1. Home
  2. ਸਫਲਤਾ ਦੀਆ ਕਹਾਣੀਆਂ

Successful Farmer: ਖੁੰਬਾਂ ਦੀ ਸਫਲ ਕਾਸ਼ਤ ਕਰਕੇ ਸਵੀਤਾ ਬਣੀ ਪਿੰਡ ਵਾਸੀਆਂ ਲਈ Role Model

Internet ਰਾਹੀਂ Mushrooms Farming ਦੇ ਤਰੀਕਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਅੱਜ Savita Rani ਲਈ Successful Story ਦੀ ਵਧੀਆ ਮਿਸਾਲ ਪੇਸ਼ ਕਰ ਰਿਹਾ ਹੈ।

Gurpreet Kaur Virk
Gurpreet Kaur Virk
ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

Success Story: ਸਵੀਤਾ ਰਾਣੀ ਪਿੰਡ ਬਖਤੜਾ, ਜਿਲ੍ਹਾ ਸੰਗਰੂਰ ਦੀ ਉੱਦਮੀ ਕਿਸਾਨ ਬੀਬੀ ਹੈ, ਜਿਸ ਨੇ ਘਰੇਲੂ ਕੰਮਾਂ ਦੇ ਨਾਲ-ਨਾਲ ਖੁੰਬਾਂ ਦੀ ਕਾਸ਼ਤ ਨੂੰ ਅਪਣਾ ਕੇ ਸਫਲਤਾ ਹਾਸਲ ਕੀਤੀ ਹੈ। ਉਹ ਆਪਣੇ ਪਤੀ ਨਾਲ 2 ਏਕੜ ਜ਼ਮੀਨ ਤੇ ਕਣਕ ਅਤੇ ਸਬਜ਼ੀਆਂ ਦੀ ਖੇਤੀ ਕਰ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਰਹੀ ਹੈ। ਘੱਟ ਜ਼ਮੀਨ ਅਤੇ ਸਿੰਚਾਈ ਲਈ ਪਾਣੀ ਦੀ ਘੱਟ ਸਹੂਲਤ ਹੋਣ ਕਰਕੇ ਉਸ ਨੇ ਘਰ ਦਾ ਗੁਜ਼ਾਰਾ ਖੇਤੀਬਾੜੀ ਦੀ ਆਮਦਨ ਤੋਂ ਮੁਸ਼ਕਿਲ ਨਾਲ ਚੱਲ ਰਿਹਾ ਸੀ। ਪਰ ਉਸ ਦੇ ਮਨ ਵਿੱਚ ਖੇਤੀ ਤੋਂ ਆਪਣੀ ਆਮਦਨ ਵਧਾਉਣ ਦੀ ਰੀਝ ਸੀ। ਇਸ ਨੂੰ ਪੂਰਾ ਕਰਨ ਲਈ ਉਸ ਨੇ ਆਪਣੇ ਪਰਿਵਾਰ ਦੀ ਮੱਦਦ ਨਾਲ ਕੋਈ ਖੇਤੀ ਸਬੰਧਤ ਸਹਾਇਕ ਧੰਦਾ ਅਪਣਾਉਣ ਦੀ ਠਾਨ ਲਈ।

ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

ਸਵੀਤਾ ਦਾ ਪੇਕੇ ਪਰਿਵਾਰ ਹਰਿਆਣਾ ਨਾਲ ਸਬੰਧਤ ਹੋਣ ਕਰਕੇ ਉਸ ਨੇ ਕਈ ਖੁੰਬਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਬਾਰੇ ਸੁਣਿਆ ਸੀ। ਉਸ ਨੇ ਘਰ ਬੈਠਿਆਂ ਹੀ ਇੰਟਰਨੈਟ ਤੋਂ ਖੁੰਬਾਂ ਦੀ ਕਾਸ਼ਤ ਦੇ ਤਰੀਕਿਆਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਦੀ ਅਲੱਗ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੂੰ ਤਕਨੀਕੀ ਸਿਖਲਾਈ ਲੈਣੀ ਜ਼ਰੂਰੀ ਸਮਝੀ। ਇਸ ਮੰਤਵ ਨਾਲ 2018 ਵਿੱਚ ਉਹ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਸੰਪਰਕ ਵਿੱਚ ਆਈ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਤਕਨੀਕੀ ਮਾਹਿਰਾਂ ਨੇ ਉਸ ਨੂੰ ਵਿਗਿਆਨਕ ਢੰਗ ਨਾਲ ਬਟਨ ਖੁੰਬ ਉਗਾਉਣ ਦੀ ਸਲਾਹ ਦਿੱਤੀ। ਉਸੇ ਸਾਲ, ਸਵੀਤਾ ਖੁੰਬਾਂ ਦੀ ਕਾਸ਼ਤ ਦੀ ਪੰਜ ਦਿਨਾਂ ਸਿਖਲਾਈ ਕੋਰਸ ਵਿੱਚ ਸ਼ਾਮਿਲ ਹੋ ਗਈ।

ਇਹ ਵੀ ਪੜ੍ਹੋ : Punjab ਦੀ Manpreet Kaur ਨੇ Dairy Farm ਦੇ ਕਿੱਤੇ ਤੋਂ ਖੱਟਿਆ ਨਾਮਣਾ, ਖੁਦ ਤਿਆਰ ਕਰਦੀ ਹੈ ਪਸ਼ੂ ਫੀਡ

ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

ਇਸ ਸਿਖਲਾਈ ਕੋਰਸ ਦੌਰਾਨ ਉਸ ਨੇ ਖੁੰਬਾਂ ਦੀ ਕਾਸ਼ਤ ਲਈ ਕੰਪੋਸਟ ਤਿਆਰ ਕਰਨਾ, ਖੁੰਬਾਂ ਪੈਦਾ ਕਰਨਾ ਅਤੇ ਪੈਕਿੰਗ ਸਬੰਧੀ ਬਰੀਕੀਆਂ ਨੂੰ ਬੜੇ ਧਿਆਨ ਨਾਲ ਸਮਝਿਆ। ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਉਸੇ ਸਾਲ ਉਸ ਨੇ ਆਪਣੇ ਘਰ ਦੇ-ਦੋ ਖਾਲੀ ਪਏ ਕਮਰਿਆਂ ਨੂੰ ਖੁੰਬਾਂ ਪੈਦਾ ਕਰਨ ਲਈ ਵਰਤ ਲਿਆ। ਇਨ੍ਹਾਂ ਕਮਰਿਆਂ ਵਿੱਚ ਥੋੜੀ ਜਗ੍ਹਾ ਤੋਂ ਵੱਧ ਆਮਦਨ ਲਈ ਖੁੰਬਾਂ ਪੈਦਾ ਕਰਨ ਲਈ ਸੈ਼ਲਫ ਸਿਸਟਮ ਬਣਾ ਲਿਆ। ਜਦੋਂ ਉਸ ਨੇ ਆਪਣੇ ਪਿੰਡ ਵਿੱਚ ਖੁੰਬਾਂ ਉਗਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਉਸ ਦੇੇ ਪਿੰਡਾਂ ਦੇ ਲੋਕਾਂ ਲਈ ਇਹ ਬਿਲਕੁਲ ਨਵਾਂ ਵਿਚਾਰ ਸੀ।

ਸਵੀਤਾ ਦੇ ਖੁੰਬਾਂ ਉਗਾਉਣ ਦੇ ਕੰਮ ਵਿੱਚ ਉਸ ਦੇ ਪਤੀ ਸੁੱਖਵਿੰਦਰ ਸਿੰਘ ਅਤੇ ਪੁੱਤਰ ਨੇ ਬਹਤ ਸਹਿਯੋਗ ਦਿੱਤਾ। ਉਸੇ ਸਾਲ ਉਸ ਨੇ ਨਵੰਬਰ ਮਹੀਨੇ 16 ਕੁਇੰਟਲ ਛੋਟੇ ਤਰੀਕੇ ਨਾਲ ਤਿਆਰ ਕੀਤੀ ਕੰਪੋਸਟ ਜੋ 650 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਅਤੇ ਕਾਸ਼ਤ ਕਰਨਾ ਸ਼ੁਰੂ ਦਰ ਦਿੱਤਾ। ਖੁੰਬਾਂ ਦੀ ਕਾਸ਼ਤ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਹ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨਾਲ ਸਮੇਂ ਸਮੇਂ ਤੇ ਤਾਲਮੇਲ ਬਣਾ ਦੇ ਰੱਖਦੀ। ਉਸ ਸੀਜ਼ਨ ਉਸ ਨੇ ਲਗੱਭਗ 5-10 ਕੁਇੰਟਲ ਖੁੰਬਾਂ ਦਾ ਝਾੜ ਪ੍ਰਾਪਤ ਕੀਤਾ ਜਿਸ ਨੂੰ ਔਸਤਨ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਕੇ 20,000 ਰੁਪਏ ਸੁੱਧ ਆਮਦਨ ਦੇ ਤੌਰ ਤੇ ਕਮਾਏ। ਖੁੰਬਾਂ ਦੀ ਸਫਲ ਕਾਸ਼ਤ ਕਰਕੇ ਸਵੀਤਾ ਪਿੰਡ ਦੇ ਲੋਕਾਂ ਲਈ ਇੱਕ ਰੋਲ ਮਾਡਲ ਬਣ ਕੇ ਸਾਹਮਣੇ ਆਈ।

ਇਹ ਵੀ ਪੜ੍ਹੋ : Successful Woman Farmer: ਪੰਜਾਬ ਦੀ ਧੀ ਗੁਰਬੀਰ ਕੌਰ ਦੇ ਜਜ਼ਬੇ ਨੂੰ ਸਲਾਮ

ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

ਪਹਿਲੇ ਸਾਲ ਹੀ ਕੰਮ ਵਿੱਚ ਸਫਲ ਹੋਣ ਕਰਕੇ ਅਗਲੇ ਸਾਲ ਖੁੰਬਾਂ ਦੀ ਕਾਸ਼ਤ ਲਈ ਉਸ ਨੇ ਬਾਸਾਂ ਅਤੇ ਪਰਾਲੀ ਦੀ ਮੱਦਦ ਨਾਲ ਕੱਚਾ ਸ਼ੈਡ ਤਿਆਰ ਕਰਵਾ ਲਿਆ। ਇਸ ਦੇ ਨਾਲ ਹੀ ਕੰਪੋਸਟ ਖਰੀਦਣ ਦੇ ਖਰਚ਼ ਤੋਂ ਬਚਣ ਲਈ ਖੁਦ ਹੀ ਕੰਪੋਸਟ ਤਿਆਰ ਕਰਨ ਦਾ ਮਨ ਬਣਾਇਆ। ਇਸ ਵਾਸਤੇ ਲਗਭਗ 20 ਕੁਇੰਟਲ ਤੂੜੀ ਤੋਂ ਆਪਣੇ ਪਰੀਵਾਰ ਦੀ ਮੱਦਦ ਨਾਲ ਲੱਗਭਗ 37 ਕੁਇੰਟਲ ਕੰਪੋਸਟ ਤਿਆਰ ਕਰ ਲਈ। ਇਸ ਸੀਜ਼ਨ ਦੌਰਾਨ ਔਸਤਨ 9.25 ਕੁਇੰਟਲ ਖੁੰਬਾਂ ਦਾ ਝਾੜ ਪ੍ਰਾਪਤ ਕਰ ਕੇ 53000 ਰੁਪਏ ਸ਼ੁੱਧ ਆਮਦਨ ਮੁਨਾਫ਼ਾ ਕਮਾਇਆ। ਉਸ ਦਾ ਮੰਨਣਾ ਹੈ ਕਿ ਖੁੰਬਾਂ ਦੀ ਕਾਸ਼ਤ ਕਰਨ ਲਈ ਵੱਖ ਵੱਖ ਕੰਮਾਂ ਲਈ ਮਿਹਨਤੀ ਕਾਮਿਆਂ ਦੀ ਲੋੜ ਪੈਂਦੀ ਹੈ ਪਰ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਉਹ ਇਸ ਕੰਮ ਵਿੱਚ ਸਫ਼ਲ ਹੋਈ।

ਸਵੀਤਾ ਦੇ ਦਸਣ ਮੁਤਾਬਿਕ ਖੁੰਬਾਂ ਦੀ ਮਾਰਕੀਟਿੰਗ ਵਿੱਚ ਉਸ ਨੂੰ ਕਦੇ ਕੋਈ ਮੁਸ਼ਕਲ ਨਹੀਂ ਆਈ ਕਿਉਂਕਿ ਉਸ ਦੇ ਪਰਿਵਾਰ ਵੱਲੋਂ ਸੀਜ਼ਨ ਦੌਰਾਨ ਆਲੇ ਦੁਆਲੇ ਦੇ ਪਿੰਡਾਂ ਵਿੱਚ ਆਪਣੇ ਫਾਰਮ ਵਿਖੇ ਖੁੰਬਾਂ ਦੀ ਕਾਸ਼ਤ ਦੀ ਵਿਕਰੀ ਸਬੰਧੀ ਅਨਾਉਂਸਮੈਂਟ ਕਰਵਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਉਸ ਦਾ ਬੇਟਾ ਨਾਭੇ ਸ਼ਹਿਰ ਵਿੰਚ ਰੋਜ਼ਾਨਾ ਨੌਕਰੀ ਲਈ ਜਾਣ ਕਰ ਕੇ ਉਸ ਨੇ 8-10 ਸਬਜ਼ੀਆਂ ਵੇਚਣ ਵਾਲੀਆਂ ਦੁਕਾਨਾਂ ਨਾਲ ਸੰਪਰਕ ਕਾਇਮ ਕੀਤਾ ਹੈ ਜਿੱਥੇ ਉਹ ਰੋਜ਼ਾਨਾ ਖੁੰਬਾਂ ਨੂੰ 2-3 ਰੁਪਏ ਪ੍ਰਤੀ ਪੈਕਟ ਦੇ ਵੱਧ ਮੁਨਾਫ਼ੇ ਨਾਲ ਵੇਚ ਦਿੰਦਾ ਹੈ।

ਇਹ ਵੀ ਪੜ੍ਹੋ : Punjab ਦੇ Hoshiarpur ਜ਼ਿਲ੍ਹੇ ਤੋਂ Women Empowerment ਦੀਆਂ ਸਫਲ ਕਹਾਣੀਆਂ

ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

ਖੇਤੀ ਦੇ ਨਾਲ-ਨਾਲ ਸਵੀਤਾ ਰਾਣੀ ਨੇ ਦੋ ਗਾਵਾਂ ਵੀ ਰੱਖੀਆਂ ਹਨ, ਜਿਨ੍ਹਾਂ ਤੋਂ 5 ਲਿਟਰ ਦੁੱਧ ਰੋਜ਼ਾਨਾ ਵੇਚ ਕੇ ਲਗਭਗ 7000 ਰੁਪਏ ਪ੍ਰਤੀ ਮਹੀਨਾ ਆਮਦਨ ਕਮਾ ਰਹੀ ਹੈ। ਆਪਣੀ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਅੱਧੇ ਕਿੱਲੇ ਜ਼ਮੀਨ ਉਪਰ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀਆਂ ਸੇਧਾਂ ਮੁਤਾਬਕ ਗੋਭੀ ਸਰੋਂ ਦੀ ਕਿਸਮ ਜੀ ਐਸ ਸੀ 7 ਦੀ ਕਾਸ਼ਤ ਵੀ ਕੀਤੀ ਅਤੇ 4.5 ਕੁਇੰਟਲ ਤੱਕ ਦਾ ਝਾੜ ਪ੍ਰਾਪਤ ਕੀਤਾ।

ਆਪਣੇ ਖੇਤ ਦੀ ਮਿੱਟੀ ਦੀ ਉਪਜਾਉ ਸ਼ਕਤੀ ਬਣਾਈ ਰੱਖਣ ਲਈ ਵੀ ਕਣਕ ਦੇ ਝਾੜ ਨੂੰ ਅੱਗ ਨਾ ਲਾ ਕੇ ਜ਼ਮੀਨ ਵਿੱਚ ਵਾਹੁਣਾ ਅਤੇ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਸਵੀਤਾ ਰਾਣੀ ਨੇ ਖੇਤੀਬਾੜੀ ਵਿੱਚ ਵੀ ਆਪਣੀ ਨਵੀਂ ਅਤੇ ਅਗਾਂਹਵਧੂ ਸੋਚ ਨੂੰ ਦਰਸਾਇਆ ਹੈ। ਆਪਣੇ ਘਰ ਪਰਿਵਾਰ ਦੀ ਚੰਗੀ ਸਿਹਤ ਲਈ ਉਹ ਆਪ ਤੇ ਪਿੰਡ ਦੇ ਹੋਰਨਾਂ ਲੋਕਾਂ ਨੂੰ ਵੀ ਘਰ ਵਿੱਚ ਸਬਜ਼ੀਆਂ ਉਗਾਉਣ ਲਈ ਪ੍ਰੇਰਿਤ ਕਰਦੀ ਹੈ। ਘਰੇਲੂ ਸਬਜ਼ੀ ਦੀ ਬਗੀਚੀ ਵਿੱਚ ਗੰਢੋਇਆਂ ਦੀ ਖਾਦ ਪਾਉਣ ਲਈ ਸਵੀਤਾ ਨੇ ਘਰ ਵਿੱਚ ਹੀ ਗੰਡੋਇਆ ਖਾਦ ਤਿਆਰ ਕਰਨ ਦਾ ਯੂਨਿਟ ਲਗਾਇਆ ਹੈ।

ਇਹ ਵੀ ਪੜ੍ਹੋ : Success Story: ਸੰਗਰੂਰ ਦੀ ਚੰਨਪ੍ਰੀਤ ਨੇ ਸ਼ੌਕ ਤੇ ਹੁਨਰ ਨੂੰ ਰੁਜ਼ਗਾਰ ਵਿੱਚ ਬਦਲਿਆ

ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

ਪੰਜਾਬ ਦੇ ਸੰਗਰੂਰ ਦੀ ਉੱਦਮੀ ਖੁੰਬ ਉਤਪਾਦਕ ਬਣੀ "ਸਵੀਤਾ ਰਾਣੀ"

ਸਵੀਤਾ ਰਾਣੀ ਆਪਣੀ ਸਫਲਤਾ ਦਾ ਸਿਹਰਾ ਜਿੱਥੇ ਆਪਣੇ ਪਰਿਵਾਰ ਨੂੰ ਜਿਸ ਨੇ ਉਤਪਾਦਨ ਤੋਂ ਮਾਰਕੀਟਿੰਗ ਵਿੱਚ ਉਸ ਦਾ ਸਾਥ ਦਿੱਤਾ, ਨੂੰ ਦਿੰਦੀ ਹੈ, ਉੱਥੇ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਮੇਂ-ਸਮੇਂ ਪ੍ਰਾਪਤ ਵਿਗਿਆਨਕ ਸੇਧਾਂ ਨੂੰ ਵੀ ਦਿੰਦੀ ਹੈ।

ਰਵਿੰਦਰ ਕੌਰ ਅਤੇ ਮਨਦੀਪ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Savita became a role model for the people of the village due to the successful cultivation of mushrooms

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters