1. Home
  2. ਸਫਲਤਾ ਦੀਆ ਕਹਾਣੀਆਂ

Naturalization of Agriculture: ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਖੇਤੀ ਦੇ ਕੁਦਰਤੀਕਰਨ ਦੇ ਸਿਧਾਂਤ ਵੱਲ ਮੁੜਨਾ ਸਮੇਂ ਦੀ ਲੋੜ ਹੈ ਅਤੇ ਇਹ ਕਾਰਜ ਕਿਸਾਨ ਸ. ਅਵਤਾਰ ਸਿੰਘ ਸਹੀ ਤਰੀਕੇ ਨਾਲ ਅੱਗੇ ਨੂੰ ਤੋਰ ਰਹੇ ਹਨ। ਨਤੀਜੇ ਵੱਜੋਂ ਅੱਜ ਹਜ਼ਾਰਾ ਕਿਸਾਨਾਂ ਦੀ ਖੇਤੀ ਨੂੰ ਇਸ ਕਿਸਾਨ ਦੀ ਤਕਨੀਕ ਨੇ ਰੋਸ਼ਨਾ ਦਿੱਤਾ ਹੈ।

Gurpreet Kaur Virk
Gurpreet Kaur Virk
ਸਫਲ ਕਿਸਾਨ ਸ. ਅਵਤਾਰ ਸਿੰਘ

ਸਫਲ ਕਿਸਾਨ ਸ. ਅਵਤਾਰ ਸਿੰਘ

Success Story: ਖੇਤੀਬਾੜੀ ਖੇਤਰ ਅਤੇ ਸਾਡੀ ਕੁਦਰਤ, ਇਹਨਾਂ ਦਾ ਬੇਹੱਦ ਗਾੜਾ ਅਤੇ ਡੂੰਘਾ ਸਬੰਧ ਹੈ। ਕੁਦਰਤ ਨਾਲ ਰੱਲਗੱਡ ਹੋ ਕੇ ਹੀ ਵੱਖ-ਵੱਖ ਫਸਲਾਂ ਜਾਂ ਹੋਰ ਖੇਤੀ ਕਿੱਤਿਆਂ ਦੀ ਕਾਮਯਾਬੀ ਨੂੰ ਨਿਸਚਿਤ ਕੀਤਾ ਜਾ ਸਕਦਾ ਹੈ। ਕਿਸਾਨ ਸ. ਅਵਤਾਰ ਸਿੰਘ ਇਸ ਕਾਰਜ ਦੀ ਸਹੀ ਅਗਵਾਈ ਕਰ ਰਹੇ ਹਨ। ਨਤੀਜਾ ਇਹ ਨਿਕਲਿਆ ਕਿ ਅੱਜ ਹਜ਼ਾਰਾ ਕਿਸਾਨਾਂ ਦੀ ਖੇਤੀ ਇਸ ਕਿਸਾਨ ਦੀ ਤਕਨੀਕ ਨਾਲ ਰੌਸ਼ਨ ਹੋ ਗਈ ਹੈ।

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਸਾਡੇ ਦੇਸ਼ ਵਿੱਚ ਐਲਾਨੀ ਗਈ ਹਰੀ ਕ੍ਰਾਂਤੀ ਤੋਂ ਬਾਅਦ ਖੇਤੀ ਦੇ ਸਮੀਕਰਣਾਂ ਵਿੱਚ ਬੜਾ ਵੱਡਾ ਉਤਰਾਅ ਚੜਾਅ ਦੇਖਣ ਨੂੰ ਮਿਲਿਆ ਹੈ। ਅਸੀ ਕੁਦਰਤ ਅਤੇ ਖੇਤੀ ਦੀ ਮੁੱਡ ਕਦੀਮ ਦੀ ਸਾਂਝ ਨੂੰ ਹੋਲੀ ਹੋਲੀ ਗਵਾਉਂਦੇ ਗਏ। ਖੇਤੀ ਰਸਾਇਣ ਯੁਕਤ ਅਤੇ ਕੁਦਰਤ ਤੋਂ ਦੂਰ ਅਤੇ ਹੋਰ ਦੂਰ ਹੁੰਦੀ ਗਈ। ਨਤੀਜੇ ਵੱਜੋਂ ਖੇਤੀ ਵਿੱਚ ਰਸਾਇਣਾਂ ਦੀ ਭਰਮਾਰ, ਬੇਲੋੜਾ ਮਸ਼ੀਨੀਕਰਨ ਅਤੇ ਤਕਰੀਬਨ ਸਾਰੇ ਖੇਤੀ ਦੇ ਕੰਮ ਕੁਦਰਤ ਦੀ ਧਾਰਾ ਦੇ ਉਲਟ ਚੱਲਣ ਦਾ ਰਿਵਾਜ ਸਾਡੇ 'ਤੇ ਭਾਰੂ ਹੋ ਗਿਆ। ਇਸ ਸਭ ਵਰਤਾਰੇ ਨਾਲ ਅਸੀ ਖੇਤੀ ਵਿੱਚ ਵਧੇਰੇ ਪੈਦਾਵਾਰ ਤਾਂ ਹਾਸਿਲ ਕਰ ਲਈ ਪਰ ਕੁਦਰਤ ਤੋਂ ਦੂਰ ਹੋਣ ਕਰਕੇ ਅਸੀ ਆਪਣੀ ਧਰਤੀ ਦੀ ਤਾਸੀਰ, ਧਰਤੀ ਹੇਠਲੇ ਮਿੱਠੇ ਪਾਣੀ ਅਤੇ ਵਾਤਾਵਰਨ ਨੂੰ ਪਲੀਤ ਕਰ ਲਿਆ ਜਿਸ ਦਾ ਖਮਿਆਜ਼ਾ ਅੱਜ ਸਾਨੂੰ ਵਾਤਾਵਰਨ ਦੇ ਵਿੱਚ ਬਦਲਾਅ, ਮੁੱਕ ਰਹੇ ਧਰਤੀ ਹੇਠਲੇ ਪਾਣੀ ਅਤੇ ਨਿੱਤ ਨਵੀਆਂ ਮਾਰੂ ਬੀਮਾਰੀਆਂ ਦੇ ਰੂਪ ਵਿੱਚ ਝੱਲਣਾ ਪੈ ਰਿਹਾ ਹੈ। ਇਸ ਸਭ ਦੇ ਵਿਚਾਲੇ ਇੱਕ ਆਸ ਦੀ ਕਿਰਨ ਫਗਵਾੜਾ ਗੁੱਡ ਗਰੋਅ ਤਕਨੀਕ ਦੇ ਰੂਪ ਵਿੱਚ ਜਾਗ੍ਰਿਤ ਹੋਈ ਹੈ। ਦੁਆਬੇ ਦੇ ਪਿੰਡ ਵਿਰਕ ਅਤੇ ਫਿਲੌਰ ਵਿਚ ਬੜਾ ਪਿੰਡ ਵਿਚਾਲੇ ਇਸ ਆਸ ਦੀ ਕਿਰਨ ਨੂੰ ਰੋਸ਼ਨ ਕੀਤਾ ਹੈ ਸ. ਅਵਤਾਰ ਸਿੰਘ ਨੇ।

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਫਗਵਾੜਾ ਗੁੱਡ ਗਰੋਅ ਤਕਨੀਕ ਦੇ ਬੈਨਰ ਥੱਲੇ ਸ. ਅਵਤਾਰ ਸਿੰਘ ਨੇ ਖੇਤੀ ਦੇ ਕੁਦਰਤੀਕਰਨ ਦਾ ਦੀਵਾ ਜਦੋਂ ਬਾਲਿਆ ਤਾਂ ਉਸ ਵਕਤ ਬਹੁਤ ਸਾਰੇ ਲੋਕ ਇਸ ਗੱਲ ਨੂੰ ਜਾਣਦੇ ਹੋਏ ਵੀ ਅਣਗੋਲਿਆ ਕਰਦੇ ਸਨ। ਇਹ ਤਕਰੀਬਨ 90 ਦਾ ਦਹਾਕਾ ਸੀ ਉਸ ਸਮੇਂ ਖੇਤੀ ਦੇ ਗੈਰ ਕੁਦਰਤੀਕਰਨ ਕਰਕੇ ਹੋ ਰਿਹਾ ਘਾਣ ਅਜੇ ਨਜ਼ਰ ਨਹੀ ਸੀ ਆ ਰਿਹਾ, ਪਰ ਅੱਜ ਦੇ ਸਮੇਂ ਵਿੱਚ ਹਰ ਕਿਸਾਨ ਅਤੇ ਹਰ ਨੀਤੀ ਨਿਰਮਾਤਾ ਇਸ ਗੱਲ ਦੀ ਹਾਮੀ ਭਰਦਾ ਨਜ਼ਰ ਆ ਰਿਹਾ ਹੈ ਕਿ ਸਾਨੂੰ ਖੇਤੀ ਦੇ ਕੁਦਰਤੀਕਰਨ ਦੇ ਸਿਧਾਂਤ ਵੱਲ ਮੁੜਨਾ ਪੈਣਾ ਹੈ ਤੇ ਜੇ ਹੁਣ ਵੀ ਨਾ ਮੁੜੇ ਤੇ ਫਿਰ ਵਾਪਿਸ ਮੁੜਨਾ ਔਖਾ ਹੋ ਜਾਵੇਗਾ। ਅੱਜ ਇਸ ਕਿਸਾਨ ਵੱਲੋਂ ਕੁਦਰਤੀਕਰਨ ਦੇ ਦੀਵੇ ਦੀ ਲੌਅ ਰਾਂਹੀ ਹਜ਼ਾਰਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਕਿਸਾਨਾ ਦੀ ਖੇਤੀ ਨੂੰ ਇਸ ਤਕਨੀਕ ਨਾਲ ਰੋਸ਼ਨਾ ਦਿੱਤਾ ਹੈ।

ਸ. ਅਵਤਾਰ ਸਿੰਘ ਵੱਲੋਂ ਬੇਹੱਦ ਯੂਨੀਕ ਸ਼ਬਦ ਦਾ ਇਸਤੇਮਾਲ ਕਰਦੇ ਹੋਏ “ਖੇਤੀ ਸਤਿਸੰਗ” ਰਾਂਹੀ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਅਤੇ ਨਾਲ ਹੀ ਆਨਲਾਇਨ ਮੀਟਿੰਗਾਂ ਕਰਦੇ ਹੋਏ ਇਸ ਬੇਹੱਦ ਪ੍ਰਭਾਵਸ਼ਾਲੀ ਕੁਦਰਤੀਕਰਨ ਦੀ ਖੇਤੀ ਦੀ ਸ਼ੈਲੀ ਦੀ ਖੁਸ਼ਬੂ ਨੂੰ ਚਾਰ ਚੁਫੇਰੇ ਫੈਲਾਇਆ ਜਾ ਰਿਹਾ ਹੈ। ਕੁਦਰਤੀਕਰਨ ਦੀ ਇਸ ਸਿਧਾਂਤਮਈ ਖੇਤੀ ਨੂੰ ਜੰਗਲ ਦਾ ਸਿਧਾਂਤ ਵੀ ਆਖਿਆ ਗਿਆ ਹੈ। ਇਸ ਅਧੀਨ ਕਿਸਾਨ ਦਾ ਕਹਿਣਾ ਹੈ ਕਿ ਇਸ ਸ੍ਰਿਸ਼ਟੀ ਦੀ ਰਚਨਾ ਪੰਜਾਂ ਤੱਤਾ ਰਾਂਹੀ ਹੋਈ ਹੈ ਜਿਵੇ ਕਿ ਭੂਮੀ, ਗਗਨ, ਵਾਯੂ, ਅਗਨੀ ਅਤੇ ਪਾਣੀ।

ਇਹਨਾ ਪੰਜਾ ਤੱਤਾ ਦੀ ਸ੍ਰਿਸ਼ਟੀ ਵਿੱਚ ਉਪਲਭਧਤਾ ਰਾਂਹੀ ਕੁਦਰਤ ਸਾਨੂੰ ਸੰਕੇਤ ਦੇ ਰਹੀ ਹੈ ਕਿ ਅਸੀ ਆਪਣੀ ਖੇਤੀ ਕਿੰਝ ਕਰਨੀ ਹੈ। ਭੂਮੀ ਅਤੇ ਪਾਣੀ ਵਰਗੇ ਤੱਤ ਸੀਮਂਤ ਹਨ ਇਹਨਾ ਦੀ ਵਰਤੋਂ ਸੰਯਮ ਨਾਲ ਕਰਨੀ ਹੈ। ਇਸ ਗੱਲ ਨੂੰ ਕਿਸਾਨ ਨੇ ਆਪਣੇ ਖੇਤਾ ਵਿੱਚ ਇੱਕ ਏਕੜ ਵਿੱਚ ਇੱਕ ਤੋਂ ਵੱਧ ਫਸਲਾਂ ਦੀ ਕਾਮਯਾਬ ਕਾਸ਼ਤ ਕਰਕੇ ਕਰ ਕੇ ਵਿਖਾਇਆ ਹੈ। ਕਿਉਕਿ ਪਾਣੀ ਸੀਮਾਂਤ ਸਾਧਨ ਹੈ ਅਤੇ ਪਾਣੀ ਦਾ ਸਭਾਉ ਨੀਵੇਂ ਵਾਲੇ ਪਾਸੇ ਨੂੰ ਵਹਿਣ ਦਾ ਹੁੰਦਾ ਹੈ ਇਸ ਲਈ ਖੇਤਾਂ ਨੂੰ ਖਾਲਿਆ ਰਾਂਹੀ ਸਿੰਝਣਾ ਚਾਹੀਦਾ ਹੈ।

ਕਿਸਾਨ ਦਾ ਕਹਿਣਾ ਹੈ ਕਿ ਅਕਾਸ਼ ਅਤੇ ਵਾਯੂ ਅਸੀਮਤ ਸਾਧਨ ਹਨ ਇਸ ਲਈ ਬੂਟਿਆਂ ਦਰਮਿਆਨ ਵਧੇਰੇ ਫਾਸਲਾ ਜਿਆਦਾ ਫਾਇਦੇਮੰਦ ਹੁੰਦਾ ਹੈ। ਕਿਸਾਨ ਵੱਲੋਂ ਗੰਨੇ ਦੀ ਖੇਤੀ ਵਿੱਚ ਕ੍ਰਾਂਤੀਕਾਰੀ ਸੁਧਾਰ ਦੀ ਨੀਹ ਰੱਖੀ ਹੈ। ਸਿੰਗਲ ਬੱਡ ਵਰਟੀਕਲ ਤਕਨੀਕ ਰਾਂਹੀ ਗੰਨੇ ਦੇ ਬੱਡਜ਼ ਦੀ ਖੜਵੀਂ ਰੁੱਖ ਬੀਜਾਈ 8 ਫੁੱਟ ਦੀ ਦੂਰੀ ਤੇ ਕੀਤੀ ਗਈ ਤੇ ਇਸ ਵਿਧੀ ਰਾਂਹੀ ਸਿਰਫ 70 ਗੰਨਿਆਂ ਰਾਂਹੀ ਇੱਕ ਏਕੜ ਦੀ ਬੀਜਾਈ ਕੀਤੀ ਗਈ। ਇੱਕ ਗੰਨੇ ਦੇ ਬੱਡ ਤੋਂ 50-55 ਫੁਟਾਰੇ ਹਾਸਿਲ ਕੀਤੇ ਗਏ ਅਤੇ ਇੱਕ ਬੱਡ ਤੋਂ ਝਾੜ ਤਕਰੀਬਨ 1.25 ਕੁਇੰਟਲ ਲਿਆ ਗਿਆ।

ਇਹ ਵੀ ਪੜ੍ਹੋ : Stud Farm ਨਾਲ ਬਦਲੀ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਲ ਬ੍ਰਦਰਜ਼ ਦੀ ਕਿਸਮਤ

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਇਸ ਤਕਨੀਕ ਨੂੰ ਕੁਦਰਤੀਕਰਨ ਇਸ ਲਈ ਆਖਿਆ ਗਿਆ ਕਿਉਕਿ ਰਵਾਇਤੀ ਢੰਗ ਨਾਲ ਅਸੀ ਗੰਨੇ ਦੀ ਤਕਰੀਬਨ 7-8 ਇੰਚ ਦੀ ਪੋਰੀਆਂ ਨੂੰ ਖਾਲਿਆ ਵਿੱਚ ਲੰਬਾ ਰੱਖਦੇ ਹਾਂ ਜੋ ਕਿ ਗੰਨੇ ਦੇ ਖੜ੍ਹਵੇ ਰੁੱਖ ਨੂੰ ਵੱਧਣ ਦੀ ਪ੍ਰਵੀਤੀ ਕਰਕੇ ਸ਼ੁਰੂਆਤ ਵਿੱਚ ਹੀ ਕੁਦਰਤੀ ਵਰਤਾਰੇ ਦੇ ਉਲਟ ਹੈ ਕਿਉਕਿ ਗੰਨਾ ਸਿੱਧਾ ਉੱਪਰ ਨੂੰ ਵੱਧਦਾ ਹੈ ਇਸ ਤਕਨੀਕ ਰਾਂਹੀ ਕੁਦਰਤ ਦੇ ਰੱਲ ਗੱਡ ਹੁੰਦੇ ਹੋਏ ਗੰਨੇ ਦੇ ਬੱਡਜ਼ ਨੂੰ ਖੜਵੇਂ ਰੁੱਖ ਰੱਖਿਆਂ ਜਾਂਦਾ ਹੈ ਅਤੇ ਬੈਡ ਤੇ ਬੀਜੇ ਗੰਨੇ ਵਿਚੱਲੇ ਜੰਗਲ ਦੇ ਸਿਧਾਂਤ ਅਨੁਸਾਰ ਵੱਖ-ਵੱਖ ਫਸਲਾਂ ਜਿਵੇ ਕਿ ਮੱਕੀ, ਕਣਕ, ਸਬਜ਼ੀਆਂ ਆਦਿ ਦੀ ਬੀਜਾਈ ਕੀਤੀ ਜਾਂਦੀ ਹੈ।

ਖੇਤੀ ਦੇ ਇਸ ਕੁਦਰਤੀਕਰਨ ਅਧੀਨ ਇਸ ਗੱਲ ਨੂੰ ਸਥਾਪਿਤ ਕੀਤਾ ਜਾਂਦਾ ਹੈ ਕਿ ਸਿਰਫ ਬੀਜ ਰਾਂਹੀ ਹੀ ਵੱਖ-ਵੱਖ ਫਸਲਾਂ ਦੀ ਬੀਜਾਈ ਕੀਤੀ ਜਾਵੇ ਭਾਵ ਇਸ ਕੁਦਰਤੀਕਰਨ ਵਿੱਚ ਪਨੀਰੀ ਦੀ ਕੋਈ ਥਾਂ ਨਹੀ ਹੈ। ਬੈਡਜ਼ 'ਤੇ ਕੀਤੀ ਜਾਂਦੀ ਵੱਖ-ਵੱਖ ਫਸਲਾਂ ਦੀ ਬੱਚ ਖੁੱਚ ਨੂੰ ਖਾਲਿਆ ਅਤੇ ਬੈਡਾਂ ਵਿਚਾਲੇ ਹੀ ਰੱਖਿਆ ਜਾਂਦਾ ਹੈ ਜਿਸ ਕਰਕੇ ਰਸਾਇਣਿਕ ਖਾਦਾਂ ਦੀ ਲੋੜ ਨਹੀ ਪੈਂਦੀ। ਕਿਸਾਨ ਅਨੁਸਾਰ ਕੁਦਰਤ ਸਾਨੂ ਸੁਨੇਹਾ ਦਿੰਦੀ ਹੈ ਕਿ ਸਾਡੇ ਇਸ ਖਿੱਤੇ ਲਈ ਅਜਿਹੀਆਂ ਫਸਲਾਂ ਦੀ ਕਾਸ਼ਤ ਹੀ ਕਾਮਯਾਬ ਹੋ ਸਕਦੀ ਹੈ ਜਿਹੜੀਆਂ ਐਰੋਬਿਕ ਪ੍ਰਵਿਤੀ ਦੀਆਂ ਹਨ ਭਾਵ ਹਵਾ ਯੁਕਤ ਅਤੇ ਨਮੀ ਯੁਕਤ ਅਤੇ ਜਦੋਂ ਅਸੀ ਫਸਲਾਂ ਨੂੰ ਪਾਣੀ ਨਾਲ ਗੱਚ ਕਰ ਦਿੰਦੇ ਹਾਂ ਉਸ ਵਕਤ ਸਾਡੀਆਂ ਫਸਲਾਂ ਪੀਲੀਆਂ ਪੈ ਜਾਂਦੀਆਂ ਹਨ ਇਸੇ ਲਈ ਕੁਦਰਤ ਵੱਲੋਂ ਸਾਨੂੰ ਸੰਕੇਤ ਹੈ ਕਿ ਸਾਨੂੰ ਫਸਲਾਂ ਨੂੰ ਸਲਾਭਾ ਹੀ ਚਾਹੀਦਾ ਹੈ ਵਧੇਰੇ ਪਾਣੀ ਨੁਕਸਾਨ ਕਰਦਾ ਹੈ।

ਇਹ ਵੀ ਪੜ੍ਹੋ : ਸਫ਼ਲ ਬੀਜ ਉਤਪਾਦਕ: ਗੁਰਿੰਦਰ ਪਾਲ ਸਿੰਘ

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਕਿਸਾਨ ਅਨੁਸਾਰ ਖਾਲਿਆਂ ਰਾਂਹੀ ਫਸਲਾਂ ਨੂੰ ਸਿੰਝਣ ਨਾਲ ਕੇਪਿਲਰੀ ਐਕਸ਼ਨ ਰਾਂਹੀ ਪੌਦਿਆਂ ਦੀਆਂ ਜੜਾਂ ਤੱਕ ਪਾਣੀ ਪੁੱਜਦਾ ਹੈ ਜਿਸ ਰਾਂਹੀ ਜ਼ਮੀਨ ਵਿੱਚ ਮੌਜੂਦ ਖੁਰਾਕੀ ਤੱਤ ਵੀ ਫਸਲਾਂ ਤੱਕ ਪੁੱਜ ਜਾਂਦੇ ਹਨ। ਕਿਸਾਨ ਨੇ ਆਪਣੇ ਖੇਤਾਂ ਵਿੱਚ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀ ਅਨੁਸਾਰ ਇਹ ਸਭ ਕਰ ਕੇ ਵਿਖਾਇਆ ਹੈ ਤੇ ਇਸੇ ਲਈ ਕਿਸਾਨ ਦੇ ਖੇਤਾਂ ਰਾਂਹੀ ਇਸ ਬੇਹੱਦ ਪ੍ਰਭਾਵਸ਼ਾਲੀ ਤਕਨੀਕ ਨੂੰ ਦੇਖਣ ਲਈ ਸੂਬੇ ਅਤੇ ਸੂਬੇ ਤੋਂ ਬਾਹਿਰ ਦੇ ਕਿਸਾਨ ਅਕਸਰ ਆਉਂਦੇ ਰਹਿੰਦੇ ਹਨ। ਹਰੇਕ ਬੁੱਧਵਾਰ ਕਿਸਾਨ ਵੱਲੋਂ ਸਵੇਰੇ ਆਪਣੇ ਖੇਤਾਂ ਵਿੱਚ ਖੇਤੀ ਸਤਿਸੰਗ ਕੀਤਾ ਜਾਂਦਾ ਹੈ ਜਿਸ ਦਾ ਲਾਭ ਵੀ ਇਲਾਕੇ ਦੇ ਕਿਸਾਨ ਲੈਂਦੇ ਰਹਿੰਦੇ ਹਨ। ਕਿਸਾਨ ਦੀ ਇਸ ਤਕਨੀਕ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿੱਚ ਅੰਤਰਰਾਸ਼ਟਰੀ ਖੇਤੀ ਸਾਇੰਸਦਾਨ ਡਾ. ਗੁਰਦੇਵ ਸਿੰਘ ਖੁਸ਼, ਤੋਂ ਇਲਾਵਾ ਅਨੇਕਾਂ ਬੁਧੀਜੀਵੀ ਇਸ ਗੱਲ ਦੇ ਧਾਰਨੀ ਹਨ ਕਿ ਖੇਤੀ ਦੀ ਇਸ ਕੁਦਰਤੀਕਰਨ ਦੀ ਪ੍ਰਕਿਰਿਆ ਹੀ ਸਾਡਾ ਭਵਿੱਖ ਉਜਵਲ ਕਰ ਸਕਦੀ ਹੈ।

ਝੋਨੇ ਦੀ ਖੇਤੀ ਵਿੱਚ ਕਿਸਾਨ ਦਾ ਮੰਨਣਾ ਹੈ ਕਿ ਝੋਨਾ ਸਾਡੇ ਖਿੱਤੇ ਦੀ ਫਸਲ ਨਹੀ ਹੈ ਕਿਉਕਿ ਇਸ ਦੀਆਂ ਜੜਾਂ ਨੂੰ ਐਨ-ਇਰੋਬਿੱਕ ਹਾਲਾਤ ਭਾਵ ਕਿ ਹਵਾ ਮੁਕਤ ਵਾਤਾਵਰਨ ਚਾਹੀਦਾ ਹੈ ਜਦਕਿ ਸਾਡੇ ਇਲਾਕੇ ਵਿੱਚ ਕੁਦਰਤ ਵੱਲੋਂ ਅਜਿਹੀਆਂ ਫਸਲਾਂ ਦੀ ਖੇਤੀ ਕਰਨ ਲਈ ਇਸ਼ਾਰਾ ਹੈ ਜੋ ਕਿ ਹਵਾ ਯੁਕਤ ਹਨ। ਪਰ ਹੁਣ ਇਸ ਫਸਲ ਦੀ ਆਰਥਿਕਤਾ ਕਰਕੇ ਕਿਸਾਨ ਲਈ ਇਸ ਫਸਲ ਨੂੰ ਛੱਡਣਾ ਔਖਾ ਹੈ ਭਾਂਵੇ ਕਿ ਸਰਕਾਰ ਦੀ ਪਾਲਿਸੀ ਨਾਲ ਝੋਨੇ ਹੇਠੋਂ ਰਕਬਾ ਘਟਾਇਆ ਜਾ ਸਕਦਾ ਹੈ ਪਰ ਫਿਲਹਾਲ ਸਾਨੂੰ ਇਸ ਫਸਲ ਲਈ ਕੁਦਰਤੀ ਵਰਤਾਰੇ ਨੂੰ ਧਿਆਨ ਵਿੱਚ ਰੱਖਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਮਿਹਨਤ ਅਤੇ ਸਿਆਣਪ ਦੀ ਸਫਲ ਮਿਸਾਲ Farmer Paramjeet Singh

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਕਿਸਾਨ ਅਨੁਸਾਰ ਕਿਉਂਕਿ ਝੋਨੇ ਦੀਆਂ ਜੜਾਂ ਨੂੰ ਹਵਾ ਮੁਕਤ ਵਾਤਾਵਰਨ ਲੋੜੀਂਦਾ ਹੈ ਇਸ ਲਈ ਖੇਤਾਂ ਨੂੰ ਲੇਜ਼ਰ ਕਰਾਹੇ ਰਾਂਹੀ ਪੱਧਰਾ ਕਰਨ ਉਪਰੰਤ ਅਤੇ ਰੋਣੀ ਤੋਂ ਬਾਅਦ ਵਤਰ ਆਉਣ 'ਤੇ 6 ਵਾਰੀ ਭਾਰੇ ਸੁਾਹਗੇ ਮਾਰਨ ਨਾਲ ਖੇਤ ਹਵਾ ਮੁਕਤ ਹੋ ਸਕਦੇ ਹਨ ਉਪਰੰਤ ਡਰਿੱਲ ਨਾਲ 8 ਕਿਲੋ ਪ੍ਰਤੀ ਏਕੜ ਬੀਜ ਦੀ ਬੀਜਾਈ ਕਰਨ ਤੋਂ ਬਾਅਦ ਫਿਰ ਦੋ ਵਾਰ ਭਾਰਾ ਸੁਹਾਗਾ ਮਾਰਨ ਨਾਲ ਖੇਤ ਪੂਰੀ ਤਰਾਂ ਨਾਲ ਹਵਾ ਮੁਕਤ ਹੋ ਜਾਂਦਾ ਹੈ ਤੇ ਇਸ ਤਰਾਂ ਨਾਲ ਬੀਜੇ ਝੋਨੇ ਤੋਂ ਇਸ ਕਿਸਾਨ ਅਤੇ ਇਸ ਨਾਲ ਜੁੜੇ ਹੋਰ ਕਿਸਾਨਾਂ ਨੇ ਪ੍ਰਤੀ ਏਕੜ 30-32 ਕੁਇੰਟਲ ਝਾੜ ਪ੍ਰਾਪਤ ਕੀਤਾ ਹੈ।

ਕੁਦਰਤ ਦੇ ਸੁਨੇਹੇ ਅਨੁਸਾਰ ਹਵਾ ਮੁਕਤ ਅਤੇ ਨਮੀ ਯੁਕਤ ਵਾਤਾਵਾਰਨ ਮੁਹੱਈਆ ਕਰਵਾਉਣ ਨਾਲ ਪਾਣੀ ਦੀ 30-40 % ਤੱਕ ਬੱਚਤ ਬਾਰੇ ਵੀ ਇਹ ਕਿਸਾਨ ਆਖਦਾ ਹੈ ਅਤੇ ਇਸ ਤਕਨੀਕ ਨੂੰ ਏ.ਐਸ.ਆਰ ਵਿਧੀ ਦਾ ਨਾਮ ਦਿੱਤਾ ਗਿਆ ਹੈ। ਕਿਸਾਨ ਅਨੁਸਾਰ ਜਦੋਂ ਖੇਤਾਂ ਨੂੰ ਹਵਾ ਮੁਕਤ ਕੀਤਾ ਜਾਂਦਾ ਹੈ ਤਾਂ ਵੱਖ-ਵੱਖ ਨਦੀਨ ਜੋ ਕਿ ਸਾਡੇ ਇਸ ਖਿੱਤੇ ਦੇ ਹਨ ਉਹ ਨਦੀਨ ਹਵਾ ਮੁਕਤ ਵਾਤਾਵਰਨ ਹੋਣ ਕਰਨ ਉੱਗਦੇ ਨਹੀ ਹਨ ਤੇ ਇਸ ਕਰਕੇ ਨਦੀਨ ਵੀ ਬੇਹੱਦ ਘੱਟ ਹੁੰਦੇ ਹਨ। ਰੋਣੀ ਤੋਂ ਬਾਅਦ ਬੀਜੇ ਇਸ ਝੋਨੇ ਨੂੰ ਪਹਿਲਾ ਪਾਣੀ 21 ਦਿਨਾ ਬਾਅਦ ਲਗਉਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਖੇਤੀਬੜੀ ਯੂਨੀਵਰਸਿਟੀ ਦੀਆਂ ਸਿਫਾਿਰਸ਼ਾ ਅਨੁਸਾਰ ਲੋੜ ਪੈਣ ਤੇ ਨਦੀਨਨਾਸ਼ਕ ਦਵਾਈ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਕੁਦਰਤੀਕਰਨ ਦੀ ਇਸ ਤਕਨੀਕ ਨੂੰ ਇਸ ਛੋਟੇ ਜਿਹੀ ਲਿਖਣੀ ਨਾਲ ਵਿਸਥਾਰਿਤ ਨਹੀ ਕੀਤਾ ਜਾ ਸਕਦਾ ਇਸ ਲਈ ਖੁਦ ਇਸ ਤਕਨੀਕ ਦੀ ਰੋਸ਼ਨਾਈ ਨੂੰ ਦੇਖਣਾ ਅਤੇ ਪਰਖਣਾ ਚਾਹੀਦਾ ਹੈ। ਇਸ ਤਕਨੀਕ ਅਧੀਨ ਸ਼ੁਰੂ ਕੀਤਾ ਗਿਆ ਮਿਸ਼ਨ ਅੱਜ ਸੱਚ ਹੋ ਰਿਹਾ ਹੈ “ਸੰਪੂਰਨ ਖੇਤੀ, ਪੂਰਨ ਰੋਜ਼ਗਾਰ ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ”। ਸਾਨੂੰ ਸ. ਅਵਤਾਰ ਸਿੰਘ ਅਤੇ ਇਸ ਨਾਲ ਜੁੜੀ ਟੀਮ ਜਿਸ ਵਿੱਚ ਸ. ਕ੍ਰਿਪਾਲ ਸਿੰਘ, ਰਿਟਾਇਰਡ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਚਮਨ ਲਾਲ ਵਸ਼ਿਸ਼ਟ ਅਤੇ ਸੂਬੇ ਭਰ ਵਿੱਚ ਇਸ ਸੋਚ ਨਾਲ ਜੁੜੇ ਕਿਸਾਨਾ ਨਾਲ ਗੱਲਬਾਤ ਦੀ ਸਾਂਝ ਪਾਉਣੀ ਚਾਹੀਦੀ ਹੈ। ਯਕੀਨ ਮੰਨੋ, ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀ ਵਿਗੜਿਆ ਸਾਨੂੰ ਇਸ ਕੁਦਰਤੀਕਰਨ ਵਾਲੀ ਤਕਨੀਕ ਨਾਲ ਤਜ਼ਰਬੇ ਦੀ ਸਾਂਝ ਪਾਉਣੀ ਚਾਹੀਦੀ ਹੈ ਤੱਦ ਹੀ ਅਸੀ ਸਦੀਵੀ ਅਤੇ ਵਾਤਾਵਰਨ ਪੱਖੀ ਖੇਤੀ ਦੇ ਹਾਣੀ ਬਣ ਸਕਾਂਗੇ।

ਡਾ. ਨਰੇਸ਼ ਕੁਮਾਰ ਗੁਲਾਟੀ
ਮੁੱਖ ਖੇਤੀਬਾੜੀ ਅਫਸਰ ਕਮ ਜ਼ਿਲਾ ਸਿਖਲਾਈ ਅਫਸਰ ਕਪੂਰਥਲਾ
ਡਾ. ਗੁਰਦੀਪ ਸਿੰਘ
ਡਿਪਟੀ ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Naturalization of Agriculture

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters