1. Home
  2. ਸਫਲਤਾ ਦੀਆ ਕਹਾਣੀਆਂ

ਅਗਾਂਹਵਧੂ ਕਿਸਾਨ ਬਣਿਆ ਕੁਦਰਤੀ ਸੋਮਿਆਂ ਦਾ ਰਾਖਾ, ਕਿਸਾਨਾਂ ਨੂੰ ਦਿੰਦਾ ਹੈ ਖਾਦਾਂ-ਰਸਾਇਣਾਂ ਤੋਂ ਪਰਹੇਜ਼ ਦਾ ਸੰਦੇਸ਼

ਹੁਸ਼ਿਆਰਪੁਰ ਜਿਲ੍ਹੇ ਦੇ ਬਲਾਕ ਮਾਹਿਲਪੁਰ ਦੇ ਪਿੰਡ ਮਜਾਰਾ ਢੀਂਗਰੀਆਂ ਦੇ ਨੌਜਵਾਨ ਕਿਸਾਨ ਸ. ਗੁਰਮੁੱਖ ਸਿੰਘ, ਜੋ ਕਿ ਇੱਕ ਅਗਾਂਹਵਧੂ ਸੋਚ ਦਾ ਮਾਲਕ ਹੈ, ਜਿਲ੍ਹੇ ਦੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਕੇ ਉੱਭਰ ਰਿਹਾ ਹੈ।

Gurpreet Kaur Virk
Gurpreet Kaur Virk

ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਅਤੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਰੋਕਣ ਵਿੱਚ ਕਾਫੀ ਯੋਗਦਾਨ ਪਾ ਰਹੇ ਹਨ ਅਤੇ ਮਨੁੱਖੀ ਖੁਰਾਕ ਨੂੰ ਜ਼ਹਿਰ ਮੁਕਤ ਕਰਨ ਦਾ ਇੱਕ ਵੱਡਾ ਉਪਰਾਲਾ ਕਰ ਰਹੇ ਹਨ।

ਕਿਸਾਨਾਂ ਨੂੰ ਖਾਦਾਂ-ਰਸਾਇਣਾਂ ਤੋਂ ਪਰਹੇਜ਼ ਦਾ ਸੰਦੇਸ਼

ਕਿਸਾਨਾਂ ਨੂੰ ਖਾਦਾਂ-ਰਸਾਇਣਾਂ ਤੋਂ ਪਰਹੇਜ਼ ਦਾ ਸੰਦੇਸ਼

ਹੁਸ਼ਿਆਰਪੁਰ ਜਿਲ੍ਹੇ ਦੇ ਬਲਾਕ ਮਾਹਿਲਪੁਰ ਦੇ ਪਿੰਡ ਮਜਾਰਾ ਢੀਂਗਰੀਆਂ ਦੇ ਨੌਜਵਾਨ ਕਿਸਾਨ ਸ. ਗੁਰਮੁੱਖ ਸਿੰਘ, ਜੋ ਕਿ ਇੱਕ ਅਗਾਂਹਵਧੂ ਸੋਚ ਦਾ ਮਾਲਕ ਹੈ, ਜਿਲ੍ਹੇ ਦੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਕੇ ਉੱਭਰ ਰਿਹਾ ਹੈ। ਇਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹੁਸ਼ਿਆਰਪੁਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨਾਲ ਲੱਗਭਗ ਪਿਛਲੇ 10 ਸਾਲਾਂ ਤੋਂ ਜੁੜਿਆ ਹੋਇਆ ਹੈ। ਆਓ ਜਾਣਦੇ ਹਾਂ ਇਸ ਅਗਾਂਹਵਧੂ ਕਿਸਾਨ ਦੀ ਸਫਲਤਾ ਦੀ ਕਹਾਣੀ ਬਾਰੇ...

ਸਮੇਂ-ਸਮੇਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਦਿੱਤੀ ਜਾਂਦੀ ਤਕਨੀਕ ਨੂੰ ਇਹ ਕਿਸਾਨ ਆਪਣੇ ਖੇਤਾਂ ਵਿੱਚ ਪਹਿਲ ਦੇ ਆਧਾਰ ਤੇ ਅਪਣਾ ਕੇ ਆਪਣੀ ਖੇਤੀ ਆਮਦਨ ਨੂੰ ਵਧਾਉਣ ਦੇ ਨਾਲ-ਨਾਲ ਕੁਦਰਤੀ ਸੋਮਿਆਂ ਨੂੰ ਬਚਾਉਣ ਵਾਲਾ ਮੋਹਰੀ ਕਿਸਾਨ ਬਣਿਆ ਹੈ ਅਤੇ ਹੋਰਨਾਂ ਕਿਸਾਨਾਂ ਵਾਸਤੇ ਚਾਨਣ ਮੁਨਾਰਾ ਬਣ ਰਿਹਾ ਹੈ।

ਸ. ਗੁਰਮੁੱਖ ਸਿੰਘ 17 ਏਕੜ ਰਕਬੇ ਵਿੱਚ ਖੇਤੀਬਾੜੀ ਕਰਦਾ ਹੈ ਅਤੇ ਉਸ ਨੇ ਕਦੇ ਵੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ। ਪਿਛਲੇ 7-8 ਸਾਲ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹੁਸ਼ਿਆਰਪੁਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਉਸ ਦੇ ਖੇਤਾਂ ਦਾ ਲਗਾਤਾਰ ਨਿਰੀਖਣ ਕੀਤਾ ਜਾਂਦਾ ਰਿਹਾ ਹੈ ਅਤੇ ਉਸ ਨੂੰ ਨਵੀਨਤਮ ਤਕਨੀਕਾਂ ਨਾਲ ਜੋੜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਿਸਾਨ ਦੀ ਮਿਹਨਤ ਲਿਆਈ ਰੰਗ! ਭਾਰਤ ਵਿੱਚ ਵਿਦੇਸ਼ੀ ਖੇਤੀ ਦੇ ਤਰਜ 'ਤੇ ਮਿਲੀ ਸਫਲਤਾ!

ਤੁਹਾਨੂੰ ਦੱਸ ਦੇਈਏ ਕਿ ਸਾਉਣੀ 2019 ਵਿੱਚ ਇਸ ਕਿਸਾਨ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ 10 ਕਨਾਲ ਰਕਬੇ ਹੇਠ ਲੈ ਕੇ ਆਉਂਦਾ ਅਤੇ ਇਸ ਕਿਸਾਨ ਦਾ ਮੰਨਣਾ ਹੈ ਕਿ ਇਸ ਵਿਧੀ ਰਾਹੀਂ ਝੋਨੇ ਵਿੱਚ ਮਜ਼ਦੂਰੀ, ਊਰਜਾ ਅਤੇ ਸਿੰਚਾਈ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਤੋਂ ਵਧੀਆ ਝਾੜ ਪ੍ਰਾਪਤ ਹੋਣ ਤੇ ਸਾਉਣੀ 2020 ਦੌਰਾਨ ਇਸ ਕਿਸਾਨ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹੁਸ਼ਿਆਰਪੁਰ ਦੀ ਸਹਾਇਤਾ ਦੇ ਨਾਲ ਸਬਸਿਡੀ ਤੇ ਝੋਨੇ ਦੀ ਸਿੱਧੀ ਬਿਜਾਈ ਦੀ ਮਸ਼ੀਨ ਖਰੀਦ ਕੇ ਆਪਣੇ 11 ਏਕੜ ਅਤੇ ਪਿੰਡ ਦੇ ਹੋਰ ਕਿਸਾਨਾਂ ਦੇ 159 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਇਸ ਤਕਨੀਕ ਨੂੰ ਹਰਮਨ ਪਿਆਰਾ ਕੀਤਾ।

ਇਸ ਕਿਸਾਨ ਵੱਲੋਂ ਕਣਕ/ ਝੋਨੇ ਦੀ ਫਸਲ ਤੋਂ ਇਲਾਵਾ ਸਰ੍ਹੋਂ, ਕਮਾਦ ਅਤੇ ਸਬਜੀਆਂ ਜਿਸ ਵਿੱਚ ਮਟਰ, ਘੀਆ, ਕੱਦੂ, ਭਿੰਡੀ ਅਤੇ ਟੀਂਡੇ ਦੀ ਸਫਲ ਕਾਸ਼ਤ ਕਰ ਰਿਹਾ ਹੈ। ਇਹ ਕਿਸਾਨ ਬੇਲੋੜੀਆਂ ਖਾਦਾਂ ਅਤੇ ਖੇਤੀ ਰਸਾਇਣਾਂ ਤੋਂ ਗੁਰੇਜ ਕਰਦਾ ਹੈ। ਇਸ ਕਿਸਾਨ ਵੱਲੋਂ ਕਮਾਦ ਦੀ ਫਸਲ ਵਿੱਚ ਵੱਖ-ਵੱਖ ਫਸਲਾਂ ਦੀ ਅੰਤਰ ਕਾਸ਼ਤ ਕਰਦਾ ਹੈ। ਇਹ ਕਿਸਾਨ 7 ਕਨਾਲਾਂ ਵਿੱਚ ਗੰਨੇ ਦੀ ਕੁਦਰਤੀ ਖੇਤੀ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮਸ਼ਰੂਮ ਕਿੰਗ ਦੀ ਖੇਤੀ ਦੀ ਕਹਾਣੀ, 1.25 ਕਰੋੜ ਰੁਪਏ ਪ੍ਰਤੀ ਸਾਲ ਕਮਾਈ

ਸ. ਗੁਰਮੁੱਖ ਸਿੰਘ ਦਾ ਗੁੜ ਅਤੇ ਸ਼ੱਕਰ ਉਸਦੇ ਘਰ ਤੋਂ ਹੀ ਸਾਰਾ ਵਿੱਕ ਜਾਂਦਾ ਹੈ। ਸ. ਗੁਰਮੁੱਖ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਤੋਂ ਵਧੀਆ ਗੁੜ ਤੇ ਸ਼ੱਕਰ ਬਣਾਉਣ ਸਬੰਧੀ ਸਿਖਲਾਈ ਵੀ ਪ੍ਰਾਪਤ ਕੀਤੀ ਹੈ। ਇਹ ਕਿਸਾਨ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਅਤੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਰੋਕਣ ਵਿੱਚ ਕਾਫੀ ਯੋਗਦਾਨ ਪਾ ਰਿਹਾ ਹੈ ਅਤੇ ਮਨੁੱਖੀ ਖੁਰਾਕ ਨੂੰ ਜ਼ਹਿਰ ਮੁਕਤ ਕਰਨ ਦਾ ਇੱਕ ਵੱਡਾ ਉਪਰਾਲਾ ਕਰ ਰਿਹਾ ਹੈ।

ਗੁਰਮੁੱਖ ਸਿੰਘ ਝੋਨੇ ਦੀ ਪਰਾਲੀ ਨੂੰ ਆਪਣੇ ਖੇਤਾਂ ਵਿੱਚ ਹੀ ਰੋਟਾਵਟਰ/ਤਵੀਆਂ/ਉਲਟਾਵਾਂ ਹੱਲ ਦੀ ਮਦੱਦ ਨਾਲ ਜ਼ਮੀਨ ਵਿੱਚ ਮਿਲਾ ਕੇ ਕਣਕ ਦੀ ਸਫਲਤਾ ਪੂਰਵਕ ਕਾਸ਼ਤ ਕਰਦਾ ਹੈ। ਇਸ ਕਿਸਾਨ ਦਾ ਮੰਨਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਜ਼ਮੀਨ ਦਾ ਜੈਵਿਕ ਮਾਦਾ ਵੱਧ ਜਾਂਦਾ ਹੈ ਅਤੇ ਜੈਵਿਕ ਮਾਧਾ ਵੱਧਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਇਸ ਵਿਧੀ ਨਾਲ ਵਾਤਾਵਰਣ ਵੀ ਪਲੀਤ ਨਹੀਂ ਹੁੰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਮਿਹਰਬਾਨ ਸਿੰਘ ਨੇ ਖੇਤੀ ਨੂੰ ਦਿੱਤੀ ਨਵੀਂ ਦਿਸ਼ਾ, ਜਾਣੋ ਕਿਵੇਂ

ਕੁਦਰਤੀ ਸੋਮਿਆਂ ਦਾ ਰਾਖਾ ਕਿਸਾਨ ਗੁਰਮੁੱਖ ਸਿੰਘ

ਕੁਦਰਤੀ ਸੋਮਿਆਂ ਦਾ ਰਾਖਾ ਕਿਸਾਨ ਗੁਰਮੁੱਖ ਸਿੰਘ

ਸ. ਗੁਰਮੁੱਖ ਸਿੰਘ ਦੇ ਨਿੱਜੀ ਵਿਚਾਰ:

• ਝੋਨੇ ਦੀ ਸਿੱਧੀ ਬਿਜਾਈ ਨਾਲ ਮਜਦੂਰੀ ਦੀ ਬੱਚਤ ਹੁੰਦੀ ਹੈ ਅਤੇ ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਨਾ ਸੌਖਾ ਹੈ ਕਿਉਂਕਿ ਖੇਤ ਜਲਦੀ ਵਿਹਲਾ ਹੋ ਜਾਂਦਾ ਹੈ ਅਤੇ ਪਰਾਲੀ ਪ੍ਰਬੰਧਨ ਲਈ ਉਚਿਤ ਸਮਾਂ ਮਿਲ ਜਾਂਦਾ ਹੈ।

• ਗੰਨੇ ਦੀ ਕਟਾਈ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਇਸ ਨੂੰ ਪੋ੍ਰਸੈਸ ਕਰ ਲੈਣਾ ਚਾਹੀਦਾ ਹੈ। ਗੰਨੇ ਦੀ ਇਕਸਾਰ ਪਕਾਈ ਲਈ 1.25 ਇੰਚ ਦੇ ਮੋਟੇ ਥੱਲੇ ਵਾਲੇ ਕੜਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ।

• ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਉਸ ਨੂੰ ਖੇਤ ਵਿੱਚ ਹੀ ਮਿਲਾਇਆ ਜਾਵੇ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ।

• ਕੁਦਰਤੀ ਅਤੇ ਨਵੀਨਤਮ ਸਾਧਨ ਅਪਣਾ ਕੇ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ,  www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: The progressive farmer became the protector of natural resources. Gives the message to the farmers to avoid fertilizers and chemicals

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters