Success Story: ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਅਗਾਂਹਵਧੂ ਕਿਸਾਨ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਸਹਾਇਕ ਧੰਦੇ ਰਾਹੀਂ ਨਾ ਸਿਰਫ ਚੰਗਾ ਮੁਨਾਫਾ ਪ੍ਰਾਪਤ ਕਰ ਰਿਹਾ ਹੈ, ਸਗੋਂ ਨੇੜਲੇ ਕਿਸਾਨਾਂ ਵਿੱਚ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਇਸ ਸਫਲ ਕਿਸਾਨ ਦੀ ਸਫਲਤਾ ਦੀ ਕਹਾਣੀ...
ਅਗਾਂਹਵਧੂ ਕਿਸਾਨ ਪ੍ਰਿਤਪਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਅਹਿਮਦਾਬਾਦ, ਬਲਾਕ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਆਪਣੀ ਜੱਦੀ ਜ਼ਮੀਨ ਨੂੰ ਸਫ਼ਲ ਬਣਾਉਣ ਲਈ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਰਾਹੀਂ ਆਪਣੇ ਪਰਿਵਾਰ ਨਾਲ ਚੰਗਾ ਜੀਵਨ ਬਤੀਤ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਅਗਾਂਹਵਧੂ ਕਿਸਾਨ ਪ੍ਰਿਤਪਾਲ ਸਿੰਘ ਦੀ ਕੁੱਲ ਜ਼ਮੀਨ ਢਾਈ ਏਕੜ ਹੈ। ਇਹ ਕਿਸਾਨ ਇਸ ਖੇਤਰ ਵਿੱਚ ਬਾਸਮਤੀ ਗੰਨੇ ਅਤੇ ਕਣਕ ਦੀ ਕਾਸ਼ਤ ਕਰ ਰਿਹਾ ਹੈ। ਖੇਤੀ ਦੇ ਨਾਲ-ਨਾਲ ਇਹ ਕਿਸਾਨ ਚੰਗਾ ਪਸ਼ੂ ਪਾਲਣ ਵੀ ਕਰਦਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਲਈ ਮਾਰਗਦਰਸ਼ਕ ਬਣਿਆ Gurdaspur ਦਾ ਕਿਸਾਨ Gurbinder Singh Bajwa
ਪਸ਼ੂ ਪਾਲਣ ਦੇ ਧੰਦੇ ਵਿੱਚ ਇਸ ਕੋਲ 25 ਚੰਗੀ ਕਿਸਮ ਦੀਆਂ ਗਾਵਾਂ ਹਨ, ਜਿਸ ਕਾਰਨ ਇਹ ਆਪਣੇ ਇਲਾਕੇ ਵਿੱਚ ਦੁੱਧ ਦਾ ਚੰਗਾ ਉਤਪਾਦਕ ਵੀ ਹੈ। ਕਿਸਾਨ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਢਾਈ ਤੋਂ ਤਿੰਨ ਕੁਇੰਟਲ ਦੁੱਧ ਵੇਚ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ।
ਕਿਸਾਨ ਪ੍ਰਿਤਪਾਲ ਸਿੰਘ ਨੇ ਅੱਗੇ ਦੱਸਿਆ ਕਿ ਉਹ ਪਸ਼ੂ ਪਾਲਣ ਦੇ ਨਾਲ-ਨਾਲ ਮਧੂ ਮੱਖੀ ਪਾਲਣ ਦਾ ਸਹਾਇਕ ਧੰਦਾ ਅਪਣਾ ਕੇ ਚੰਗੀ ਗੁਣਵੱਤਾ ਦਾ ਸ਼ਹਿਦ ਪੈਦਾ ਕਰ ਰਿਹਾ ਹੈ। ਖੇਤੀ ਦੇ ਨਾਲ-ਨਾਲ ਮਧੂ ਮੱਖੀ ਦਾ ਸਹਾਇਕ ਧੰਦਾ ਬਹੁਤ ਹੀ ਮੁਨਾਫ਼ੇ ਵਾਲਾ ਧੰਦਾ ਹੈ, ਜਿਸ ਵਿੱਚ ਲਾਗਤ ਵੀ ਘੱਟ ਹੁੰਦੀ ਹੈ ਅਤੇ ਕਿਸਾਨ ਨੂੰ ਮੁਨਾਫ਼ਾ ਵੀ ਵੱਧ ਪ੍ਰਾਪਤ ਹੁੰਦਾ ਹੈ। ਕਿਸਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਸਾਲਾਨਾ 3 ਕੁਇੰਟਲ ਸ਼ਹਿਦ ਪੈਦਾ ਕਰਦਾ ਹੈ, ਜਿਸ ਨੂੰ ਉਹ ਘਰ ਬੈਠਿਆਂ ਹੀ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦਾ ਹੈ।
ਇਹ ਵੀ ਪੜ੍ਹੋ : Women Farmer ਕੰਵਲਬੀਰ ਕੌਰ ਦੀ ਸਿਆਣਪ ਆਈ ਕੰਮ, ਕਿਸਾਨਾਂ ਲਈ ਮਾਰਗਦਰਸ਼ਕ
ਗੱਲਬਾਤ ਦੌਰਾਨ ਕਿਸਾਨ ਨੇ ਅੱਗੇ ਦੱਸਿਆ ਕਿ ਮਧੂ ਮੱਖੀ ਪਾਲਣ ਦਾ ਸਹਾਇਕ ਧੰਦਾ ਵੀ ਖੇਤੀਬਾੜੀ ਵਿੱਚ ਲਾਹੇਵੰਦ ਸਾਬਤ ਹੁੰਦਾ ਹੈ ਕਿਉਂਕਿ ਮਧੂ ਮੱਖੀਆਂ ਵੱਖ-ਵੱਖ ਫ਼ਸਲਾਂ ਵਿੱਚੋਂ ਪਰਾਗ ਇਕੱਠਾ ਕਰਦੀਆਂ ਹਨ, ਜੋ ਕਿ ਫਸਲਾਂ ਦੀ ਕਰੋਸ ਪੋਲੀਨੇਸ਼ਨ ਵਿੱਚ ਸਹਾਇਕ ਹੰਦੀਆ ਹਨ, ਜਿਸ ਨਾਲ ਖੇਤੀ ਫਸਲਾਂ ਦਾ ਝਾੜ ਵਿੱਚ ਵੀ ਵਾਧਾ ਹੁੰਦਾ ਹੈ।
ਕਿਸਾਨ ਪ੍ਰਿਤਪਾਲ ਸਿੰਘ ਸਹਾਇਕ ਧੰਦਿਆਂ ਦੀ ਮਦਦ ਨਾਲ ਚੰਗੀ ਆਮਦਨ ਕਮਾ ਰਿਹਾ ਹੈ ਜੋ ਦੂਜੇ ਕਿਸਾਨਾਂ ਲਈ ਇੱਕ ਚੰਗੇ ਮਾਰਗਦਰਸ਼ਕ ਵਜੋਂ ਆਪਣੀ ਭੂਮਿਕਾ ਨਿਭਾ ਰਿਹਾ ਹੈ। ਕਿਸਾਨ ਪ੍ਰੀਤਪਾਲ ਸਿੰਘ ਨੇ ਸਾਥੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਹਾਇਕ ਧੰਦੇ ਕਰਕੇ ਆਪਣੀ ਆਮਦਨ ਵਿੱਚ ਚੋਖਾ ਵਾਧਾ ਕਰ ਸਕਦੇ ਹਨ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਬਟਾਲਾ (District Public Relations Office Batala)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Progressive Farmer increased the pride of the area through ancillary business