ਬ੍ਰਾਮਹੀ ਦੀ ਕਾਸ਼ਤ
ਇਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਕਿ ਦਵਾਈਆਂ ਵਾਲੀਆਂ ਫਸਲਾਂ ਨਾਲ ਕੋਈ ਲੱਖਾਂ ਰੁਪਏ ਕਮਾ ਸਕਦਾ ਹੈ, ਪਰ ਇਸ ਸਫਲ ਕਿਸਾਨ ਨੇ ਔਸ਼ਧੀ ਦੀ ਖੇਤੀ ਨਾਲ ਲੋਕਾਂ ਦੇ ਇਸ ਵਹਿਮ ਨੂੰ ਗ਼ਲਤ ਸਾਬਿਤ ਕਰ ਦਿੱਤਾ ਹੈ।
Success Story: ਅੱਜ ਅਸੀਂ ਇੱਕ ਅਜਿਹੇ ਸ਼ਕਸ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਨਾ ਸਿਰਫ ਕੁਦਰਤੀ ਔਸ਼ਧੀ ਨੂੰ ਆਪਣੇ ਜੀਵਨ `ਚ ਅਪਣਾਇਆ ਸਗੋਂ ਉਸ ਤੋਂ ਵਧੀਆ ਕਮਾਈ ਵੀ ਕੀਤੀ। ਜੀ ਹਾਂ, ਅਸ਼ੋਕ ਗੁਪਤਾ ਉੱਤਰ ਪ੍ਰਦੇਸ਼ ਸ਼ਹਿਰ ਸੀਤਾਪੁਰ ਦੇ ਰਹਿਣ ਵਾਲੇ ਇੱਕ ਸਫ਼ਲ ਕਿਸਾਨ ਹਨ। ਜਿਨ੍ਹਾਂ ਨੇ ਰਵਾਇਤੀ ਫਸਲਾਂ ਦੀ ਖੇਤੀ ਨੂੰ ਠੁਕਰਾ ਕੇ ਔਸ਼ਧੀ ਫਸਲਾਂ ਦੀ ਕਾਸ਼ਤ ਨੂੰ ਸ਼ੁਰੂ ਕੀਤਾ ਹੈ।
ਜੇਕਰ ਉਨ੍ਹਾਂ ਦੀ ਸਿਖਲਾਈ ਬਾਰੇ ਦੱਸੀਏ ਤਾਂ ਉਨ੍ਹਾਂ ਨੇ ਸਾਲ 2017 `ਚ CIMAP ਲਖਨਊ ਤੋਂ ਇਨ੍ਹਾਂ ਔਸ਼ਧੀਆਂ ਦੀ ਸਿਖਲਾਈ ਪ੍ਰਾਪਤ ਕੀਤੀ ਸੀ। ਇਨ੍ਹਾਂ ਔਸ਼ਧੀਆਂ ਦੀ ਕਾਸ਼ਤ ਤੋਂ ਅਸ਼ੋਕ ਸਾਲਾਨਾ ਲੱਖਾਂ ਦਾ ਮੁਨਾਫ਼ਾ ਕਮਾ ਕੇ ਬਹੁਤ ਖੁਸ਼ ਹਨ। ਉਹ ਹੁਣ ਹੋਰ ਕਿਸਾਨਾਂ ਨੂੰ ਵੀ ਦਵਾਈਆਂ ਦੀ ਖੇਤੀ ਬਾਰੇ ਜਾਗਰੂਕ ਕਰ ਰਹੇ ਹਨ।
ਗੁਪਤਾ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਦਵਾਈਆਂ ਵਾਲੀਆਂ ਫਸਲਾਂ ਦੀ ਕਾਸ਼ਤ ਤੋਂ ਪਹਿਲਾਂ ਉਹ ਗੰਨੇ, ਕਣਕ ਤੇ ਝੋਨੇ ਦੀ ਖੇਤੀ ਕਰਦਾ ਸੀ। ਪਰ ਆਵਾਰਾ ਪਸ਼ੂਆਂ, ਰਸਾਇਣਕ ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਕਾਰਨ ਉਨ੍ਹਾਂ ਦੀਆਂ ਫਸਲਾਂ ਦਾ ਖਰਚਾ ਦਿਨੋਂ-ਦਿਨ ਵਧਦਾ ਜਾ ਰਿਹਾ ਸੀ। ਜਿਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਰਵਾਇਤੀ ਫਸਲਾਂ ਦੀ ਖੇਤੀ ਕਰਨਾ ਛੱਡ ਦਿੱਤਾ।
ਕਿਹੜੀ ਔਸ਼ਧੀ ਫ਼ਸਲ ਤੋਂ ਕਮਾਏ ਲੱਖਾਂ ਰੁਪਏ?
ਬ੍ਰਾਮਹੀ ਜਿਸ ਦਾ ਵਿਗਿਆਨਕ ਨਾਮ ਬਕੋਪਾ ਮੋਨੀਰੀ ਹੈ ਉਸ ਇਸ ਔਸ਼ਧੀ ਦੀ ਲਗਾਤਾਰ ਖੇਤੀ ਕਰ ਰਹੇ ਹਨ। ਸਭ ਤੋਂ ਪਹਿਲਾਂ ਗੁਪਤਾ ਨੇ ਇੱਕ ਏਕੜ ਜ਼ਮੀਨ `ਚ ਬ੍ਰਾਮਹੀ ਦੀ ਖੇਤੀ ਕਰਨੀ ਸ਼ੁਰੂ ਕੀਤੀ। ਇਹ ਫ਼ਸਲ ਲਈ ਬਹੁਤ ਘੱਟ ਲਾਗਤ ਦੀ ਲੋੜ ਹੁੰਦੀ ਹੈ। ਅੱਜ ਉਹ ਇੱਕ ਏਕੜ ਵਿੱਚ 2 ਤੋਂ 3 ਲੱਖ ਰੁਪਏ ਸਾਲਾਨਾ ਕਮਾ ਰਹੇ ਹਨ। ਇਸ ਤੋਂ ਇਲਾਵਾ ਉਹ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਦਵਾਈਆਂ ਦੀ ਖੇਤੀ ਕਰਨ ਲਈ ਜਾਗਰੂਕ ਕਰ ਰਹੇ ਹਨ।
ਇਹ ਵੀ ਪੜ੍ਹੋ : ਕੌਣ ਹਨ "ਜਗਤ ਸਿੰਘ ਜੰਗਲੀ" ਤੇ ਰੁੱਖਾਂ ਨੇ ਕਿਵੇਂ ਬਦਲੀ ਇਨ੍ਹਾਂ ਦੀ ਜ਼ਿੰਦਗੀ, ਆਓ ਜਾਣੀਏ
ਇਸ ਖੇਤੀ ਦੇ ਮੁੱਖ ਫਾਇਦੇ;
● ਇਹ ਫ਼ਸਲ ਜ਼ਿਆਦਾਤਰ ਜਾਨਵਰ ਖਾਣਾ ਪਸੰਦ ਨਹੀਂ ਕਰਦੇ, ਨਤੀਜ਼ੇ ਵਜੋਂ ਇਹ ਫ਼ਸਲ ਸੁਰਖਿਤ ਰਹਿੰਦੀ ਹੈ।
● ਇਸ ਫ਼ਸਲ ਨੂੰ ਸਿਰਫ ਇੱਕ ਵਾਰ ਉਗਾਉਣਾ ਪੈਂਦਾ ਹੈ, ਜਿਸ ਤੋਂ 3 ਤੋਂ 4 ਵਾਢੀ ਕੀਤੀ ਜਾ ਸਕਦੀ ਹੈ।
● ਇਸ ਖੇਤੀ ਲਈ ਕਿਸੇ ਖਾਸ ਤਰੀਕੇ ਦੀ ਜਾਣਕਾਰੀ ਦੀ ਲੋੜ ਨਹੀਂ ਹੁੰਦੀ।
● ਇਸ ਫ਼ਸਲ ਲਈ ਮਜ਼ਦੂਰਾਂ ਦੀ ਲੋੜ ਨਹੀਂ ਪੈਂਦੀ।
● ਇਸ ਫ਼ਸਲ ਨਾਲ ਘੱਟ ਸਮੇਂ `ਚ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ।
● ਇਸ ਔਸ਼ਧੀ ਦਾ ਸਿਹਤ ਵਜੋਂ ਵੀ ਬਹੁਤ ਫਾਇਦਾ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈਮੇਲ ਕਰੋ।
Summary in English: The farmer benefited from the medicinal crop, a direct profit of 7 to 8 lakhs