Success Story: ਸਿਆਣੇ ਕਹਿੰਦੇ ਹਨ ਕਿ ਕੋਸ਼ਿਸ਼ਾਂ ਬਗੈਰ ਕਦੇ ਵੀ ਸਫਲਤਾ ਹੱਥ ਨਹੀਂ ਲੱਗਦੀ ਅਤੇ ਮੰਨ ਵਿੱਚ ਕੁਝ ਕਰ ਵਿਖਾਉਣ ਦੀ ਚਾਹਤ ਹੋਏ ਤਾਂ ਇਨ੍ਹਾਂ ਕੋਸ਼ਿਸ਼ਾਂ ਦਾ ਮੁੱਲ ਜ਼ਰੂਰ ਪੈਂਦਾ ਹੈ। ਅਜਿਹੀ ਹੀ ਕਹਾਣੀ ਅਵਿਨਾਸ਼ ਕੁਮਾਰ ਸਿੰਘ ਦੀ ਹੈ, ਜਿਸ ਨੇ 50,000 ਰੁਪਏ ਦੀ ਨੌਕਰੀ ਛੱਡ ਕੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਅਤੇ ਅੱਜ ਉਸ ਦੀ ਸਾਲਾਨਾ ਆਮਦਨ 15 ਲੱਖ ਰੁਪਏ ਹੈ।
ਇਹ ਸਭ ਅਵਿਨਾਸ਼ ਕੁਮਾਰ ਸਿੰਘ ਲਈ ਅਸੰਭਵ ਸੀ, ਪਰ ਉਸ ਦੀ ਮਿਹਨਤ ਅਤੇ ਕੁਝ ਨਵਾਂ ਕਰਨ ਦੀ ਉਤਸੁਕਤਾ ਨੇ ਉਸ ਨੂੰ ਇਸ ਮੁਕਾਮ ’ਤੇ ਪਹੁੰਚਾਇਆ। ਤੁਹਾਨੂੰ ਦੱਸ ਦੇਈਏ ਕਿ ਉਸ ਦੇ ਸਫਲ ਕਿਸਾਨ ਬਣਨ ਦੀ ਕਹਾਣੀ ਲਾਕਡਾਊਨ ਨਾਲ ਸ਼ੁਰੂ ਹੋਈ। ਅਸੀਂ ਸਾਰੇ ਜਾਣਦੇ ਹਾਂ ਕਿ ਕੋਰੋਨਾ ਦੇ ਦੌਰ ਦੌਰਾਨ ਹਰ ਕਿਸੇ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਇਸ ਦੇ ਡੰਗ ਤੋਂ ਕੋਈ ਵੀ ਅਛੂਤਾ ਨਹੀਂ ਰਿਹਾ। ਫਿਰ ਭਾਵੇਂ ਉਹ ਕਿਸੇ ਵੀ ਸੈਕਟਰ ਵਿੱਚ ਕੰਮ ਕਰ ਰਿਹਾ ਸੀ, ਹਰ ਕਿਸੇ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਯੂਟਿਊਬ ਰਾਹੀਂ ਰੁਜ਼ਗਾਰ
ਇਹ ਲਾਕਡਾਊਨ ਦੀ ਗੱਲ ਹੈ ਜਦੋਂ ਸਰਕਾਰ ਦੁਆਰਾ ਪੂਰਾ ਭਾਰਤ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਬਿਹਾਰ ਦੇ ਪਿੰਡ ਜਮੁਈ ਦਾ ਰਹਿਣ ਵਾਲਾ ਅਵਿਨਾਸ਼ ਕੁਮਾਰ ਸਿੰਘ ਦਿੱਲੀ ਵਿੱਚ ਇੱਕ ਪ੍ਰਾਈਵੇਟ ਇੰਸਟੀਚਿਊਟ ਵਿੱਚ ਕੰਮ ਕਰ ਰਿਹਾ ਸੀ। ਪਰ ਮਹਾਂਮਾਰੀ ਕਾਰਨ ਦਫ਼ਤਰ ਬੰਦ ਹੋਣ ’ਤੇ ਉਹ ਆਪਣੇ ਪਿੰਡ ਪਰਤ ਆਇਆ।
ਇਸ ਦੌਰਾਨ ਉਸ ਨੇ ਵਿਹਲੇ ਸਮੇਂ 'ਚ ਯੂ-ਟਿਊਬ ਦੇਖ ਕੇ ਰੁਜ਼ਗਾਰ ਦਾ ਧੰਦਾ ਕਰਨ ਬਾਰੇ ਸੋਚਿਆ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਰਵਾਇਤੀ ਖੇਤੀ ਨੂੰ ਛੱਡ ਕੇ ਕੁਝ ਕੀਤਾ ਜਾਵੇ ਤਾਂ ਬਿਹਤਰ ਹੋਵੇਗਾ। ਹੁਣ ਉਸ ਨੇ ਯੂ-ਟਿਊਬ 'ਤੇ ਮੱਛੀ ਪਾਲਣ ਨਾਲ ਸਬੰਧਤ ਹਰ ਨੁਕਤਾ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਕੀ ਕਰਨਾ ਹੈ, ਇਸ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : PM Modi ਵੱਲੋਂ ਪੰਜਾਬ ਦੇ Farmer Gurbachan Singh ਦਾ ਜ਼ਿਕਰ, ਕੀਤੀ ਰੱਜ ਕੇ ਤਰੀਫ
ਲੱਖਾਂ ਵਿੱਚ ਕਮਾਈ
ਯੂ-ਟਿਊਬ ਵੀਡੀਓ ਦੇਖ ਕੇ ਉਸ ਨੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਅਤੇ ਨਤੀਜੇ ਵਜੋਂ ਉਸਨੂੰ 3 ਲੱਖ ਰੁਪਏ ਦੀ ਕਮਾਈ ਹੋਈ। ਦੂਜੇ ਸਾਲ ਵੀ ਕਮਾਈ ਵਧ ਕੇ 5 ਤੋਂ 8 ਲੱਖ ਰੁਪਏ ਹੋ ਗਈ। ਇਸ ਤੋਂ ਉਸਨੂੰ ਪਤਾ ਲੱਗਾ ਕਿ ਇਹ ਧੰਦਾ ਉਸ ਦੇ ਲਈ ਬਿਹਤਰ ਵਿਕਲਪ ਹੈ। ਇਸ ਸਮੇਂ ਉਹ ਤਿੰਨ ਤਾਲਾਬ ਬਣਾ ਕੇ ਮੱਛੀ ਪਾਲਣ ਦਾ ਧੰਦਾ ਕਰ ਰਿਹਾ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਅਵਿਨਾਸ਼ ਕੁਮਾਰ ਸਿੰਘ ਚਾਰ ਏਕੜ ਵਿੱਚ ਤਾਲਾਬ ਬਣਾ ਕੇ ਮੱਛੀ ਪਾਲਣ ਦਾ ਧੰਦਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਅਵਿਨਾਸ਼ ਕੁਮਾਰ ਸਿੰਘ ਯੂ-ਟਿਊਬ ਤੋਂ ਮੱਛੀ ਪਾਲਣ ਦੀ ਸਿਖਲਾਈ ਲੈ ਕੇ ਵੱਖ-ਵੱਖ ਨਸਲਾਂ ਦੀਆਂ ਮੱਛੀਆਂ ਵੀ ਪਾਲ ਰਹੇ ਹਨ ਹੈ। ਅਵਿਨਾਸ਼ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਇਸ ਸਾਲ ਉਸ ਨੇ ਮੱਛੀ ਪਾਲਣ ਦਾ ਬਹੁਤ ਸਾਰਾ ਧੰਦਾ ਕੀਤਾ ਹੈ। ਇਸ ਕਾਰਨ ਅਕਤੂਬਰ ਤੋਂ ਅਗਲੇ 3 ਮਹੀਨਿਆਂ 'ਚ 15 ਲੱਖ ਰੁਪਏ ਦੀ ਆਮਦਨ ਹੋ ਸਕਦੀ ਹੈ।
ਬਿਹਾਰ ਵਿੱਚ ਮੱਛੀ ਦਾ ਵਧੀਆ ਬਾਜ਼ਾਰ
ਬਿਹਾਰ ਸੂਬੇ ਵਿੱਚ ਮੱਛੀ ਬਾਜ਼ਾਰ ਬਹੁਤ ਵਧੀਆ ਹੈ, ਕਿਉਂਕਿ ਬਿਹਾਰ ਮੱਛੀ ਪੈਦਾ ਕਰਨ ਵਾਲਾ ਸੂਬਾ ਨਹੀਂ ਹੈ। ਇੱਥੇ ਪੱਛਮੀ ਬੰਗਾਲ ਸਮੇਤ ਹੋਰ ਸੂਬਿਆਂ ਤੋਂ ਮੱਛੀ ਮੰਗਵਾਈ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਬਿਹਾਰ 'ਚ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਬਹੁਤ ਚੰਗਾ ਮੁਨਾਫਾ ਕਮਾ ਸਕਦੇ ਹੋ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Success Story: farmer started this business by watching YouTube video