Success Story: ਸਾਡੇ ਦੇਸ਼ `ਚ ਸ਼ੁਰੂ ਤੋਂ ਹੀ ਔਰਤਾਂ ਦੇ ਕਈ ਰੂਪ ਦੇਖੇ ਜਾਂਦੇ ਹਨ। ਘਰ `ਚ ਬੱਚਿਆਂ ਨੂੰ ਸੰਭਾਲਣ `ਤੋਂ ਲੈ ਕੇ ਬਾਹਰ ਪੈਸੇ ਕਮਾਉਣ ਤੱਕ ਅਜਿਹਾ ਕੋਈ ਕੰਮ ਨਹੀਂ, ਜੋ ਔਰਤ ਨਾ ਕਰ ਸਕੇ। ਇਸ ਗੱਲ ਨੂੰ ਸੱਚ ਸਾਬਿਤ ਕਰ ਦਿਖਾਇਆ ਹੈ ਇੱਕ ਚਾਚੀ ਨੇ, ਆਓ ਜਾਣਦੇ ਹਾਂ ਚਾਚੀ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ...
Successful Women in India: ਜੇਕਰ ਮਨ ਵਿੱਚ ਕਿਸੇ ਕੰਮ ਨੂੰ ਕਰਨ ਦੀ ਇੱਛਾ ਹੋਵੇ ਤਾਂ ਇਨਸਾਨ ਉਸ ਕੰਮ ਨੂੰ ਪੂਰੀ ਲਗਨ ਨਾਲ ਕਰ ਗੁਜ਼ਰਦਾ ਹੈ ਅਤੇ ਉਸ 'ਤੇ ਕਾਮਯਾਬੀ ਹਾਸਿਲ ਕਰਦਾ ਹੈ। ਕਹਿਣ ਨੂੰ ਤਾਂ ਸਾਡਾ ਸਮਾਜ ਹਮੇਸ਼ਾ `ਤੋਂ ਹੀ ਪੁਰਸ਼ ਪ੍ਰਧਾਨ ਰਿਹਾ ਹੈ। ਪਰ ਅੱਜ-ਕੱਲ੍ਹ ਔਰਤਾਂ ਵੀ ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਅਗਾਂਹ ਨੂੰ ਵੱਧ ਰਹੀਆਂ ਹਨ। ਇਸੀ ਲੜੀ 'ਚ ਹੁਣ ਇੱਕ ਅਜਿਹੀ ਮਹਿਲਾ ਦਾ ਨਾਮ ਸ਼ੁਮਾਰ ਹੋ ਗਿਆ ਹੈ, ਜਿਸ ਨੇ ਆਪਣੀ ਕੁਸ਼ਲਤਾ ਅਤੇ ਸਫ਼ਲ ਕਹਾਣੀ ਨਾਲ ਲੋਕਾਂ ਦੀ ਇਸ ਛੋਟੀ ਸੋਚ ਨੂੰ ਬਦਲ ਦਿੱਤਾ ਹੈ।
ਇਹ ਕਹਾਣੀ ਬਿਹਾਰ ਦੀ ਰਹਿਣ ਵਾਲੀ ਇੱਕ ਮਹਿਲਾ ਪਦਮ ਰਾਜਕੁਮਾਰੀ ਦੇਵੀ ਦੀ ਹੈ। ਜਿਸ ਦੀ ਉਮਰ 66 ਸਾਲ ਹੈ। ਪਰ ਇਸ ਮਹਿਲਾ ਦਾ ਕੰਮ ਕਰਨ ਦਾ ਜਜ਼ਬਾ ਆਪਣੀ ਉਮਰ `ਤੋਂ ਦੁਗਣਾ ਹੈ। ਬਿਹਾਰ ਦੇ ਲੋਕ ਇਨ੍ਹਾਂ ਨੂੰ ਇਜ਼ਤ ਅਤੇ ਪਿਆਰ ਨਾਲ ਚਾਚੀ ਆਖਦੇ ਹਨ। ਚਾਚੀ ਨੇ ਆਪਣਾ ਖੁਦ ਦਾ ਅਚਾਰ ਦਾ ਕਾਰੋਬਾਰ ਸ਼ੁਰੂ ਕੀਤਾ। ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ।
ਉਨ੍ਹਾਂ ਨੇ ਇਹ ਅਚਾਰ ਦਾ ਕਾਰੋਬਾਰ 1990 `ਚ ਸ਼ੁਰੂ ਕੀਤਾ ਸੀ। ਚਾਚੀ ਨੇ ਦੱਸਦੇ ਹੋਏ ਕਿਹਾ ਕਿ ਉਸ ਸਮੇਂ ਕਹਾਵਤ ਹੁੰਦੀ ਸੀ, 'ਖੇਤੀ ਕਰੇ ਤਰਕਾਰੀ ਨਹੀਂ `ਤੇ ਨੌਕਰੀ ਕਰੇ ਸਰਕਾਰੀ।' ਜਿਸ ਸਮੇ ਉਨ੍ਹਾਂ ਨੇ ਇਸ ਕਾਰੋਬਾਰ ਦੀ ਸ਼ੁਰਵਾਤ ਕੀਤੀ ਸੀ, ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਸਹੀ ਨਹੀਂ ਸੀ। ਜਿਸ ਨੂੰ ਦੇਖਦੇ ਹੋਏ ਪਹਿਲਾਂ ਉਨ੍ਹਾਂ ਨੇ ਸਬਜ਼ੀਆਂ ਉਗਾਉਣ ਅਤੇ ਵੇਚਣ ਦਾ ਫੈਸਲਾ ਕੀਤਾ। ਜਿਸ ਵਿੱਚ ਉਨ੍ਹਾਂ ਦਾ ਪਤੀ ਮਦਦ ਕਰਦਾ ਸੀ।
ਅਚਾਰ ਦਾ ਕਾਰੋਬਾਰ
ਚਾਚੀ ਨੇ ਇਹ ਦੱਸਦਿਆਂ ਕਿਹਾ ਕਿ ਸਬਜ਼ੀ ਉਗਾਉਣ ਦੇ ਨਾਲ-ਨਾਲ ਉਹ ਸਬਜ਼ੀਆਂ ਦੀ ਪ੍ਰਦਰਸ਼ਨੀ `ਚ ਵੀ ਹਿਸਾ ਲਿੰਦੇ ਸਨ ਅਤੇ ਕਈ ਇਨਾਮ ਜਿੱਤੇ ਸਨ। ਇਸ ਤੋਂ ਬਾਅਦ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਮੈਂਬਰ ਬਣ ਗਈ। ਜਿਸ ਰਾਹੀਂ ਉਨ੍ਹਾਂ ਦੀ ਹੋਰ ਪ੍ਰਸਿੱਧੀ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸਾਲ 2002 ਵਿੱਚ ਉਹ ਫੂਡ ਪ੍ਰੋਸੈਸਿੰਗ ਦੀ ਸਿਖਲਾਈ ਲੈਣ ਲਈ ਸਾਇੰਸ ਸੈਂਟਰ ਗਈ, ਜਿੱਥੇ ਉਸ ਨੇ ਅਚਾਰ, ਮੁਰੱਬਾ ਆਦਿ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਦੀ ਸਿੱਖੀਆਂ ਹਾਸਿਲ ਕੀਤੀ। ਸਿੱਖਿਆ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਆਪੇ ਹੀ ਅਚਾਰ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਚਾਰ ਨੂੰ ਬਾਜ਼ਾਰ ਤੱਕ ਵੇਚਣ ਲਈ ਉਹ ਆਪ ਹੀ ਸਾਈਕਲ ਚਲਾਉਂਦੀ ਸੀ।
ਇਹ ਵੀ ਪੜ੍ਹੋ : ਆਧੁਨਿਕ ਤਰੀਕੇ ਅਪਨਾਉਣ ਵਾਲੀ ਬੀਬੀ ਨੂੰ ਮਿਲੀ ਵੱਡੀ ਸਫਲਤਾ, 8 ਏਕੜ ਦੇ ਖੇਤ `ਤੋਂ ਕਮਾਏ ਲੱਖਾਂ ਰੁਪਏ
ਸਿਖਲਾਈ ਕੇਂਦਰ
ਚਾਚੀ ਨੇ ਦੱਸਿਆ ਕਿ ਉਨ੍ਹਾਂ ਦੇ ਅਚਾਰ ਕਾਰੋਬਾਰ ਨੂੰ ਵੱਧਦਾ ਵੇਖ ਕੇ ਨੇੜਲੇ ਪਿੰਡਾਂ ਦੀਆਂ 10-10 ਔਰਤਾਂ ਸਮੂਹ `ਚ ਉਨ੍ਹਾਂ ਕੋਲ ਸਿਖਲਾਈ ਲੈਣ ਆਉਂਦੀਆਂ ਹਨ। ਇਸ `ਤੋਂ ਇਲਾਵਾ ਔਰਤਾਂ ਨੂੰ ਕਈ ਤਰ੍ਹਾਂ ਦੇ ਕੰਮ ਜਿਵੇਂ ਬੱਕਰੀ ਪਾਲਣ, ਮੁਰਗੀ ਪਾਲਣ, ਮੱਛੀ ਪਾਲਣ ਆਦਿ ਸਿਖਾਏ ਗਏ। ਜਿਸ ਨਾਲ ਔਰਤਾਂ ਦੀ ਆਰਥਿਕ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ।
ਪੁਰਸਕਾਰ ਨਾਲ ਸਮਾਨਿਤ
ਹੁਣ ਦੇ ਸਮੇਂ `ਚ ਕਿਸਾਨ ਚਾਚੀ ਦੇ ਕੰਮ ਨੂੰ ਹਰ ਕੋਈ ਸਲਾਹੁੰਦਾ ਹੈ। ਉਨ੍ਹਾਂ ਨੂੰ ਸਾਲ 2003 ਵਿੱਚ ਅੰਤਰਰਾਸ਼ਟਰੀ ਖੇਤੀ ਮੇਲੇ ਵੱਲੋਂ ਵੀ ਇਨਾਮ ਮਿਲੇ ਸਨ। ਇਸਦੇ ਨਾਲ ਹੀ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਨੂੰ ਪੁਰਸਕਾਰ ਦਿੱਤਾ। ਸਾਲ 2019 ਵਿੱਚ 11 ਮਾਰਚ ਨੂੰ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
Summary in English: Pickle business changed a woman's life