸਲ ਉਤਪਾਦਨ ਦੀ ਪ੍ਰੋਸੈਸਿੰਗ ਦੇ ਕਿੱਤੇ ਵਿੱਚ ਸ਼ਲਾਘਾਯੋਗ ਪ੍ਰਾਪਤੀ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮਿਤੀ 22 ਸਤੰਬਰ, 2017 ਨੂੰ ਕਿਸਾਨ ਮੇਲੇ ਦੌਰਾਨ “ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਰੀ ਪੁਰਸਕਾਰ” ਨਾਲ ਨਵਾਜਿਆ ਗਿਆ ਅਤੇ ਹੁਸ਼ਿਆਰਪੁਰ ਵਿਖੇ ਕਿਸਾਨ ਸੰਮੇਲਨ ਦੌਰਾਨ ਮਾਨਯੋਗ ਕੇਂਦਰੀ ਖੇਤੀਬਾੜੀ ਰਾਜ ਮੰਤਰੀ, ਸ਼੍ਰੀਮਤੀ ਕ੍ਰਿਸ਼ਨਾ ਰਾਜ ਜੀ ਪਾਸੋਂ ਵੀ ਸਨਮਾਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : Success Story: ਸੰਗਰੂਰ ਦੀ ਚੰਨਪ੍ਰੀਤ ਨੇ ਸ਼ੌਕ ਤੇ ਹੁਨਰ ਨੂੰ ਰੁਜ਼ਗਾਰ ਵਿੱਚ ਬਦਲਿਆ

ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

ਮਾਣਯੋਗ ਕੇਂਦਰੀ ਖੇਤੀਬਾੜੀ ਰਾਜ ਮੰਤਰੀ, ਸ਼੍ਰੀਮਤੀ ਕ੍ਰਿਸ਼ਨਾ ਰਾਜ ਜੀ ਪਾਸੋਂ ਕੁਮਾਰੀ ਰੇਖਾ ਸਨਮਾਨ ਪ੍ਰਾਪਤ ਕਰਦੇ ਹੋਏ ਬਲਾਕ ਮਾਹਿਲਪੁਰ ਦੇ ਪਿੰਡ ਮੈਲੀ ਦੀ ਵਿਨੋਦ ਕੁਮਾਰੀ ਨੇ ਫਲਾਂ ਅਤੇ ਸਬਜੀਆਂ ਦੀ ਸਾਂਭ ਸੰਭਾਲ ਸਬੰਧੀ ਸਿਖਲਾਈ ਮਈ, 2005 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਚਾਰ, ਚਟਨੀ, ਮੁਰੱਬੇ, ਸਕੈਸ਼ ਬਣਾਉਣ ਦਾ ਕੰਮ ਸ਼ੁਰੂ ਕੀਤਾ।

ਇਸ ਤੋਂ ਬਾਅਦ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਵਿਨੋਦ ਕੁਮਾਰੀ ਨੂੰ ਤਿੰਨ ਮਹੀਨੇ ਦੀ ਸਿਖਲਾਈ ਲਈ ਫੂਡ ਸਾਇੰਸ ਅਤੇ ਤਕਨੌਲੋਜੀ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਭੇਜਿਆ ਗਿਆ, ਜਿਸ ਨਾਲ ਉਹਨਾਂ ਦੇ ਹੁਨਰ ਵਿੱਚ ਹੋਰ ਨੁਹਾਰ ਆਇਆ। ਆਪਣੇ ਉਤਪਾਦਾਂ ਦੀ ਵਿਕਰੀ ਲਈ ਉਸ ਨੇ ਵੈਨ ਖਰੀਦੀ, ਜਿਸ ਨਾਲ ਉਹਨਾਂ ਦਾ ਮੰਡੀਕਰਣ ਆਸਾਨ ਹੋ ਗਿਆ।

ਵਿਨੋਦ ਕੁਮਾਰੀ ਨੂੰ ਫਸਲ ਉਤਪਾਦਨ ਦੀ ਪ੍ਰੋਸੈਸਿੰਗ ਦੇ ਕਿੱਤੇ ਵਿਚ ਸ਼ਲਾਘਾਯੋਗ ਪ੍ਰਾਪਤੀ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਤੰਬਰ, 2016 ਦੇ ਕਿਸਾਨ ਮੇਲੇ ਦੌਰਾਨ “ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਰੀ ਪੁਰਸਕਾਰ ਨਾਲ ਨਵਾਜਿਆ ਗਿਆ ਅਤੇ ਹੁਸ਼ਿਆਰਪੁਰ ਵਿਖੇ ਕਿਸਾਨ ਸੰਮੇਲਨ ਦੌਰਾਨ ਮਾਨਯੋਗ ਕੇਂਦਰੀ ਖੇਤੀ ਰਾਜ ਮੰਤਰੀ, ਸ਼੍ਰੀਮਤੀ ਕ੍ਰਿਸ਼ਨਾ ਰਾਜ ਜੀ ਪਾਸੋਂ ਵੀ ਸਨਮਾਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : ਪੰਜਾਬੀ ਮਹਿਲਾ ਕਮਲਜੀਤ ਕੌਰ ਦੀ ਸੰਘਰਸ਼ ਭਰੀ ਕਹਾਣੀ, 50 ਦੀ ਉਮਰ 'ਚ ਖੱਟਿਆ ਨਾਮਣਾ

ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

ਮਾਨਯੋਗ ਕੇਂਦਰੀ ਖੇਤੀ ਰਾਜ ਮੰਤਰੀ, ਸ਼੍ਰੀਮਤੀ ਕ੍ਰਿਸ਼ਨਾ ਰਾਜ ਜੀ ਪਾਸੋਂ ਵਿਨੋਦ ਕੁਮਾਰੀ ਸਨਮਾਨ ਪ੍ਰਾਪਤ ਕਰਦੇ ਹੋਏ ਪਿੰਡ ਚੱਬੇਵਾਲ ਦੀ ਸ਼੍ਰੀਮਤੀ ਮਨਰੂਪ ਕੌਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸਿਅਰਪੁਰ ਤੋ ਫਲਾਂ ਅਤੇ ਸਬਜੀਆਂ ਦੀ ਸਾਂਭ ਸੰਭਾਲ ਸਬੰਧੀ ਸਿਖਲਾਈ ਪ੍ਰਾਪਤ ਕੀਤੀ ਅਤੇ ਅਚਾਰ, ਚਟਨੀ, ਮੁਰੱਬਾ ਤੇ ਵੜ੍ਹੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ।ਸ਼੍ਰੀਮਤੀ ਮਨਰੂਪ ਕੌਰ ਆਪਣੇ ਉਤਪਾਦ ਆਪਣੇ ਪਿੰਡ ਅਤੇ ਲਾਗਲੇ ਪਿੰਡਾਂ ਵਿੱਚ ਵੇਚਦੀ ਹੈ।

ਸ਼੍ਰੀਮਤੀ ਮਨਰੂਪ ਕੌਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਤੰਬਰ, 2016 ਦੇ ਕਿਸਾਨ ਮੇਲੇ ਦੌਰਾਨ ਉੱਦਮੀ ਕਿਸਾਨ ਬੀਬੀ ਵੱਜੋਂ ਸਟਾਲ ਮੁਕਾਬਲੇ ਵਿਚੋਂ ਦੂਸਰਾ ਸਥਾਨ ਵੀ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : ISRO Ex-Scientist ਪੂਰਨਿਮਾ ਨੇ ਬਣਾਈ 7 ਤਰ੍ਹਾਂ ਦੀ "ਆਰਗੈਨਿਕ ਮਿੱਟੀ", ਕਿਸਾਨਾਂ ਲਈ ਬਣੀ ਵਰਦਾਨ

ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

ਇਹ ਹਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ "ਸਸ਼ਕਤ ਔਰਤਾਂ"

ਪਿੰਡ ਗੰਭੋਵਾਲ ਦੀ ਸ਼੍ਰੀਮਤੀ ਰਵਿੰਦਰ ਕੌਰ ਨੇ ਸੋਇਆਬੀਨ ਪ੍ਰੋਸੈਸਿੰਗ ਪਲਾਂਟ ਲਗਾ ਕੇ ਸੋਇਆਬੀਨ ਦੇ ਪਦਾਰਥ ਬਣਾਉਣ ਦਾ ਕੰਮ ਸ਼ੁਰੂ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਦੁਆਰਾ ਸ਼੍ਰੀਮਤੀ ਰਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਸ. ਅਮਰੀਕ ਸਿੰਘ ਨੂੰ ਸੈਂਟਰਲ ਇੰਸਟੀਚਿਊਟ ਆਫ ਐਗਰੀਕਲਚਰਲ ਇੰਜੀਨੀਅਰਿੰਗ, ਭੋਪਾਲ ਤੋਂ ਸੋਇਆਬੀਨ ਤੋਂ ਬੇਕਰੀ ਪਦਾਰਥ ਬਣਾਉਣ ਦੀ ਕਿੱਤਾ ਮੁੱਖੀ ਸਿਖਲਾਈ ਲਈ ਭੇਜਿਆ ਗਿਆ। ਸ੍ਰੀਮਤੀ ਰਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਸ. ਅਮਰੀਕ ਸਿੰਘ ‘ਸੋਇਆ ਐਗਰੋ ਪ੍ਰੋਸੈਸਿੰਗ ਦੇ ਨਾਮ ਹੇਠ ਸੋਇਆ ਦੁੱਧ ਅਤੇ ਸੋਇਆ ਪਨੀਰ ਦੀ ਵਿਕਰੀ ਕਰਦੇ ਹਨ ਅਤੇ ਉਹਨਾਂ ਦੇ ਪਦਾਰਥ ਘਰ-ਘਰ ਵਿਚ ਪ੍ਰਸਿੱਧ ਹਨ।

ਮਨਿੰਦਰ ਸਿੰਘ ਬੌਂਸ ਅਤੇ ਅਜੈਬ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ
(ਮੋਬਾਇਲ ਨੰਬਰ: 98157-51900)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Success stories of women empowerment from Hoshiarpur district of Punjab

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters